ਇਸ ਸਾਲ ਦੀ ਸ਼ੁਰੂਆਤ ਤੋਂ ਹੀ ਸੋਨੇ-ਚਾਂਦੀ ਦੀਆਂ ਕੀਮਤਾਂ ਦੇ ਵਿੱਚ ਵੱਡਾ ਉਲਟਫੇਰ ਦੇਖਣ ਨੂੰ ਮਿਲ ਰਿਹਾ ਹੈ। ਜੰਗ ਦੇ ਚੱਲਦੇ ਕਦੇ ਸੋਨਾ-ਚਾਂਦੀ ਉੱਪਰ ਅਤੇ ਕਦੇ ਥੱਲੇ ਨਜ਼ਰ ਆ ਰਹੀ ਸੀ। ਜੇਕਰ ਤੁਸੀਂ ਅੱਜ ਸੋਨਾ ਜਾਂ ਚਾਂਦੀ ਖਰੀਦਣ ਬਾਰੇ ਸੋਚ ਰਹੇ ਹੋ, ਤਾਂ 17 ਜੂਨ 2026 ਦੇ ਤਾਜ਼ਾ ਰੇਟ ਜਾਣਨਾ ਤੁਹਾਡੇ ਲਈ ਬਹੁਤ ਜ਼ਰੂਰੀ ਹੈ। ਸਰਾਫਾ ਬਾਜ਼ਾਰ ਵਿੱਚ ਅੱਜ ਸੋਨੇ ਦੀਆਂ ਕੀਮਤਾਂ ਉੱਚੇ ਪੱਧਰ 'ਤੇ ਬਣੀਆਂ ਹੋਈਆਂ ਹਨ, ਜਦਕਿ ਚਾਂਦੀ ਵਿੱਚ ਹਲਕੀ ਨਰਮੀ ਅਤੇ ਉਤਾਰ-ਚੜ੍ਹਾਅ ਦੇਖਣ ਨੂੰ ਮਿਲ ਰਿਹਾ ਹੈ।
ਸੋਨੇ-ਚਾਂਦੀ ਦੇ ਤਾਜ਼ਾ ਭਾਅ ਕੀ ਹਨ?
ਤਾਜ਼ਾ ਅੰਕੜਿਆਂ ਮੁਤਾਬਕ, ਮਲਟੀ ਕਮੋਡਿਟੀ ਐਕਸਚੇਂਜ (MCX) 'ਤੇ ਸੋਨੇ ਦੀ ਕੀਮਤ ₹1.53 ਲੱਖ ਪ੍ਰਤੀ 10 ਗ੍ਰਾਮ 'ਤੇ ਕਾਰੋਬਾਰ ਕਰ ਰਹੀ ਹੈ। ਉੱਥੇ ਹੀ, ਚਾਂਦੀ ਦੀਆਂ ਕੀਮਤਾਂ ਵਿੱਚ ਥੋੜ੍ਹੀ ਕਮਜ਼ੋਰੀ ਦਰਜ ਕੀਤੀ ਗਈ ਹੈ, ਹਾਲਾਂਕਿ ਇਹ ਅਜੇ ਵੀ ਉੱਚੇ ਪੱਧਰ ਦੇ ਆਸ-ਪਾਸ ਬਣੀ ਹੋਈ ਹੈ।
ਤੁਹਾਡੇ ਸ਼ਹਿਰਾਂ ਦੇ ਕੀ ਹਨ ਭਾਅ?
ਜੇਕਰ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਦੀ ਗੱਲ ਕਰੀਏ, ਤਾਂ ਦਿੱਲੀ, ਮੁੰਬਈ ਅਤੇ ਕੋਲਕਾਤਾ ਵਰਗੇ ਵੱਡੇ ਸ਼ਹਿਰਾਂ ਵਿੱਚ 24 ਕੈਰੇਟ ਸੋਨੇ ਦਾ ਰੇਟ ਲਗਭਗ ₹15,000 ਤੋਂ ₹15,300 ਪ੍ਰਤੀ ਗ੍ਰਾਮ ਦੇ ਆਸ-ਪਾਸ ਚੱਲ ਰਿਹਾ ਹੈ, ਜਦਕਿ 22 ਕੈਰੇਟ ਸੋਨਾ ਲਗਭਗ ₹13,900 ਤੋਂ ₹14,500 ਪ੍ਰਤੀ ਗ੍ਰਾਮ ਦੇ ਵਿਚਕਾਰ ਵਿਕ ਰਿਹਾ ਹੈ। ਉੱਥੇ ਹੀ ਚਾਂਦੀ ਦੀ ਗੱਲ ਕਰੀਏ ਤਾਂ ਭਾਰਤ ਵਿੱਚ ਇਸਦੀ ਕੀਮਤ ਲਗਭਗ ₹2.52 ਲੱਖ ਤੋਂ ₹2.58 ਲੱਖ ਪ੍ਰਤੀ ਕਿਲੋਗ੍ਰਾਮ ਦੇ ਵਿਚਕਾਰ ਬਣੀ ਹੋਈ ਹੈ, ਜੋ ਕਿ ਹਾਲ ਦੇ ਦਿਨਾਂ ਵਿੱਚ ਤੇਜ਼ੀ ਤੋਂ ਬਾਅਦ ਹੁਣ ਥੋੜ੍ਹੀ ਸਥਿਰਤਾ ਦਿਖਾ ਰਹੀ ਹੈ।
