Thursday, 15th of October 2026

London: ਪ੍ਰਦਰਸ਼ਨ ਦੌਰਾਨ 500 ਤੋਂ ਵੱਧ ਲੋਕ ਗ੍ਰਿਫ਼ਤਾਰ, ਪ੍ਰਸਿੱਧ ਗਾਇਕ ਨੂੰ ਵੀ ਲਿਆ ਹਿਰਾਸਤ, ਜਾਣੋ ਪੂਰਾ ਮਾਮਲਾ

Edited By: Lajwinder Kaur | Updated at:
London: ਪ੍ਰਦਰਸ਼ਨ ਦੌਰਾਨ 500 ਤੋਂ ਵੱਧ ਲੋਕ ਗ੍ਰਿਫ਼ਤਾਰ, ਪ੍ਰਸਿੱਧ ਗਾਇਕ ਨੂੰ ਵੀ ਲਿਆ  ਹਿਰਾਸਤ, ਜਾਣੋ ਪੂਰਾ ਮਾਮਲਾ

London: ਪ੍ਰਦਰਸ਼ਨ ਦੌਰਾਨ 500 ਤੋਂ ਵੱਧ ਲੋਕ ਗ੍ਰਿਫ਼ਤਾਰ, ਪ੍ਰਸਿੱਧ ਗਾਇਕ ਨੂੰ ਵੀ ਲਿਆ ਹਿਰਾਸਤ, ਜਾਣੋ ਪੂਰਾ ਮਾਮਲਾ

ਲੰਡਨ ਵਿਚ ਟ੍ਰਾਫਲਗਰ ਚੌਕ ਵਿੱਚ ਪੈਲੇਸਟਾਈਨ ਐਕਸ਼ਨ (ਫਲਸਤੀਨ ਐਕਸ਼ਨ) ਦੇ ਹੱਕ ਵਿੱਚ ਹੋਏ ਵੱਡੇ ਪ੍ਰਦਰਸ਼ਨ ਦੌਰਾਨ 500 ਤੋਂ ਵੱਧ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਲੰਡਨ ਪੁਲਿਸ ਦੇ ਅਨੁਸਾਰ ਇਹ ਕਾਰਵਾਈ ਉਸ ਵੇਲੇ ਕੀਤੀ ਗਈ ਜਦੋਂ ਪ੍ਰਦਰਸ਼ਨਕਾਰੀਆਂ ਵੱਲੋਂ ਪਾਬੰਦੀਸ਼ੁਦਾ ਸੰਸਥਾ ਦੇ ਸਮਰਥਨ ਵਿੱਚ ਨਾਅਰੇਬਾਜ਼ੀ ਕੀਤੀ ਗਈ। ਇਸ ਪ੍ਰਦਰਸ਼ਨ ਵਿੱਚ ਸੈਂਕੜੇ ਲੋਕ ਸ਼ਾਮਲ ਹੋਏ ਜਿਨ੍ਹਾਂ ਨੇ ਸਰਕਾਰ ਦੇ ਫ਼ੈਸਲੇ ਦਾ ਵਿਰੋਧ ਕਰਦਿਆਂ ਪਟੀਆਂ ਅਤੇ ਨਿਸ਼ਾਨੀਆਂ ਫੜੀਆਂ ਹੋਈਆਂ ਸਨ। 

ਮਸ਼ਹੂਰ ਗਾਇਕ ਨੂੰ ਵੀ ਲਿਆ ਹਿਰਾਸਤ ‘ਚ

ਪੁਲਿਸ ਮੁਤਾਬਕ ਗ੍ਰਿਫ਼ਤਾਰ ਕੀਤੇ ਗਏ ਲੋਕਾਂ ਦੀ ਉਮਰ 18 ਤੋਂ 87 ਸਾਲ ਦਰਮਿਆਨ ਹੈ। ਇਸ ਦੌਰਾਨ ਇਕ ਪ੍ਰਸਿੱਧ ਗਾਇਕ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ ਜਿਸ ਨੇ ਪਹਿਲਾਂ ਪੁਲਿਸ ਦੀ ਇਸ ਕਾਰਵਾਈ ਨੂੰ ਗਲਤ ਕਰਾਰ ਦਿੱਤਾ ਸੀ। ਯਾਦ ਰਹੇ ਕਿ ਇਸ ਸੰਸਥਾ ‘ਤੇ ਸਰਕਾਰ ਵੱਲੋਂ ਦਹਿਸ਼ਤਗਰਦੀ ਕਾਨੂੰਨਾਂ ਤਹਿਤ ਪਾਬੰਦੀ ਲਗਾਈ ਗਈ ਸੀ, ਹਾਲਾਂਕਿ ਅਦਾਲਤੀ ਕਾਰਵਾਈ ਅਜੇ ਵੀ ਜਾਰੀ ਹੈ ਅਤੇ ਇਸ ਮਾਮਲੇ ਨੇ ਇਕ ਵਾਰ ਫਿਰ ਬ੍ਰਿਟੇਨ ਵਿੱਚ ਚਰਚਾ ਨੂੰ ਤੇਜ਼ ਕਰ ਦਿੱਤਾ ਹੈ। ਪੇਸ਼ ਹੈ 

ਇਸ ਸਬੰਧੀ ਇੰਗਲੈਂਡ ਤੋਂ ਸਾਡੇ ਸਹਿਯੋਗੀ ਦੀ ਵਿਸ਼ੇਸ਼ ਰਿਪੋਰਟ…