Tuesday, 7th of July 2026

ਪੰਜਾਬ 'ਚ ਮਿਲਾਵਟਖੋਰੀ ਖਿਲਾਫ਼ ਵੱਡੀ ਕਾਰਵਾਈ: ਦੁੱਧ ਦੇ 68 ਸੈਂਪਲ ਫੇਲ੍ਹ, ਹੁਣ ਪਨੀਰ ਦੀ ਚੈਕਿੰਗ ਦੇ ਹੁਕਮ

Edited By: Lajwinder Kaur | Updated at: May 22nd 2026 12:21 PM
Trending News
ਪੰਜਾਬ 'ਚ ਮਿਲਾਵਟਖੋਰੀ ਖਿਲਾਫ਼ ਵੱਡੀ ਕਾਰਵਾਈ: ਦੁੱਧ ਦੇ 68 ਸੈਂਪਲ ਫੇਲ੍ਹ, ਹੁਣ ਪਨੀਰ ਦੀ ਚੈਕਿੰਗ ਦੇ ਹੁਕਮ

ਪੰਜਾਬ 'ਚ ਮਿਲਾਵਟਖੋਰੀ ਖਿਲਾਫ਼ ਵੱਡੀ ਕਾਰਵਾਈ: ਦੁੱਧ ਦੇ 68 ਸੈਂਪਲ ਫੇਲ੍ਹ, ਹੁਣ ਪਨੀਰ ਦੀ ਚੈਕਿੰਗ ਦੇ ਹੁਕਮ

ਪੰਜਾਬ ਵਿੱਚ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੇ ਮਿਲਾਵਟਖੋਰਾਂ ਖਿਲਾਫ਼ ਸਿਹਤ ਵਿਭਾਗ ਨੇ ਸ਼ਿਕੰਜਾ ਕੱਸ ਦਿੱਤਾ ਹੈ। ਸੂਬੇ ਭਰ ਵਿੱਚ ਲਏ ਗਏ ਦੁੱਧ ਦੇ 204 ਸੈਂਪਲਾਂ ਵਿੱਚੋਂ 68 ਸੈਂਪਲ ਫੇਲ੍ਹ ਪਾਏ ਗਏ ਹਨ। ਇਸ ਗੰਭੀਰ ਮਾਮਲੇ ਨੂੰ ਦੇਖਦੇ ਹੋਏ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਅਧਿਕਾਰੀਆਂ ਨੂੰ ਅਗਲੇ ਦੋ ਦਿਨਾਂ ਤੱਕ ਵਿਸ਼ੇਸ਼ ਮੁਹਿੰਮ ਚਲਾ ਕੇ ਪਨੀਰ ਦੇ ਸੈਂਪਲ ਭਰਨ ਦੇ ਸਖ਼ਤ ਨਿਰਦੇਸ਼ ਦਿੱਤੇ ਹਨ।

ਪਟਿਆਲਾ ਵਿੱਚ ਸਿਹਤ ਵਿਭਾਗ ਐਕਸ਼ਨ ਮੋਡ ਵਿੱਚ

ਜ਼ਿਲ੍ਹਾ ਸਿਹਤ ਅਫ਼ਸਰ (DHO) ਪਟਿਆਲਾ, ਡਾਕਟਰ ਗੁਰਪ੍ਰੀਤ ਕੌਰ ਨੇ ਮੀਡੀਆ ਟੀਮ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਵਿਭਾਗ ਵੱਲੋਂ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਵੱਲੋਂ ਹੁਣ ਤੱਕ ਕੀਤੀ ਕਾਰਵਾਈ ਦਾ ਵੇਰਵਾ ਇਸ ਤਰ੍ਹਾਂ ਹੈ:

ਸੈਂਪਲ ਅਤੇ ਚਲਾਨ: ਹੁਣ ਤੱਕ 15 ਮੁੱਖ ਸੈਂਪਲ ਭਰੇ ਜਾ ਚੁੱਕੇ ਹਨ। ਚੈਕਿੰਗ ਦੌਰਾਨ 110 ਮਾਮਲੇ ਹਾਈ ਪ੍ਰਪੋਸ਼ਨੇਟ ਰਿਸਕ (ਵੱਧ ਖ਼ਤਰੇ ਵਾਲੇ) ਸਾਹਮਣੇ ਆਏ ਹਨ। ਨਿਯਮਾਂ ਦੀ ਉਲੰਘਣਾ ਕਰਨ 'ਤੇ 4 ਚਲਾਨ ਕੀਤੇ ਗਏ ਹਨ।

