Friday, 9th of October 2026

Punjab Weather: ਪੰਜਾਬ ‘ਚ ਛਾਏ ਕਾਲੇ ਬੱਦਲ, ਕਈ ਜ਼ਿਲ੍ਹਿਆਂ ‘ਚ ਪੈ ਰਿਹਾ ਮੀਂਹ, IMD ਨੇ ਆਉਣ ਵਾਲੇ ਦਿਨਾਂ ਲਈ ਮੀਂਹ-ਗੜ੍ਹੇਮਾਰੀ ਸਣੇ ਤੇਜ਼ ਹਵਾਵਾਂ ਦੀ ਦਿੱਤੀ ਚੇਤਾਵਨੀ

Edited By: Lajwinder Kaur | Updated at:
Punjab Weather: ਪੰਜਾਬ ‘ਚ ਛਾਏ ਕਾਲੇ ਬੱਦਲ, ਕਈ ਜ਼ਿਲ੍ਹਿਆਂ ‘ਚ ਪੈ ਰਿਹਾ ਮੀਂਹ, IMD ਨੇ ਆਉਣ ਵਾਲੇ ਦਿਨਾਂ ਲਈ ਮੀਂਹ-ਗੜ੍ਹੇਮਾਰੀ ਸਣੇ ਤੇਜ਼ ਹਵਾਵਾਂ ਦੀ ਦਿੱਤੀ ਚੇਤਾਵਨੀ

Punjab Weather: ਪੰਜਾਬ ‘ਚ ਛਾਏ ਕਾਲੇ ਬੱਦਲ, ਕਈ ਜ਼ਿਲ੍ਹਿਆਂ ‘ਚ ਪੈ ਰਿਹਾ ਮੀਂਹ, IMD ਨੇ ਆਉਣ ਵਾਲੇ ਦਿਨਾਂ ਲਈ ਮੀਂਹ-ਗੜ੍ਹੇਮਾਰੀ ਸਣੇ ਤੇਜ਼ ਹਵਾਵਾਂ ਦੀ ਦਿੱਤੀ ਚੇਤਾਵਨੀ

ਬੁੱਧਵਾਰ ਯਾਨੀਕਿ 18 ਮਾਰਚ ਦੀ ਸਵੇਰ ਤੜਕ ਸਾਰ ਤੋਂ ਹੀ ਆਸਮਾਨ ਦੇ ਵਿੱਚ ਕਾਲੇ ਬੱਦਲ ਛਾਏ ਹੋਏ ਨਜ਼ਰ ਆਏ। ਕਈ ਜ਼ਿਲ੍ਹਿਆਂ ਦੇ ਵਿੱਚ ਮੀਂਹ ਪੈ ਰਿਹਾ ਹੈ। ਚੰਡੀਗੜ੍ਹ ਸਣੇ ਮੋਹਾਲੀ ਦੇ ਆਲੇ-ਦੁਆਲੇ ਹਲਕੀ ਫੁਲਕੀ ਬਾਰਿਸ਼ ਨਾਲ ਮੌਸਮ ਨੂੰ ਹੋਰ ਸੁਹਾਵਨਾ ਬਣਾ ਦਿੱਤਾ ਹੈ।

ਪੰਜਾਬ ਅਤੇ ਚੰਡੀਗੜ੍ਹ ‘ਚ ਦੋ ਦਿਨ ਪਹਿਲਾਂ ਹੋਈ ਬਾਰਿਸ਼ ਅਤੇ ਪਹਾੜਾਂ ਵਿੱਚ ਹੋਈ ਬਰਫ਼ਬਾਰੀ ਕਾਰਨ ਤਾਪਮਾਨ ਡਿੱਗ ਗਿਆ ਸੀ ਅਤੇ ਠੰਢ ਵਧ ਗਈ ਸੀ। ਜਿਸ ਨਾਲ ਲੋਕਾਂ ਨੂੰ ਕੰਬਣੀ ਛਿੜ ਗਈ। ਪਰ ਮੰਗਲਵਾਰ ਨੂੰ ਮੌਸਮ ਸਾਫ਼ ਰਹਿਣ ਕਾਰਨ ਦਿਨ ਦੇ ਤਾਪਮਾਨ ਵਿੱਚ 4.7 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ। 17 ਮਾਰਚ ਨੂੰ ਮੌਸਮ ਖੁਸ਼ਕ ਰਿਹਾ ਸੀ। ਪਰ ਅੱਜ ਫਿਰ ਮੌਸਮ ਨੇ ਕਰਵਟ ਲੈ ਲਈ ਹੈ। 

