Thursday, 23rd of July 2026

ਇਰਾਨ-ਇਜ਼ਰਾਈਲ ‘ਚ ਦੋ ਮਹੀਨੇ ਬਾਅਦ ਮੁੜ ਜੰਗ: ਇਰਾਨ ਨੇ ਤੇਲ ਅਵੀਵ 'ਤੇ ਦਾਗੀਆਂ ਮਿਜ਼ਾਈਲਾਂ, ਇਜ਼ਰਾਈਲ ਨੇ ਤਹਿਰਾਨ ਤੇ ਤਬਰੀਜ਼ ਨੂੰ ਬਣਾਇਆ ਨਿਸ਼ਾਨਾ

Edited By: Lajwinder Kaur | Updated at: June 08th 2026 12:41 PM
Trending News
ਇਰਾਨ-ਇਜ਼ਰਾਈਲ ‘ਚ ਦੋ ਮਹੀਨੇ ਬਾਅਦ ਮੁੜ ਜੰਗ: ਇਰਾਨ ਨੇ ਤੇਲ ਅਵੀਵ 'ਤੇ ਦਾਗੀਆਂ ਮਿਜ਼ਾਈਲਾਂ, ਇਜ਼ਰਾਈਲ ਨੇ ਤਹਿਰਾਨ ਤੇ ਤਬਰੀਜ਼ ਨੂੰ ਬਣਾਇਆ ਨਿਸ਼ਾਨਾ

ਇਰਾਨ-ਇਜ਼ਰਾਈਲ ‘ਚ ਦੋ ਮਹੀਨੇ ਬਾਅਦ ਮੁੜ ਜੰਗ: ਇਰਾਨ ਨੇ ਤੇਲ ਅਵੀਵ 'ਤੇ ਦਾਗੀਆਂ ਮਿਜ਼ਾਈਲਾਂ, ਇਜ਼ਰਾਈਲ ਨੇ ਤਹਿਰਾਨ ਤੇ ਤਬਰੀਜ਼ ਨੂੰ ਬਣਾਇਆ ਨਿਸ਼ਾਨਾ

ਅਪ੍ਰੈਲ ਵਿੱਚ ਹੋਏ ਸਮਝੌਤੇ ਦੇ ਦੋ ਮਹੀਨੇ ਬਾਅਦ ਹੀ ਇਰਾਨ ਅਤੇ ਇਜ਼ਰਾਈਲ ਵਿਚਕਾਰ ਮੁੜ ਜੰਗ ਸ਼ੁਰੂ ਹੋ ਗਈ ਹੈ। ਐਤਵਾਰ ਰਾਤ ਨੂੰ ਇਰਾਨ ਨੇ ਇਜ਼ਰਾਈਲ 'ਤੇ ਕਈ ਬੈਲਿਸਟਿਕ ਮਿਜ਼ਾਈਲਾਂ ਦਾਗੀਆਂ। ਜਿਸ ਤੋਂ ਬਾਅਦ ਮਾਹੌਲ ਮੁੜ ਤੋਂ ਤਣਾਅਪੂਰਨ ਬਣ ਗਿਆ ਹੈ।

ਮੁੜ ਤੋਂ ਵੱਜੇ ਸਾਇਰਨ

ਇਰਾਨ ਦੇ ਰੈਵੋਲਿਊਸ਼ਨਰੀ ਗਾਰਡ (IRGC) ਨੇ ਕਿਹਾ ਕਿ ਇਹ ਕਾਰਵਾਈ ਲਿਬਨਾਨ ਵਿੱਚ ਹਿਜ਼ਬੁੱਲਾ 'ਤੇ ਹੋਏ ਇਜ਼ਰਾਈਲੀ ਹਮਲਿਆਂ ਦੇ ਜਵਾਬ ਵਿੱਚ ਕੀਤੀ ਗਈ ਹੈ। ਇਨ੍ਹਾਂ ਹਮਲਿਆਂ ਤੋਂ ਬਾਅਦ ਇਜ਼ਰਾਈਲ ਦੇ ਕਈ ਹਿੱਸਿਆਂ ਵਿੱਚ ਚੇਤਾਵਨੀ ਦੇ ਸਾਇਰਨ ਵੱਜੇ ਅਤੇ ਲੋਕਾਂ ਨੂੰ ਤੁਰੰਤ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ।

