Saturday, 20th of June 2026

5 ਦਿਨਾਂ 'ਚ ਚਾਂਦੀ 13,000 ਰੁਪਏ ਸਸਤੀ, ਜਾਣੋ 10 ਗ੍ਰਾਮ ਸੋਨੇ ਦੀ ਕੀਮਤ ਅਤੇ ਚਾਂਦੀ ਕਿੰਨੀ ਸਸਤੀ ਹੋਈ

Edited By: Lajwinder Kaur | Updated at: June 20th 2026 11:47 AM
Trending News
5 ਦਿਨਾਂ 'ਚ ਚਾਂਦੀ 13,000 ਰੁਪਏ ਸਸਤੀ, ਜਾਣੋ 10 ਗ੍ਰਾਮ ਸੋਨੇ ਦੀ ਕੀਮਤ ਅਤੇ ਚਾਂਦੀ ਕਿੰਨੀ ਸਸਤੀ ਹੋਈ

5 ਦਿਨਾਂ 'ਚ ਚਾਂਦੀ 13,000 ਰੁਪਏ ਸਸਤੀ, ਜਾਣੋ 10 ਗ੍ਰਾਮ ਸੋਨੇ ਦੀ ਕੀਮਤ ਅਤੇ ਚਾਂਦੀ ਕਿੰਨੀ ਸਸਤੀ ਹੋਈ

ਇਸ ਹਫ਼ਤੇ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ ਹੈ। ਮਲਟੀ ਕਮੋਡਿਟੀ ਐਕਸਚੇਂਜ (MCX) 'ਤੇ ਚਾਂਦੀ ਦੀ ਵਾਇਦਾ ਕੀਮਤ ਸਿਰਫ਼ ਪੰਜ ਕਾਰੋਬਾਰੀ ਦਿਨਾਂ ਵਿੱਚ 13,000 ਰੁਪਏ ਪ੍ਰਤੀ ਕਿਲੋ ਤੋਂ ਵੱਧ ਡਿੱਗ ਗਈ ਹੈ। ਇਸ ਦੇ ਨਾਲ ਹੀ ਸੋਨੇ ਦੀਆਂ ਕੀਮਤਾਂ ਵਿੱਚ ਵੀ ਗਿਰਾਵਟ ਆਈ ਹੈ ਅਤੇ ਇਹ 3,000 ਰੁਪਏ ਪ੍ਰਤੀ 10 ਗ੍ਰਾਮ ਤੋਂ ਵੱਧ ਸਸਤਾ ਹੋ ਗਿਆ ਹੈ। ਹੁਣ ਇਹ ਜਾਣਨਾ ਜ਼ਰੂਰੀ ਹੈ ਕਿ 20, 22 ਜਾਂ 24 ਕੈਰੇਟ ਸੋਨਾ ਖਰੀਦਣ ਲਈ ਤੁਹਾਨੂੰ ਕਿੰਨੀ ਰਕਮ ਖਰਚ ਕਰਨੀ ਪਵੇਗੀ।

ਕਮੋਡੀਟੀ ਮਾਰਕੀਟ ਵਿੱਚ ਚਾਂਦੀ ਦੀਆਂ ਕੀਮਤਾਂ ਵਿੱਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ ਹੈ। ਇਸ ਹਫ਼ਤੇ ਦੇ ਆਖਰੀ ਕਾਰੋਬਾਰੀ ਦਿਨ, ਸ਼ੁੱਕਰਵਾਰ ਨੂੰ ਚਾਂਦੀ ਦੀ ਕੀਮਤ ਵਿੱਚ 2.04 ਫੀਸਦੀ ਭਾਵ 4,836 ਰੁਪਏ ਦੀ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ। ਇਸ ਗਿਰਾਵਟ ਤੋਂ ਬਾਅਦ ਚਾਂਦੀ ਦੀ ਕੀਮਤ 2,32,726 ਰੁਪਏ ਪ੍ਰਤੀ ਕਿਲੋ ਦੇ ਪੱਧਰ 'ਤੇ ਆ ਗਈ ਹੈ।

MCX 'ਤੇ ਚਾਂਦੀ ਦੀਆਂ ਕੀਮਤਾਂ 'ਤੇ ਨਜ਼ਰ ਮਾਰੀਏ ਤਾਂ ਪਤਾ ਲੱਗਦਾ ਹੈ ਕਿ 3 ਜੁਲਾਈ ਦੀ ਐਕਸਪਾਇਰੀ ਵਾਲੀ ਚਾਂਦੀ ਦੀ ਕੀਮਤ ਪਿਛਲੇ ਹਫ਼ਤੇ ਸ਼ੁੱਕਰਵਾਰ ਨੂੰ ਬੰਦ ਹੋਣ ਦੇ ਸਮੇਂ 2,46,186 ਰੁਪਏ ਪ੍ਰਤੀ ਕਿਲੋ ਦਰਜ ਕੀਤੀ ਗਈ ਸੀ। ਜੇਕਰ ਇਸਦੀ ਤੁਲਨਾ ਮੌਜੂਦਾ ਭਾਅ ਨਾਲ ਕੀਤੀ ਜਾਵੇ, ਤਾਂ ਸਿਰਫ਼ ਪੰਜ ਦਿਨਾਂ ਵਿੱਚ ਹੀ 1 ਕਿਲੋ ਚਾਂਦੀ 13,460 ਰੁਪਏ ਸਸਤੀ ਹੋ ਗਈ ਹੈ।

