Sunday, 12th of April 2026

Russian Army 'ਚ ਭਰਤੀ ਹੋਏ 10 ਭਾਰਤੀਆਂ ਦੀ ਮੌਤ ਦੀ ਪੁਸ਼ਟੀ, 4 ਅਜੇ ਵੀ ਲਾਪਤਾ

By: Gurjeet Singh | Edited By: Jitendra Baghel | Updated at: December 28th 2025 06:23 PM
Russian Army  'ਚ ਭਰਤੀ ਹੋਏ 10 ਭਾਰਤੀਆਂ ਦੀ ਮੌਤ ਦੀ ਪੁਸ਼ਟੀ, 4 ਅਜੇ ਵੀ ਲਾਪਤਾ

Russian Army 'ਚ ਭਰਤੀ ਹੋਏ 10 ਭਾਰਤੀਆਂ ਦੀ ਮੌਤ ਦੀ ਪੁਸ਼ਟੀ, 4 ਅਜੇ ਵੀ ਲਾਪਤਾ

ਰੋਜ਼ੀ ਰੋਟੀ ਕਮਾਉਣ ਲਈ ਵਿਦੇਸ਼ ਨੂੰ ਗਏ ਭਾਰਤੀ ਨੌਜਵਾਨ ਜਿਹੜੇ ਰੂਸ ਦੀ ਫੌਜ ਵਿੱਚ ਭਰਤੀ ਹੋ ਗਏ ਸਨ। ਉਨ੍ਹਾਂ ਵਿੱਚੋਂ 10 ਜਣਿਆਂ ਦੀ ਮੌਤ ਹੋ ਗਈ ਹੈ। ਇੰਨ੍ਹਾਂ ਵਿੱਚ ਤਿੰਨ ਪੰਜਾਬ ਦੇ ਨੌਜਵਾਨ ਵੀ ਸ਼ਾਮਿਲ ਹਨ। ਰੂਸੀ ਫੌਜ ਵਿੱਚ ਯੂਕਰੇਨ ਨਾਲ ਜੰਗ ਲੜਦਿਆ ਆਪਣੀ ਜਾਨ ਗਵਾਉਣ ਵਾਲਿਆਂ ਵਿੱਚ 3 ਪੰਜਾਬੀ ਵੀ ਹਨ। ਬਾਕੀ 7 ਨੌਜਵਾਨ ਉਤਰ ਪ੍ਰਦੇਸ਼, ਜੰਮੂ ਨਾਲ ਸੰਬੰਧਤ ਸਨ। ਇੰਨ੍ਹਾਂ ਨੌਜਵਾਨਾਂ ਨੂੰ ਲੱਭਣ ਵਾਸਤੇ ਪੰਜਾਬ ਤੋਂ ਰੂਸ ਗਏ ਨੌਜਵਾਨ ਜਗਦੀਪ ਸਿੰਘ ਨੇ ਮਾਸਕੋ ਸਮੇਤ ਹੋਰ ਥਾਂਵਾਂ ‘ਤੇ ਭਾਰਤੀ ਨੌਜਵਾਨਾਂ ਦੀ ਭਾਲ ਕੀਤੀ,ਜਿਹੜੇ ਰੂਸ ਫੌਜ ਵਿੱਚ ਭਰਤੀ ਹੋਏ ਸਨ,ਪਰ ਉਨ੍ਹਾਂ ਦਾ ਕੋਈ ਪਤਾ ਨਹੀਂ ਸੀ ਲੱਗ ਰਿਹਾ। 

ਭਾਰਤ ਵਾਪਸ ਪਰਤੇ ਨੌਜਵਾਨ ਜਗਦੀਪ ਕੁਮਾਰ ਨੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਦਫ਼ਤਰ ਪਹੁੰਚ ਕੇ ਉਹ ਸਾਰੇ ਦਸਤਾਵੇਜ਼ ਦਿਖਾਏ, ਜਿਸ ਵਿੱਚ ਰੂਸੀ ਫੌਜ ਨੇ ਇੰਨ੍ਹਾਂ ਨੌਜਵਾਨਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਸੀ। ਹੈਰਾਨੀ ਦੀ ਗੱਲ ਹੈ ਕਿ ਇੰਨ੍ਹਾਂ ਮਾਰੇ ਗਏ ਨੌਜਵਾਨਾਂ ਦੇ ਮਾਪੇ ਤਾਂ ਆਪਣੇ ਪੁੱਤਰਾਂ ਦੀ ਸੁੱਖ-ਸਾਂਦ ਉਡੀਕ ਰਹੇ ਸਨ, ਪਰ ਉਨ੍ਹਾਂ ਨੂੰ ਲੰਮੇ ਸਮੇਂ ਬਾਅਦ ਆਪਣਿਆਂ ਦੇ ਯੂਕਰੇਨ-ਰੂਸ ਵਿੱਚਲੇ ਛਿੜੀ ਜੰਗ ਦੀ ਭੇਟ ਚੜ੍ਹ ਜਾਣ ਦੀਆਂ ਖ਼ਬਰਾਂ ਵੀ ਬਹੁਤ ਦੇਰ ਬਾਅਦ ਮਿਲੀਆਂ।

