Tuesday, 7th of July 2026

ਪੰਜਾਬ ਭਾਜਪਾ ਦਾ ਵੱਡਾ ਐਕਸ਼ਨ: ਚੋਣਾਂ ਦੇ ਵਿਚਾਲੇ ਸੀਨੀਅਰ ਆਗੂ ਨੂੰ ਪਾਰਟੀ ‘ਚੋਂ ਕੀਤਾ ਸਸਪੈਂਡ, ਜਾਣੋ ਕੀ ਹੈ ਪੂਰਾ ਮਾਮਲਾ!

Edited By: Lajwinder Kaur | Updated at: May 22nd 2026 10:27 AM
Trending News
ਪੰਜਾਬ ਭਾਜਪਾ ਦਾ ਵੱਡਾ ਐਕਸ਼ਨ: ਚੋਣਾਂ ਦੇ ਵਿਚਾਲੇ ਸੀਨੀਅਰ ਆਗੂ ਨੂੰ ਪਾਰਟੀ ‘ਚੋਂ ਕੀਤਾ ਸਸਪੈਂਡ, ਜਾਣੋ ਕੀ ਹੈ ਪੂਰਾ ਮਾਮਲਾ!

ਪੰਜਾਬ ਭਾਜਪਾ ਦਾ ਵੱਡਾ ਐਕਸ਼ਨ: ਚੋਣਾਂ ਦੇ ਵਿਚਾਲੇ ਸੀਨੀਅਰ ਆਗੂ ਨੂੰ ਪਾਰਟੀ ‘ਚੋਂ ਕੀਤਾ ਸਸਪੈਂਡ, ਜਾਣੋ ਕੀ ਹੈ ਪੂਰਾ ਮਾਮਲਾ!

ਪੰਜਾਬ ਦੀ ਸਿਆਸਤ 'ਚ ਉਸ ਸਮੇਂ ਵੱਡੀ ਹਲਚਲ ਮੱਚ ਗਈ ਜਦੋਂ ਭਾਜਪਾ ਪਾਰਟੀ ਨੇ ਇਸ ਨਾਮੀ ਆਗੂ ਨੂੰ ਪਾਰਟੀ ਤੋਂ ਮੁਅੱਤਲ ਕਰ ਦਿੱਤਾ ਗਿਆ। ਜੀ ਹਾਂ ਭਾਰਤੀ ਜਨਤਾ ਪਾਰਟੀ (BJP) ਵੱਲੋਂ ਅਨੁਸ਼ਾਸਨਹੀਣਤਾ ਖਿਲਾਫ਼ ਇੱਕ ਵੱਡੀ ਕਾਰਵਾਈ ਕੀਤੀ ਗਈ ਹੈ। ਪਾਰਟੀ ਨੇ ਸੀਨੀਅਰ ਆਗੂ ਅਤੇ ਨਗਰ ਕੌਂਸਲ ਰੂਪਨਗਰ ਦੇ ਸਾਬਕਾ ਪ੍ਰਧਾਨ ਇੰਦਰਸੇਨ ਛਤਵਾਲ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਦੋਸ਼ ਵਿੱਚ ਤੁਰੰਤ ਪ੍ਰਭਾਵ ਨਾਲ ਮੁਅੱਤਲ (Suspend) ਕਰ ਦਿੱਤਾ ਹੈ।

ਇਹ ਫੈਸਲਾ ਰੂਪਨਗਰ ਜ਼ਿਲ੍ਹਾ ਭਾਜਪਾ ਦਫ਼ਤਰ ਵਿਖੇ ਹੋਈ ਇੱਕ ਅਹਿਮ ਮੀਟਿੰਗ ਦੌਰਾਨ ਲਿਆ ਗਿਆ, ਜਿਸ ਦੀ ਜਾਣਕਾਰੀ ਚੋਣ ਇੰਚਾਰਜ ਅਨੀਸ਼ ਸਿਦਾਨਾ ਅਤੇ ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਨੇ ਇੱਕ ਪ੍ਰੈੱਸ ਬਿਆਨ ਰਾਹੀਂ ਸਾਂਝੀ ਕੀਤੀ।

ਕਿਉਂ ਹੋਈ ਇਹ ਕਾਰਵਾਈ?

