Monday, 28th of September 2026

ਮੈਚ ਤੋਂ ਬਾਅਦ ਰੋਹਿਤ ਸ਼ਰਮਾ ਨਾਲ ਵਾਪਰਿਆ ਹਾਦਸਾ...ਬੱਸ ਤੋਂ ਉਤਰਦਿਆਂ ਫਿਸਲੇ, ਵਿਰਾਟ ਕੋਹਲੀ ਪ੍ਰੇਸ਼ਾਨ ਆਏ ਨਜ਼ਰ, ਵੀਡੀਓ ਵਾਇਰਲ

ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ, ਜਿਸ 'ਚ ਸਟਾਰ ਕ੍ਰਿਕਟਰ ਰੋਹਿਤ ਸ਼ਰਮਾ ਬੁਰੀ ਤਰ੍ਹਾਂ ਫਿਸਲੇ ਤੇ ਬੱਸ ਤੋਂ ਡਿੱਗ ਗਏ। ਜਿਸ ਤੋਂ ਬਾਅਦ ਪੁਲਿਸ ਕਰਮੀ ਅਤੇ ਖਿਡਾਰੀ ਮਦਦ ਲਈ ਭੱਜ ਕਿ ਉਨ੍ਹਾਂ ਕੋਲ ਪਹੁੰਚੇ।

Edited By: Lajwinder Kaur | Updated at:
ਮੈਚ ਤੋਂ ਬਾਅਦ ਰੋਹਿਤ ਸ਼ਰਮਾ ਨਾਲ ਵਾਪਰਿਆ ਹਾਦਸਾ...ਬੱਸ ਤੋਂ ਉਤਰਦਿਆਂ ਫਿਸਲੇ, ਵਿਰਾਟ ਕੋਹਲੀ ਪ੍ਰੇਸ਼ਾਨ ਆਏ ਨਜ਼ਰ, ਵੀਡੀਓ ਵਾਇਰਲ

ਮੈਚ ਤੋਂ ਬਾਅਦ ਰੋਹਿਤ ਸ਼ਰਮਾ ਨਾਲ ਵਾਪਰਿਆ ਹਾਦਸਾ...ਬੱਸ ਤੋਂ ਉਤਰਦਿਆਂ ਫਿਸਲੇ, ਵਿਰਾਟ ਕੋਹਲੀ ਪ੍ਰੇਸ਼ਾਨ ਆਏ ਨਜ਼ਰ, ਵੀਡੀਓ ਵਾਇਰਲ

ਭਾਰਤ ਅਤੇ ਵੈਸਟਇੰਡੀਜ਼ ਵਿਚਕਾਰ ਖੇਡੇ ਗਏ ਪਹਿਲੇ ਵਨਡੇ ਮੈਚ ਤੋਂ ਬਾਅਦ ਇੱਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਟੀਮ ਇੰਡੀਆ ਦੇ ਸਟਾਰ ਬੱਲੇਬਾਜ਼ ਰੋਹਿਤ ਸ਼ਰਮਾ ਹੋਟਲ ਪਰਤਦੇ ਸਮੇਂ ਹਾਦਸੇ ਦਾ ਸ਼ਿਕਾਰ ਹੋ ਗਏ। ਮੈਚ ਖ਼ਤਮ ਹੋਣ ਤੋਂ ਬਾਅਦ ਜਦੋਂ ਖਿਡਾਰੀ ਬੱਸ ਤੋਂ ਹੇਠਾਂ ਉਤਰ ਰਹੇ ਸਨ, ਤਾਂ ਰੋਹਿਤ ਸ਼ਰਮਾ ਦਾ ਪੈਰ ਪੌੜੀਆਂ 'ਤੇ ਫਿਸਲ ਗਿਆ ਅਤੇ ਉਹ ਡਿੱਗ ਪਏ। ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

