Wednesday, 26th of August 2026

ਘੜੂੰਆਂ 'ਚ ਖੁਦਾਈ ਦੌਰਾਨ ਮਿਲਿਆ ਚਾਂਦੀ ਦੇ ਪੁਰਾਣੇ ਸਿੱਕਿਆਂ ਨਾਲ ਭਰਿਆ ਮਿੱਟੀ ਦਾ ਘੜਾ, ਪਿੰਡ ‘ਚ ਮਚੀ ਸਨਸਨੀ

ਮੋਹਾਲੀ ਤੋਂ ਵੀ ਖਜ਼ਾਨਾ ਮਿਲਿਆ ਹੈ, ਜਿਸ ਤੋਂ ਬਾਅਦ ਪਿੰਡ ਘੜੂੰਆਂ ਦੇ ਵਿੱਚ ਹਫੜ-ਦਫੜੀ ਮੱਚ ਗਈ। ਲੋਕਾਂ ਦਾ ਤਾਂਤਾ ਲੱਗ ਗਿਆ ਹਰ ਕੋਈ ਸਿੱਕਿਆਂ ਦੀ ਭਾਲ ਕਰਨ ਲੱਗ ਪਿਆ। ਆਓ ਜਾਣਦੇ ਹਾਂ ਪੂਰਾ ਮਾਮਲਾ ਹੈ ਕੀ?

Edited By: Lajwinder Kaur | Updated at: August 26th 2026 05:20 PM
Trending News
ਘੜੂੰਆਂ 'ਚ ਖੁਦਾਈ ਦੌਰਾਨ ਮਿਲਿਆ ਚਾਂਦੀ ਦੇ ਪੁਰਾਣੇ ਸਿੱਕਿਆਂ ਨਾਲ ਭਰਿਆ ਮਿੱਟੀ ਦਾ ਘੜਾ, ਪਿੰਡ ‘ਚ ਮਚੀ ਸਨਸਨੀ

ਘੜੂੰਆਂ 'ਚ ਖੁਦਾਈ ਦੌਰਾਨ ਮਿਲਿਆ ਚਾਂਦੀ ਦੇ ਪੁਰਾਣੇ ਸਿੱਕਿਆਂ ਨਾਲ ਭਰਿਆ ਮਿੱਟੀ ਦਾ ਘੜਾ, ਪਿੰਡ ‘ਚ ਮਚੀ ਸਨਸਨੀ

ਮੋਹਾਲੀ ਦੇ ਇਤਿਹਾਸਕ ਪਿੰਡ ਘੜੂੰਆਂ ਵਿੱਚ ਮੰਗਲਵਾਰ ਨੂੰ ਵਿਕਾਸ ਕਾਰਜਾਂ ਦੌਰਾਨ ਜ਼ਮੀਨ ਦੀ ਖੁਦਾਈ ਕਰਦੇ ਸਮੇਂ ਚਾਂਦੀ ਦੇ ਪੁਰਾਣੇ ਸਿੱਕਿਆਂ ਨਾਲ ਭਰਿਆ ਮਿੱਟੀ ਦਾ ਇੱਕ ਬਰਤਨ ਮਿਲਿਆ ਹੈ। ਇਸ ਖ਼ਬਰ ਦੇ ਸਾਹਮਣੇ ਆਉਂਦਿਆਂ ਹੀ ਪੂਰੇ ਇਲਾਕੇ ਵਿੱਚ ਸਨਸਨੀ ਫੈਲ ਗਈ।

