ਚੰਡੀਗੜ੍ਹ ਨਗਰ ਨਿਗਮ ਚੋਣਾਂ ਲਈ AAP ਨੇ ਜਾਰੀ ਕੀਤੀ 9 ਉਮੀਦਵਾਰਾਂ ਦੀ ਪਹਿਲੀ ਸੂਚੀ, ਜਾਣੋ ਕਿਸ ਵਾਰਡ ਤੋਂ ਕਿਸ ਨੂੰ ਮਿਲੀ ਟਿਕਟ
ਚੰਡੀਗੜ੍ਹ ਨਗਰ ਨਿਗਮ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ (AAP) ਨੇ ਆਪਣੀ ਚੋਣ ਤਿਆਰੀ ਸ਼ੁਰੂ ਕਰ ਦਿੱਤੀ ਹੈ। ਪਾਰਟੀ ਵੱਲੋਂ ਚੋਣਾਂ ਲਈ 9 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਗਈ ਹੈ। ਇਸ ਸੂਚੀ ਵਿੱਚ ਵੱਖ-ਵੱਖ ਵਾਰਡਾਂ ਤੋਂ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਹੈ।
ਪਾਰਟੀ ਵੱਲੋਂ ਜਾਰੀ ਸੂਚੀ ਅਨੁਸਾਰ ਵਾਰਡ ਨੰਬਰ 1 ਤੋਂ ਦਿਲਦਾਰ ਸਿੰਘ ਨੂੰ ਉਮੀਦਵਾਰ ਬਣਾਇਆ ਗਿਆ ਹੈ। ਇਸੇ ਤਰ੍ਹਾਂ ਵਾਰਡ ਨੰਬਰ 21 ਤੋਂ ਗੁਰਪ੍ਰੀਤ ਕੌਰ ਲੱਡੀ, ਵਾਰਡ ਨੰਬਰ 22 ਤੋਂ ਅੰਜੂ ਕਤਿਆਲ ਅਤੇ ਵਾਰਡ ਨੰਬਰ 23 ਤੋਂ ਓਮਕਾਰ ਸਿੰਘ ਔਲਖ (ਸੰਨੀ) ਨੂੰ ਟਿਕਟ ਦਿੱਤੀ ਗਈ ਹੈ।
ਦੇਖੋ AAP ਦੇ 9 ਉਮੀਦਵਾਰਾਂ ਦੀ ਪੂਰੀ ਸੂਚੀ:
1. ਵਾਰਡ ਨੰਬਰ 1 – ਦਿਲਦਾਰ ਸਿੰਘ
2. ਵਾਰਡ ਨੰਬਰ 21 – ਗੁਰਪ੍ਰੀਤ ਕੌਰ ਲਾਡੀ
3. ਵਾਰਡ ਨੰਬਰ 22 – ਅੰਜੂ ਕਤਿਆਲ
4. ਵਾਰਡ ਨੰਬਰ 23 – ਓਮਕਾਰ ਸਿੰਘ ਔਲਖ (ਸੰਨੀ)
5. ਵਾਰਡ ਨੰਬਰ 24 – ਕੁਲਦੀਪ ਕੁਮਾਰ
6. ਵਾਰਡ ਨੰਬਰ 25 – ਰਾਧਿਕਾ ਢੀਂਗਰਾ
7. ਵਾਰਡ ਨੰਬਰ 27 – ਅਜੀਤ ਸਿੰਘ ਜਿੰਦ
8. ਵਾਰਡ ਨੰਬਰ 30 – ਸਤਨਾਮ ਕੌਰ
9. ਵਾਰਡ ਨੰਬਰ 32 – ਐਡਵੋਕੇਟ ਅਰੁਣ ਪ੍ਰਭਾ ਖੁਰਚਾ
ਇਸ ਸੂਚੀ ਦੇ ਜਾਰੀ ਹੋਣ ਨਾਲ ਚੰਡੀਗੜ੍ਹ ਨਗਰ ਨਿਗਮ ਚੋਣਾਂ ਲਈ ਪਾਰਟੀ ਦੀਆਂ ਤਿਆਰੀਆਂ ਨੂੰ ਹੋਰ ਤੇਜ਼ੀ ਮਿਲੇਗੀ। ਆਉਣ ਵਾਲੇ ਸਮੇਂ ਵਿੱਚ ਪਾਰਟੀ ਵੱਲੋਂ ਬਾਕੀ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਵੀ ਕੀਤਾ ਜਾ ਸਕਦਾ ਹੈ।