Thursday, 30th of July 2026

ਇਸ ਨਾਮੀ ਭਾਰਤੀ ਕ੍ਰਿਕਟਰ ਨੇ ਲਿਆ ਸੰਨਿਆਸ, ਵੀਡੀਓ ਸ਼ੇਅਰ ਕਰਦੇ ਹੋਏ ਭਾਵੁਕ, ਭਰ ਆਈਆਂ ਅੱਖਾਂ, ਬੋਲੇ- ‘Cap 278 signing off’

ਹਰ ਖਿਡਾਰੀ ਲਈ ਬਹੁਤ ਹੀ ਭਾਵੁਕ ਪਲ ਹੁੰਦੇ ਨੇ ਜਦੋਂ ਉਹ ਖੇਡ ਜਗਤ ਤੋਂ ਸੰਨਿਆਸ ਲੈਂਦਾ ਹੈ। ਅਜਿਹੇ ਹੀ ਅਨੁਭਵ ਦੇ ਵਿੱਚੋਂ ਲੰਘ ਰਹੇ ਨੇ ਭਾਰਤੀ ਕ੍ਰਿਕਟਰ ਅਜਿੰਕਿਆ ਰਹਾਣੇ, ਜਿਨ੍ਹਾਂ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ।

Edited By: Lajwinder Kaur | Updated at: July 30th 2026 11:25 AM
Trending News
ਇਸ ਨਾਮੀ ਭਾਰਤੀ ਕ੍ਰਿਕਟਰ ਨੇ ਲਿਆ ਸੰਨਿਆਸ, ਵੀਡੀਓ ਸ਼ੇਅਰ ਕਰਦੇ ਹੋਏ ਭਾਵੁਕ, ਭਰ ਆਈਆਂ ਅੱਖਾਂ, ਬੋਲੇ- ‘Cap 278 signing off’

ਇਸ ਨਾਮੀ ਭਾਰਤੀ ਕ੍ਰਿਕਟਰ ਨੇ ਲਿਆ ਸੰਨਿਆਸ, ਵੀਡੀਓ ਸ਼ੇਅਰ ਕਰਦੇ ਹੋਏ ਭਾਵੁਕ, ਭਰ ਆਈਆਂ ਅੱਖਾਂ, ਬੋਲੇ- ‘Cap 278 signing off’

ਭਾਰਤਕ੍ਰਿਕਟ ਜਗਤ ਤੋਂ ਅਹਿਮ ਖਬਰ ਸਾਹਮਣੇ ਆ ਰਹੀ ਹੈ। ਜੀ ਹਾਂ ਭਾਰਤੀ ਕ੍ਰਿਕਟਰ ਅਜਿੰਕਿਆ ਰਹਾਣੇ (Ajinkya Rahane) ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ। ਉਨ੍ਹਾਂ ਨੇ ਇੱਕ ਵੀਡੀਓ ਸ਼ੇਅਰ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ। ਆਪਣੇ ਪ੍ਰਸ਼ੰਸਕਾਂ ਨਾਲ ਇਸ ਖ਼ਬਰ ਨੂੰ ਸਾਂਝਾ ਕਰਦੇ ਸਮੇਂ ਰਹਾਣੇ ਕਾਫ਼ੀ ਭਾਵੁਕ ਹੋ ਗਏ ਅਤੇ ਉਨ੍ਹਾਂ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਅਤੇ ਉਨ੍ਹਾਂ ਦਾ ਗਲਾ ਵੀ ਭਾਰ ਗਿਆ ਜਦੋਂ ਉਹ ਅਲਵਿਦਾ ਹੋਣ ਦੀ ਗੱਲ ਕਰ ਰਹੇ ਸਨ। ਦੱਸ ਦੇਈਏ ਕਿ ਉਹ ਹੁਣ ਇੰਡੀਅਨ ਪ੍ਰੀਮੀਅਰ ਲੀਗ (IPL) ਵਿੱਚ ਵੀ ਨਹੀਂ ਖੇਡਣਗੇ। ਉਹ ਪਿਛਲੇ ਦੋ ਸੀਜ਼ਨਾਂ ਵਿੱਚ ਕੇ.ਕੇ.ਆਰ. (KKR) ਦੇ ਕਪਤਾਨ ਸਨ।

