Friday, 9th of October 2026

PB secures 500cr investment-ਪੰਜਾਬ ‘ਚ 500 ਕਰੋੜ ਦੇ ਨਿਵੇਸ਼ ਦਾ ਰਾਹ ਖੁੱਲ੍ਹਿਆ

By: Gurpreet Singh | Edited By: Jitendra Baghel | Updated at:
PB secures 500cr investment-ਪੰਜਾਬ ‘ਚ 500 ਕਰੋੜ ਦੇ ਨਿਵੇਸ਼ ਦਾ ਰਾਹ ਖੁੱਲ੍ਹਿਆ

PB secures 500cr investment-ਪੰਜਾਬ ‘ਚ 500 ਕਰੋੜ ਦੇ ਨਿਵੇਸ਼ ਦਾ ਰਾਹ ਖੁੱਲ੍ਹਿਆ

ਮੁੱਖ ਮੰਤਰੀ ਭਗਵੰਤ ਮਾਨ ਮਿਸ਼ਨ ਇਨਵੈਸਟਮੈਂਟ ਦੇ ਤਹਿਤ 10 ਦਿਨਾਂ ਦੇ ਟੂਰ ‘ਤੇ ਆਪਣੀ ਟੀਮ ਦੇ ਨਾਲ ਜਾਪਾਨ ਗਏ ਹਨ। ਦੌਰੇ ਦੇ ਤੀਜੇ ਦਿਨ ਉਨ੍ਹਾਂ ਦੀਆਂ ਕਈ ਨਾਮੀ ਕੰਪਨੀਆਂ ਨਾਲ ਮੀਟਿੰਗ ਹੋਈ, ਜਿਸ ਵਿਚ ਕੰਪਨੀਆਂ ਨੇ 500 ਕਰੋੜ ਰੁਪਏ ਦੇ ਨਿਵੇਸ਼ ਦਾ ਫੈਸਲਾ ਲਿਆ ਹੈ। ਮਸ਼ਹੂਰ ਸਟੀਲ ਕੰਪਨੀ ਆਇਚੀ ਸਟੀਲ ਨੇ ਪੰਜਾਬ ਵਿਚ ਵਰਧਮਾਨ ਸਪੈਸ਼ਲ ਸਟੀਲਸ ਨਾਲ ਆਪਣਾ ਕੰਮ ਹੋਰ ਵਧਾਉਣ ਦਾ ਫੈਸਲਾ ਕੀਤਾ ਹੈ।

ਮੁੱਖ ਮੰਤਰੀ ਦੀ ਮੌਜੂਦਗੀ ਵਿਚ ਆਇਚੀ ਸਟੀਲ ਤੇ ਵਰਧਮਾਨ ਸਪੈਸ਼ਲ਼ ਸਟੀਲਸ ਨੇ ਸਮਝੌਤੇ ‘ਤੇ ਦਸਖਤ ਕੀਤੇ। ਮੁੱਖ ਮੰਤਰੀ ਨੇ ਕਿਹਾ ਕਿ ਇਹ ਪੰਜਾਬ ਦੇ ਲਈ ਬਹੁਤ ਵੱਡਾ ਤੇ ਖੁਸ਼ੀ ਵਾਲਾ ਦਿਨ ਹੈ, ਕਿਉਂਕਿ ਟੋਓਟਾ ਦੀ ਸਟੀਲ ਕੰਪਨੀ ਆਇਚੀ ਸਟੀਲ ਹੁਣ ਪੰਜਾਬ ਵਿਚ ਹੋਰ ਨਿਵੇਸ਼ ਕਰਨਾ ਚਾਹੁੰਦੀ ਹੈ। ਆਇਚੀ ਕੰਪਨੀ ਦੀ ਵਰਧਮਾਨ ਵਿਚ ਪਹਿਲਾਂ ਤੋਂ ਹੀ ਕਰੀਬ 24.9 ਫੀਸਦੀ ਹਿੱਸੇਦਾਰੀ ਹੈ, ਅਤੇ ਇਹ ਸਾਝੇਦਾਰੀ ਭਾਰਤ ਤੇ ਜਾਪਾਨ ਦੇ ਵਿਚ ਮਜ਼ਬੂਤ ਸਬੰਧਾਂ ਦੀ ਇੱਕ ਚੰਗੀ ਮਿਸਾਲ ਹੈ।

ਮੁੱਖ ਮੰਤਰੀ ਨੇ ਆਇਚੀ ਸਟੀਲ ਨੂੰ 13 ਤੋਂ 15 ਮਾਰਚ ਤੱਕ ਆਈਐਸਬੀ, ਮੋਹਾਲੀ ਵਿਖੇ ਹੋਣ ਵਾਲੇ ਪ੍ਰੋਗਰੈਸਿਵ ਪੰਜਾਬ ਨਿਵੇਸ਼ਕ ਸੰਮੇਲਨ 2026 ਵਿੱਚ ਹਿੱਸਾ ਲੈਣ ਲਈ ਵੀ ਸੱਦਾ ਦਿੱਤਾ। ਇਹ ਕਾਨਫਰੰਸ ਭਾਰਤ ਅਤੇ ਵਿਦੇਸ਼ਾਂ ਦੀਆਂ ਵੱਡੀਆਂ ਕੰਪਨੀਆਂ ਨੂੰ ਇਕੱਠੇ ਕਰੇਗੀ ਤਾਂ ਜੋ ਨਵੇਂ ਨਿਵੇਸ਼ ਅਤੇ ਭਾਈਵਾਲੀ ਦੇ ਮੌਕੇ ਪ੍ਰਦਾਨ ਕੀਤੇ ਜਾ ਸਕਣ। ਉਨ੍ਹਾਂ ਉਮੀਦ ਪ੍ਰਗਟਾਈ ਕਿ ਜਾਪਾਨ ਦੇ ਨਿਵੇਸ਼ਕ ਵੀ ਵੱਡੇ ਪੱਧਰ ‘ਤੇ ਆਉਣਗੇ।