Monday, 1st of June 2026

1 ਜੂਨ ਨੂੰ ਬਾਜ਼ਾਰ ਖੁੱਲ੍ਹਦੇ ਹੀ ਸੋਨਾ 1,600 ਰੁਪਏ ਸਸਤਾ, ਚਾਂਦੀ ‘ਚ ਵੀ ਗਿਰਾਵਟ; ਜਾਣੋ 10 ਗ੍ਰਾਮ ਸੋਨੇ-ਚਾਂਦੀ ਦੀਆਂ ਕੀਮਤਾਂ

By: GTC News Desk | Edited By: Lajwinder Kaur | Updated at: June 01st 2026 12:50 PM
Trending News
1 ਜੂਨ ਨੂੰ ਬਾਜ਼ਾਰ ਖੁੱਲ੍ਹਦੇ ਹੀ ਸੋਨਾ 1,600 ਰੁਪਏ ਸਸਤਾ, ਚਾਂਦੀ ‘ਚ ਵੀ ਗਿਰਾਵਟ; ਜਾਣੋ 10 ਗ੍ਰਾਮ ਸੋਨੇ-ਚਾਂਦੀ ਦੀਆਂ ਕੀਮਤਾਂ

1 ਜੂਨ ਨੂੰ ਬਾਜ਼ਾਰ ਖੁੱਲ੍ਹਦੇ ਹੀ ਸੋਨਾ 1,600 ਰੁਪਏ ਸਸਤਾ, ਚਾਂਦੀ ‘ਚ ਵੀ ਗਿਰਾਵਟ; ਜਾਣੋ 10 ਗ੍ਰਾਮ ਸੋਨੇ-ਚਾਂਦੀ ਦੀਆਂ ਕੀਮਤਾਂ

ਅੱਜ ਤੋਂ ਜੂਨ ਮਹੀਨੇ ਦੀ ਸ਼ੁਰੂ ਹੋ ਗਈ ਹੈ, ਜਿਸ ਕਰਕੇ ਬਹੁਤ ਸਾਰੇ ਨਿਯਮ ਬਦਲੇ ਹਨ। ਮਹੀਨੇ ਦੇ ਪਹਿਲੇ ਦਿਨ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ। MCX 'ਤੇ ਸ਼ੁਰੂਆਤੀ ਕਾਰੋਬਾਰ ਦੌਰਾਨ ਸੋਨੇ ਦੀ ਕੀਮਤ ਵਿੱਚ 1,500 ਰੁਪਏ ਤੋਂ ਵੱਧ ਦੀ ਕਮੀ ਆਈ ਹੈ ਅਤੇ ਚਾਂਦੀ ਦੇ ਰੇਟ ਵੀ ਲਗਭਗ ਇੰਨੇ ਹੀ ਘਟੇ ਹਨ। ਕੱਚੇ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਹੋਣ ਕਾਰਨ ਸੋਨੇ-ਚਾਂਦੀ ਦੇ ਭਾਅ ਡਿੱਗੇ ਹਨ। MCX 'ਤੇ 5 ਅਗਸਤ ਦੀ ਡਿਲੀਵਰੀ ਵਾਲਾ ਸੋਨਾ ਪਿਛਲੇ ਸੈਸ਼ਨ ਵਿੱਚ 1,60,911 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਸੀ, ਜੋ ਅੱਜ 1,60,193 ਰੁਪਏ 'ਤੇ ਖੁੱਲ੍ਹਿਆ। ਕਾਰੋਬਾਰ ਸ਼ੁਰੂ ਹੁੰਦਿਆਂ ਹੀ ਇਹ 1,561 ਰੁਪਏ ਦੀ ਗਿਰਾਵਟ ਨਾਲ 1,59,350 ਰੁਪਏ ਤੱਕ ਪਹੁੰਚ ਗਿਆ।

ਸਵੇਰੇ 9.55 ਵਜੇ ਸੋਨਾ 1,210 ਰੁਪਏ ਯਾਨੀ 0.75 ਫੀਸਦੀ ਦੀ ਗਿਰਾਵਟ ਨਾਲ 1,59,701 ਰੁਪਏ 'ਤੇ ਕਾਰੋਬਾਰ ਕਰ ਰਿਹਾ ਸੀ। ਚਾਂਦੀ ਦੀ ਗੱਲ ਕਰੀਏ ਤਾਂ 3 ਜੁਲਾਈ ਦੀ ਡਿਲੀਵਰੀ ਵਾਲੀ ਚਾਂਦੀ ਪਿਛਲੇ ਸੈਸ਼ਨ ਵਿੱਚ 2,66,998 ਰੁਪਏ ਪ੍ਰਤੀ ਕਿਲੋ ਦੇ ਭਾਅ 'ਤੇ ਬੰਦ ਹੋਈ ਸੀ ਅਤੇ ਅੱਜ ਇਹ 2,68,093 ਰੁਪਏ 'ਤੇ ਖੁੱਲ੍ਹੀ। ਸ਼ੁਰੂਆਤੀ ਕਾਰੋਬਾਰ ਵਿੱਚ ਇਹ 1,485 ਰੁਪਏ ਦੀ ਗਿਰਾਵਟ ਨਾਲ 2,65,513 ਰੁਪਏ ਤੱਕ ਡਿੱਗ ਗਈ ਸੀ। ਸਵੇਰੇ 9.55 ਵਜੇ ਚਾਂਦੀ 458 ਰੁਪਏ ਦੀ ਗਿਰਾਵਟ ਨਾਲ 2,66,540 ਰੁਪਏ 'ਤੇ ਕਾਰੋਬਾਰ ਕਰ ਰਹੀ ਸੀ।

ਸਰਾਫਾ ਬਾਜ਼ਾਰ ਦਾ ਹਾਲ

ਸਰਾਫਾ ਬਾਜ਼ਾਰ ਵਿੱਚ ਵੀ ਸੋਨੇ ਦੀਆਂ ਕੀਮਤਾਂ ਵਿੱਚ ਗਿਰਾਵਟ ਦੇਖਣ ਨੂੰ ਮਿਲੀ ਹੈ। 'ਗੁੱਡ ਰਿਟਰਨਜ਼' ਮੁਤਾਬਕ 24 ਕੈਰੇਟ ਸੋਨਾ 820 ਰੁਪਏ ਦੀ ਗਿਰਾਵਟ ਨਾਲ 1,56,220 ਰੁਪਏ 'ਤੇ ਕਾਰੋਬਾਰ ਕਰ ਰਿਹਾ ਹੈ। ਇਸੇ ਤਰ੍ਹਾਂ 22 ਕੈਰੇਟ ਸੋਨਾ 750 ਰੁਪਏ ਘੱਟ ਕੇ 1,43,200 ਰੁਪਏ ਅਤੇ 18 ਕੈਰੇਟ ਸੋਨਾ 610 ਰੁਪਏ ਦੀ ਗਿਰਾਵਟ ਨਾਲ 1,17,170 ਰੁਪਏ 'ਤੇ ਆ ਗਿਆ ਹੈ। ਉੱਥੇ ਹੀ, ਚਾਂਦੀ 2,80,000 ਰੁਪਏ ਪ੍ਰਤੀ ਕਿਲੋ ਦੇ ਭਾਅ 'ਤੇ ਕਾਰੋਬਾਰ ਕਰ ਰਹੀ ਹੈ।

ਚੰਡੀਗੜ੍ਹ ਅਤੇ ਲੁਧਿਆਣਾ ਦੀ ਗੱਲ ਕਰੀਏ ਤਾਂ ਇਨ੍ਹਾਂ ਸ਼ਹਿਰਾਂ ਵਿੱਚ ਵੀ ਸੋਨੇ ਦੇ ਰੇਟ ਲਗਭਗ ਦਿੱਲੀ ਦੇ ਬਰਾਬਰ ਹੀ ਚੱਲ ਰਹੇ ਹਨ, ਜਿੱਥੇ 24K ਸੋਨਾ ₹1,56,370, 22K ਸੋਨਾ ₹1,43,350 ਅਤੇ 18K ਸੋਨਾ ₹1,17,320 ਪ੍ਰਤੀ 10 ਗ੍ਰਾਮ ਦੇ ਆਸ-ਪਾਸ ਬਣਿਆ ਹੋਇਆ ਹੈ।

ਦਿੱਲੀ ਵਿੱਚ ਸੋਨੇ-ਚਾਂਦੀ ਦੇ ਭਾਅ

ਰਾਸ਼ਟਰੀ ਰਾਜਧਾਨੀ ਦਿੱਲੀ ਦੇ ਸਰਾਫਾ ਬਾਜ਼ਾਰ ਵਿੱਚ ਸ਼ੁੱਕਰਵਾਰ ਨੂੰ ਸੋਨੇ ਦੀ ਕੀਮਤ ਵਿੱਚ 1,600 ਰੁਪਏ ਦਾ ਵਾਧਾ ਹੋਇਆ ਹੈ, ਜਿਸ ਨਾਲ ਇਹ 1.62 ਲੱਖ ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਈ ਹੈ। ਇਸ ਤੇਜ਼ੀ ਦਾ ਮੁੱਖ ਕਾਰਨ ਕੌਮਾਂਤਰੀ ਪੱਧਰ 'ਤੇ ਮਜ਼ਬੂਤ ਰੁਝਾਨ, ਅਮਰੀਕਾ-ਈਰਾਨ ਵਿਚਕਾਰ ਸਮਝੌਤੇ ਦੀ ਸੰਭਾਵਨਾ ਅਤੇ ਘਰੇਲੂ ਬਾਜ਼ਾਰ ਵਿੱਚ ਵਿਆਹਾਂ ਦੇ ਸੀਜ਼ਨ ਕਾਰਨ ਵਧੀ ਮੰਗ ਹੈ। ਸਥਾਨਕ ਮਾਹਿਰਾਂ ਅਨੁਸਾਰ, 99.9 ਫੀਸਦੀ ਸ਼ੁੱਧਤਾ ਵਾਲੇ ਸੋਨੇ ਦੀ ਕੀਮਤ 1,600 ਰੁਪਏ ਵਧ ਕੇ 1,62,900 ਰੁਪਏ ਪ੍ਰਤੀ 10 ਗ੍ਰਾਮ ਹੋ ਗਈ ਹੈ। ਇਸ ਦੇ ਨਾਲ ਹੀ ਚਾਂਦੀ ਦੀ ਕੀਮਤ ਵਿੱਚ ਵੀ 5,000 ਰੁਪਏ ਦਾ ਉਛਾਲ ਆਇਆ ਹੈ ਅਤੇ ਇਹ 2,74,700 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ ਹੈ।

Latest News