ਟੈਸਟ ਮੈਚਾਂ ਵਿੱਚ ਕੀਤੀ ਕਪਤਾਨੀ

ਅਜਿੰਕਿਆ ਰਹਾਣੇ ਨੇ ਭਾਰਤ ਲਈ 6 ਟੈਸਟ ਮੈਚਾਂ ਵਿੱਚ ਕਪਤਾਨੀਵੀ ਕੀਤੀ, ਜਿਸ ਵਿੱਚੋਂ 4 ਵਿੱਚ ਜਿੱਤ ਹਾਸਲ ਕੀਤੀ ਅਤੇ 2 ਡਰਾ ਰਹੇ। ਉਨ੍ਹਾਂ ਦੀ ਕਪਤਾਨੀ ਵਿੱਚ ਭਾਰਤ ਨੇ 2021 ਵਿੱਚ ਆਸਟ੍ਰੇਲੀਆ ਵਿੱਚ ਬਾਰਡਰ-ਗਾਵਸਰ ਟਰਾਫੀ ਜਿੱਤੀ।

ਅਜਿੰਕਿਆ ਰਹਾਣੇ ਦਾ ਅੰਤਰਰਾਸ਼ਟਰੀ ਕ੍ਰਿਕਟ ਕੈਰੀਅਰ

38 ਸਾਲਾ ਰਹਾਨੇ ਨੇ 2011 ਵਿੱਚ ਵਨਡੇ ਅਤੇ ਟੀ-20 ਵਿੱਚ ਅੰਤਰਰਾਸ਼ਟਰੀ ਡੈਬਿਊ ਕੀਤਾ ਸੀ। 2013 ਵਿੱਚ ਉਨ੍ਹਾਂ ਨੇ ਆਪਣਾ ਪਹਿਲਾ ਟੈਸਟ ਖੇਡਿਆ ਸੀ। ਉਨ੍ਹਾਂ ਨੇ ਜੁਲਾਈ 2023 ਵਿੱਚ ਆਖਰੀ ਟੈਸਟ ਖੇਡਿਆ, ਜੋ ਉਨ੍ਹਾਂ ਦਾ ਆਖਰੀ ਅੰਤਰਰਾਸ਼ਟਰੀ ਮੈਚ ਸਾਬਤ ਹੋਇਆ। ਵਨਡੇ ਦੀ ਗੱਲ ਕਰੀਏ ਤਾਂ ਉਹ 2018 ਤੋਂ ਬਾਅਦ ਟੀਮ ਵਿੱਚ ਜਗ੍ਹਾ ਨਹੀਂ ਬਣਾ ਸਕੇ, ਜਦਕਿ ਟੀ-20 ਅੰਤਰਰਾਸ਼ਟਰੀ ਵਿੱਚ ਵੀ ਉਹ 2016 ਤੋਂ ਬਾਹਰ ਚੱਲ ਰਹੇ ਸਨ। ਰਹਾਨੇ ਨੂੰ ਵੀ ਪਤਾ ਸੀ ਕਿ ਹੁਣ ਸ਼ਾਇਦ ਉਨ੍ਹਾਂ ਦੀ ਟੀਮ ਵਿੱਚ ਵਾਪਸੀ ਨਾ ਹੋਵੇ।

ਰਹਾਣੇ ਨੇ ਆਪਣੇ ਅੰਤਰਰਾਸ਼ਟਰੀ ਕੈਰੀਅਰ ਵਿੱਚ 85 ਟੈਸਟ, 90 ਵਨਡੇ ਅਤੇ 20 ਟੀ-20 ਮੈਚ ਖੇਡੇ, ਜਿਨ੍ਹਾਂ ਵਿੱਚ ਕ੍ਰਮਵਾਰ 5077, 2962 ਅਤੇ 375 ਦੌੜਾਂ ਬਣਾਈਆਂ। ਟੈਸਟ ਵਿੱਚ ਉਨ੍ਹਾਂ ਨੇ 12 ਅਤੇ ਵਨਡੇ ਵਿੱਚ 3 ਸੈਂਕੜੇ ਲਗਾਏ।

Punjabi Shorts

Latest News