Tuesday, 25th of August 2026

ਰੋਪੜ ਦੀਆਂ ਔਰਤਾਂ, ਫਰੀਦਕੋਟ ਦੇ ਮਰਦ ਸ਼ਰਾਬ ਪੀਣ ‘ਚ ਅੱਗੇ: ਮੋਗਾ ਦੀਆਂ ਮਹਿਲਾਵਾਂ ਜ਼ਿਆਦਾ ਤੰਬਾਕੂ ਦਾ ਕਰਦੀਆਂ ਸੇਵਨ; ਪਟਿਆਲੇ ਦੀਆਂ ਅੱਧੀਆਂ ਲੇਡੀਜ਼ ਮੋਟੀਆਂ; NFHS ਦੀ ਰਿਪੋਰਟ

ਰਾਸ਼ਟਰੀ ਪਰਿਵਾਰ ਸਿਹਤ ਸਰਵੇਖਣ (NFHS-6) 2023-24 ਦੀ ਰਿਪੋਰਟ ਚ ਹੈਰਾਨੀਜਨਕ ਖੁਲਾਸੇ ਹੋਏ ਹਨ। ਜਿਸ 'ਚ ਪੰਜਾਬੀਆਂ ਦੀ ਸਿਹਤ ਕਿੰਨੀ ਕੁ ਵਧੀਆ ਨੂੰ ਲੈ ਕੇ ਹੈਰਾਨ ਕਰਨ ਵਾਲੇ ਅੰਕੜੇ ਪੇਸ਼ ਕੀਤੇ ਹਨ। ਪੰਜਾਬ ਵਿੱਚ ਨਸ਼ੇ ਦੀ ਸਮੱਸਿਆ ਦੇ ਨਾਲ-ਨਾਲ ਵੱਧ ਰਿਹਾ ਮੋਟਾਪਾ ਵੀ ਸਿਹਤ ਲਈ ਇੱਕ ਵੱਡੀ ਚੁਣੌਤੀ ਬਣਦਾ ਜਾ ਰਿਹਾ ਹੈ।

Edited By: Lajwinder Kaur | Updated at: August 25th 2026 12:43 PM
Trending News
ਰੋਪੜ ਦੀਆਂ ਔਰਤਾਂ, ਫਰੀਦਕੋਟ ਦੇ ਮਰਦ ਸ਼ਰਾਬ ਪੀਣ ‘ਚ ਅੱਗੇ: ਮੋਗਾ ਦੀਆਂ ਮਹਿਲਾਵਾਂ ਜ਼ਿਆਦਾ ਤੰਬਾਕੂ ਦਾ ਕਰਦੀਆਂ ਸੇਵਨ; ਪਟਿਆਲੇ ਦੀਆਂ ਅੱਧੀਆਂ ਲੇਡੀਜ਼ ਮੋਟੀਆਂ; NFHS ਦੀ ਰਿਪੋਰਟ

ਰੋਪੜ ਦੀਆਂ ਔਰਤਾਂ, ਫਰੀਦਕੋਟ ਦੇ ਮਰਦ ਸ਼ਰਾਬ ਪੀਣ ‘ਚ ਅੱਗੇ: ਮੋਗਾ ਦੀਆਂ ਮਹਿਲਾਵਾਂ ਜ਼ਿਆਦਾ ਤੰਬਾਕੂ ਦਾ ਕਰਦੀਆਂ ਸੇਵਨ; ਪਟਿਆਲੇ ਦੀਆਂ ਅੱਧੀਆਂ ਲੇਡੀਜ਼ ਮੋਟੀਆਂ; NFHS ਦੀ ਰਿਪੋਰਟ

ਪੰਜਾਬ ਵਿੱਚ ਨਸ਼ੇ ਦੀ ਸਮੱਸਿਆ ਦੇ ਨਾਲ-ਨਾਲ ਵੱਧ ਰਿਹਾ ਮੋਟਾਪਾ ਵੀ ਸਿਹਤ ਲਈ ਇੱਕ ਵੱਡੀ ਚੁਣੌਤੀ ਬਣਦਾ ਜਾ ਰਿਹਾ ਹੈ। ਰਾਸ਼ਟਰੀ ਪਰਿਵਾਰ ਸਿਹਤ ਸਰਵੇਖਣ (NFHS-6) 2023-24 ਦੀ ਰਿਪੋਰਟ ਮੁਤਾਬਕ, 15 ਤੋਂ 49 ਸਾਲ ਦੀਆਂ 44.7 ਫ਼ੀਸਦੀ ਔਰਤਾਂ ਮੋਟਾਪੇ ਜਾਂ ਓਵਰਵੇਟ ਦੀ ਸਮੱਸਿਆ ਤੋਂ ਜੂਝ ਰਹੀਆਂ ਹਨ। NFHS-5 ਵਿੱਚ ਇਹ ਅੰਕੜਾ 40.8 ਫ਼ੀਸਦੀ ਸੀ। ਇਸੇ ਤਰ੍ਹਾਂ 37.5 ਫ਼ੀਸਦੀ ਮਰਦ ਓਵਰਵੇਟ ਹਨ, ਜਦੋਂ ਕਿ ਪਿਛਲੀ ਰਿਪੋਰਟ ਵਿੱਚ ਇਹ 32.3 ਫ਼ੀਸਦੀ ਸੀ।