ਜਗਦੀਪ ਮੁਤਾਬਿਕ ਜਿਹੜੇ 10 ਭਾਰਤੀ ਰੂਸ ਦੀ ਫੌਜ ਵਿੱਚ ਮਾਰੇ ਗਏ ਹਨ, ਅੰਮ੍ਰਿਤਸਰ ਦੇ ਤੇਜ਼ਪਾਲ ਸਿੰਘ, ਲਖਨਊ ਦੇ ਅਰਵਿੰਦ ਕੁਮਾਰ, ਯੂ.ਪੀ ਦੇ ਧੀਰੇਂਦਰ ਕੁਮਾਰ, ਵਿਨੋਦ ਯਾਦਵ ਤੇ ਯੋਗੇਂਦਰ ਯਾਦਵ ਸਮੇਤ 5 ਹੋਰ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਜਿਹੜੇ ਚਾਰ ਭਾਰਤੀ ਲਾਪਤਾ ਦੱਸੇ ਜਾ ਰਹੇ ਹਨ, ਉਨ੍ਹਾਂ ਵਿੱਚ ਦੀਪਕ, ਯੋਗੇਸ਼ਵਰ ਪ੍ਰਸ਼ਾਦ, ਅਜ਼ਹੁਰੂਦੀਨ ਖਾਨ ਅਤੇ ਰਾਮ ਚੰਦਰ ਸ਼ਾਮਿਲ ਹਨ। 

ਜਗਦੀਪ ਨੇ ਦੱਸਿਆ ਕਿ ਉਸ ਵੱਲੋਂ ਸੰਤ ਸੀਚੇਵਾਲ ਨਾਲ ਪਹਿਲੀ ਮੁਲਾਕਾਤ 29 ਜੂਨ 2024 ਨਾਲ ਕੀਤੀ ਗਈ ਸੀ। ਜਿਸ ਦੌਰਾਨ ਉਹਨਾਂ ਆਪਣੇ ਭਰਾ ਮਨਦੀਪ ਸਮੇਤ ਰਸ਼ੀਅਨ ਆਰਮੀ ਵਿੱਚ ਫਸੇ ਭਾਰਤੀਆਂ ਦੀ ਸੁਰੱਖਿਅਤ ਵਾਪਸੀ ਲਈ ਮੰਗ ਪੱਤਰ ਦਿੱਤਾ ਸੀ। ਜਿਸਤੋਂ ਬਾਅਦ ਸੰਤ ਸੀਚੇਵਾਲ ਨੇ ਵਿਦੇਸ਼ ਮੰਤਰੀ ਨਾਲ ਮੁਲਾਕਾਤ ਕਰਕੇ ਉਹਨਾਂ ਰਸ਼ੀਅਨ ਆਰਮੀ ਵਿੱਚ ਫਸੇ ਨੌਜਵਾਨਾਂ ਦੀ ਸੁਰੱਖਿਅਤ ਵਾਪਸੀ ਲਈ ਪੱਤਰ ਦਿੱਤਾ ਸੀ। ਜਗਦੀਪ ਨੇ ਦੱਸਿਆ ਕਿ ਸੰਤ ਸੀਚੇਵਾਲ ਪਹਿਲੇ ਦਿਨ ਤੋਂ ਇਸ ਮਾਮਲੇ ਵਿੱਚ ਪੀੜਤ ਪਰਿਵਾਰਾਂ ਦੀ ਮਦੱਦ ਕਰ ਰਹੇ ਹਨ। ਸੰਤ ਸੀਚੇਵਾਲ ਵੱਲੋਂ ਕੀਤੀ ਕਾਰਵਾਈ ਸਦਕਾ ਕਿੰਨੇ ਹੀ ਭਾਰਤੀ ਬੱਚੇ ਸੁਰੱਖਿਅਤ ਆਪਣੇ ਪਰਿਵਾਰਾਂ ਵਿੱਚ ਪਹੁੰਚ ਗਏ ਹਨ। 

