Saturday, 25th of July 2026

ਅਮਰੀਕਾ ਅਤੇ ਇਰਾਨ ਵਿਚਾਲੇ ਤਣਾਅ ਵਧਿਆ; ਅਮਰੀਕਾ ਦੇ ਹਵਾਈ ਹਮਲਿਆਂ ਮਗਰੋਂ ਇਰਾਨ ਨੇ ਬਹਿਰੀਨ ਸਥਿਤ ਅਮਰੀਕੀ ਬੇਸ 'ਤੇ ਕੀਤਾ ਜਵਾਬੀ ਹਮਲਾ

Edited By: Lajwinder Kaur | Updated at: June 10th 2026 12:25 PM
Trending News
ਅਮਰੀਕਾ ਅਤੇ ਇਰਾਨ ਵਿਚਾਲੇ ਤਣਾਅ ਵਧਿਆ; ਅਮਰੀਕਾ ਦੇ ਹਵਾਈ ਹਮਲਿਆਂ ਮਗਰੋਂ ਇਰਾਨ ਨੇ ਬਹਿਰੀਨ ਸਥਿਤ ਅਮਰੀਕੀ ਬੇਸ 'ਤੇ ਕੀਤਾ ਜਵਾਬੀ ਹਮਲਾ

ਅਮਰੀਕਾ ਅਤੇ ਇਰਾਨ ਵਿਚਾਲੇ ਤਣਾਅ ਵਧਿਆ; ਅਮਰੀਕਾ ਦੇ ਹਵਾਈ ਹਮਲਿਆਂ ਮਗਰੋਂ ਇਰਾਨ ਨੇ ਬਹਿਰੀਨ ਸਥਿਤ ਅਮਰੀਕੀ ਬੇਸ 'ਤੇ ਕੀਤਾ ਜਵਾਬੀ ਹਮਲਾ

ਅਮਰੀਕੀ ਫ਼ੌਜ ਨੇ ਮੰਗਲਵਾਰ ਰਾਤ ਇਰਾਨ 'ਤੇ ਹਵਾਈ ਹਮਲੇ ਕੀਤੇ ਹਨ। ਅਮਰੀਕੀ ਸੈਂਟਰਲ ਕਮਾਂਡ (CENTCOM) ਨੇ ਜਾਣਕਾਰੀ ਦਿੱਤੀ ਹੈ ਕਿ ਇਹ ਕਾਰਵਾਈ ਹੋਰਮੁਜ਼ ਸਟ੍ਰੇਟ ਦੇ ਨੇੜੇ ਅਮਰੀਕੀ ਅਪਾਚੇ ਹੈਲੀਕਾਪਟਰ ਨੂੰ ਡੇਗਣ ਦੇ ਜਵਾਬ ਵਿੱਚ ਕੀਤੀ ਗਈ ਹੈ।

ਇਸ ਤੋਂ ਪਹਿਲਾਂ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਸੀ ਕਿ ਇਰਾਨ ਨੇ ਗਸ਼ਤ ਕਰ ਰਹੇ ਅਮਰੀਕੀ AH-64 ਅਪਾਚੇ ਹੈਲੀਕਾਪਟਰ ਨੂੰ ਮਾਰ ਡੇਗਿਆ ਹੈ। ਹਾਲਾਂਕਿ, ਉਨ੍ਹਾਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਹੈਲੀਕਾਪਟਰ ਵਿੱਚ ਸਵਾਰ ਦੋਵੇਂ ਪਾਇਲਟ ਸੁਰੱਖਿਅਤ ਹਨ। ਟਰੰਪ ਨੇ ਟਿੱਪਣੀ ਕਰਦਿਆਂ ਕਿਹਾ ਕਿ, "ਅਮਰੀਕਾ ਨੂੰ ਇਸ ਹਮਲੇ ਦਾ ਜਵਾਬ ਦੇਣਾ ਹੀ ਪਵੇਗਾ।"

ਦੂਜੇ ਪਾਸੇ, ਇਰਾਨ ਦੇ ਰੈਵੋਲਿਊਸ਼ਨਰੀ ਗਾਰਡ (IRGC) ਨੇ ਦਾਅਵਾ ਕੀਤਾ ਹੈ ਕਿ ਉਸ ਨੇ ਜਵਾਬੀ ਕਾਰਵਾਈ ਕਰਦਿਆਂ ਬਹਿਰੀਨ ਵਿੱਚ ਸਥਿਤ ਅਮਰੀਕੀ ਫ਼ੌਜੀ ਟਿਕਾਣੇ ਅਤੇ ਅਮਰੀਕੀ ਜਲ ਸੈਨਾ ਦੇ 'ਫਿਫਥ ਫਲੀਟ' ਹੈੱਡਕੁਆਰਟਰ ਨੂੰ ਡਰੋਨ ਰਾਹੀਂ ਨਿਸ਼ਾਨਾ ਬਣਾਇਆ ਹੈ।

ਹਰ ਹਮਲੇ ਦਾ ਮੂੰਹ ਤੋੜ ਜਵਾਬ ਦਵਾਂਗੇ- ਅਰਾਗਚੀ 

ਇਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਗਚੀ ਨੇ ਕਿਹਾ ਹੈ ਕਿ ਇਰਾਨੀ ਫ਼ੌਜ ਹਰ ਹਮਲੇ ਦਾ ਮੂੰਹ ਤੋੜ ਜਵਾਬ ਦੇਵੇਗੀ। ਉਨ੍ਹਾਂ ਨੇ ਅਮਰੀਕਾ ਨੂੰ ਚੇਤਾਵਨੀ ਦਿੰਦਿਆਂ ਕਿਹਾ, "ਜੇਕਰ ਤੁਸੀਂ ਸੁਰੱਖਿਅਤ ਰਹਿਣਾ ਚਾਹੁੰਦੇ ਹੋ, ਤਾਂ ਸਾਡੇ ਖੇਤਰ (ਇਲਾਕੇ) ਨੂੰ ਛੱਡ ਦਿਓ।"

ਹਾਲਾਂਕਿ, ਹੈਲੀਕਾਪਟਰ ਹਾਦਸੇ ਨੂੰ ਲੈ ਕੇ ਵੱਖ-ਵੱਖ ਦਾਅਵੇ ਕੀਤੇ ਜਾ ਰਹੇ ਹਨ। ਇੱਕ ਅਮਰੀਕੀ ਅਧਿਕਾਰੀ ਅਨੁਸਾਰ, ਅਪਾਚੇ ਹੈਲੀਕਾਪਟਰ ਇੱਕ ਇਰਾਨੀ ਡਰੋਨ ਨਾਲ ਟਕਰਾਉਣ ਤੋਂ ਬਾਅਦ ਹਾਦਸਾਗ੍ਰਸਤ ਹੋਇਆ ਸੀ। ਇਸ ਪੂਰੀ ਘਟਨਾ ਦੀ ਜਾਂਚ ਅਜੇ ਜਾਰੀ ਹੈ।

Punjabi Shorts

Latest News