Saturday, 3rd of October 2026

ਭਾਰਤ ਦੀ ਪੁਰਸ਼ ਹਾਕੀ ਟੀਮ ਨੇ ਰਚਿਆ ਇਤਿਹਾਸ: ਏਸ਼ੀਅਨ ਗੇਮਜ਼ ‘ਚ ਪੰਜਵੀਂ ਵਾਰ ਜਿੱਤਿਆ ਗੋਲਡ, ਨਾਲ ਹੀ ਲਾਸ ਏਂਜਲਸ ਓਲੰਪਿਕ 'ਚ ਪੱਕੀ ਕੀਤੀ ਜਗ੍ਹਾ

ਬੱਲੇ-ਬੱਲੇ ਭਾਰਤ ਦੀ ਪੁਰਸ਼ ਹਾਕੀ ਟੀਮ ਇਤਿਹਾਸ ਰਚਦੇ ਹੋਏ ਏਸ਼ੀਅਨ ਗੇਮਜ਼ ‘ਚ ਪੰਜਵੀਂ ਵਾਰ ਜਿੱਤਿਆ ਗੋਲਡ ਅਤੇ ਨਾਲ ਹੀ ਪੱਕੀ ਕੀਤੀ ਲਾਸ ਏਂਜਲਸ ਓਲੰਪਿਕ 'ਚ ਜਗ੍ਹਾ....

Edited By: Lajwinder Kaur | Updated at:
ਭਾਰਤ ਦੀ ਪੁਰਸ਼ ਹਾਕੀ ਟੀਮ ਨੇ ਰਚਿਆ ਇਤਿਹਾਸ: ਏਸ਼ੀਅਨ ਗੇਮਜ਼ ‘ਚ ਪੰਜਵੀਂ ਵਾਰ ਜਿੱਤਿਆ ਗੋਲਡ, ਨਾਲ ਹੀ ਲਾਸ ਏਂਜਲਸ ਓਲੰਪਿਕ 'ਚ ਪੱਕੀ ਕੀਤੀ ਜਗ੍ਹਾ

ਭਾਰਤ ਦੀ ਪੁਰਸ਼ ਹਾਕੀ ਟੀਮ ਨੇ ਰਚਿਆ ਇਤਿਹਾਸ: ਏਸ਼ੀਅਨ ਗੇਮਜ਼ ‘ਚ ਪੰਜਵੀਂ ਵਾਰ ਜਿੱਤਿਆ ਗੋਲਡ, ਨਾਲ ਹੀ ਲਾਸ ਏਂਜਲਸ ਓਲੰਪਿਕ 'ਚ ਪੱਕੀ ਕੀਤੀ ਜਗ੍ਹਾ

ਭਾਰਤੀ ਪੁਰਸ਼ ਹਾਕੀ ਟੀਮ ਨੇ ਏਸ਼ੀਅਨ ਗੇਮਜ਼ 2026 ਦੇ ਫਾਈਨਲ ਵਿੱਚ ਮਲੇਸ਼ੀਆ ਨੂੰ 5-1 ਨਾਲ ਹਰਾ ਕੇ ਸੋਨ ਤਮਗਾ ਜਿੱਤ ਲਿਆ। ਕਾਕਾਮੀਗਾਹਾਰਾ, ਜਾਪਾਨ ਦੇ ਗਿਫ਼ੂ ਪ੍ਰੀਫੈਕਚਰਲ ਗ੍ਰੀਨ ਸਟੇਡੀਅਮ ਵਿੱਚ ਖੇਡੇ ਗਏ ਇਸ ਫਾਈਨਲ ਵਿੱਚ ਭਾਰਤ ਨੇ ਸ਼ੁਰੂ ਤੋਂ ਹੀ ਮਜ਼ਬੂਤ ਖੇਡ ਦਿਖਾਈ ਅਤੇ ਅੰਤ ਤੱਕ ਆਪਣੀ ਬੜ੍ਹਤ ਕਾਇਮ ਰੱਖੀ।

ਓਲੰਪਿਕ 2028 ਲਈ ਸਿੱਧਾ ਕੁਆਲੀਫ਼ਾਈ ਕੀਤਾ

ਇਸ ਜਿੱਤ ਨਾਲ ਭਾਰਤੀ ਪੁਰਸ਼ ਹਾਕੀ ਟੀਮ ਨੇ ਲਾਸ ਏਂਜਲਸ ਓਲੰਪਿਕ 2028 ਲਈ ਵੀ ਸਿੱਧਾ ਕੁਆਲੀਫ਼ਾਈ ਕਰ ਲਿਆ ਹੈ। ਇਸੇ ਏਸ਼ੀਅਨ ਗੇਮਜ਼ ਵਿੱਚ ਭਾਰਤੀ ਮਹਿਲਾ ਹਾਕੀ ਟੀਮ ਵੀ ਓਲੰਪਿਕ ਦਾ ਟਿਕਟ ਹਾਸਲ ਕਰ ਚੁੱਕੀ ਹੈ।

