Tuesday, 14th of July 2026

ਕੌਣ ਬਣੇਗਾ ਇੰਗਲੈਂਡ ਦਾ ਨਵਾਂ ਹੈੱਡ ਕੋਚ? ਰੇਸ ‘ਚ ਸ਼ਾਮਲ ਹਨ ਇਹ 2 ਭਾਰਤੀ ਦਿੱਗਜ

ਨਿਊਜ਼ੀਲੈਂਡ ਦੇ ਖਿਲਾਫ ਘਰੇਲੂ ਮੈਦਾਨ 'ਤੇ ਖੇਡੀ ਗਈ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਵਿੱਚ ਇੰਗਲੈਂਡ ਨੂੰ 1-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਲਾਰਡਸ ਵਿੱਚ ਸ਼ਾਨਦਾਰ ਜਿੱਤ ਨਾਲ ਸੀਰੀਜ਼ ਦੀ ਸ਼ੁਰੂਆਤ ਕਰਨ ਵਾਲੀ ਇੰਗਲਿਸ਼ ਟੀਮ ਬਾਕੀ ਦੋ ਮੈਚਾਂ ਵਿੱਚ ਪਛੜ ਗਈ ਅਤੇ ਨਿਊਜ਼ੀਲੈਂਡ ਨੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਸੀਰੀਜ਼ 'ਤੇ ਕਬਜ਼ਾ ਕਰ ਲਿਆ।

Edited By: Lajwinder Kaur | Updated at: July 14th 2026 11:32 AM
Trending News
ਕੌਣ ਬਣੇਗਾ ਇੰਗਲੈਂਡ ਦਾ ਨਵਾਂ ਹੈੱਡ ਕੋਚ? ਰੇਸ ‘ਚ ਸ਼ਾਮਲ ਹਨ ਇਹ 2 ਭਾਰਤੀ ਦਿੱਗਜ

ਕੌਣ ਬਣੇਗਾ ਇੰਗਲੈਂਡ ਦਾ ਨਵਾਂ ਹੈੱਡ ਕੋਚ? ਰੇਸ ‘ਚ ਸ਼ਾਮਲ ਹਨ ਇਹ 2 ਭਾਰਤੀ ਦਿੱਗਜ

ਨਿਊਜ਼ੀਲੈਂਡ ਦੇ ਖਿਲਾਫ ਘਰੇਲੂ ਮੈਦਾਨ 'ਤੇ ਖੇਡੀ ਗਈ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਵਿੱਚ ਇੰਗਲੈਂਡ ਨੂੰ 1-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਲਾਰਡਸ ਵਿੱਚ ਸ਼ਾਨਦਾਰ ਜਿੱਤ ਨਾਲ ਸੀਰੀਜ਼ ਦੀ ਸ਼ੁਰੂਆਤ ਕਰਨ ਵਾਲੀ ਇੰਗਲਿਸ਼ ਟੀਮ ਬਾਕੀ ਦੋ ਮੈਚਾਂ ਵਿੱਚ ਪਛੜ ਗਈ ਅਤੇ ਨਿਊਜ਼ੀਲੈਂਡ ਨੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਸੀਰੀਜ਼ 'ਤੇ ਕਬਜ਼ਾ ਕਰ ਲਿਆ। ਤੀਜੇ ਟੈਸਟ ਮੈਚ ਦੇ ਵਿਚਕਾਰ ਹੀ ਇੰਗਲੈਂਡ ਦੇ ਟੈਸਟ ਕਪਤਾਨ ਬੇਨ ਸਟੋਕਸ ਨੇ ਐਲਾਨ ਕਰ ਦਿੱਤਾ ਸੀ ਕਿ ਉਹ ਮੁਕਾਬਲਾ ਖ਼ਤਮ ਹੁੰਦੇ ਹੀ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿ ਦੇਣਗੇ। 