ਓਵਰਵੇਟ ‘ਚ ਪਟਿਆਲਾ ਅੱਗੇ

ਜ਼ਿਲ੍ਹਾ ਪੱਧਰ ’ਤੇ ਔਰਤਾਂ ਦੇ ਓਵਰਵੇਟ ਹੋਣ ਦਾ ਸਭ ਤੋਂ ਵੱਧ ਅੰਕੜਾ ਪਟਿਆਲਾ ਵਿੱਚ 50.2 ਫ਼ੀਸਦੀ ਹੈ। NFHS-5 ਵਿੱਚ ਪਹਿਲਾਂ ਇੱਥੇ ਇਹ 40.7 ਫ਼ੀਸਦੀ ਸੀ। ਇਸ ਤੋਂ ਬਾਅਦ ਹੁਸ਼ਿਆਰਪੁਰ ਵਿੱਚ 50 ਫ਼ੀਸਦੀ, ਫ਼ਤਹਿਗੜ੍ਹ ਸਾਹਿਬ ਵਿੱਚ 49.5 ਫ਼ੀਸਦੀ, ਨਵਾਂਸ਼ਹਿਰ ਵਿੱਚ 47.8 ਫ਼ੀਸਦੀ ਅਤੇ ਲੁਧਿਆਣਾ ਵਿੱਚ 47.7 ਫ਼ੀਸਦੀ ਹੈ।

NFHS-6 ਦੇ ਅੰਕੜਿਆਂ ਮੁਤਾਬਕ ਪੰਜਾਬ ਵਿੱਚ 44.7% ਔਰਤਾਂ ਅਤੇ 37.5% ਪੁਰਸ਼ ਓਵਰਵੇਟ ਜਾਂ ਮੋਟਾਪੇ ਦੀ ਸ਼੍ਰੇਣੀ ਵਿੱਚ ਹਨ। ਜ਼ਿਲ੍ਹਾ ਪੱਧਰ ’ਤੇ ਔਰਤਾਂ ਵਿੱਚ ਇਹ ਅੰਕੜਾ ਪਟਿਆਲਾ ਵਿੱਚ ਸਭ ਤੋਂ ਵੱਧ 50.2% ਹੈ, ਜਦਕਿ ਹੁਸ਼ਿਆਰਪੁਰ ਵਿੱਚ 50%, ਫ਼ਤਹਿਗੜ੍ਹ ਸਾਹਿਬ ਵਿੱਚ 49.5%, ਨਵਾਂਸ਼ਹਿਰ ਵਿੱਚ 47.8%, ਲੁਧਿਆਣਾ ਵਿੱਚ 47.7% ਅਤੇ ਰੂਪਨਗਰ ਵਿੱਚ 47% ਹੈ। ਬਲੱਡ ਸ਼ੂਗਰ ਦੇ ਮਾਮਲੇ ਵਿੱਚ ਪੰਜਾਬ ਵਿੱਚ 15 ਸਾਲ ਤੋਂ ਵੱਧ ਉਮਰ ਦੀਆਂ 21.3% ਔਰਤਾਂ ਅਤੇ 22.3% ਪੁਰਸ਼ ਪ੍ਰਭਾਵਿਤ ਹਨ। ਇਸੇ ਤਰ੍ਹਾਂ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ 24.5% ਔਰਤਾਂ ਅਤੇ 26.3% ਪੁਰਸ਼ਾਂ ਵਿੱਚ ਪਾਈ ਗਈ ਹੈ। ਜ਼ਿਲ੍ਹਾ ਪੱਧਰ ’ਤੇ ਹਾਈ ਬਲੱਡ ਪ੍ਰੈਸ਼ਰ ਦਾ ਅੰਕੜਾ ਪਟਿਆਲਾ ਵਿੱਚ ਸਭ ਤੋਂ ਵੱਧ ਦਰਜ ਕੀਤਾ ਗਿਆ ਹੈ।