ਨਵੇਂ ਲਾਈਸੈਂਸ: ਵਿਭਾਗ ਵੱਲੋਂ ਕਾਰੋਬਾਰੀਆਂ ਨੂੰ ਜਾਗਰੂਕ ਕਰਦੇ ਹੋਏ 389 ਨਵੇਂ ਫੂਡ ਲਾਈਸੈਂਸ ਜਾਰੀ ਕੀਤੇ ਗਏ ਹਨ।

5.20 ਲੱਖ ਰੁਪਏ ਜੁਰਮਾਨਾ: ਨਿਯਮਾਂ 'ਤੇ ਖਰੇ ਨਾ ਉਤਰਨ ਵਾਲਿਆਂ ਨੂੰ ਹੁਣ ਤੱਕ 5 ਲੱਖ 20 ਹਜ਼ਾਰ ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ, ਜੋ ਵਿਭਾਗ ਵੱਲੋਂ ਵਸੂਲ ਵੀ ਕਰ ਲਿਆ ਗਿਆ ਹੈ।

ਸਿਰਫ਼ 50 ਰੁਪਏ ਵਿੱਚ ਘਰ ਬੈਠੇ ਦੁੱਧ ਟੈਸਟ ਕਰਵਾਓ

ਡਾਕਟਰ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਲੋਕਾਂ ਦੀ ਸਹੂਲਤ ਲਈ ਇੱਕ ਫੂਡ ਸੇਫਟੀ ਵੈਨ ਚਲਾਈ ਗਈ ਹੈ। ਇਹ ਵੈਨ ਘਰ-ਘਰ ਜਾ ਕੇ ਸਿਰਫ਼ 50 ਰੁਪਏ ਦੀ ਫੀਸ ਵਿੱਚ ਦੁੱਧ ਅਤੇ ਹੋਰ ਚੀਜ਼ਾਂ ਦੇ ਸੈਂਪਲ ਟੈਸਟ ਕਰਦੀ ਹੈ। ਇਸ ਵੈਨ ਰਾਹੀਂ ਹੁਣ ਤੱਕ 211 ਸੈਂਪਲ ਚੈੱਕ ਕੀਤੇ ਜਾ ਚੁੱਕੇ ਹਨ।

ਕੋਰਟ ਵਿੱਚ ਚੱਲ ਰਹੇ ਨੇ ਕੇਸ, ਖਰੜ ਲੈਬ ਭੇਜੇ ਸੈਂਪਲ

ਮਿਲਾਵਟਖੋਰਾਂ ਖਿਲਾਫ਼ ਕਾਨੂੰਨੀ ਸ਼ਿਕੰਜਾ ਕੱਸਦੇ ਹੋਏ ਹੁਣ ਤੱਕ ਏਡੀਸੀ (ADC) ਕੋਰਟ ਕੋਲ 58 ਕੇਸ ਚੱਲ ਰਹੇ ਹਨ, ਜਦੋਂ ਕਿ ਸੀਜੀਐਮ (CGM) ਕੋਰਟ ਵਿੱਚ 5 ਕੇਸ ਲੱਗੇ ਹੋਏ ਹਨ।

ਸਿਹਤ ਅਫ਼ਸਰ ਨੇ ਦੱਸਿਆ ਕਿ ਹਾਲ ਹੀ ਵਿੱਚ ਲਏ ਗਏ ਸਾਰੇ ਸੈਂਪਲਾਂ ਦੀ ਰਿਪੋਰਟ ਜਾਂਚ ਲਈ ਖਰੜ ਦੀ ਸਰਕਾਰੀ ਲੈਬੋਰਟਰੀ ਵਿੱਚ ਭੇਜ ਦਿੱਤੀ ਗਈ ਹੈ। ਜਿਵੇਂ ਹੀ ਇਹ ਰਿਪੋਰਟਾਂ ਆਉਣਗੀਆਂ, ਉਨ੍ਹਾਂ ਨੂੰ ਮੀਡੀਆ ਦੇ ਸਾਹਮਣੇ ਰੂਬਰੂ ਕਰਕੇ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

Punjabi Shorts

Latest News