Saturday, 10th of October 2026

Punjab News: ਸਿਆਸੀ ਫੇਰਬਦਲ! 'ਆਪ' ਦੇ ਬਲਾਕ ਪ੍ਰਧਾਨ ਨੇ ਫੜਿਆ ਅਕਾਲੀ ਦਲ ਦਾ ਪੱਲਾ, ਸਾਥੀਆਂ ਸਣੇ ਕੀਤਾ ਪਾਰਟੀ ਬਦਲਣ ਦਾ ਐਲਾਨ

Edited By: Lajwinder Kaur | Updated at:
Punjab News: ਸਿਆਸੀ ਫੇਰਬਦਲ! 'ਆਪ' ਦੇ ਬਲਾਕ ਪ੍ਰਧਾਨ ਨੇ ਫੜਿਆ ਅਕਾਲੀ ਦਲ ਦਾ ਪੱਲਾ, ਸਾਥੀਆਂ ਸਣੇ ਕੀਤਾ ਪਾਰਟੀ ਬਦਲਣ ਦਾ ਐਲਾਨ

Punjab News: ਸਿਆਸੀ ਫੇਰਬਦਲ! 'ਆਪ' ਦੇ ਬਲਾਕ ਪ੍ਰਧਾਨ ਨੇ ਫੜਿਆ ਅਕਾਲੀ ਦਲ ਦਾ ਪੱਲਾ, ਸਾਥੀਆਂ ਸਣੇ ਕੀਤਾ ਪਾਰਟੀ ਬਦਲਣ ਦਾ ਐਲਾਨ

Punjab News: ਪੰਜਾਬ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹਰ ਪਾਰਟੀ ਆਪਣੇ-ਆਪ ਨੂੰ ਮਜ਼ਬੂਤ ਕਰਨ 'ਚ ਲੱਗੀ ਹੋਈ  ਹੈ। ਜਿਸ ਕਰਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ‘ ਸੁਖਬੀਰ ਲਿਆਓ, ਪੰਜਾਬ ਬਚਾਓ' ਰੈਲੀ ਕੱਢੀ ਜਾ ਰਹੀ ਹੈ। ਜਿਸ ਕਰਕੇ ਵੱਡੀ ਗਿਣਤੀ ਦੇ ਵਿੱਚ ਰਾਜਨੀਤੀ ਵਾਲੇ ਲੋਕਾਂ ਨੂੰ ਆਪਣੀ ਪਾਰਟੀ ਦੇ ਜੋੜਿਆ ਜਾ ਰਿਹਾ ਹੈ। ਜਿਸਦੇ ਚੱਲਦੇ ਅਕਾਲੀ ਦਲ ਦੇ ਸੀਨੀਅਰ ਨੇਤਾ ਬਿਕਰਮ ਸਿੰਘ ਮਜੀਠੀਆ ਸ੍ਰੀ ਹਰਗੋਬਿੰਦਪੁਰ ਸਾਹਿਬ ਵਿਖੇ ਪਹੁੰਚੇ। ਜਿੱਥੇ 'ਆਪ' ਦੇ ਮੌਜੂਦਾ ਬਲਾਕ ਪ੍ਰਧਾਨ ਸੂਬੇਦਾਰ ਪ੍ਰਧਾਨ ਸਿੰਘ ਢਪਈ, ਮੈਂਬਰ ਬਲਰਾਜ ਸਿੰਘ ਢਪਈ ਅਤੇ ਮੈਂਬਰ ਰਘਬੀਰ ਸਿੰਘ ਢਪਈ ਨੇ ਆਪਣੇ ਸਾਥੀਆਂ ਸਮੇਤ ਅਕਾਲੀ ਦਲ ਦਾ ਪੱਲਾ ਫੜਿਆ। ਰਾਜਨਬੀਰ ਸਿੰਘ ਘੁਮਾਨ ਦੀ ਅਗਵਾਈ ਹੇਠ ਬਿਕਰਮ ਸਿੰਘ ਮਜੀਠੀਆ ਪਾਸੋਂ ਸਿਰੋਪਾਓ ਲੈ ਕੇ ਸ਼ਿਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਿਲ ਹੋਏ। 