ਇਸ ਦੇ ਜਵਾਬ ਵਿੱਚ, ਕੁਝ ਘੰਟਿਆਂ ਬਾਅਦ ਇਜ਼ਰਾਈਲ ਨੇ ਇਰਾਨ ਵਿੱਚ ਜਵਾਬੀ ਕਾਰਵਾਈ ਸ਼ੁਰੂ ਕਰ ਦਿੱਤੀ। ਇਜ਼ਰਾਈਲੀ ਫ਼ੌਜ ਨੇ ਕਿਹਾ ਕਿ ਉਸਨੇ ਪੱਛਮੀ ਅਤੇ ਮੱਧ ਇਰਾਨ ਵਿੱਚ ਸਥਿਤ ਫ਼ੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ।

ਕਈ ਧਮਾਕੇ ਸੁਣੇ ਗਏ

ਇਰਾਨੀ ਸਮਾਚਾਰ ਏਜੰਸੀ IRNA ਮੁਤਾਬਕ, ਤਹਿਰਾਨ, ਤਬਰੀਜ਼ ਅਤੇ ਇਸਫਹਾਨ ਵਿੱਚ ਕਈ ਧਮਾਕੇ ਸੁਣੇ ਗਏ। IRGC ਨੇ ਦਾਅਵਾ ਕੀਤਾ ਹੈ ਕਿ ਇਜ਼ਰਾਈਲ ਨੇ ਇਨ੍ਹਾਂ ਹਮਲਿਆਂ ਵਿੱਚ ਹਵਾ ਤੋਂ ਦਾਗੀਆਂ ਜਾਣ ਵਾਲੀਆਂ ਬੈਲਿਸਟਿਕ ਮਿਜ਼ਾਈਲਾਂ ਦੀ ਵਰਤੋਂ ਕੀਤੀ ਹੈ।

ਇਨ੍ਹਾਂ ਹਮਲਿਆਂ ਤੋਂ ਬਾਅਦ ਇਰਾਨ ਨੇ ਰਾਜਧਾਨੀ ਤਹਿਰਾਨ ਦੇ ਇਮਾਮ ਖੋਮੇਨੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਆਸ-ਪਾਸ ਦਾ ਹਵਾਈ ਖੇਤਰ (ਏਅਰਸਪੇਸ) ਬੰਦ ਕਰ ਦਿੱਤਾ ਹੈ। ਇਸੇ ਤਰ੍ਹਾਂ, ਇਰਾਕ ਨੇ 72 ਘੰਟੇ ਅਤੇ ਸੀਰੀਆ ਨੇ 12 ਘੰਟੇ ਲਈ ਆਪਣਾ ਹਵਾਈ ਖੇਤਰ ਬੰਦ ਕਰਨ ਦਾ ਫੈਸਲਾ ਕੀਤਾ ਹੈ।

ਇਜ਼ਰਾਈਲ 'ਤੇ ਇਰਾਨ ਦੇ ਹਮਲੇ ਦੀ ਵੀਡੀਓ...

ਟਰੰਪ ਨੇ ਸੰਜਮ ਵਰਤਣ ਦੀ ਅਪੀਲ ਕੀਤੀ

ਮੀਡੀਆ ਰਿਪੋਰਟਾਂ ਅਨੁਸਾਰ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੂੰ ਤੁਰੰਤ ਕਿਸੇ ਵੱਡੇ ਜਵਾਬੀ ਹਮਲੇ ਤੋਂ ਬਚਣ ਲਈ ਕਿਹਾ ਸੀ। ਹਾਲਾਂਕਿ, ਇਸ ਦੇ ਬਾਵਜੂਦ ਇਜ਼ਰਾਈਲ ਨੇ ਇਰਾਨ ਵਿੱਚ ਫ਼ੌਜੀ ਕਾਰਵਾਈ ਕੀਤੀ।