ਪੰਜਾਬ 'ਚ ਛਾਏ ਕਾਲੇ ਬੱਦਲ

ਇਸ ਕਾਰਨ, ਇਹ ਹੁਣ ਆਮ ਦੇ ਨੇੜੇ ਪਹੁੰਚ ਗਿਆ ਹੈ। ਹਾਲਾਂਕਿ, ਅੱਜ ਸਵੇਰੇ ਹੀ ਕਈ ਇਲਾਕਿਆਂ ਵਿਚ ਕਾਲੇ ਬੱਦਲ ਛਾ ਗਏ। ਕਈ ਇਲਾਕਿਆਂ ‘ਚ ਠੰਢੀਆਂ ਹਵਾਵਾਂ ਵੀ ਚੱਲ ਰਹੀਆਂ ਹਨ। ਭਲਕੇ ਤੋਂ ਮੌਸਮ ਤਿੰਨ ਦਿਨਾਂ ਲਈ ਬਦਲਣ ਵਾਲਾ ਹੈ। ਇਸ ਸਮੇਂ ਦੌਰਾਨ, ਕੁਝ ਇਲਾਕਿਆਂ ਵਿੱਚ ਮੀਂਹ ਪਵੇਗਾ, ਤੇਜ਼ ਹਵਾਵਾਂ ਚੱਲਣਗੀਆਂ ਅਤੇ ਕੁਝ ਥਾਵਾਂ 'ਤੇ ਗੜੇ ਪੈਣ ਦੀ ਸੰਭਾਵਨਾ ਹੈ। ਹਵਾ ਦੀ ਗਤੀ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਤੱਕ ਪਹੁੰਚ ਜਾਵੇਗੀ। ਮੌਸਮ ਵਿਭਾਗ ਨੇ ਇਸ ਲਈ ਔਰੇਂਜ ਅਲਰਟ ਜਾਰੀ ਕੀਤਾ ਹੈ।

ਇਨ੍ਹਾਂ ਇਲਾਕਿਆਂ 'ਚ ਪੈ ਸਕਦਾ ਮੀਂਹ

ਮੌਸਮ ਵਿਭਾਗ ਦੇ ਅਨੁਸਾਰ ਅੱਜ ਸੱਤ ਜ਼ਿਲ੍ਹਿਆਂ ਪਠਾਨਕੋਟ, ਹੁਸ਼ਿਆਰਪੁਰ, ਰੋਪੜ, ਗੁਰਦਾਸਪੁਰ, ਅੰਮ੍ਰਿਤਸਰ, ਨਵਾਂਸ਼ਹਿਰ ਅਤੇ ਮੋਹਾਲੀ ਵਿੱਚ ਇੱਕਾ ਦੁੱਕਾ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਹਾਲਾਂਕਿ, ਚੰਡੀਗੜ੍ਹ ਵਿੱਚ ਮੌਸਮ ਸਾਫ਼ ਰਹੇਗਾ, ਇੱਕਾ ਦੁੱਕਾ ਥਾਵਾਂ 'ਤੇ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ।

ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰ ਪਾਲ ਦੇ ਅਨੁਸਾਰ ਅੱਜ, 19 ਅਤੇ 21 ਤਰੀਕ ਨੂੰ ਅਲੱਗ-ਥਲੱਗ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਸੰਭਵ ਹੈ। ਅਗਲੇ ਦੋ ਦਿਨਾਂ ਵਿੱਚ ਵੱਧ ਤੋਂ ਵੱਧ ਤਾਪਮਾਨ 2 ਤੋਂ 3 ਡਿਗਰੀ ਵਧੇਗਾ, ਇਸ ਤੋਂ ਬਾਅਦ ਅਗਲੇ ਤਿੰਨ ਦਿਨਾਂ ਵਿੱਚ 5 ਤੋਂ 7 ਡਿਗਰੀ ਦੀ ਗਿਰਾਵਟ ਆਵੇਗੀ, ਅਤੇ ਫਿਰ 3 ਤੋਂ 4 ਡਿਗਰੀ ਹੋਰ ਵਾਧਾ ਹੋਵੇਗਾ।