ਇੰਗਲੈਂਡ ਕ੍ਰਿਕਟ ਬੋਰਡ ਨੇ ਮੈਕੁਲਮ ਨੂੰ ਹਟਾ ਦਿੱਤਾ

ਨਿਊਜ਼ੀਲੈਂਡ ਦੇ ਖਿਲਾਫ ਘਰੇਲੂ ਮੈਦਾਨ 'ਤੇ ਖੇਡੀ ਗਈ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਵਿੱਚ ਇੰਗਲੈਂਡ ਨੂੰ 1-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਲਾਰਡਸ ਵਿੱਚ ਸ਼ਾਨਦਾਰ ਜਿੱਤ ਨਾਲ ਸੀਰੀਜ਼ ਦੀ ਸ਼ੁਰੂਆਤ ਕਰਨ ਵਾਲੀ ਇੰਗਲਿਸ਼ ਟੀਮ ਬਾਕੀ ਦੋ ਮੈਚਾਂ ਵਿੱਚ ਪਛੜ ਗਈ ਅਤੇ ਨਿਊਜ਼ੀਲੈਂਡ ਨੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਸੀਰੀਜ਼ 'ਤੇ ਕਬਜ਼ਾ ਕਰ ਲਿਆ। ਸਟੋਕਸ ਦੇ ਜਾਣ ਤੋਂ ਬਾਅਦ ਟੈਸਟ ਟੀਮ ਵਿੱਚ ਵੱਡੇ ਬਦਲਾਅ ਦੀ ਸੰਭਾਵਨਾ ਸੀ ਅਤੇ ਹੈੱਡ ਕੋਚ ਬ੍ਰੈਂਡਨ ਮੈਕੁਲਮ ਦਾ ਅਹੁਦਾ ਵੀ ਖਤਰੇ ਵਿੱਚ ਸੀ। ਅਜਿਹਾ ਹੀ ਕੁਝ ਹੋਇਆ ਅਤੇ ਇੰਗਲੈਂਡ ਕ੍ਰਿਕਟ ਬੋਰਡ ਨੇ ਮੈਕੁਲਮ ਨੂੰ ਹਟਾ ਦਿੱਤਾ ਹੈ।

ਬਿਨਾਂ ਕਪਤਾਨ ਤੇ ਕੋਚ ਦੇ ਹੈ ਇੰਗਲੈਂਡ ਟੀਮ

ਇੰਗਲੈਂਡ ਕ੍ਰਿਕਟ ਬੋਰਡ (ECB) ਨੇ ਬ੍ਰੈਂਡਨ ਮੈਕੁਲਮ ਨੂੰ ਇੰਗਲੈਂਡ ਦੀ ਟੈਸਟ ਟੀਮ ਦੇ ਹੈੱਡ ਕੋਚ ਦੇ ਅਹੁਦੇ ਤੋਂ ਹਟਾ ਦਿੱਤਾ ਹੈ, ਪਰ ਉਹ ਵ੍ਹਾਈਟ-ਬਾਲ (ਵਨਡੇ ਅਤੇ ਟੀ-20) ਟੀਮਾਂ ਦੇ ਇੰਚਾਰਜ ਬਣੇ ਰਹਿਣਗੇ। ਇਸ ਫੈਸਲੇ ਤੋਂ ਬਾਅਦ ਇੰਗਲੈਂਡ ਦੀ ਟੈਸਟ ਟੀਮ ਹੁਣ ਬਿਨਾਂ ਕਪਤਾਨ ਅਤੇ ਕੋਚ ਦੇ ਰਹਿ ਗਈ ਹੈ। ਇਹ ਫੈਸਲਾ ਮੈਕੁਲਮ ਨੂੰ ਜਨਤਕ ਤੌਰ 'ਤੇ ਸਮਰਥਨ ਮਿਲਣ ਦੇ ਸਿਰਫ ਤਿੰਨ ਮਹੀਨੇ ਬਾਅਦ ਲਿਆ ਗਿਆ ਹੈ।

ਇਸ ਤੋਂ ਪਹਿਲਾਂ ਪਿਛਲੀ ਸਰਦੀਆਂ ਵਿੱਚ ਆਸਟਰੇਲੀਆ ਖਿਲਾਫ ਐਸ਼ੇਜ਼ ਸੀਰੀਜ਼ ਵਿੱਚ 4-1 ਦੀ ਕਰਾਰੀ ਹਾਰ ਦੇ ਬਾਵਜੂਦ ਉਨ੍ਹਾਂ ਨੂੰ ਬਰਕਰਾਰ ਰੱਖਣ ਦਾ ਫੈਸਲਾ ਕੀਤਾ ਗਿਆ ਸੀ। ਪਰ ਨਿਊਜ਼ੀਲੈਂਡ ਹੱਥੋਂ ਮਿਲੀ ਹਾਰ ਤੋਂ ਬਾਅਦ ਉਨ੍ਹਾਂ ਨੂੰ ਅਹੁਦੇ ਤੋਂ ਵਿਦਾ ਕਰ ਦਿੱਤਾ ਗਿਆ ਹੈ।