ਇਰਾਨ ਅਤੇ ਇਜ਼ਰਾਈਲ ਵਿਚਕਾਰ ਇਹ ਤਾਜ਼ਾ ਟਕਰਾਅ ਅਜਿਹੇ ਸਮੇਂ ਵਿੱਚ ਹੋਇਆ ਹੈ ਜਦੋਂ ਦੋਵਾਂ ਦੇਸ਼ਾਂ ਵਿਚਕਾਰ ਪਹਿਲਾਂ ਹੀ ਜੰਗਬੰਦੀ ਨੂੰ ਲੈ ਕੇ ਤਣਾਅ ਬਣਿਆ ਹੋਇਆ ਸੀ।

ਪਿਛਲੇ 24 ਘੰਟਿਆਂ ਵਿੱਚ ਕੀ-ਕੀ ਹੋਇਆ

ਇਰਾਨ-ਇਜ਼ਰਾਈਲ ਵਿੱਚ ਮੁੜ ਜੰਗ: ਅਪ੍ਰੈਲ ਵਿੱਚ ਹੋਏ ਸਮਝੌਤੇ ਤੋਂ ਬਾਅਦ ਇਰਾਨ ਨੇ ਪਹਿਲੀ ਵਾਰ ਇਜ਼ਰਾਈਲ 'ਤੇ ਮਿਜ਼ਾਈਲ ਹਮਲਾ ਕੀਤਾ। ਜਵਾਬ ਵਿੱਚ ਇਜ਼ਰਾਈਲ ਨੇ ਸੋਮਵਾਰ ਤੜਕੇ ਪੱਛਮੀ ਅਤੇ ਮੱਧ ਇਰਾਨ ਦੇ ਫ਼ੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਤਹਿਰਾਨ, ਤਬਰੀਜ਼ ਅਤੇ ਇਸਫਹਾਨ ਵਿੱਚ ਧਮਾਕਿਆਂ ਦੀਆਂ ਖ਼ਬਰਾਂ ਹਨ।

ਏਅਰਸਪੇਸ ਬੰਦ: ਤਣਾਅ ਵਧਣ ਤੋਂ ਬਾਅਦ ਇਰਾਨ ਨੇ ਆਪਣੇ ਪੱਛਮੀ ਹਿੱਸੇ ਦਾ ਹਵਾਈ ਖੇਤਰ ਅਗਲੇ ਹੁਕਮਾਂ ਤੱਕ ਬੰਦ ਕਰ ਦਿੱਤਾ ਹੈ। ਇਸ ਦੇ ਨਾਲ ਹੀ ਇਰਾਕ ਨੇ 72 ਘੰਟੇ ਅਤੇ ਸੀਰੀਆ ਨੇ 12 ਘੰਟੇ ਲਈ ਆਪਣਾ ਹਵਾਈ ਖੇਤਰ ਬੰਦ ਕਰਨ ਦਾ ਫੈਸਲਾ ਕੀਤਾ ਹੈ।

ਇਜ਼ਰਾਈਲੀ ਹਮਲੇ ਤੋਂ ਬਾਅਦ ਇਰਾਨ ਦੇ ਪੈਟਰੋਕੈਮੀਕਲ ਪਲਾਂਟ ਦੀ ਵੀਡੀਓ

ਇਰਾਨ ਦੇ ਖੁਜ਼ੇਸਤਾਨ ਸੂਬੇ ਦੇ ਮਾਹਸ਼ਹਰ ਸ਼ਹਿਰ ਵਿੱਚ ਸਥਿਤ ਕਾਰੂਨ ਪੈਟਰੋਕੈਮੀਕਲ ਕੰਪਨੀ 'ਤੇ ਹੋਏ ਕਥਿਤ ਇਜ਼ਰਾਈਲੀ ਹਮਲੇ ਤੋਂ ਬਾਅਦ ਪਹਿਲੀ ਵੀਡੀਓ ਸਾਹਮਣੇ ਆਈ ਹੈ। ਤਸਵੀਰਾਂ ਵਿੱਚ ਪਲਾਂਟ ਦੇ ਅੰਦਰੋਂ ਧੂੰਆਂ ਉੱਠਦਾ ਅਤੇ ਕੁਝ ਹਿੱਸਿਆਂ ਵਿੱਚ ਨੁਕਸਾਨ ਹੁੰਦਾ ਦਿਖਾਈ ਦੇ ਰਿਹਾ ਹੈ।

Punjabi Shorts

Latest News