Wednesday, 8th of July 2026

ਹੋਰਮੁਜ਼ ਨੇੜੇ ਭਾਰਤ ਆ ਰਹੇ ਟੈਂਕਰ ਜਹਾਜ਼ 'ਤੇ ਡਰੋਨ ਹਮਲਾ, ਇੰਜਣ ਰੂਮ 'ਚ ਲੱਗੀ ਅੱਗ; ਕਰੂ ਮੈਂਬਰ ‘ਚ ਚਾਰ ਭਾਰਤੀ ਨਾਗਰਿਕ…

Edited By: Lajwinder Kaur | Updated at: July 08th 2026 11:08 AM
Trending News
ਹੋਰਮੁਜ਼ ਨੇੜੇ ਭਾਰਤ ਆ ਰਹੇ ਟੈਂਕਰ ਜਹਾਜ਼ 'ਤੇ ਡਰੋਨ ਹਮਲਾ, ਇੰਜਣ ਰੂਮ 'ਚ ਲੱਗੀ ਅੱਗ; ਕਰੂ ਮੈਂਬਰ ‘ਚ ਚਾਰ ਭਾਰਤੀ ਨਾਗਰਿਕ…

ਹੋਰਮੁਜ਼ ਨੇੜੇ ਭਾਰਤ ਆ ਰਹੇ ਟੈਂਕਰ ਜਹਾਜ਼ 'ਤੇ ਡਰੋਨ ਹਮਲਾ, ਇੰਜਣ ਰੂਮ 'ਚ ਲੱਗੀ ਅੱਗ; ਕਰੂ ਮੈਂਬਰ ‘ਚ ਚਾਰ ਭਾਰਤੀ ਨਾਗਰਿਕ…

ਹੋਰਮੁਜ਼ ਦਾ ਇਲਾਕਾ ਇੱਕ ਵਾਰ ਫਿਰ ਤੋਂ ਤਣਾਅ ਦੀ ਭੱਠੀ ਬਣ ਗਿਆ ਹੈ। ਹੋਰਮੁਜ਼ ਵਿਖੇ ਵਪਾਰਕ ਜਹਾਜ਼ਾਂ 'ਤੇ ਹੋਏ ਹਮਲੇ ਤੋਂ ਬਾਅਦ ਅਮਰੀਕੀ ਫੌਜ ਨੇ ਇਰਾਨ 'ਤੇ ਜਵਾਬੀ ਹਮਲਾ ਬੋਲ ਦਿੱਤਾ ਹੈ। ਅਮਰੀਕਾ ਵੱਲੋਂ ਹੋਰਮੁਜ਼ ਨਾਲ ਲੱਗਦੇ ਇਰਾਨ ਦੇ ਬੰਦਰਗਾਹ ਸ਼ਹਿਰਾਂ ਅਤੇ ਟਾਪੂਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। 'ਐਕਸੀਓਸ' (Axios) ਦੀ ਇੱਕ ਰਿਪੋਰਟ ਮੁਤਾਬਕ, ਹੋਰਮੁਜ਼ ਇਲਾਕੇ ਵਿੱਚ ਇਰਾਨੀ ਫੌਜੀ ਟਿਕਾਣਿਆਂ 'ਤੇ ਕੀਤੇ ਗਏ ਅਮਰੀਕਾ ਦੇ ਨਵੇਂ ਹਵਾਈ ਹਮਲੇ, ਦਸ ਦਿਨ ਪਹਿਲਾਂ ਕੀਤੇ ਗਏ ਹਮਲਿਆਂ ਨਾਲੋਂ ਚਾਰ ਤੋਂ ਪੰਜ ਗੁਣਾ ਜ਼ਿਆਦਾ ਤੀਬਰ ਸਨ। ਅਮਰੀਕਾ ਦੇ ਇਨ੍ਹਾਂ ਹਮਲਿਆਂ ਤੋਂ ਪਹਿਲਾਂ ਹੋਰਮੁਜ਼ ਵਿੱਚ ਇੱਕ ਅਜਿਹੇ ਜਹਾਜ਼ 'ਤੇ ਵੀ ਹਮਲਾ ਹੋਇਆ ਸੀ ਜੋ ਭਾਰਤ ਆ ਰਿਹਾ ਸੀ।

