Wednesday, 25th of November 2026

ਪੰਜਾਬ ਭਾਜਪਾ ਵੱਲੋਂ ਸੰਗਠਨ ਦਾ ਵਿਸਥਾਰ; 15 ਨਵੇਂ ਅਹੁਦੇਦਾਰਾਂ ਅਤੇ ਮੈਂਬਰਾਂ ਦੀ ਸੂਚੀ ਜਾਰੀ

ਭਾਰਤੀ ਜਨਤਾ ਪਾਰਟੀ (BJP) ਵੱਲੋਂ ਪੰਜਾਬ ਵਿੱਚ ਆਪਣੇ ਸੰਗਠਨਾਤਮਕ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਲਈ ਐਕਸ-ਸਰਵਿਸਮੈਨ ਸੈੱਲ (Ex-Servicemen Cell) ਦੇ ਅਹੁਦੇਦਾਰਾਂ ਅਤੇ ਮੈਂਬਰਾਂ ਦੀ ਨਵੀਂ ਸੂਚੀ ਜਾਰੀ ਕਰ ਦਿੱਤੀ ਗਈ ਹੈ।

Edited By: Lajwinder Kaur | Updated at:
ਪੰਜਾਬ ਭਾਜਪਾ ਵੱਲੋਂ ਸੰਗਠਨ ਦਾ ਵਿਸਥਾਰ; 15 ਨਵੇਂ ਅਹੁਦੇਦਾਰਾਂ ਅਤੇ ਮੈਂਬਰਾਂ ਦੀ ਸੂਚੀ ਜਾਰੀ

ਪੰਜਾਬ ਭਾਜਪਾ ਵੱਲੋਂ ਸੰਗਠਨ ਦਾ ਵਿਸਥਾਰ; 15 ਨਵੇਂ ਅਹੁਦੇਦਾਰਾਂ ਅਤੇ ਮੈਂਬਰਾਂ ਦੀ ਸੂਚੀ ਜਾਰੀ

ਭਾਰਤੀ ਜਨਤਾ ਪਾਰਟੀ (BJP) ਵੱਲੋਂ ਪੰਜਾਬ ਵਿੱਚ ਆਪਣੇ ਸੰਗਠਨਾਤਮਕ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਲਈ ਐਕਸ-ਸਰਵਿਸਮੈਨ ਸੈੱਲ (Ex-Servicemen Cell) ਦੇ ਅਹੁਦੇਦਾਰਾਂ ਅਤੇ ਮੈਂਬਰਾਂ ਦੀ ਨਵੀਂ ਸੂਚੀ ਜਾਰੀ ਕਰ ਦਿੱਤੀ ਗਈ ਹੈ। ਇਸ ਸੂਚੀ ਤਹਿਤ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਨਾਲ ਸਬੰਧਤ 15 ਸਾਬਕਾ ਫੌਜੀ ਆਗੂਆਂ ਨੂੰ ਅਹਿਮ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ।

ਪਾਰਟੀ ਵੱਲੋਂ ਜਾਰੀ ਜਾਣਕਾਰੀ ਅਨੁਸਾਰ, ਇਹ ਨਿਯੁਕਤੀਆਂ ਭਾਜਪਾ ਪੰਜਾਬ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ, ਸੂਬਾ ਜਨਰਲ ਸਕੱਤਰ (ਸੰਗਠਨ) ਮੰਤਰੀ ਸ਼੍ਰੀਨਿਵਾਸੁਲੂ ਅਤੇ ਸੈੱਲਾਂ ਦੇ ਸੂਬਾ ਕੋਆਰਡੀਨੇਟਰ ਬਿਕਰਮਜੀਤ ਸਿੰਘ ਚੀਮਾ ਦੀ ਪ੍ਰਵਾਨਗੀ ਤੋਂ ਬਾਅਦ ਕੀਤੀਆਂ ਗਈਆਂ ਹਨ। ਐਕਸ-ਸਰਵਿਸਮੈਨ ਸੈੱਲ ਦੇ ਸੂਬਾ ਕਨਵੀਨਰ ਕਰਨਲ ਸੁਭਾਸ਼ ਡਢਵਾਲ (ਰਿਟਾ.) ਦੀ ਅਗਵਾਈ ਹੇਠ ਜਾਰੀ ਇਸ ਸੂਚੀ ਵਿੱਚ ਸਾਬਕਾ ਫੌਜੀਆਂ ਨੂੰ ਸੈੱਲ ਦੇ ਮੈਂਬਰਾਂ ਅਤੇ ਬੁਲਾਰਿਆਂ ਵਜੋਂ ਸ਼ਾਮਲ ਕੀਤਾ ਗਿਆ ਹੈ।

