ਦੇਸ਼ ਭਰ ਦੇ ਸਰਾਫ਼ਾ ਬਾਜ਼ਾਰਾਂ ਵਿੱਚ ਅੱਜ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਨੇ ਹੁਣ ਤੱਕ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਵਿਆਹਾਂ ਦੇ ਸੀਜ਼ਨ ਅਤੇ ਕੌਮਾਂਤਰੀ ਬਾਜ਼ਾਰਾਂ ਵਿੱਚ ਮਜ਼ਬੂਤ ਸੰਕੇਤਾਂ ਦੇ ਵਿਚਕਾਰ ਅੱਜ, 25 ਮਈ 2026 ਨੂੰ ਭਾਰਤੀ ਬਾਜ਼ਾਰਾਂ ਵਿੱਚ ਸੋਨੇ ਦੀ ਕੀਮਤ ₹1,60,000 ਪ੍ਰਤੀ 10 ਗ੍ਰਾਮ ਦੇ ਪਾਰ ਚਲੀ ਗਈ ਹੈ, ਜਦਕਿ ਚਾਂਦੀ ਵੀ ₹2,77,510 ਪ੍ਰਤੀ ਕਿਲੋਗ੍ਰਾਮ ਦੇ ਨਵੇਂ ਸਿਖਰ 'ਤੇ ਪਹੁੰਚ ਚੁੱਕੀ ਹੈ।
ਇਸ ਭਾਰੀ ਉਛਾਲ ਨੇ ਜਿੱਥੇ ਨਿਵੇਸ਼ਕਾਂ ਨੂੰ ਬਾਗੋ-ਬਾਗ ਕਰ ਦਿੱਤਾ ਹੈ, ਉੱਥੇ ਹੀ ਆਮ ਖਰੀਦਦਾਰਾਂ ਦੇ ਪਸੀਨੇ ਛੁਡਾ ਦਿੱਤੇ ਹਨ। ਆਓ ਜਾਣਦੇ ਹਾਂ ਦੇਸ਼ ਦੇ ਦਿੱਲੀ, ਮੁੰਬਈ, ਕੋਲਕਾਤਾ ਅਤੇ ਚੇਨਈ ਸਮੇਤ ਪ੍ਰਮੁੱਖ ਮਹਾਨਗਰਾਂ ਵਿੱਚ ਅੱਜ 22 ਕੈਰੇਟ ਅਤੇ 24 ਕੈਰੇਟ ਸੋਨੇ ਦਾ ਤਾਜ਼ਾ ਭਾਅ ਕੀ ਹੈ।
ਪ੍ਰਮੁੱਖ ਸ਼ਹਿਰਾਂ ਵਿੱਚ ਸੋਨੇ ਦੇ ਦਾਮ (ਪ੍ਰਤੀ 10 ਗ੍ਰਾਮ)
'ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ' ਦੇ ਅਧਿਕਾਰਤ ਅੰਕੜਿਆਂ ਅਨੁਸਾਰ, ਦੇਸ਼ ਦੇ ਵੱਖ-ਵੱਖ ਮਹਾਨਗਰਾਂ ਵਿੱਚ 24 ਕੈਰੇਟ (ਸ਼ੁੱਧ ਸੋਨਾ) ਅਤੇ 22 ਕੈਰੇਟ (ਗਹਿਣੇ ਬਣਾਉਣ ਵਾਲਾ ਸੋਨਾ) ਦੀਆਂ ਕੀਮਤਾਂ ਇਸ ਪ੍ਰਕਾਰ ਹਨ:
ਦੇਸ਼ ਦੇ ਪ੍ਰਮੁੱਖ ਸ਼ਹਿਰਾਂ ਅਤੇ ਚੰਡੀਗੜ੍ਹ ਵਿੱਚ ਸੋਨੇ ਦੇ ਦਾਮ
'ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ' (IBJA) ਦੇ ਅਧਿਕਾਰਤ ਅੰਕੜਿਆਂ ਅਨੁਸਾਰ, ਅੱਜ ਦੇਸ਼ ਦੇ ਵੱਖ-ਵੱਖ ਮਹਾਨਗਰਾਂ ਵਿੱਚ ਸੋਨੇ ਦੀਆਂ ਕੀਮਤਾਂ ਵਿੱਚ ਵੱਡੀ ਹਲਚਲ ਦੇਖਣ ਨੂੰ ਮਿਲੀ ਹੈ। ਦਿੱਲੀ ਵਿੱਚ 24 ਕੈਰੇਟ ਸ਼ੁੱਧ ਸੋਨੇ ਦੀ ਕੀਮਤ ₹1,59,600 ਅਤੇ 22 ਕੈਰੇਟ ਦੀ ਕੀਮਤ ₹1,46,300 ਪ੍ਰਤੀ 10 ਗ੍ਰਾਮ ਦਰਜ ਕੀਤੀ ਗਈ ਹੈ। ਮੁੰਬਈ ਵਿੱਚ ਇਹ ਰੇਟ ਕ੍ਰਮਵਾਰ ₹1,59,870 (24K) ਅਤੇ ₹1,46,548 (22K) ਰਹੇ, ਜਦਕਿ ਕੋਲਕਾਤਾ ਵਿੱਚ ਸ਼ੁੱਧ ਸੋਨਾ ₹1,59,660 ਅਤੇ ਜੇਵਰ ਬਣਾਉਣ ਵਾਲਾ ਸੋਨਾ ₹1,46,355 ਵਿੱਚ ਵਿਕਿਆ। ਇਸੇ ਤਰ੍ਹਾਂ ਬੈਂਗਲੁਰੂ ਵਿੱਚ 24 ਕੈਰੇਟ ਦਾ ਭਾਅ ₹1,60,000 ਅਤੇ 22 ਕੈਰੇਟ ਦਾ ਭਾਅ ₹1,46,667 ਰਿਹਾ, ਜਦਕਿ ਹੈਦਰਾਬਾਦ ਵਿੱਚ ਇਹ ਕੀਮਤਾਂ ਸਭ ਤੋਂ ਵੱਧ ਯਾਨੀ ਕ੍ਰਮਵਾਰ ₹1,60,130 (24K) ਅਤੇ ₹1,46,786 (22K) ਤੱਕ ਪਹੁੰਚ ਗਈਆਂ।
ਜੇਕਰ ਚੰਡੀਗੜ੍ਹ ਦੀ ਗੱਲ ਕਰੀਏ, ਤਾਂ ਇੱਥੇ ਵੀ ਸੋਨੇ ਦੇ ਰੇਟਾਂ ਵਿੱਚ ਭਾਰੀ ਤੇਜ਼ੀ ਦੇਖੀ ਗਈ ਹੈ; ਚੰਡੀਗੜ੍ਹ ਦੇ ਸਰਾਫ਼ਾ ਬਾਜ਼ਾਰ ਵਿੱਚ ਅੱਜ 24 ਕੈਰੇਟ ਸੋਨੇ ਦੀ ਕੀਮਤ ₹1,59,210 ਪ੍ਰਤੀ 10 ਗ੍ਰਾਮ ਅਤੇ 22 ਕੈਰੇਟ ਸੋਨੇ ਦੀ ਕੀਮਤ ₹1,45,950 ਪ੍ਰਤੀ 10 ਗ੍ਰਾਮ ਦੇ ਆਸ-ਪਾਸ ਰਹੀ।
ਸੋਨਾ ਇਸ ਸਾਲ 25 ਹਜ਼ਾਰ ਅਤੇ ਚਾਂਦੀ 39 ਹਜ਼ਾਰ ਰੁਪਏ ਮਹਿੰਗੀ
ਇਸ ਸਾਲ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਲਗਾਤਾਰ ਭਾਰੀ ਤੇਜ਼ੀ ਦੇਖਣ ਨੂੰ ਮਿਲੀ ਹੈ। ਸਾਲ 2026 ਵਿੱਚ ਹੁਣ ਤੱਕ ਸੋਨਾ 25 ਹਜ਼ਾਰ ਰੁਪਏ ਅਤੇ ਚਾਂਦੀ 39 ਹਜ਼ਾਰ ਰੁਪਏ ਮਹਿੰਗੀ ਹੋ ਚੁੱਕੀ ਹੈ। 31 ਦਸੰਬਰ 2025 ਨੂੰ 10 ਗ੍ਰਾਮ ਸੋਨੇ ਦੀ ਕੀਮਤ 1.33 ਲੱਖ ਰੁਪਏ ਸੀ, ਜੋ ਕਿ ਹੁਣ ਵਧ ਕੇ 1.59 ਲੱਖ ਰੁਪਏ 'ਤੇ ਪਹੁੰਚ ਗਈ ਹੈ।