ਅਨੀਸ਼ ਸਿਦਾਨਾ ਨੇ ਦੱਸਿਆ ਕਿ ਭਾਜਪਾ ਇੱਕ ਅਨੁਸ਼ਾਸਿਤ ਪਾਰਟੀ ਹੈ, ਜਿੱਥੇ ਸੰਗਠਨ ਦਾ ਫੈਸਲਾ ਸਭ ਤੋਂ ਉੱਪਰ ਹੁੰਦਾ ਹੈ। ਨਗਰ ਕੌਂਸਲ ਚੋਣਾਂ ਵਿੱਚ ਪਾਰਟੀ ਨੇ ਜਸਵੀਰ ਕੌਰ ਨੂੰ ਆਪਣਾ ਅਧਿਕਾਰਤ ਉਮੀਦਵਾਰ ਬਣਾਇਆ ਹੈ। ਪਰ ਇੰਦਰਸੇਨ ਛਤਵਾਲ ਨੇ ਪਾਰਟੀ ਦੇ ਫੈਸਲੇ ਖਿਲਾਫ਼ ਜਾ ਕੇ ਆਪਣੀ ਪਤਨੀ ਨੂੰ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਉਤਾਰ ਦਿੱਤਾ। ਇਸ ਬਗਾਵਤੀ ਰਵੱਈਏ ਦੀ ਪੂਰੀ ਰਿਪੋਰਟ ਪਾਰਟੀ ਹਾਈਕਮਾਨ ਨੂੰ ਭੇਜੀ ਗਈ ਸੀ, ਜਿਸ ਤੋਂ ਬਾਅਦ ਮਿਲੀ ਮਨਜ਼ੂਰੀ ਦੇ ਅਧਾਰ 'ਤੇ ਉਨ੍ਹਾਂ ਨੂੰ ਮੁਅੱਤਲ ਕੀਤਾ ਗਿਆ ਹੈ।

ਬਾਗੀ ਰਵੱਈਆ ਬਰਦਾਸ਼ਤ ਨਹੀਂ ਕੀਤਾ ਜਾਵੇਗਾ: ਲਾਲਪੁਰਾ

ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਨੇ ਸਾਫ਼ ਸ਼ਬਦਾਂ ਵਿੱਚ ਕਿਹਾ ਕਿ ਪਾਰਟੀ ਵਿੱਚ ਕਿਸੇ ਵੀ ਤਰ੍ਹਾਂ ਦੀ ਗੁੱਟਬਾਜ਼ੀ ਜਾਂ ਬਾਗੀ ਰਵੱਈਏ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੁਝ ਲੋਕ ਆਪਣੇ ਨਿੱਜੀ ਹਿੱਤਾਂ ਲਈ ਪਾਰਟੀ ਵਿਰੁੱਧ ਜਾ ਸਕਦੇ ਹਨ, ਪਰ ਇਸ ਨਾਲ ਭਾਜਪਾ ਦੀ ਤਾਕਤ 'ਤੇ ਕੋਈ ਅਸਰ ਨਹੀਂ ਪਵੇਗਾ।

ਭਾਜਪਾ ਆਗੂਆਂ ਨੇ ਸਾਰੇ ਵਰਕਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਨਿੱਜੀ ਮਤਭੇਦ ਭੁਲਾ ਕੇ ਪਾਰਟੀ ਦੀ ਉਮੀਦਵਾਰ ਜਸਵੀਰ ਕੌਰ ਨੂੰ ਜਿਤਾਉਣ ਲਈ ਇਕਜੁੱਟ ਹੋ ਕੇ ਦਿਨ-ਰਾਤ ਕੰਮ ਕਰਨ।

Punjabi Shorts

Latest News