Saturday, 10th of October 2026

ਪੰਜਾਬ ਭਾਜਪਾ ਹੋਈ ਹੋਰ ਮਜ਼ਬੂਤ! ਸਾਬਕਾ IAS ਅਧਿਕਾਰੀ ਅਤੇ ਕਈ ਦਿੱਗਜ ਆਗੂ BJP ‘ਚ ਹੋਏ ਸ਼ਾਮਿਲ

Edited By: Lajwinder Kaur | Updated at:
ਪੰਜਾਬ ਭਾਜਪਾ ਹੋਈ ਹੋਰ ਮਜ਼ਬੂਤ! ਸਾਬਕਾ IAS ਅਧਿਕਾਰੀ ਅਤੇ ਕਈ ਦਿੱਗਜ ਆਗੂ BJP ‘ਚ ਹੋਏ ਸ਼ਾਮਿਲ

ਪੰਜਾਬ ਭਾਜਪਾ ਹੋਈ ਹੋਰ ਮਜ਼ਬੂਤ! ਸਾਬਕਾ IAS ਅਧਿਕਾਰੀ ਅਤੇ ਕਈ ਦਿੱਗਜ ਆਗੂ BJP ‘ਚ ਹੋਏ ਸ਼ਾਮਿਲ

ਪੰਜਾਬ ਦੀ ਸਿਆਸਤ ਵਿੱਚ ਉਲਟ-ਫੇਰ ਦਾ ਦੌਰ ਲਗਾਤਾਰ ਜਾਰੀ ਹੈ। ਬਹੁਤ ਸਾਰੇ ਆਗੂ ਇੱਧਰ ਤੋਂ ਉੱਧਰ ਹੋ ਰਹੇ ਹਨ। ਹਰ ਕੋਈ ਅਗਲੇ ਸਾਲ ਹੋਣ ਵਾਲੀਆਂ ਚੋਣਾਂ ਨੂੰ ਲੈ ਕੇ ਆਪੋ ਆਪਣੀ ਪਾਰਟੀ ਨੂੰ ਮਜ਼ਬੂਤ ਕਰਨ ਦੇ ਵਿੱਚ ਲੱਗਿਆ ਹੋਇਆ ਹੈ। ਪ੍ਰਸ਼ਾਸਨਿਕ ਅਤੇ ਸਿਆਸੀ ਖੇਤਰ ਦੀਆਂ ਕਈ ਨਾਮੀ ਸ਼ਖਸੀਅਤਾਂ  ਭਾਰਤੀ ਜਨਤਾ ਪਾਰਟੀ (BJP) ਵਿੱਚ ਸ਼ਮਿਲ ਹੋਏ ਹਨ। ਹਾਲ ਦੇ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਕਈ ਦਿੱਗਜ ਆਗੂ ਰਸਮੀ ਤੌਰ 'ਤੇ ਭਾਜਪਾ ਪਰਿਵਾਰ ਦਾ ਹਿੱਸਾ ਬਣੇ।

ਭਾਜਪਾ ਵਿੱਚ ਸ਼ਾਮਲ ਹੋਣ ਵਾਲੇ ਵੱਡੇ ਚਿਹਰੇ

ਭਾਜਪਾ ਵਿੱਚ ਸ਼ਾਮਲ ਹੋਣ ਵਾਲੀ ਲਿਸਟ ਵਿੱਚ ਕਈ ਅਹਿਮ ਨਾਮ ਸ਼ਾਮਲ ਹਨ, ਜੋ ਆਪਣੇ ਖੇਤਰਾਂ ਵਿੱਚ ਵੱਡਾ ਰੁਤਬਾ ਰੱਖਦੇ ਹਨ:

ਧਰਮਪਾਲ (ਰਿਟਾਇਰਡ IAS): ਪੰਜਾਬ ਦੇ ਗਵਰਨਰ ਦੇ ਸਾਬਕਾ ਸਲਾਹਕਾਰ।

ਸੋਹਣ ਲਾਲ ਸਿੱਧੂ: ਸਿੰਚਾਈ ਵਿਭਾਗ ਪੰਜਾਬ ਦੇ ਰਿਟਾਇਰਡ ਚੀਫ ਇੰਜੀਨੀਅਰ।

ਜਸਬੀਰ ਸਿੰਘ: ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ।

ਸ੍ਰੀਮਤੀ ਰਾਜਵਿੰਦਰ ਕੌਰ ਅਤੇ ਸੁਖਜੀਤ ਸਿੰਘ।

ਸਿਆਸੀ ਮਾਹਿਰਾਂ ਦੀ ਰਾਏ

ਇਸ ਮੌਕੇ ਭਾਜਪਾ ਪੰਜਾਬ ਐਸ.ਸੀ. ਮੋਰਚਾ ਦੇ ਸੂਬਾ ਪ੍ਰਧਾਨ ਐਸ.ਆਰ. ਲੱਧੜ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ। ਸਿਆਸੀ ਮਾਹਿਰਾਂ ਅਨੁਸਾਰ, ਵੱਡੇ ਅਹੁਦਿਆਂ ਤੋਂ ਸੇਵਾਮੁਕਤ ਹੋਏ ਨੌਕਰਸ਼ਾਹਾਂ ਅਤੇ ਦੂਜੀਆਂ ਪਾਰਟੀਆਂ ਦੇ ਅਹੁਦੇਦਾਰਾਂ ਦਾ ਭਾਜਪਾ ਵਿੱਚ ਆਉਣਾ ਇਹ ਸੰਕੇਤ ਦਿੰਦਾ ਹੈ ਕਿ ਪਾਰਟੀ ਆਉਣ ਵਾਲੀਆਂ ਚੋਣਾਂ ਲਈ ਪੰਜਾਬ ਵਿੱਚ ਆਪਣਾ ਆਧਾਰ ਤੇਜ਼ੀ ਨਾਲ ਮਜ਼ਬੂਤ ਕਰ ਰਹੀ ਹੈ।

ਕੀ ਬੋਲੇ ਭਾਜਪਾ ਆਗੂ?

ਐਸ.ਆਰ. ਲੱਧੜ ਨੇ ਕਿਹਾ ਕਿ ਪੰਜਾਬ ਦੇ ਲੋਕ ਹੁਣ ਭਾਜਪਾ ਦੀਆਂ ਲੋਕ-ਪੱਖੀ ਨੀਤੀਆਂ 'ਤੇ ਭਰੋਸਾ ਜਤਾ ਰਹੇ ਹਨ। ਨਵੇਂ ਸ਼ਾਮਲ ਹੋਏ ਮੈਂਬਰਾਂ ਨੇ ਵਿਸ਼ਵਾਸ ਦਿਵਾਇਆ ਕਿ ਉਹ ਪਾਰਟੀ ਦੀ ਮਜ਼ਬੂਤੀ ਅਤੇ ਦੇਸ਼ ਦੀ ਸੇਵਾ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ। ਹਰਿਆਣਾ ਦੇ ਸੀਐਮ ਨਾਇਬ ਸਿੰਘ ਸੈਣੀ ਨੇ ਨਵੇਂ ਮੈਂਬਰਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਇਸ ਨਾਲ ਪੰਜਾਬ ਵਿੱਚ ਭਾਜਪਾ ਦੇ ਜਥੇਬੰਦਕ ਢਾਂਚੇ ਨੂੰ ਹੋਰ ਬਲ ਮਿਲੇਗਾ।