ਨਿਊਜ਼ ਏਜੰਸੀ ਏ.ਐਨ.ਆਈ. (ANI) ਦੀ ਰਿਪੋਰਟ ਮੁਤਾਬਕ ਸੂਤਰਾਂ ਨੇ ਮੰਗਲਵਾਰ ਨੂੰ ਦੱਸਿਆ ਕਿ ਕਤਰ ਤੋਂ ਭਾਰਤ ਆ ਰਹੇ ਇੱਕ ਜਹਾਜ਼ 'ਤੇ ਕਥਿਤ ਤੌਰ 'ਤੇ ਡਰੋਨ ਨਾਲ ਹਮਲਾ ਕੀਤਾ ਗਿਆ। ਰਾਹਤ ਦੀ ਗੱਲ ਇਹ ਹੈ ਕਿ ਇਸ ਘਟਨਾ ਵਿੱਚ ਕਿਸੇ ਦੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਸੂਤਰਾਂ ਅਨੁਸਾਰ, ਜਹਾਜ਼ 'ਤੇ 29 ਮਲਾਹ ਸਵਾਰ ਹਨ, ਜਿਨ੍ਹਾਂ ਵਿੱਚੋਂ ਚਾਰ ਭਾਰਤੀ ਨਾਗਰਿਕ ਹਨ ਅਤੇ ਮਿਲੀ ਜਾਣਕਾਰੀ ਮੁਤਾਬਕ ਸਾਰੇ ਕਰੂ ਮੈਂਬਰ ਸੁਰੱਖਿਅਤ ਹਨ।

ਇੰਜਣ ਰੂਮ ‘ਚ ਲੱਗੀ ਅੱਗ

ਇਸ ਰਿਪੋਰਟ ਅਨੁਸਾਰ ਸੂਤਰਾਂ ਨੇ ਦੱਸਿਆ ਕਿ ਹਮਲੇ ਤੋਂ ਬਾਅਦ ਜਹਾਜ਼ ਦੇ ਇੰਜਣ ਰੂਮ ਵਿੱਚ ਅੱਗ ਲੱਗ ਗਈ, ਜਿਸ ਕਾਰਨ ਬਹੁਤ ਜ਼ਿਆਦਾ ਧੂੰਆਂ ਨਿਕਲਣ ਲੱਗ ਪਿਆ। ਇਹ ਜਹਾਜ਼ ਕਤਰ ਦੇ ਰਾਸ ਲਾਫਾਨ ਤੋਂ ਭਾਰਤ ਦੇ ਗੁਜਰਾਤ ਦੇ ਦਹੇਜ ਜਾ ਰਿਹਾ ਹੈ। ਇਹ ਘਟਨਾ ਓਮਾਨ ਦੀ ਖਾੜੀ ਵਿੱਚ ਹੋਰਮੁਜ਼ ਜਲਡਮਰੂਮੱਧ (ਸਟ੍ਰੇਟ ਆਫ ਹੋਰਮੁਜ਼) ਦੇ ਨੇੜੇ ਵਾਪਰੀ।

