Friday, 9th of October 2026

Punjab Weather: ਮੀਂਹ ਤੇ ਗੜੇਮਾਰੀ ਨੇ ਵਧਾਈ ਠੰਢ, ਪੰਜਾਬ ਦੇ 11 ਜ਼ਿਲ੍ਹਿਆਂ 'ਚ ਹਾਈ ਅਲਰਟ ਜਾਰੀ, 20 ਤਾਰੀਖ ਤੱਕ ਮੀਂਹ ਸਣੇ ਹਨ੍ਹੇਰੀ-ਝੱਖੜ ਦੀ ਚੇਤਾਵਨੀ

Edited By: Lajwinder Kaur | Updated at:
Punjab Weather: ਮੀਂਹ ਤੇ ਗੜੇਮਾਰੀ ਨੇ ਵਧਾਈ ਠੰਢ, ਪੰਜਾਬ ਦੇ 11 ਜ਼ਿਲ੍ਹਿਆਂ 'ਚ ਹਾਈ ਅਲਰਟ ਜਾਰੀ,  20 ਤਾਰੀਖ ਤੱਕ ਮੀਂਹ ਸਣੇ ਹਨ੍ਹੇਰੀ-ਝੱਖੜ ਦੀ ਚੇਤਾਵਨੀ

Punjab Weather: ਮੀਂਹ ਤੇ ਗੜੇਮਾਰੀ ਨੇ ਵਧਾਈ ਠੰਢ, ਪੰਜਾਬ ਦੇ 11 ਜ਼ਿਲ੍ਹਿਆਂ 'ਚ ਹਾਈ ਅਲਰਟ ਜਾਰੀ, 20 ਤਾਰੀਖ ਤੱਕ ਮੀਂਹ ਸਣੇ ਹਨ੍ਹੇਰੀ-ਝੱਖੜ ਦੀ ਚੇਤਾਵਨੀ

ਲਓ ਜੀ ਇੱਕ  ਵਾਰ ਫਿਰ ਤੋਂ ਠੰਡ ਨੇ ਉੱਤਰ ਭਾਰਤ ਦੇ ਵਿੱਚ ਜ਼ੋਰ ਫੜ੍ਹ ਲਿਆ ਹੈ। ਪੰਜਾਬ ਦੇ ਜਲੰਧਰ, ਪਟਿਆਲਾ, ਅੰਮ੍ਰਿਤਸਰ ਅਤੇ ਪਠਾਨਕੋਟ ਵਿੱਚ ਤੇਜ਼ ਬਾਰਿਸ਼ ਹੋ ਰਹੀ ਹੈ। ਜਲੰਧਰ ਵਿੱਚ ਹਲਕੀ ਬਾਰਿਸ਼ ਦੇ ਨਾਲ ਲਗਭਗ 10 ਸਕਿੰਟ ਤੱਕ ਗੜੇਮਾਰੀ ਵੀ ਹੋਈ। ਇਸੇ ਤਰ੍ਹਾਂ ਹੁਸ਼ਿਆਰਪੁਰ ਦੇ ਟਾਂਡਾ ਉੜਮੁੜ ਇਲਾਕੇ ਵਿੱਚ 5 ਮਿੰਟ ਤੱਕ ਜ਼ਬਰਦਸਤ ਗੜੇ ਪਏ। ਪਠਾਨਕੋਟ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਰਾਤ 10 ਵਜੇ ਤੋਂ ਬਿਜਲੀ ਗੁੱਲ ਹੈ, ਜਿਸ ਕਾਰਨ ਲੋਕਾਂ ਨੂੰ ਪਾਣੀ ਦੀ ਸਪਲਾਈ ਵਿੱਚ ਵੀ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਪਹਾੜੀ ਇਲਾਕਿਆਂ 'ਚ ਬਰਫ਼ਬਾਰੀ ਨੇ ਵਧਾਈ ਠੰਡ 