ਜਗਦੀਪ ਨੇ ਉਸਨੂੰ ਆਪਣੇ ਭਰਾ ਮਨਦੀਪ ਬਾਰੇ ਕੁੱਝ ਵੀ ਨਹੀ ਪਤਾ ਲੱਗਾ ਤਾਂ ਉਸਨੇ ਰਸ਼ੀਆ ਜਾਣ ਦਾ ਫੈਸਲਾ ਕੀਤਾ ਸੀ। ਰਸ਼ੀਆ ਜਾਣ ਲਈ ਰਾਜ ਸਭਾ ਮੈਂਬਰ ਸੰਤ ਸੀਚੇਵਾਲ ਨੇ ਉਹਨਾਂ ਨੂੰ ਟਿਕਟਾਂ ਵੀ ਕਰਵਾ ਕੇ ਦਿੱਤੀਆਂ ਤੇ ਇੱਕ ਪੱਤਰ ਵੀ ਦਿੱਤਾ ਸੀ, ਤਾਂ ਜੋ ਰਸ਼ੀਆ ਵਿੱਚ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇਗਾ।

ਜਗਦੀਪ ਨੇ ਦੱਸਿਆ ਕਿ ਉਹ 2 ਵਾਰ ਰਸ਼ੀਆ ਵਿੱਚ ਜਾ ਚੁੱਕੇ ਹਨ। ਪਹਿਲੀ ਫੇਰੀ ਦੌਰਾਨ 21 ਦਿਨਾਂ ਵਿੱਚ ਉਹ ਫਸੇ ਭਾਰਤੀ ਤੇ ਖਾਸਕਰ ਪੰਜਾਬੀ ਨੌਜਵਾਨਾਂ ਦੀ ਭਾਲ ਕਰਦੇ ਰਹੇ। ਰੂਸੀ ਭਾਸ਼ਾ ਦੀ ਸਮੱਸਿਆ ਕਾਰਣ ਉਹਨਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਿਆ ਸੀ। ਦੂਜੀ ਵਾਰ ਉਹ 2 ਮਹੀਨੇ ਉੱਥੇ ਰਹੇ ਤੇ ਬਹੁਤ ਸਾਰੀ ਜਾਣਕਾਰੀ ਉੱਥੇ ਹਾਸਲ ਕੀਤੀ। 

ਇਸ ਮੌਕੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਆਪਣਾ ਅਸਲ ਰਸੂਖ ਵਰਤ ਕੇ ਰਸ਼ੀਆ ਦੀ ਫੌਜ ਵਿੱਚ ਭਰਤੀ ਹੋ ਰਹੇ ਭਾਰਤੀ ਨੌਜਵਾਨਾਂ ਤੇ ਮੁਕੰਮਲ ਰੋਕ ਲਗਾਵੇ। ਉਹਨਾਂ ਵਿਦੇਸ਼ ਮੰਤਰੀ ਨੂੰ ਲਿਖੇ ਪੱਤਰ ਦਾ ਹਵਾਲਾ ਦਿੰਦਿਆ ਕਿਹਾ ਕਿ ਉਹਨਾਂ ਨੇ ਰਸ਼ੀਅਨ ਆਰਮੀ ਵਿੱਚ ਜਿਹੜੇ ਭਾਰਤੀ ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ, ਉਹਨਾਂ ਦੀਆਂ ਮ੍ਰਿਤਕ ਦੇਹਾਂ ਪਰਿਵਾਰਾਂ ਤੱਕ ਪਹੁੰਚਦੀਆਂ ਕੀਤੀਆ ਜਾਣ ਤਾਂ ਜੋ ਪੀੜਤ ਪਰਿਵਾਰ ਆਪਣੇ ਬੱਚਿਆਂ ਦੇ ਅੰਤਿਮ ਸੰਸਕਾਰ ਆਪਣੀਆਂ ਰੀਤੀ ਰਿਵਾਜਾਂ ਮੁਤਾਬਿਕ ਕਰ ਸਕਣ। ਉਹਨਾਂ ਭਾਰਤ ਸਰਕਾਰ ਤੋਂ ਇਹ ਵੀ ਮੰਗ ਕੀਤੀ ਕਿ ਜਿਹੜੇ ਟਰੈਵਲ ਏਜੰਟ ਨੌਜਵਾਨਾਂ ਨੂੰ ਝਾਂਸਾ ਦੇ ਕੇ ਆਰਮੀ ਵਿੱਚ ਭਰਤੀ ਕਰਵਾ ਰਹੇ ਹਨ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਵੇ। ਸੰਤ ਸੀਚੇਵਾਲ ਨੇ ਕਿਹਾ ਕਿ ਉਹ ਇਸ ਦੁੱਖ ਦੇ ਸਮੇਂ ਉਹਨਾਂ ਦੀ ਹਮਦਰਦੀ ਪੀੜਤ ਪਰਿਵਾਰਾਂ ਦੇ ਨਾਲ ਹਨ।

TAGS