ਸੋਨੇ ਅਤੇ ਚਾਂਦੀ ਦੇ ਅੱਜ ਦੇ ਰੇਟ
ਅੱਜ ਦੇ ਤਾਜ਼ਾ ਰੇਟਾਂ ਅਨੁਸਾਰ, ਨਵੀਂ ਦਿੱਲੀ ਵਿੱਚ 24 ਕੈਰੇਟ ਸੋਨਾ ₹152,320, ਮੁੰਬਈ ਵਿੱਚ ₹152,590, ਪਟਨਾ ਵਿੱਚ ₹152,510, ਜੈਪੁਰ ਵਿੱਚ ₹152,570 ਅਤੇ ਕਾਨਪੁਰ ਵਿੱਚ ₹152,550 ਪ੍ਰਤੀ 10 ਗ੍ਰਾਮ ਚੱਲ ਰਿਹਾ ਹੈ। ਇਸੇ ਤਰ੍ਹਾਂ 22 ਕੈਰੇਟ ਸੋਨੇ ਦੀ ਗੱਲ ਕਰੀਏ ਤਾਂ ਇਸ ਦਾ ਭਾਅ ਵੱਖ-ਵੱਖ ਸ਼ਹਿਰਾਂ ਵਿੱਚ ₹139,627 ਤੋਂ ਲੈ ਕੇ ₹139,874 ਪ੍ਰਤੀ 10 ਗ੍ਰਾਮ ਦੇ ਵਿਚਕਾਰ ਹੈ। 18 ਕੈਰੇਟ ਸੋਨਾ ₹114,240 ਤੋਂ ₹114,758 ਪ੍ਰਤੀ 10 ਗ੍ਰਾਮ ਦੇ ਵਿਚਕਾਰ ਵਿਕ ਰਿਹਾ ਹੈ। ਜੇਕਰ ਚਾਂਦੀ ਦੀ ਗੱਲ ਕਰੀਏ, ਤਾਂ ਇਸ ਦਾ ਭਾਅ ਪ੍ਰਤੀ ਕਿਲੋ ₹249,890 ਤੋਂ ਲੈ ਕੇ ₹251,130 ਤੱਕ ਦਰਜ ਕੀਤਾ ਗਿਆ ਹੈ।
ਇਨ੍ਹਾਂ ਧਾਤਾਂ ਦੇ ਭਾਅ ਕਿਉਂ ਬਦਲ ਰਹੇ ਹਨ?
ਸੋਨੇ-ਚਾਂਦੀ ਦੀਆਂ ਕੀਮਤਾਂ ਵਿੱਚ ਇਹ ਉਤਾਰ-ਚੜ੍ਹਾਅ ਸਿਰਫ਼ ਘਰੇਲੂ ਕਾਰਨਾਂ ਕਰਕੇ ਹੀ ਨਹੀਂ, ਸਗੋਂ ਗਲੋਬਲ ਸੰਕੇਤਾਂ ਨਾਲ ਵੀ ਤੈਅ ਹੁੰਦੇ ਹਨ। ਹਾਲ ਹੀ ਵਿੱਚ ਅਮਰੀਕਾ ਅਤੇ ਇਰਾਨ ਵਿਚਕਾਰ ਸੰਭਾਵਿਤ ਸ਼ਾਂਤੀ ਸਮਝੌਤੇ ਦੀਆਂ ਖ਼ਬਰਾਂ ਨੇ ਬਾਜ਼ਾਰ ਦੇ ਮਾਹੌਲ ਨੂੰ ਪ੍ਰਭਾਵਿਤ ਕੀਤਾ ਹੈ। ਇਸ ਨਾਲ ਨਿਵੇਸ਼ਕਾਂ ਦਾ ਰੁਖ਼ ਥੋੜ੍ਹਾ ਬਦਲਿਆ ਹੈ, ਜਿਸ ਦਾ ਅਸਰ ਕੀਮਤੀ ਧਾਤਾਂ 'ਤੇ ਸਾਫ਼ ਦਿਖਾਈ ਦੇ ਰਿਹਾ ਹੈ। ਇਸ ਤੋਂ ਇਲਾਵਾ ਡਾਲਰ-ਰੁਪਏ ਦੇ ਐਕਸਚੇਂਜ ਰੇਟ, ਵਿਆਜ ਦਰਾਂ ਨੂੰ ਲੈ ਕੇ ਉਮੀਦਾਂ ਅਤੇ ਗਲੋਬਲ ਆਰਥਿਕ ਹਾਲਾਤ ਵੀ ਸੋਨੇ-ਚਾਂਦੀ ਦੀਆਂ ਕੀਮਤਾਂ ਨੂੰ ਪ੍ਰਭਾਵਿਤ ਕਰਦੇ ਹਨ।