ਅਕਾਲੀ ਦਲ ਨੂੰ ਮਿਲੀ ਮਜ਼ਬੂਤੀ

ਪਾਰਟੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਸੂਬੇਦਾਰ ਪ੍ਰਧਾਨ ਸਿੰਘ ਨੇ ਕਿਹਾ ਕਿ ਜਿਵੇਂ ਹੀ ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਇਕਜੁੱਟ ਹੋਇਆ ਹੈ, ਮੌਜੂਦਾ ਸਰਕਾਰ ਦੀਆਂ ਜੜ੍ਹਾਂ ਹਿੱਲ ਗਈਆਂ ਹਨ ਅਤੇ ਕਾਂਗਰਸ ਪਾਰਟੀ ਨੂੰ ਵੀ ਵੱਡਾ ਝਟਕਾ ਲੱਗਿਆ ਹੈ। ਉਨ੍ਹਾਂ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਵਿੱਚ ਇੱਕ ਵਾਰ ਫਿਰ ਸ਼੍ਰੋਮਣੀ ਅਕਾਲੀ ਦਲ ਦੀ ਲਹਿਰ ਚੱਲੇਗੀ ਅਤੇ ਇਹ ਕਈ ਸਿਆਸੀ ਪਾਰਟੀਆਂ ਦੀਆਂ ਜੜ੍ਹਾਂ ਉਖਾੜ ਦੇਵੇਗੀ। ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ 'ਤੇ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ।

ਮਜੀਠੀਆ ਨੇ ਆਖੀ ਵੱਡੀ ਗੱਲ

ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਹਰ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਝੰਡੇ ਨਜ਼ਰ ਆਉਣਗੇ ਅਤੇ ਹਲਕੇ ਦੇ ਲੋਕ ਸ੍ਰੀ ਹਰਗੋਬਿੰਦਪੁਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਰਾਜਨਬੀਰ ਸਿੰਘ ਘੁਮਾਨ ਨੂੰ ਮੁੜ ਸੇਵਾ ਦਾ ਮੌਕਾ ਦੇਣਗੇ। ਇਸ ਮੌਕੇ ਸਾਬਕਾ ਚੇਅਰਮੈਨ ਤਰਲੋਕ ਸਿੰਘ ਬਾਠ, ਸਾਬਕਾ ਚੇਅਰਮੈਨ ਦਰਸ਼ਨ ਸਿੰਘ ਔਲਖ, ਕੁਲਦੀਪ ਸਿੰਘ ਮੂੜ੍ਹ, ਲਖਵਿੰਦਰ ਸਿੰਘ ਢਪਈ, ਦੌਲਤ ਸਿੰਘ ਭੰਬੋਈ, ਦਵਿੰਦਰ ਸਿੰਘ ਸ਼ਾਹਬਾਦ, ਨਿਰਮਲ ਸਿੰਘ ਮਹਿਮਦ, ਲਖਵਿੰਦਰ ਸਿੰਘ ਢਪਈ, ਗੁਰਨੇਕ ਸਿੰਘ ਹਰਚੋਵਾਲ, ਧਰਮਿੰਦਰ ਸਿੰਘ ਪੰਜਗਰਾਈਆਂ, ਸਰੂਪ ਸਿੰਘ ਚੌੜੇ, ਨਵਨੀਤ ਸਿੰਘ, ਧਰਮਿੰਦਰ ਸਿੰਘ, ਗੁਰਦਿਆਲ ਸਿੰਘ, ਮਨਜੀਤ ਸਿੰਘ ਬੋਲੇਵਾਲ, ਜਗਦੀਪ ਸਿੰਘ, ਸਤਪਾਲ ਸਿੰਘ ਔਲਖ, ਸੁਰਿੰਦਰ ਸਿੰਘ ਲੀਲ ਕਲਾਂ, ਸਤਨਾਮ ਸਿੰਘ, ਮੁਖਤਾਰ ਸਿੰਘ ਔਲਖ, ਸਤਨਾਮ ਸਿੰਘ ਭੇਟ ਪੱਤਣ, ਸਰਪੰਚ ਦਲਜੀਤ ਸਿੰਘ, ਗੋਰਾ ਬੋਲੇਵਾਲ, ਅਮਰੀਕ ਸਿੰਘ ਮੰਡਿਆਲਾ, ਗੁਰਭੇਜ ਸਿੰਘ ਮਡਿਆਲਾ ਸਮੇਤ ਵੱਡੀ ਗਿਣਤੀ ਵਿੱਚ ਅਕਾਲੀ ਆਗੂ ਮੌਜੂਦ ਸਨ।