ਨਵੇਂ ਟੈਸਟ ਕੋਚ ਨੂੰ ਲੈ ਕੇ ਕਈ ਦਿੱਗਜਾਂ ਦੇ ਨਾਂਅ ਰੇਸ ‘ਚ

ਇੰਗਲੈਂਡ ਦੇ ਨਵੇਂ ਟੈਸਟ ਕੋਚ ਵਜੋਂ ਕਈ ਦਿੱਗਜਾਂ ਦੇ ਨਾਮ ਮੀਡੀਆ ਰਿਪੋਰਟਾਂ ਵਿੱਚ ਸਾਹਮਣੇ ਆ ਰਹੇ ਹਨ। ਹੁਣ ਤੱਕ ਐਂਡੀ ਫਲਾਵਰ, ਐਂਡਰਿਊ ਫਲਿੰਟੌਫ, ਰਿਚਰਡ ਡੌਸਨ ਅਤੇ ਜੋਨਾਥਨ ਟ੍ਰੌਟ ਵਰਗੇ ਕਈ ਪ੍ਰਮੁੱਖ ਨਾਮ ਰੇਸ ਵਿੱਚ ਦੱਸੇ ਜਾ ਰਹੇ ਹਨ। ਹਾਲਾਂਕਿ, ਹੁਣ ਇਸ ਦੌੜ ਵਿੱਚ ਦੋ ਭਾਰਤੀ ਦਿੱਗਜਾਂ ਦੇ ਨਾਮ ਵੀ ਸ਼ਾਮਲ ਹੋ ਗਏ ਹਨ, ਜਿਨ੍ਹਾਂ ਨੇ ਟੀਮ ਇੰਡੀਆ ਦੀ ਕੋਚਿੰਗ ਵੀ ਕੀਤੀ ਹੈ।

ਰਵੀ ਸ਼ਾਸਤਰੀ ਅਤੇ ਰਾਹੁਲ ਦ੍ਰਾਵਿੜ, ਜਿਨ੍ਹਾਂ ਨੇ ਭਾਰਤੀ ਟੀਮ ਦੇ ਹੈੱਡ ਕੋਚ ਵਜੋਂ ਸ਼ਾਨਦਾਰ ਕੰਮ ਕੀਤਾ ਹੈ, ਦੇ ਨਾਮ ਵੀ ਇੰਗਲੈਂਡ ਦੇ ਟੈਸਟ ਟੀਮ ਦੇ ਨਵੇਂ ਹੈੱਡ ਕੋਚ ਦੀ ਦੌੜ ਵਿੱਚ ਸ਼ਾਮਲ ਦੱਸੇ ਜਾ ਰਹੇ ਹਨ। ਸ਼ਾਸਤਰੀ ਦੀ ਕੋਚਿੰਗ ਵਿੱਚ ਭਾਰਤੀ ਟੀਮ ਨੇ ਟੈਸਟ ਕ੍ਰਿਕਟ ਵਿੱਚ ਕਾਫੀ ਬਿਹਤਰ ਪ੍ਰਦਰਸ਼ਨ ਕੀਤਾ ਅਤੇ ਇੱਕ ਅਜਿਹੀ ਟੀਮ ਬਣੀ, ਜੋ ਹਮਲਾਵਰ ਅੰਦਾਜ਼ ਵਿੱਚ ਖੇਡਦੀ ਨਜ਼ਰ ਆਈ। ਇਹ ਅੰਦਾਜ਼ ਇੰਗਲੈਂਡ ਨੂੰ ਰਾਸ ਆ ਸਕਦਾ ਹੈ, ਕਿਉਂਕਿ ਉਨ੍ਹਾਂ ਦੀ ਹਾਲੀਆ 'ਬੈਜ਼ਬਾਲ' (Bazball) ਅਪਰੋਚ ਵੀ ਕੁਝ ਇਸੇ ਤਰ੍ਹਾਂ ਦੀ ਸੀ।

ਰਾਹੁਲ ਦ੍ਰਾਵਿੜ ਨੇ ਵੀ ਭਾਰਤ ਦੇ ਹੈੱਡ ਕੋਚ ਵਜੋਂ ਬਹੁਤ ਵਧੀਆ ਕੰਮ ਕੀਤਾ ਹੈ। ਦ੍ਰਾਵਿੜ ਸ਼ਾਂਤ ਸੁਭਾਅ ਦੇ ਹਨ, ਪਰ ਉਹ ਪਰਦੇ ਦੇ ਪਿੱਛੇ ਰਹਿ ਕੇ ਹਮਲਾਵਰ ਰਣਨੀਤੀਆਂ ਦੇ ਨਾਲ ਅੱਗੇ ਵਧਣਾ ਜਾਣਦੇ ਹਨ। ਟੈਸਟ ਕੋਚ ਦੇ ਤੌਰ 'ਤੇ ਇੰਗਲੈਂਡ ਦੀ ਟੀਮ ਲਈ ਉਹ ਇੱਕ ਵਧੀਆ ਬਦਲ ਸਾਬਤ ਹੋ ਸਕਦੇ ਹਨ।

Punjabi Shorts

Latest News