Sunday, 11th of January 2026

FIRING on Bus-ਰੋਡਵੇਜ਼ ਬੱਸ ‘ਤੇ FIRING,ਬੀਜੇਪੀ ਨੇ ਸਰਕਾਰ ਨੂੰ ਘੇਰਿਆ

Reported by: Gurpreet Singh  |  Edited by: Jitendra Baghel  |  December 03rd 2025 11:42 AM  |  Updated: December 03rd 2025 11:49 AM
FIRING on Bus-ਰੋਡਵੇਜ਼ ਬੱਸ ‘ਤੇ FIRING,ਬੀਜੇਪੀ ਨੇ ਸਰਕਾਰ ਨੂੰ ਘੇਰਿਆ

FIRING on Bus-ਰੋਡਵੇਜ਼ ਬੱਸ ‘ਤੇ FIRING,ਬੀਜੇਪੀ ਨੇ ਸਰਕਾਰ ਨੂੰ ਘੇਰਿਆ

ਫਿਰੋਜ਼ਪੁਰ ‘ਚ ਸਵਾਰੀਆਂ ਨਾਲ ਭਰੀ ਰੋਡਵੇਜ਼ ਦੀ ਬੱਸ ‘ਤੇ ਤਾਬੜਤੋੜ ਗਲੀਆਂ ਚਲਾਈਆਂ ਗਈਆਂ ਹਨ। ਇਹ ਹਮਲਾ 3 ਅਣਪਛਾਤੇ ਬਦਮਾਸ਼ਾਂ ਵੱਲੋਂ ਕੀਤਾ ਗਿਆ ਹੈ। ਜਦੋਂ ਉਨ੍ਹਾਂ ਵੱਲੋਂ ਬੱਸ ‘ਤੇ ਫਾਇਰਿੰਗ ਕੀਤੀ ਗਈ ਤਾਂ ਉਸ ਸਮੇਂ ਬੱਸ ਸਵਾਰੀਆਂ ਨਾਲ ਭਰੀ ਹੋਈ ਸੀ ਤੇ ਜਿਹੜੇ ਰੋਡਵੇਜ਼ ਦੀ ਬੱਸ ਨੂੰ ਨਿਸ਼ਾਨਾ ਬਣਾਇਆ ਗਿਆ ਹੈ, ਉਹ ਫਿਰੋਜ਼ਪੁਰ ਤਂ ਸ੍ਰੀ ਗੰਗਾਨਗਰ ਜਾ ਰਹੀ ਸੀ।

ਜਾਣਕਾਰੀ ਫਿਰੋਜ਼ਪੁਰ-ਫਾਜ਼ਿਲਕਾ ਜੀਟੀ ਰੋਡ ‘ਤੇ ਸਥਿਤ ਇਕ ਪਿੰਡ ਨੇੜੇ 3 ਨੌਜਵਾਨਾਂ ਵੱਲੋਂ ਪੰਜਾਬ ਰੋਡਵੇਜ਼ ਦੀ ਬੱਸ ‘ਤੇ ਹਮਲਾ ਕਰ ਦਿੱਤਾ ਗਿਆ। ਮੁੱਢਲੀ ਜਾਂਚ ਵਿਚ ਪਤਾ ਲੱਗਾ ਹੈ ਕਿ ਉਨ੍ਹਾਂ ਵੱਲੋਂ 35 ਗੋਲੀਆਂ ਚਲਾਈਆਂ ਗਈਆਂ ਹਨ। ਇਸ ਦੌਰਾਨ ਕੰਡਕਟਰ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਉਨ੍ਹਾਂ ਵੱਲੋਂ ਰੋਡਵੇਜ਼ ਦੀ ਬੱਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਸਾਰੀਆਂ ਸਵਾਰੀਆਂ ਸਹਿਮ ਜਾਂਦੀਆਂ ਹਨ ਤੇ ਬੱਸ ਵਿਚ ਹੀ ਹੇਠਾਂ ਲੁਕਣ ਦੀ ਕੋਸ਼ਿਸ਼ ਕਰਦੀਆਂ ਹਨ। ਅਜੇ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਹਮਲੇ ਵਿਚ ਕਿੰਨੇ ਲੋਕ ਜਖਮੀ ਹੋਏ ਹਨ। ਗੋਲੀਆਂ ਚਲਾਉਣ ਮਗਰੋਂ ਬਦਮਾਸ਼ ਮੌਕੇ ਤੋਂ ਫਰਾਰ ਹੋ ਗਏ ਹਨ ਤੇ ਲੋਕਾਂ ਨੂੰ ਸੁਰੱਖਿਅਤ ਬੱਸ ਤੋਂ ਬਾਹਰ ਕੱਢਿਆ ਗਿਆ।

ਬੱਸ ਫਾਇਰਿੰਗ ਮਾਮਲੇ ‘ਤੇ ਸੂਬੇ ਦੀ ਸਿਆਸਤ ਵੀ ਭਖ ਗਈ ਹੈ। ਪੰਜਾਬ ਬੀਜੇਪੀ ਦੇ ਉਪ-ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਾਨੂੰਨ ਵਿਵਸਥਾ ‘ਤੇ ਸਰਕਾਰ ਨੂੰ ਘੇਰਿਆ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਨੇ 1985-90 ਦੇ ਦੌਰ ਦੀ ਯਾਦ ਤਾਜ਼ਾ ਕਰਵਾ ਦਿੱਤੀ ਹੈ, ਜਦੋਂ ਦਹਿਸ਼ਤਗਰਦਾਂ ਵੱਲੋਂ ਬੱਸਾਂ ‘ਤੇ ਹਮਲੇ ਕੀਤੇ ਜਾਂਦੇ ਸਨ।