ਜੰਮੂ-ਕਸ਼ਮੀਰ ਅਤੇ ਹਿਮਾਚਲ ਦੇ ਉੱਚੇ ਪਹਾੜੀ ਇਲਾਕਿਆਂ ਵਿੱਚ ਹੋ ਰਹੀ ਬਰਫ਼ਬਾਰੀ ਕਾਰਨ ਪੰਜਾਬ ਦੇ ਮੌਸਮ ਵਿੱਚ ਵੀ ਤਬਦੀਲੀ ਆਈ ਹੈ, ਜਿਸ ਨਾਲ ਲੋਕਾਂ ਨੂੰ ਹੁਣ ਠੰਢ ਦਾ ਅਹਿਸਾਸ ਹੋਣ ਲੱਗਾ ਹੈ। ਐਤਵਾਰ ਸਵੇਰ ਤੋਂ ਦੇਰ ਰਾਤ ਤੱਕ ਰੁਕ-ਰੁਕ ਕੇ ਹੋਈ ਹਲਕੀ ਬਾਰਿਸ਼ ਨੇ ਮੌਸਮ ਨੂੰ ਖੁਸ਼ਨੁਮਾ ਬਣਾ ਦਿੱਤਾ। ਸੋਮਵਾਰ ਨੂੰ ਵੀ ਅਸਮਾਨ ਵਿੱਚ ਬੱਦਲ ਛਾਏ ਹੋਏ ਹਨ ਅਤੇ ਤੇਜ਼ ਠੰਢੀਆਂ ਹਵਾਵਾਂ ਚੱਲ ਰਹੀਆਂ ਹਨ। ਜਿਸ ਕਰਕੇ ਲੋਕਾਂ ਨੇ ਮੁੜ ਗਰਮ ਕੱਪੜੇ ਪਾ ਲਏ ਹਨ।

ਮੌਸਮ ਵਿਭਾਗ ਅਨੁਸਾਰ ਪੰਜਾਬ ਸਮੇਤ ਗੁਆਂਢੀ ਰਾਜਾਂ ਵਿੱਚ ਮੌਸਮ ਨੇ ਕਰਵਟ ਲੈ ਲਈ ਹੈ। ਜਲੰਧਰ ਵਰਗੇ ਮਹਾਨਗਰਾਂ ਵਿੱਚ ਹੋਈ ਹਲਕੀ ਬਾਰਿਸ਼ ਕਾਰਨ ਤਾਪਮਾਨ ਵਿੱਚ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ। ਜਿੱਥੇ ਬੀਤੇ ਦਿਨੀਂ ਤਾਪਮਾਨ 30 ਡਿਗਰੀ ਸੈਲਸੀਅਸ ਨੂੰ ਪਾਰ ਕਰ ਗਿਆ ਸੀ, ਉੱਥੇ ਹੀ ਹੁਣ ਇਸ ਵਿੱਚ 6-7 ਡਿਗਰੀ ਦੀ ਗਿਰਾਵਟ ਆਉਣ ਨਾਲ ਲੋਕਾਂ ਨੂੰ ਦੁਬਾਰਾ ਠੰਢ ਦਾ ਅਹਿਸਾਸ ਹੋਣ ਲੱਗਾ ਹੈ। ਹੁਣ ਵੱਧ ਤੋਂ ਵੱਧ ਤਾਪਮਾਨ 23-24 ਡਿਗਰੀ ਅਤੇ ਰਾਤ ਦਾ ਘੱਟੋ-ਘੱਟ ਤਾਪਮਾਨ 15 ਡਿਗਰੀ ਦੇ ਆਸ-ਪਾਸ ਰਹਿ ਰਿਹਾ ਹੈ। ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਦੀ ਭਵਿੱਖਬਾਣੀ ਮੁਤਾਬਕ ਆਉਣ ਵਾਲੇ 5-7 ਦਿਨਾਂ ਤੱਕ ਮੌਸਮ ਅਜਿਹਾ ਹੀ ਬਣਿਆ ਰਹੇਗਾ ਅਤੇ 16 ਮਾਰਚ ਨੂੰ ਵੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।