ਤੰਬਾਕੂ ਖਾਣ ‘ਚ ਮੋਗਾ ਦੀਆਂ ਔਰਤਾਂ ਸਭ ਤੋਂ ਅੱਗੇ

ਇਸ ਦੇ ਨਾਲ ਹੀ ਪੰਜਾਬ ਵਿੱਚ 15 ਸਾਲ ਜਾਂ ਇਸ ਤੋਂ ਵੱਧ ਉਮਰ ਦੇ 13.9 ਫ਼ੀਸਦੀ ਮਰਦ ਕਿਸੇ ਨਾ ਕਿਸੇ ਰੂਪ ਵਿੱਚ ਤੰਬਾਕੂ ਦੀ ਵਰਤੋਂ ਕਰਦੇ ਹਨ। NFHS-5 ਵਿੱਚ ਇਹ 12.8 ਫ਼ੀਸਦੀ ਸੀ। ਤੰਬਾਕੂ ਖਾਣ ਵਿੱਚ ਮੋਗਾ ਦੀਆਂ ਔਰਤਾਂ ਸਭ ਤੋਂ ਅੱਗੇ ਹਨ, ਜਿੱਥੇ ਇਹ ਅੰਕੜਾ 1 ਫ਼ੀਸਦੀ ਹੈ। ਜਦੋਂ ਕਿ ਮਰਦਾਂ ਵਿੱਚ 20 ਫ਼ੀਸਦੀ ਨਾਲ ਪਠਾਨਕੋਟ ਸਭ ਤੋਂ ਅੱਗੇ ਹੈ।

ਸ਼ਰਾਬ ਪੀਣ ਦੇ ਵੀ ਹੈਰਾਨ ਕਰਨ ਵਾਲ ਅੰਕੜੇ

ਉੱਥੇ ਹੀ ਸ਼ਰਾਬ ਪੀਣ ਵਾਲਿਆਂ ਦਾ ਅੰਕੜਾ ਵੀ ਇਸ ਵਾਰ ਵਧ ਗਿਆ ਹੈ। ਇਸ ਮਾਮਲੇ ਵਿੱਚ ਰੂਪਨਗਰ ਦੀਆਂ ਔਰਤਾਂ ਸਭ ਤੋਂ ਅੱਗੇ ਹਨ, ਜਿੱਥੇ ਇਹ ਅੰਕੜਾ 0.9 ਫ਼ੀਸਦੀ ਹੈ। ਜਦੋਂ ਕਿ ਮਰਦਾਂ ਵਿੱਚ ਫ਼ਰੀਦਕੋਟ ਅੱਗੇ ਹੈ, ਜਿੱਥੇ ਇਹ ਅੰਕੜਾ 28.1 ਫ਼ੀਸਦੀ ਹੈ।

NFHS-6 ਦੇ ਰਾਜ ਅੰਕੜਿਆਂ ਮੁਤਾਬਕ, 15 ਸਾਲ ਜਾਂ ਇਸ ਤੋਂ ਵੱਧ ਉਮਰ ਦੇ 22.9% ਪੁਰਸ਼ ਸ਼ਰਾਬ ਦਾ ਸੇਵਨ ਕਰਦੇ ਹਨ। NFHS-5 ਵਿੱਚ ਇਹ 22.8% ਸੀ। ਔਰਤਾਂ ਵਿੱਚ ਸ਼ਰਾਬ ਦਾ ਸੇਵਨ 0.3% ਹੈ, ਜੋ ਕਿ NFHS-5 ਵਿੱਚ ਵੀ 0.3% ਹੀ ਸੀ।

ਜ਼ਿਲ੍ਹਾ ਪੱਧਰ 'ਤੇ ਪੁਰਸ਼ਾਂ ਵਿੱਚ ਸਭ ਤੋਂ ਵੱਧ ਅੰਕੜਾ ਫ਼ਰੀਦਕੋਟ ਵਿੱਚ 28.1%, ਪਠਾਨਕੋਟ ਵਿੱਚ 26.9%, ਫ਼ਤਹਿਗੜ੍ਹ ਸਾਹਿਬ ਵਿੱਚ 26.3%, ਕਪੂਰਥਲਾ ਅਤੇ ਰੂਪਨਗਰ ਵਿੱਚ 25.5% ਅਤੇ ਮਾਨਸਾ ਵਿੱਚ 24.8% ਹੈ। ਔਰਤਾਂ ਵਿੱਚ ਸ਼ਰਾਬ ਪੀਣ ਦਾ ਸਭ ਤੋਂ ਵੱਧ ਅੰਕੜਾ ਰੂਪਨਗਰ ਵਿੱਚ 0.9%, ਮੁਕਤਸਰ ਵਿੱਚ 0.6% ਅਤੇ ਅੰਮ੍ਰਿਤਸਰ ਤੇ ਫ਼ਿਰੋਜ਼ਪੁਰ ਵਿੱਚ 0.4% ਦਰਜ ਹੋਇਆ ਹੈ।

Punjabi Shorts

Latest News