ਪੁਲਿਸ ਅਧਿਕਾਰੀ ਨੇ ਕੀਤੀ ਮਦਦ

ਵਾਇਰਲ ਹੋ ਰਹੀ ਵੀਡੀਓ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਜਦੋਂ ਰੋਹਿਤ ਸ਼ਰਮਾ ਬੱਸ ਤੋਂ ਉਤਰ ਰਹੇ ਸਨ ਤਾਂ ਉਨ੍ਹਾਂ ਦੇ ਹੱਥ ਵਿੱਚ ਇੱਕ ਬੈਗ ਅਤੇ ਕੁਝ ਕਾਗਜ਼ ਸਨ। ਪੌੜੀਆਂ 'ਤੇ ਪੈਰ ਫਿਸਲਣ ਕਾਰਨ ਉਹ ਹੇਠਾਂ ਡਿੱਗ ਪਏ। ਹਾਲਾਂਕਿ, ਉੱਥੇ ਮੌਜੂਦ ਇੱਕ ਸੁਰੱਖਿਆ ਕਰਮੀ ਅਤੇ ਪੁਲਿਸ ਅਧਿਕਾਰੀ ਨੇ ਤੁਰੰਤ ਫੁਰਤੀ ਦਿਖਾਉਂਦਿਆਂ ਉਨ੍ਹਾਂ ਦੀ ਮਦਦ ਕੀਤੀ ਅਤੇ ਉਨ੍ਹਾਂ ਨੂੰ ਉੱਠਣ ਵਿੱਚ ਸਹਿਯੋਗ ਦਿੱਤਾ। ਖ਼ੁਸ਼ਕਿਸਮਤੀ ਰਹੀ ਕਿ ਰੋਹਿਤ ਸ਼ਰਮਾ ਨੂੰ ਕੋਈ ਵੱਡੀ ਸੱਟ ਨਹੀਂ ਲੱਗੀ ਅਤੇ ਉਹ ਵਾਲ-ਵਾਲ ਬਚ ਗਏ, ਜਿਸ ਤੋਂ ਬਾਅਦ ਉਹ ਸੁਰੱਖਿਅਤ ਹੋਟਲ ਲਈ ਰਵਾਨਾ ਹੋ ਗਏ।

ਭਾਰਤ ਨੇ ਪਹਿਲਾ ਵਨਡੇ 8 ਵਿਕਟਾਂ ਨਾਲ ਜਿੱਤਿਆ

ਜ਼ਿਕਰਯੋਗ ਹੈ ਕਿ ਐਤਵਾਰ ਨੂੰ ਖੇਡੇ ਗਏ ਇਸ ਮੁਕਾਬਲੇ ਵਿੱਚ ਭਾਰਤ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵੈਸਟਇੰਡੀਜ਼ ਨੂੰ 8 ਵਿਕਟਾਂ ਨਾਲ ਹਰਾ ਦਿੱਤਾ ਸੀ। ਪਹਿਲਾਂ ਬੱਲੇਬਾਜ਼ੀ ਕਰਦਿਆਂ ਵੈਸਟਇੰਡੀਜ਼ ਨੇ 295 ਦੌੜਾਂ ਦਾ ਟੀਚਾ ਰੱਖਿਆ ਸੀ। ਟੀਚੇ ਦਾ ਪਿੱਛਾ ਕਰਦਿਆਂ ਰੋਹਿਤ ਸ਼ਰਮਾ ਨੇ 32 ਦੌੜਾਂ ਬਣਾਈਆਂ। ਇਸ ਮੈਚ ਵਿੱਚ ਵਿਰਾਟ ਕੋਹਲੀ ਨੇ ਸ਼ਾਨਦਾਰ ਸੈਂਕੜਾ (139 ਦੌੜਾਂ) ਜੜਦਿਆਂ ਵਨਡੇ ਕ੍ਰਿਕੇਟ ਵਿੱਚ 15,000 ਦੌੜਾਂ ਪੂਰੀਆਂ ਕਰਨ ਦਾ ਇਤਿਹਾਸ ਰਚਿਆ। ਇਸ ਦੇ ਨਾਲ ਹੀ ਕੁਲਦੀਪ ਯਾਦਵ ਨੂੰ ਸ਼ਾਨਦਾਰ ਗੇਂਦਬਾਜ਼ੀ (4 ਵਿਕਟਾਂ) ਲਈ 'ਪਲੇਅਰ ਆਫ਼ ਦ ਮੈਚ' ਚੁਣਿਆ ਗਿਆ।

ਅਗਲਾ ਮੁਕਾਬਲਾ ਗੁਹਾਟੀ ਵਿੱਚਭਾਰਤ ਅਤੇ ਵੈਸਟਇੰਡੀਜ਼ ਵਿਚਕਾਰ ਸੀਰੀਜ਼ ਦਾ ਦੂਜਾ ਵਨਡੇ ਮੈਚ ਬੁੱਧਵਾਰ, 30 ਸਤੰਬਰ ਨੂੰ ਗੁਹਾਟੀ ਦੇ ਬਰਸਾਪਾਰਾ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਮਹਿਮਾਨ ਟੀਮ ਲਈ ਇਹ ਮੈਚ 'ਕਰੋ ਜਾਂ ਮਰੋ' ਵਾਲਾ ਹੋਵੇਗਾ, ਜਦਕਿ ਸ਼ੁਭਮਨ ਗਿੱਲ ਦੀ ਅਗਵਾਈ ਹੇਠ ਟੀਮ ਇੰਡੀਆ ਇਸ ਮੈਚ ਨੂੰ ਜਿੱਤ ਕੇ ਸੀਰੀਜ਼ ਆਪਣੇ ਨਾਂ ਕਰਨ ਦੀ ਪੂਰੀ ਕੋਸ਼ਿਸ਼ ਕਰੇਗੀ।