ਨਵੀਂ ਲਾਇਬ੍ਰੇਰੀ ਦੀ ਖੁਦਾਈ ਵੇਲੇ ਮਿਲਿਆ ਖ਼ਜ਼ਾਨਾ

ਜਾਣਕਾਰੀ ਅਨੁਸਾਰ ਇਹ ਬਰਤਨ ਪਿੰਡ ਦੇ ਪੁਰਾਣੇ ਪੰਚਾਇਤ ਘਰ ਦੀ ਜਗ੍ਹਾ 'ਤੇ ਬਣ ਰਹੀ ਨਵੀਂ ਆਧੁਨਿਕ ਲਾਇਬ੍ਰੇਰੀ ਦੀ ਨੀਂਹ ਪੁੱਟਣ ਸਮੇਂ ਮਿਲਿਆ। ਜਦੋਂ ਮਜ਼ਦੂਰ ਜ਼ਮੀਨ ਦੀ ਖੁਦਾਈ ਕਰ ਰਹੇ ਸਨ, ਤਾਂ ਮਿੱਟੀ ਵਿੱਚੋਂ ਇੱਕ ਪੁਰਾਣਾ ਅਤੇ ਕੁਝ ਟੁੱਟਿਆ ਹੋਇਆ ਘੜਾ ਨਿਕਲਿਆ। ਜਦੋਂ ਇਸ ਨੂੰ ਬਾਹਰ ਕੱਢ ਕੇ ਦੇਖਿਆ ਗਿਆ ਤਾਂ ਇਸ ਵਿੱਚੋਂ ਚਾਂਦੀ ਦੇ ਪੁਰਾਣੇ ਸਿੱਕੇ ਬਰਾਮਦ ਹੋਏ। ਮੁੱਢਲੀ ਜਾਣਕਾਰੀ ਮੁਤਾਬਕ ਇਨ੍ਹਾਂ ਵਿੱਚੋਂ ਕੁਝ ਸਿੱਕਿਆਂ ਉੱਤੇ ਉਰਦੂ ਵਿੱਚ ਕੁਝ ਲਿਖਿਆ ਹੋਇਆ ਨਜ਼ਰ ਆ ਰਿਹਾ ਹੈ। ਹਾਲਾਂਕਿ, ਇਹ ਸਿੱਕੇ ਕਿਸ ਕਾਲ ਜਾਂ ਰਾਜਵੰਸ਼ ਨਾਲ ਸਬੰਧਤ ਹਨ, ਇਸ ਬਾਰੇ ਅਜੇ ਤੱਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ।

ਰਾਤ ਨੂੰ ਇਕੱਠੀ ਹੋਈ ਭੀੜ ਅਤੇ ਹਫੜ-ਦਫੜੀ

ਚਾਂਦੀ ਦੇ ਸਿੱਕੇ ਮਿਲਣ ਦੀ ਸੂਚਨਾ ਜਿਵੇਂ ਹੀ ਪਿੰਡ ਵਿੱਚ ਫੈਲੀ, ਤਾਂ ਰਾਤ ਦੇ ਸਮੇਂ ਮੌਕੇ 'ਤੇ ਭਾਰੀ ਭੀੜ ਇਕੱਠੀ ਹੋ ਗਈ। ਸਾਹਮਣੇ ਆਈਆਂ ਵੀਡੀਓਜ਼ ਵਿੱਚ ਦੇਖਿਆ ਗਿਆ ਕਿ ਕੁਝ ਪਿੰਡ ਵਾਸੀ ਖ਼ੁਦ ਹੀ ਮਿੱਟੀ ਪੁੱਟ ਕੇ ਪੁਰਾਣੇ ਸਿੱਕਿਆਂ ਦੀ ਭਾਲ ਕਰਨ ਲੱਗੇ, ਜਿਸ ਕਾਰਨ ਉੱਥੇ ਕਾਫ਼ੀ ਹਫੜ-ਦਫੜੀ ਵਾਲਾ ਮਾਹੌਲ ਬਣ ਗਿਆ।

ਇਤਿਹਾਸਕ ਪਿੰਡ ਹੈ ਘੜੂੰਆਂ

ਦੱਸ ਦੇਈਏ ਕਿ ਘੜੂੰਆਂ ਪਿੰਡ ਆਪਣੀ ਪੁਰਾਣੀ ਇਤਿਹਾਸਕ ਮਹੱਤਤਾ ਲਈ ਜਾਣਿਆ ਜਾਂਦਾ ਹੈ। ਸਥਾਨਕ ਲੋਕਾਂ ਦਾ ਮੰਨਣਾ ਹੈ ਕਿ ਇਸ ਪਿੰਡ ਦਾ ਇਤਿਹਾਸ ਮਹਾਭਾਰਤ ਕਾਲ ਨਾਲ ਵੀ ਜੁੜਿਆ ਹੋਇਆ ਹੈ ਅਤੇ ਅਗਿਆਤਵਾਸ ਦੌਰਾਨ ਪਾਂਡਵਾਂ ਨੇ ਇੱਥੇ ਸਮਾਂ ਬਿਤਾਇਆ ਸੀ।

ਫ਼ਿਲਹਾਲ ਸਿੱਕਿਆਂ ਦੀ ਅਸਲ ਗਿਣਤੀ, ਉਨ੍ਹਾਂ ਦੀ ਇਤਿਹਾਸਕ ਉਮਰ ਅਤੇ ਅਸਲ ਕੀਮਤ ਬਾਰੇ ਪ੍ਰਸ਼ਾਸਨਿਕ ਜਾਂ ਮਾਹਿਰਾਂ ਦੀ ਪੜਤਾਲ ਤੋਂ ਬਾਅਦ ਹੀ ਅਸਲ ਸੱਚਾਈ ਸਾਹਮਣੇ ਆ ਸਕੇਗੀ।

Punjabi Shorts

Latest News