ਇਹ ਏਸ਼ੀਅਨ ਗੇਮਜ਼ ਵਿੱਚ ਪੁਰਸ਼ ਹਾਕੀ ਦਾ ਭਾਰਤ ਵੱਲੋਂ ਜਿੱਤਿਆ ਗਿਆ ਪੰਜਵਾਂ ਸੋਨ ਤਮਗਾ ਹੈ। ਇਸ ਤੋਂ ਪਹਿਲਾਂ ਭਾਰਤ ਨੇ 1996, 1998, 2014 ਅਤੇ 2022 ਵਿੱਚ ਸੋਨਾ ਜਿੱਤਿਆ ਸੀ। ਇਸ ਵਾਰ ਦੀ ਜਿੱਤ ਦੀ ਖਾਸ ਗੱਲ ਇਹ ਰਹੀ ਕਿ ਭਾਰਤੀ ਟੀਮ ਨੇ ਪਹਿਲੀ ਵਾਰ ਏਸ਼ੀਅਨ ਗੇਮਜ਼ ਵਿੱਚ ਆਪਣੇ ਸੋਨ ਤਮਗੇ ਦਾ ਬਚਾਅ ਕੀਤਾ ਹੈ।

ਫਾਈਨਲ ਵਿੱਚ ਭਾਰਤ ਦੇ ਗੋਲ

ਭਾਰਤ ਲਈ ਕਪਤਾਨ ਹਰਮਨਪ੍ਰੀਤ ਸਿੰਘ ਨੇ ਸਭ ਤੋਂ ਵੱਧ ਦੋ ਗੋਲ ਕੀਤੇ। ਜੁਗਰਾਜ ਸਿੰਘ, ਹਾਰਦਿਕ ਸਿੰਘ ਅਤੇ ਸ਼ਿਲਾਨੰਦ ਲਾਕੜਾ ਨੇ ਇੱਕ-ਇੱਕ ਗੋਲ ਕਰਕੇ ਟੀਮ ਦੀ ਜਿੱਤ ਵਿੱਚ ਯੋਗਦਾਨ ਪਾਇਆ। ਮਲੇਸ਼ੀਆ ਵੱਲੋਂ ਸ਼ੈਲੋ ਸਿਲਵਰੀਅਸ ਨੇ ਇੱਕ ਗੋਲ ਕੀਤਾ।

ਭਾਰਤ ਦਾ ਪੰਜਵਾਂ ਏਸ਼ੀਅਨ ਗੇਮਜ਼ ਸੋਨ ਤਮਗਾ

ਭਾਰਤੀ ਪੁਰਸ਼ ਹਾਕੀ ਟੀਮ ਨੇ ਏਸ਼ੀਅਨ ਗੇਮਜ਼ ਵਿੱਚ ਪੰਜਵੀਂ ਵਾਰ ਸੋਨ ਤਮਗਾ ਜਿੱਤਿਆ ਹੈ। ਟੀਮ ਨੇ ਇਸ ਤੋਂ ਪਹਿਲਾਂ 1996, 1998, 2014 ਅਤੇ 2022 ਵਿੱਚ ਸੋਨਾ ਜਿੱਤਿਆ ਸੀ। 2026 ਦੀ ਜਿੱਤ ਨਾਲ ਭਾਰਤ ਨੇ ਨਾ ਸਿਰਫ਼ ਆਪਣਾ ਪੰਜਵਾਂ ਸੋਨਾ ਜਿੱਤਿਆ, ਸਗੋਂ ਲਗਾਤਾਰ ਦੋ ਏਸ਼ੀਅਨ ਗੇਮਜ਼ ਵਿੱਚ ਚੈਂਪੀਅਨ ਬਣਨ ਦਾ ਰਿਕਾਰਡ ਵੀ ਬਣਾਇਆ।

ਇਹ ਪਹਿਲੀ ਵਾਰ ਹੈ ਜਦੋਂ ਭਾਰਤੀ ਪੁਰਸ਼ ਹਾਕੀ ਟੀਮ ਨੇ ਏਸ਼ੀਅਨ ਗੇਮਜ਼ ਵਿੱਚ ਆਪਣੇ ਸੋਨ ਤਮਗੇ ਦਾ ਸਫਲਤਾਪੂਰਵਕ ਬਚਾਅ ਕੀਤਾ ਹੈ।

ਭਾਰਤ ਨੂੰ ਏਸ਼ੀਅਨ ਗੇਮਜ਼ ਦੀ ਪੁਰਸ਼ ਹਾਕੀ ਵਿੱਚ ਨੌਂ ਵਾਰ ਚਾਂਦੀ ਦੇ ਤਮਗੇ ਨਾਲ ਸਬਰ ਕਰਨਾ ਪਿਆ ਹੈ। ਇਸ ਤੋਂ ਇਲਾਵਾ ਟੀਮ ਨੇ ਤਿੰਨ ਵਾਰ ਕਾਂਸੀ ਦਾ ਤਮਗਾ ਵੀ ਜਿੱਤਿਆ ਹੈ।