ਇਸ ਰਿਪੋਰਟ ਅਨੁਸਾਰ ਇੱਕ ਸੂਤਰ ਨੇ ਦੱਸਿਆ, "7 ਜੁਲਾਈ ਨੂੰ ਅਰਬ ਸਾਗਰ ਵਿੱਚੋਂ ਲੰਘਦੇ ਸਮੇਂ, LNGC AL REKAYYAT 'ਤੇ ਕਥਿਤ ਤੌਰ 'ਤੇ ਡਰੋਨ ਨਾਲ ਹਮਲਾ ਹੋਇਆ। ਆਰ.ਪੀ.ਐੱਸ.ਐੱਲ. (RPSL) ਨੇ ਡੀ.ਜੀ.ਸੀ.ਓ.ਐੱਮ. (DGCOMM) ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ। ਸ਼ੁਰੂਆਤੀ ਜਾਣਕਾਰੀ ਤੋਂ ਪਤਾ ਚੱਲਦਾ ਹੈ ਕਿ ਜਹਾਜ਼ ਨੂੰ ਨੁਕਸਾਨ ਪਹੁੰਚਿਆ ਹੈ, ਪਰ ਕਿਸੇ ਦੇ ਜ਼ਖਮੀ ਹੋਣ ਜਾਂ ਵਾਤਾਵਰਣ ਨੂੰ ਨੁਕਸਾਨ ਪਹੁੰਚਣ ਦੀ ਕੋਈ ਖ਼ਬਰ ਨਹੀਂ ਹੈ। ਜਹਾਜ਼ ਕਤਰ ਦੇ ਰਾਸ ਲਾਫਾਨ ਤੋਂ ਭਾਰਤ ਦੇ ਦਹੇਜ ਜਾ ਰਿਹਾ ਹੈ। ਇਹ ਘਟਨਾ ਓਮਾਨ ਦੀ ਖਾੜੀ (ਹੋਰਮੁਜ਼ ਜਲਡਮਰੂਮੱਧ ਦੇ ਨੇੜੇ) ਵਿੱਚ ਵਾਪਰੀ ਹੈ।"

ਸੂਤਰ ਨੇ ਅੱਗੇ ਕਿਹਾ, "ਜਹਾਜ਼ 'ਤੇ ਕੁੱਲ 29 ਮਲਾਹ ਸਵਾਰ ਹਨ, ਜਿਨ੍ਹਾਂ ਵਿੱਚੋਂ ਚਾਰ (04) ਭਾਰਤੀ ਨਾਗਰਿਕ ਹਨ। ਜਾਣਕਾਰੀ ਮਿਲੀ ਹੈ ਕਿ ਸਾਰੇ ਕਰੂ ਮੈਂਬਰ ਸੁਰੱਖਿਅਤ ਹਨ। ਹਮਲੇ ਤੋਂ ਬਾਅਦ ਜਹਾਜ਼ ਦੇ ਇੰਜਣ ਰੂਮ ਵਿੱਚ ਅੱਗ ਲੱਗ ਗਈ, ਜਿਸ ਕਾਰਨ ਬਹੁਤ ਜ਼ਿਆਦਾ ਧੂੰਆਂ ਨਿਕਲਣ ਲੱਗ ਪਿਆ।" ਦੱਸ ਦਈਏ ਕਿ ਭਾਰਤ ਨੇ ਵਾਰ-ਵਾਰ ਸ਼ਿਪਿੰਗ ਲਾਈਨਾਂ ਦੀ ਸੁਰੱਖਿਆ 'ਤੇ ਜ਼ੋਰ ਦਿੱਤਾ ਹੈ। ਭਾਰਤ ਨੇ ਅੰਤਰਰਾਸ਼ਟਰੀ ਕਾਨੂੰਨਾਂ ਮੁਤਾਬਕ ਇਸ ਖੇਤਰ ਵਿੱਚ ਅੰਤਰਰਾਸ਼ਟਰੀ ਜਲਮਾਰਗਾਂ ਤੋਂ ਆਜ਼ਾਦ ਅਤੇ ਬਿਨਾਂ ਕਿਸੇ ਰੁਕਾਵਟ ਦੇ ਨੇਵੀਗੇਸ਼ਨ ਅਤੇ ਵਪਾਰ 'ਤੇ ਜ਼ੋਰ ਦਿੱਤਾ ਹੈ।

Punjabi Shorts

Latest News