ਮੌਸਮ ਵੱਲੋਂ ਐਡਵਾਇਜ਼ਰੀ

ਇਸ ਬਦਲਦੇ ਮੌਸਮ ਦੇ ਮੱਦੇਨਜ਼ਰ ਪ੍ਰਸ਼ਾਸਨ ਵੱਲੋਂ ਸਾਵਧਾਨ ਰਹਿਣ ਦੀ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ। ਤਾਜ਼ਾ ਅਨੁਮਾਨਾਂ ਅਨੁਸਾਰ, 20 ਮਾਰਚ ਤੋਂ ਬਾਅਦ ਹੀ ਮੌਸਮ ਆਮ ਵਾਂਗ ਹੋਣ ਦੀ ਉਮੀਦ ਹੈ। ਇਸ ਦੌਰਾਨ ਜਲੰਧਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਬਿਜਲੀ ਕੜਕਣ, ਤੇਜ਼ ਹਨ੍ਹੇਰੀ ਅਤੇ ਗੜੇਮਾਰੀ ਦੀ ਸੰਭਾਵਨਾ ਜਤਾਈ ਗਈ ਹੈ। ਪਿਛਲੇ ਕੁਝ ਦਿਨਾਂ ਦੀ ਗਰਮੀ ਕਾਰਨ ਲੋਕਾਂ ਨੇ ਗਰਮ ਕੱਪੜੇ ਸਾਂਭ ਦਿੱਤੇ ਸਨ, ਪਰ ਅਚਾਨਕ ਹੋਈ ਬਾਰਿਸ਼ ਕਾਰਨ ਲੋਕ ਮੁੜ ਵਿੰਡ ਚੀਟਰ ਅਤੇ ਜੈਕਟਾਂ ਪਾਏ ਨਜ਼ਰ ਆਏ, ਖ਼ਾਸ ਕਰਕੇ ਰਾਤ ਦੀ ਡਿਊਟੀ ਕਰਨ ਵਾਲਿਆਂ ਨੇ ਗਰਮ ਕੱਪੜੇ ਫਿਰ ਕੱਢ ਲਏ ਹਨ। ਮਾਹਿਰਾਂ ਨੇ ਲੋਕਾਂ ਨੂੰ ਆਪਣੀ ਸਿਹਤ ਦਾ ਖ਼ਾਸ ਖ਼ਿਆਲ ਰੱਖਣ ਦੀ ਸਲਾਹ ਦਿੱਤੀ ਹੈ, ਕਿਉਂਕਿ ਮੌਸਮ ਵਿੱਚ ਅਜਿਹੇ ਅਚਾਨਕ ਬਦਲਾਅ ਕਾਰਨ ਬਿਮਾਰ ਹੋਣ ਦਾ ਖ਼ਤਰਾ ਵਧ ਜਾਂਦਾ ਹੈ।

ਕੁਝ ਦਿਨਾਂ ਲਈ ਠੰਢੇ ਮੌਸਮ ਦੀ ਵਾਪਸੀ ਹੋ ਸਕਦੀ ਹੈ। ਆਮ ਤੌਰ 'ਤੇ ਹਰ ਸਾਲ ਸਰਦੀ ਜਾਣ ਤੋਂ ਬਾਅਦ ਮੌਸਮ ਵਿੱਚ ਇੱਕ ਵਾਰ ਬਦਲਾਅ ਆਉਂਦਾ ਹੈ ਅਤੇ ਠੰਢ ਕੁਝ ਦਿਨਾਂ ਲਈ ਦੁਬਾਰਾ ਪਰਤਦੀ ਹੈ, ਪਰ ਇਸ ਵਾਰ ਹੋਲੀ ਬੀਤ ਜਾਣ ਤੋਂ ਬਾਅਦ ਵੀ ਮੌਸਮ ਦਾ ਮਿਜ਼ਾਜ ਨਹੀਂ ਬਦਲਿਆ ਸੀ। ਹੁਣ ਮੌਸਮ ਦੇ ਬਦਲਦੇ ਰੁਖ ਕਾਰਨ ਆਉਣ ਵਾਲੇ ਕੁਝ ਦਿਨਾਂ ਵਿੱਚ ਠੰਢ ਦੀ ਵਾਪਸੀ ਹੋ ਸਕਦੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਅਗਲੇ ਕੁਝ ਦਿਨਾਂ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ, ਜਿਸ ਕਾਰਨ ਸਰਦੀ ਦਾ ਰੰਗ ਇੱਕ ਵਾਰ ਫਿਰ ਦੇਖਣ ਨੂੰ ਮਿਲ ਸਕਦਾ ਹੈ। ਇਸ ਨਾਲ ਵੱਧ ਤੋਂ ਵੱਧ ਤਾਪਮਾਨ ਵਿੱਚ ਭਾਰੀ ਗਿਰਾਵਟ ਦਰਜ ਕੀਤੀ ਜਾਵੇਗੀ।