Friday, 9th of October 2026

ਪ੍ਰਧਾਨ ਮੰਤਰੀ ਜੀ ਅਤੇ ਰਵਨੀਤ ਬਿੱਟੂ ਜੀ ਦਾ ਬਹੁੱਤ-ਬਹੱਤ ਧੰਨਵਾਦ: ਚਰਨਜੀਤ ਸਿੰਘ ਬਰਾੜ

Edited By: Jitendra Baghel | Updated at:
ਪ੍ਰਧਾਨ ਮੰਤਰੀ ਜੀ ਅਤੇ ਰਵਨੀਤ ਬਿੱਟੂ ਜੀ ਦਾ ਬਹੁੱਤ-ਬਹੱਤ ਧੰਨਵਾਦ: ਚਰਨਜੀਤ ਸਿੰਘ ਬਰਾੜ

ਪ੍ਰਧਾਨ ਮੰਤਰੀ ਜੀ ਅਤੇ ਰਵਨੀਤ ਬਿੱਟੂ ਜੀ ਦਾ ਬਹੁੱਤ-ਬਹੱਤ ਧੰਨਵਾਦ: ਚਰਨਜੀਤ ਸਿੰਘ ਬਰਾੜ

ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਸਾਹਿਬ ਜੀ ਦਾ ਰੇਲਵੇ ਕੈਬਨਿਟ ਮੰਤਰੀ ਅਸਵਨੀ ਵੈਸਨਵ ਜੀ ਦਾ ਅਤੇ ਸਰਦਾਰ ਰਵਨੀਤ ਸਿੰਘ ਬਿੱਟੂ ਜੀ ਰਾਜ ਰੇਲਵੇ ਮੰਤਰੀ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨਾਂ ਨੇ ਪੰਜਾਬ ਨੂੰ ਤੇ ਖਾਸ ਕਰਕੇ ਪੁਆਧ ਖਿਤੇ ਦੇ ਰਾਜਪੁਰੇ ਨੂੰ ਕੱਲ ਇਕ ਹੋਰ ਬਹੁਤ ਬਾਈਪਾਸ ਦ ਵੱਡੀ ਸੁਗਾਤ ਦਿੱਤੀ। ਇਥੇ ਇਹ ਵਰਨਣਯੋਗ ਹੈ ਕਿ ਅਸੀ ਸਾਰੇ ਰਾਜਧਾਨੀ ਚੰਡੀਗੜ ਦੀ ਮੰਗ ਕਰਦੇ ਹਾਂ ਪਰ ਰਾਜਪੁੱਰਾ ਤੋਂ ਚੰਡੀਗੜ ਰੇਲ ਲਿੰਕ ਕਿਸੇ ਵੀ ਸਰਕਾਰ ਨੇ ਸਿਰੇ ਨਹੀ ਝੜਾਇਆ ਸੀ। 

ਹੁੱਣ ਅਜਾਦੀ ਦੇ 78 ਸਾਲਾਂ ਬਾਅਦ ਘੱਟੋ ਘੱਟ ਰਾਜਧਾਨੀ ਚੰਡੀਗੜ ਨਾਲ ਅਤੇ ਸਮੁੱਚੇ ਮਾਲਵੇ ਅਤੇ ਰਾਜਸਥਾਨ ਦੇ ਏਰੀਏ ਨੂੰ ਜੋੜਨ ਦਾ ਪਹਿਲਕਦਮੀ ਕੀਤੀ ਹੈ। ਕੱਲ ਰਾਜਪੁੱਰਾ ਬਾਈਪਾਸ ਦੀ ਸਹੂਲਤ ਵੀ ਬਹੁੱਤ ਵੱਡੀ ਹੈ। ਸੋ ਰਾਜਪੁੱਰਾ ਨੂੰ ਪਹਿਲਾਂ ਹੀ ਇੰਡਸਟਰੀਅਲ ਪਾਰਕ ਦੀ ਸੌਗਾਤ ਪ੍ਰਧਾਨ ਮੰਤਰੀ ਜੀ ਵੱਲੋ ਦਿੱਤੀ ਇਸ ਦੇ ਨਾਲ ਨਾਲ 4 ਤੇ 6 ਲੇਨ ਸੜਕਾਂ ਨਾਲ ਵੀ ਜੋੜਿਆ ਗਿਆ ਹੈ ਅਤੇ ਇੰਟਰਨੈਸਨਲ ਏਅਰਪੋਰਟ ਵੀ ਨੇੜੇ ਹੋਣ ਕਰਕੇ ਰਾਜਪੁੱਰੇ ਦੀ ਬਹੁੱਤ ਤਰੱਕੀ ਹੋਣੀ ਤਹਿ ਹੈ। 

ਸੋ ਸਾਰੇ ਪੰਜਾਬੀਆ ਤੇ ਖਾਸ ਕਰ ਰਾਜਪੁੱਰਾ ਇਲਾਕਾ ਨਿਵਾਸੀਆਂ ਨੂੰ ਬਹੁੱਤ-ਬਹੁੱਤ ਵਧਾਈ ਹੋਵੇ।

TAGS