ਘਰੇਲੂ ਬਾਜ਼ਾਰ ਵਿੱਚ ਵੀ ਚਾਂਦੀ ਦੀਆਂ ਕੀਮਤਾਂ ਵਿੱਚ ਗਿਰਾਵਟ ਦੇਖਣ ਨੂੰ ਮਿਲੀ ਹੈ। ਇੰਡੀਅਨ ਬੁਲੀਅਨ ਜਵੈਲਰਜ਼ ਐਸੋਸੀਏਸ਼ਨ (IBJA.Com) ਦੀ ਵੈੱਬਸਾਈਟ 'ਤੇ ਦਿੱਤੇ ਗਏ ਤਾਜ਼ਾ ਅੰਕੜਿਆਂ ਮੁਤਾਬਕ, ਪਿਛਲੇ ਹਫ਼ਤੇ ਸ਼ੁੱਕਰਵਾਰ 12 ਜੂਨ ਨੂੰ 1 ਕਿਲੋ ਚਾਂਦੀ ਦੀ ਕੀਮਤ ਸ਼ਾਮ ਦੇ ਸਮੇਂ 2,42,582 ਰੁਪਏ 'ਤੇ ਬੰਦ ਹੋਈ ਸੀ।

19 ਜੂਨ ਨੂੰ ਕਾਰੋਬਾਰ ਖ਼ਤਮ ਹੋਣ 'ਤੇ ਚਾਂਦੀ ਦੀ ਕੀਮਤ ਡਿੱਗ ਕੇ 2,31,973 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ। ਇਸ ਦਾ ਮਤਲਬ ਹੈ ਕਿ ਇਹ ਕੀਮਤੀ ਧਾਤੂ 10,609 ਰੁਪਏ ਪ੍ਰਤੀ ਕਿਲੋਗ੍ਰਾਮ ਸਸਤੀ ਹੋ ਗਈ ਹੈ।

ਚਾਂਦੀ ਤੋਂ ਬਾਅਦ ਹੁਣ ਜੇਕਰ ਸੋਨੇ ਦੇ ਭਾਅ ਦੀ ਗੱਲ ਕਰੀਏ, ਤਾਂ ਇਹ ਕੀਮਤੀ ਪੀਲੀ ਧਾਤੂ ਵੀ ਪਿਛਲੇ ਪੰਜ ਦਿਨਾਂ ਵਿੱਚ ਚਾਂਦੀ ਵਾਂਗ ਹੀ ਤੇਜ਼ੀ ਨਾਲ ਹੇਠਾਂ ਡਿੱਗੀ ਹੈ। MCX 'ਤੇ 10 ਗ੍ਰਾਮ 24 ਕੈਰੇਟ ਸੋਨੇ ਦੀ ਕੀਮਤ 1,50,528 ਰੁਪਏ ਤੋਂ ਡਿੱਗ ਕੇ 1,47,239 ਰੁਪਏ 'ਤੇ ਆ ਗਈ ਹੈ, ਜਿਸ ਨਾਲ ਇਹ ਪ੍ਰਤੀ 10 ਗ੍ਰਾਮ 3,289 ਰੁਪਏ ਸਸਤੀ ਹੋ ਗਈ ਹੈ। ਸਿਰਫ਼ ਪਿਛਲੇ ਸ਼ੁੱਕਰਵਾਰ ਨੂੰ ਹੀ ਵਾਇਦਾ ਸੋਨੇ ਵਿੱਚ 2,070 ਰੁਪਏ ਜਾਂ 1.39% ਦੀ ਗਿਰਾਵਟ ਦਰਜ ਕੀਤੀ ਗਈ।

ਘਰੇਲੂ ਬਾਜ਼ਾਰ ਵਿੱਚ ਸੋਨੇ ਦੀਆਂ ਕੀਮਤਾਂ ਦੀ ਗੱਲ ਕਰੀਏ ਤਾਂ 12 ਜੂਨ ਨੂੰ 10 ਗ੍ਰਾਮ 24 ਕੈਰੇਟ ਸੋਨਾ 1,47,800 ਰੁਪਏ 'ਤੇ ਬੰਦ ਹੋਇਆ ਸੀ, ਪਰ ਪਿਛਲੇ ਸ਼ੁੱਕਰਵਾਰ ਇਹ ਡਿੱਗ ਕੇ 1,44,970 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਿਆ ਹੈ। ਜੇਕਰ ਸੋਨੇ ਦੀਆਂ ਹੋਰ ਕੁਆਲਿਟੀਆਂ ਦੇ ਰੇਟਾਂ 'ਤੇ ਨਜ਼ਰ ਮਾਰੀਏ, ਤਾਂ 22 ਕੈਰੇਟ ਸੋਨਾ 1,41,490 ਰੁਪਏ, 20 ਕੈਰੇਟ ਸੋਨਾ 1,29,020 ਰੁਪਏ, 18 ਕੈਰੇਟ ਸੋਨਾ 1,17,430 ਰੁਪਏ ਅਤੇ 14 ਕੈਰੇਟ ਸੋਨਾ 93,510 ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ 'ਤੇ ਆ ਗਿਆ ਹੈ।

Latest News