ਨਿਯੁਕਤ ਕੀਤੇ ਗਏ ਅਹੁਦੇਦਾਰਾਂ ਅਤੇ ਮੈਂਬਰਾਂ ਦੀ ਸੂਚੀ ਹੇਠ ਲਿਖੇ ਅਨੁਸਾਰ ਹੈ:

ਕੈਪਟਨ ਸੁਭਾਸ਼ ਚੰਦਰ ਸਿੰਘ (ਰਿਟਾ.)

ਹੌਲਦਾਰ ਗੁਰਪਾਲ ਸਿੰਘ (ਰਿਟਾ.) – ਅਜਨਾਲਾ

ਹੌਲਦਾਰ ਮੋਹਨ ਸਿੰਘ (ਰਿਟਾ.) – ਜਲੰਧਰ

ਹੌਲਦਾਰ ਸੁਰਿੰਦਰ ਸਿੰਘ (ਰਿਟਾ.) – ਜਲੰਧਰ

ਨਾਇਕ ਚਮਨ ਲਾਲ (ਰਿਟਾ.) – ਜਲੰਧਰ

ਨਾਇਬ ਸੂਬੇਦਾਰ ਭਯਾਨ ਸਿੰਘ (ਰਿਟਾ.) – ਜਲੰਧਰ

ਕੈਪਟਨ ਹਰਦਿਆਲ ਸਿੰਘ (ਰਿਟਾ.) – ਖਡੂਰ ਸਾਹਿਬ

ਕੈਪਟਨ ਤਰਸੇਮ ਸਿੰਘ (ਰਿਟਾ.) – ਖਡੂਰ ਸਾਹਿਬ

ਕੈਪਟਨ ਜਸਵੀਰ ਸਿੰਘ (ਰਿਟਾ.) – ਫਤਹਿਗੜ੍ਹ

ਕੈਪਟਨ ਬਲਬੀਰ ਸਿੰਘ (ਰਿਟਾ.) – ਪਟਿਆਲਾ

ਵਾਰੰਟ ਅਫ਼ਸਰ ਨੀਰਜ ਚੋਪੜਾ (ਰਿਟਾ.) – ਹਰਿਆਣਾ

ਸੂਬੇਦਾਰ ਡੀ. ਐੱਸ. ਭਾਟੀ (ਰਿਟਾ.) – ਫਰੀਦਕੋਟ

ਕੈਪਟਨ ਇੰਦਰਜੀਤ ਸਿੰਘ (ਰਿਟਾ.) – ਪਟਿਆਲਾ

ਕੈਪਟਨ ਕਸ਼ਮੀਰ ਸਿੰਘ (ਰਿਟਾ.) – ਹੁਸ਼ਿਆਰਪੁਰ

ਹੌਲਦਾਰ ਸੁਰਿੰਦਰ ਸਿੰਘ (ਰਿਟਾ.) – ਜਲੰਧਰ ਦਿਹਾਤੀ (ਉੱਤਰ)

ਸਿਆਸੀ ਹਲਕਿਆਂ ਵਿੱਚ ਭਾਜਪਾ ਵੱਲੋਂ ਕੀਤੀਆਂ ਗਈਆਂ ਇਨ੍ਹਾਂ ਨਿਯੁਕਤੀਆਂ ਨੂੰ ਆਗਾਮੀ ਚੋਣਾਂ ਦੇ ਮੱਦੇਨਜ਼ਰ ਸਾਬਕਾ ਫੌਜੀਆਂ ਦੇ ਵਰਗ ਵਿੱਚ ਪਾਰਟੀ ਦੀ ਪਕੜ ਮਜ਼ਬੂਤ ਕਰਨ ਅਤੇ ਸੰਗਠਨਾਤਮਕ ਗਤੀਵਿਧੀਆਂ ਨੂੰ ਤੇਜ਼ ਕਰਨ ਦੇ ਇੱਕ ਅਹਿਮ ਕਦਮ ਵਜੋਂ ਦੇਖਿਆ ਜਾ ਰਿਹਾ ਹੈ।