ਕੌਮੀ ਇਨਸਾਫ਼ ਮੋਰਚੇ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ 15 ਅਗਸਤ ਨੂੰ ਚੰਡੀਗੜ੍ਹ ਵੱਲ ਕੂਚ ਕੀਤਾ ਜਾਣਾ ਸੀ, ਪਰ ਚੰਡੀਗੜ੍ਹ ਪੁਲਿਸ ਵੱਲੋਂ ਮੋਰਚੇ ਦੇ ਆਗੂਆਂ ਉੱਤੇ ਲਾਠੀਚਾਰਜ ਅਤੇ ਪਾਣੀ ਦੀਆਂ ਬੁਛਾੜਾਂ ਮਾਰੀਆਂ ਗਈਆਂ। ਇਸ ਦੇ ਵਿਰੋਧ ਵਿੱਚ 21 ਅਗਸਤ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ। ਜਿਸ ਕਰਕੇ ਸਵੇਰੇ ਸੱਤ ਵਜੇ ਤੋਂ ਹੀ ਪੰਜਾਬ ਦੇ ਵਿੱਚ ਬੰਦ ਦਾ ਅਸਰ ਨਜ਼ਰ ਆਉਣ ਲੱਗ ਪਿਆ। ਬੰਦ ਦੇ ਚੱਲਦੇ ਕੰਮਕਾਜਾਂ ਉੱਤੇ ਜਾਣ ਵਾਲੇ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਥੇ ਹੀ ਬੰਦ ਨੂੰ ਕਿਸਾਨ ਜਥੇਬੰਦੀਆਂ, ਧਾਰਮਿਕ ਜਥੇਬੰਦੀਆਂ ਅਤੇ ਸਮਾਜਿਕ ਜਥੇਬੰਦੀਆਂ ਵੱਲੋਂ ਪੂਰਨ ਤੌਰ 'ਤੇ ਸਮਰਥਨ ਦਿੱਤਾ ਗਿਆ ਹੈ। ਇਹ ਬੰਦ ਸਵੇਰੇ 7 ਵਜੇ ਤੋਂ ਦੁਪਹਿਰ 2 ਵਜੇ ਤੱਕ ਜਾਰੀ ਰਹੇਗਾ, ਜਿਸ ਦੌਰਾਨ ਦੁਕਾਨਾਂ, ਫ਼ੈਕਟਰੀਆਂ, ਪ੍ਰਾਈਵੇਟ ਅਤੇ ਸਰਕਾਰੀ ਵਾਹਨ ਬੰਦ ਰਹਿਣਗੇ, ਜਦੋਂ ਕਿ ਐਮਰਜੈਂਸੀ ਸੇਵਾਵਾਂ ਨਿਰੰਤਰ ਜਾਰੀ ਰਹਿਣਗੀਆਂ। ਇਸੇ ਲੜੀ ਤਹਿਤ ਅੱਜ ਸੂਬੇ ਦੇ ਵਿੱਚ ਬੰਦ ਦਾ ਪੂਰਾ ਅਸਰ ਦੇਖਣ ਨੂੰ ਮਿਲ ਰਿਹਾ ਹੈ ਅਤੇ ਉੱਥੇ ਬਾਜ਼ਾਰ ਮੁਕੰਮਲ ਤੌਰ 'ਤੇ ਬੰਦ ਹਨ। ਆਓ ਜਾਣਦੇ ਹਾਂ ਅੱਜ ਕੀ-ਕੀ ਬੰਦ ਹੈ ਅਤੇ ਕੀ-ਕੀ ਖੁੱਲ੍ਹਾ ਹੈ!
ਜਾਣੋ ਪੰਜਾਬ ਬੰਦ ਦੀ ਕਾਲ ਦੌਰਾਨ ਕੀ ਹੈ ਬੰਦ!
ਸਕੂਲ ਅਤੇ ਕਾਲਜ: ਚੰਡੀਗੜ੍ਹ ਅਤੇ ਮੋਹਾਲੀ ਸਮੇਤ ਕਈ ਥਾਵਾਂ 'ਤੇ ਸਕੂਲ ਬੰਦ ਰਹੇ, ਅਤੇ ਪ੍ਰਾਈਵੇਟ ਸਕੂਲ ਐਸੋਸੀਏਸ਼ਨ ਨੇ ਵੀ ਛੁੱਟੀ ਦੀ ਅਪੀਲ ਕੀਤੀ ਸੀ।
ਬਾਜ਼ਾਰ ਅਤੇ ਦੁਕਾਨਾਂ: ਮੁੱਖ ਬਾਜ਼ਾਰ, ਸ਼ਾਪਿੰਗ ਮਾਲ, ਥੋਕ ਮੰਡੀਆਂ ਅਤੇ ਹੋਰ ਵਪਾਰਕ ਅਦਾਰੇ ਬੰਦ ਰੱਖਣ ਦੀ ਅਪੀਲ ਕੀਤੀ ਗਈ, ਜਿਸ ਦਾ ਅਸਰ ਕਈ ਸ਼ਹਿਰਾਂ ਵਿੱਚ ਦੇਖਣ ਨੂੰ ਮਿਲਿਆ।
ਆਵਾਜਾਈ (ਟ੍ਰੈਫਿਕ): ਨੈਸ਼ਨਲ ਹਾਈਵੇਅ, ਸਟੇਟ ਹਾਈਵੇਅ ਅਤੇ ਜ਼ਿਲ੍ਹਾ ਮਾਰਗਾਂ 'ਤੇ ਟ੍ਰੈਫਿਕ ਪ੍ਰਭਾਵਿਤ ਹੋਈ ਅਤੇ ਕਈ ਥਾਵਾਂ 'ਤੇ ਹਾਈਵੇਅ ਜਾਮ ਕੀਤੇ ਗਏ।
ਬੱਸਾਂ ਅਤੇ ਆਟੋ: ਬੱਸਾਂ ਨਾ ਚੱਲਣ ਅਤੇ ਹਾਈਵੇਅ ਬੰਦ ਹੋਣ ਕਾਰਨ ਆਟੋ, ਟੈਕਸੀ ਅਤੇ ਬੱਸ ਸੇਵਾਵਾਂ ਉੱਤੇ ਵੀ ਅਸਰ ਪਿਆ।
ਰੇਲਵੇ ਟਰੈਕ: ਮੋਰਚੇ ਵੱਲੋਂ ਬੰਦ ਦੌਰਾਨ ਰੇਲਵੇ ਟਰੈਕ ਵੀ ਜਾਮ ਕਰਨ ਦਾ ਐਲਾਨ ਕੀਤਾ ਗਿਆ ਸੀ।
ਐਸ.ਜੀ.ਪੀ.ਸੀ. (SGPC) ਅਦਾਰੇ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਅਤੇ ਇਸ ਦੇ ਅਧੀਨ ਆਉਂਦੇ ਵਿਦਿਅਕ ਅਦਾਰੇ ਵੀ ਬੰਦ ਹਨ।
ਕੌਮੀ ਇਨਸਾਫ਼ ਮੋਰਚੇ ਵੱਲੋਂ ਸੱਦੇ ਗਏ ਪੰਜਾਬ ਬੰਦ ਦੌਰਾਨ ਆਮ ਲੋਕਾਂ ਦੀ ਸਹੂਲਤ ਲਈ ਕੁਝ ਜ਼ਰੂਰੀ ਸੇਵਾਵਾਂ ਨੂੰ ਛੋਟ ਦਿੱਤੀ ਗਈ ਹੈ, ਜੋ ਕਿ ਇਸ ਤਰ੍ਹਾਂ ਹਨ: