CM ਮਾਨ ਨੇ ਲਾਂਚ ਕੀਤਾ 'ਪੰਜਾਬ ਦਾ ਕਰੋੜਪਤੀ' ਪੋਰਟਲ, ਇੱਕ ਖੁਸ਼ਕਿਸਮਤ ਜੇਤੂ ਨੂੰ ਮਿਲੇਗਾ 1 ਕਰੋੜ ਰੁਪਏ ਦਾ ਇਨਾਮ; ਜਾਣੋ ਕਿਵੇਂ ਲੈ ਸਕਦੇ ਹੋ ਹਿੱਸਾ
ਪੰਜਾਬ ਦੇ ਨੌਜਵਾਨਾਂ ਨੂੰ ਸੂਬੇ ਦੇ ਅਮੀਰ ਵਿਰਸੇ, ਇਤਿਹਾਸ ਅਤੇ ਸੱਭਿਆਚਾਰ ਨਾਲ ਜੋੜਨ ਦੇ ਮਕਸਦ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅੱਜ 'ਪੰਜਾਬ ਦਾ ਕਰੋੜਪਤੀ' (Punjab Da Crorepati) ਪੋਰਟਲ ਲਾਂਚ ਕੀਤਾ ਗਿਆ ਹੈ। ਪੰਜਾਬ ਸਰਕਾਰ ਦੇ ਉਚੇਰੀ ਸਿੱਖਿਆ ਵਿਭਾਗ ਵੱਲੋਂ 'ਸਿੱਖੋ • ਖੇਡੋ • ਜਿੱਤੋ' ਦੇ ਨਾਅਰੇ ਹੇਠ ਸ਼ੁਰੂ ਕੀਤੇ ਗਏ ਇਸ ਵਿਸ਼ੇਸ਼ ਕੁਇਜ਼ ਮੁਕਾਬਲੇ ਵਿੱਚ ਜੇਤੂ ਨੌਜਵਾਨ ਨੂੰ 1 ਕਰੋੜ ਰੁਪਏ ਦਾ ਸ਼ਾਨਦਾਰ ਨਕਦ ਇਨਾਮ ਦਿੱਤਾ ਜਾਵੇਗਾ।
50 ਹਜ਼ਾਰ ਸਵਾਲਾਂ ਦਾ ਬੈਂਕ ਅਤੇ ਵਿਸ਼ਾ:
ਪੋਰਟਲ ਦੀ ਸ਼ੁਰੂਆਤ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਕਿ ਇਸ ਮੁਕਾਬਲੇ ਲਈ 50,000 ਸਵਾਲਾਂ ਦਾ ਵਿਸ਼ਾਲ ਬੈਂਕ ਤਿਆਰ ਕੀਤਾ ਗਿਆ ਹੈ, ਜਿਸ ਵਿੱਚੋਂ ਵੱਖ-ਵੱਖ ਪੜਾਵਾਂ ਦੇ ਮੁਕਾਬਲਿਆਂ ਲਈ ਸਵਾਲ ਪੁੱਛੇ ਜਾਣਗੇ। ਮੁਕਾਬਲੇ ਦਾ ਮੁੱਖ ਵਿਸ਼ਾ ਪੰਜਾਬ, ਪੰਜਾਬੀ ਭਾਸ਼ਾ, ਸੂਬੇ ਦਾ ਇਤਿਹਾਸ ਅਤੇ ਪੰਜਾਬੀਅਤ ਹੋਵੇਗਾ, ਤਾਂ ਜੋ ਨੌਜਵਾਨ ਪੀੜ੍ਹੀ ਆਪਣੇ ਵਿਰਸੇ ਬਾਰੇ ਵੱਧ ਤੋਂ ਵੱਧ ਜਾਣਕਾਰੀ ਹਾਸਲ ਕਰ ਸਕੇ।
ਕੌਣ ਲੈ ਸਕਦਾ ਹੈ ਹਿੱਸਾ?
