Wednesday, 30th of September 2026

SC ਕਮਿਸ਼ਨ ਦਾ ਵੱਡਾ ਫੈਸਲਾ; ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੂੰ ਸੁਣਾਈ ਗਈ …

Edited By: Lajwinder Kaur | Updated at:
SC ਕਮਿਸ਼ਨ ਦਾ ਵੱਡਾ ਫੈਸਲਾ; ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੂੰ ਸੁਣਾਈ ਗਈ …

SC ਕਮਿਸ਼ਨ ਦਾ ਵੱਡਾ ਫੈਸਲਾ; ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੂੰ ਸੁਣਾਈ ਗਈ …

ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਨੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵੱਲੋਂ ਕੀਤੀ ਗਈ ਵਿਵਾਦਿਤ ਟਿੱਪਣੀ ਦੇ ਮਾਮਲੇ ਵਿੱਚ ਇੱਕ ਅਹਿਮ ਫੈਸਲਾ ਲਿਆ ਹੈ। ਦੱਸ ਦਈਏ ਅੱਜ ਬੁੱਧਵਾਰ 24 ਜੂਨ ਨੂੰ, ਉਹ ਚੰਡੀਗੜ੍ਹ ਵਿਖੇ ਐਸ.ਸੀ. (SC) ਕਮਿਸ਼ਨ ਦੇ ਸਾਹਮਣੇ ਪੇਸ਼ ਹੋਏ ਸਨ। ਪੁਲਿਸ ਵਿਰੁੱਧ ਕੀਤੀ ਗਈ ਇੱਕ ਇਤਰਾਜ਼ਯੋਗ ਟਿੱਪਣੀ ਦੇ ਮਾਮਲੇ ਵਿੱਚ ਕਮਿਸ਼ਨ ਨੇ ਉਨ੍ਹਾਂ ਦਾ ਪੱਖ ਸੁਣਿਆ। ਜਿਸ ਤੋਂ ਬਾਅਦ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੂੰ ਇੱਕ ਮਾਮਲੇ ਵਿੱਚ ਧਾਰਮਿਕ ਸਜ਼ਾ ਸੁਣਾਈ ਗਈ ਹੈ।

ਮੰਤਰੀ ਵੱਲੋਂ ਆਪਣੇ ਬਿਆਨ ਲਈ ਜਨਤਕ ਤੌਰ 'ਤੇ ਮੰਗੀ ਗਈ ਮੁਆਫੀ ਨੂੰ ਦਰਜ ਕਰਦਿਆਂ, ਕਮਿਸ਼ਨ ਨੇ ਉਨ੍ਹਾਂ ਨੂੰ ਪਛਤਾਵੇ ਵਜੋਂ ਚਾਰ ਪ੍ਰਮੁੱਖ ਧਾਰਮਿਕ ਅਸਥਾਨਾਂ 'ਤੇ ਜਾ ਕੇ ਨਤਮਸਤਕ ਹੋਣ ਲਈ ਕਿਹਾ ਹੈ। 

ਕਮਿਸ਼ਨ ਦੇ ਨਿਰਦੇਸ਼ਾਂ ਅਨੁਸਾਰ, ਮੰਤਰੀ ਨੂੰ ਹੇਠ ਲਿਖੀਆਂ ਥਾਵਾਂ 'ਤੇ ਜਾ ਕੇ ਆਪਣੀ ਸ਼ਰਧਾ ਪ੍ਰਗਟ ਕਰਨੀ ਹੋਵੇਗੀ:

ਸੱਚਖੰਡ ਸ੍ਰੀ ਅੰਮ੍ਰਿਤਸਰ ਸਾਹਿਬ

ਡੇਰਾ ਬੱਲਾਂ

ਸ੍ਰੀ ਰਾਮ ਤੀਰਥ ਅਸਥਾਨ

ਡੇਰਾ ਬ੍ਰਹਮਦਾਸ, ਲੁਧਿਆਣਾ

ਜਾਣੋ ਪੂਰਾ ਮਾਮਲਾ ਹੈ ਕੀ ਸੀ?

ਦੱਸ ਦੇਈਏ ਕਿ ਰਵਨੀਤ ਬਿੱਟੂ ਵੱਲੋਂ ਹਾਲ ਹੀ ਵਿੱਚ ਨਗਰ ਨਿਗਮ ਚੋਣਾਂ ਦੌਰਾਨ ਅਨੁਸੂਚਿਤ ਜਾਤੀ ਭਾਈਚਾਰੇ ਬਾਰੇ ਦਿੱਤੀ ਗਈ ਇੱਕ ਬਿਆਨਬਾਜ਼ੀ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਸੀ। ਇਸ ਤੋਂ ਬਾਅਦ ਕਈ ਵਾਲਮੀਕਿ ਅਤੇ ਦਲਿਤ ਸੰਗਠਨਾਂ ਨੇ ਉਨ੍ਹਾਂ ਖਿਲਾਫ ਪ੍ਰਦਰਸ਼ਨ ਵੀ ਕੀਤੇ ਸਨ। ਹਾਲਾਂਕਿ, ਮੰਤਰੀ ਨੇ ਬਾਅਦ ਵਿੱਚ ਜਨਤਕ ਤੌਰ 'ਤੇ ਹੱਥ ਜੋੜ ਕੇ ਅਤੇ ਸਿਰ ਝੁਕਾ ਕੇ ਆਪਣੇ ਬਿਆਨ ਲਈ ਮੁਆਫੀ ਮੰਗ ਲਈ ਸੀ ਅਤੇ ਮੰਨਿਆ ਸੀ ਕਿ ਇੱਕ ਅਹੁਦੇ 'ਤੇ ਬੈਠੇ ਵਿਅਕਤੀ ਨੂੰ ਅਜਿਹੇ ਸ਼ਬਦ ਨਹੀਂ ਬੋਲਣੇ ਚਾਹੀਦੇ।