ਇਸ ਮੁਕਾਬਲੇ ਵਿੱਚ 15 ਤੋਂ 30 ਸਾਲ ਦੀ ਉਮਰ ਵਰਗ ਦੇ ਨੌਜਵਾਨ ਮੁਫ਼ਤ ਰਜਿਸਟ੍ਰੇਸ਼ਨ ਕਰਵਾ ਕੇ ਹਿੱਸਾ ਲੈ ਸਕਦੇ ਹਨ। ਮੁਕਾਬਲਾ ਅੰਗਰੇਜ਼ੀ (EN) ਅਤੇ ਪੰਜਾਬੀ ਦੋਵਾਂ ਭਾਸ਼ਾਵਾਂ ਵਿੱਚ ਉਪਲਬਧ ਕਰਵਾਇਆ ਗਿਆ ਹੈ।
ਇਹ ਮੁਕਾਬਲਾ ਚਾਰ ਪੜਾਵਾਂ ਵਿੱਚ ਮੁਕੰਮਲ ਹੋਵੇਗਾ
ਰਜਿਸਟ੍ਰੇਸ਼ਨ: ਉਮੀਦਵਾਰ ਆਪਣੇ ਮੋਬਾਈਲ ਨੰਬਰ ਅਤੇ OTP ਰਾਹੀਂ ਪਛਾਣ ਦੀ ਪੁਸ਼ਟੀ ਕਰਕੇ, ਆਪਣਾ ਸਕੂਲ/ਕਾਲਜ (ਜੇਕਰ ਪੜ੍ਹ ਰਹੇ ਹਨ) ਅਤੇ ਜ਼ਿਲ੍ਹਾ ਚੁਣ ਕੇ ਮੁਫ਼ਤ ਰਜਿਸਟਰ ਕਰ ਸਕਦੇ ਹਨ।
ਆਨਲਾਈਨ ਰਾਊਂਡ: ਰਜਿਸਟਰਡ ਨੰਬਰ ਨਾਲ ਲੌਗਇਨ ਕਰਕੇ ਆਨਲਾਈਨ ਕੁਇਜ਼ ਖੇਡਿਆ ਜਾਵੇਗਾ, ਜਿਸ ਵਿੱਚ ਹਰ ਸਵਾਲ ਦਾ ਜਵਾਬ ਦੇਣ ਲਈ 20 ਸਕਿੰਟ ਦਾ ਸਮਾਂ ਮਿਲੇਗਾ ਅਤੇ ਕੋਈ ਬ੍ਰੇਕ (pause) ਨਹੀਂ ਹੋਵੇਗੀ।
ਰੈਂਕਿੰਗ ਵਿੱਚ ਤਰੱਕੀ: ਵੱਧ ਸਕੋਰ ਬਣਾਉਣ ਵਾਲੇ ਉਮੀਦਵਾਰ ਜ਼ਿਲ੍ਹਾ ਪੱਧਰੀ ਫਾਈਨਲ ਰਾਊਂਡ ਅਤੇ ਫਿਰ ਸਟੇਟ ਰਾਊਂਡ ਲਈ ਕੁਆਲੀਫਾਈ ਕਰਨਗੇ।
ਗ੍ਰੈਂਡ ਫਿਨਾਲੇ: ਜ਼ਿਲ੍ਹਾ ਫਾਈਨਲਿਸਟ ਗ੍ਰੈਂਡ ਫਿਨਾਲੇ ਵਿੱਚ ਹੌਟ ਸੀਟ ਸੰਭਾਲਣਗੇ ਅਤੇ ਪੂਰੇ ਪੰਜਾਬ ਦੇ ਸਾਹਮਣੇ 1 ਕਰੋੜ ਰੁਪਏ ਦੇ ਮੁੱਖ ਇਨਾਮ ਲਈ ਖੇਡਣਗੇ।
10 ਹਜ਼ਾਰ ਤੋਂ ਵੱਧ ਨਕਦ ਇਨਾਮਾਂ ਦਾ ਵੇਰਵਾ:
1 ਕਰੋੜ ਰੁਪਏ ਦੇ ਗ੍ਰੈਂਡ ਪ੍ਰਾਈਜ਼ ਤੋਂ ਇਲਾਵਾ ਇਸ ਮੁਕਾਬਲੇ ਵਿੱਚ 10,000 ਤੋਂ ਵੱਧ ਨਕਦ ਇਨਾਮ ਰੱਖੇ ਗਏ ਹਨ:
1 ਜੇਤੂ: 1 ਕਰੋੜ ਰੁਪਏ (ਗ੍ਰੈਂਡ ਪ੍ਰਾਈਜ਼)
4 ਜੇਤੂ: 10-10 ਲੱਖ ਰੁਪਏ
8 ਜੇਤੂ: 5-5 ਲੱਖ ਰੁਪਏ
10 ਜੇਤੂ: 3-3 ਲੱਖ ਰੁਪਏ
46 ਜੇਤੂ: 1-1 ਲੱਖ ਰੁਪਏ