Saturday, 10th of October 2026

Bathinda murder update: ਪਤੀ ਹੀ ਨਿਕਲਿਆ ਪਤਨੀ ਦਾ ਕਾਤਲ

Edited By: Jitendra Baghel | Updated at:
Bathinda murder update: ਪਤੀ ਹੀ ਨਿਕਲਿਆ ਪਤਨੀ ਦਾ ਕਾਤਲ

Bathinda murder update: ਪਤੀ ਹੀ ਨਿਕਲਿਆ ਪਤਨੀ ਦਾ ਕਾਤਲ

ਬਠਿੰਡਾ: ਬੀਤੇ ਕੱਲ੍ਹ ਪੁਲਿਸ ਨੂੰ ਥਾਣਾ ਕੈਨਾਲ ਖ਼ੇਤਰ ’ਚ ਇੱਕ ਖਾਲੀ ਪਲਾਟ ’ਚ ਝਾੜੀਆਂ ’ਚੋਂ ਇੱਕ ਔਰਤ ਦੀ ਲਾਸ਼ ਮਿਲੀ ਸੀ, ਜਿਸਦੀ ਗਰਦਨ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਸੀ। ਪੁਲਿਸ ਵੱਲੋਂ ਕੀਤੀ ਗਈ ਜਾਂਚ ’ਚ ਸਾਹਮਣੇ ਆਇਆ ਕਿ ਉਸਦੇ ਪਤੀ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ।

ਪੁਲਿਸ ਮੁਤਾਬਕ ਕਤਲ ਦਾ ਮੁੱਖ ਕਾਰਨ ਵਿਆਹ ਤੋਂ ਬਾਅਦ ਵੀ ਪਤਨੀ ਦੇ ਕਥਿਤ ਨਾਜਾਇਜ਼ ਸਬੰਧ ਹਨ। ਰਿਤਿਕਾ ਗੋਇਲ ਦਾ ਪਤੀ ਸਾਹਿਲ ਕੁਮਾਰ ਉਸਨੂੰ ਬਾਥਰੂਮ ਜਾਣ ਦੇ ਬਹਾਨੇ ਇੱਕ ਸੁੰਨਸਾਨ ਥਾਂ 'ਤੇ ਲੈ ਗਿਆ ਅਤੇ ਉਸਦੀ ਗਰਦਨ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਉਸਦੀ ਲਾਸ਼ ਨੂੰ ਉਸ ਜਗ੍ਹਾ 'ਤੇ ਸੁੱਟ ਕੇ ਫਰਾਰ ਹੋ ਗਿਆ।

ਮ੍ਰਿਤਕਾ ਦੇ ਪਤੀ ਨੇ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਇੱਕ ਝੂਠੀ ਕਹਾਣੀ ਘੜੀ ਸੀ ਕਿ ਰਿਤਿਕਾ ਰੋਜ਼ਾਨਾ ਵਾਂਗ ਕੰਮ 'ਤੇ ਗਈ ਸੀ ਅਤੇ ਘਰ ਵਾਪਸ ਨਹੀਂ ਆਈ ਸੀ ਅਤੇ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ, ਜਿਸ ਤੋਂ ਬਾਅਦ ਪੁਲਿਸ ਨੇ ਇੱਕ ਖਾਲੀ ਪਲਾਟ ’ਚੋਂ ਰਿਤਿਕਾ ਦੀ ਲਾਸ਼ ਬਰਾਮਦ ਕੀਤੀ ਸੀ। ਜਾਂਚ ਦੌਰਾਨ ਇਹ ਖੁਲਾਸਾ ਹੋਇਆ ਕਿ ਮ੍ਰਿਤਕਾ ਰਿਤਿਕਾ ਦੇ ਪਤੀ ਨੇ ਹੀ ਇਹ ਕਤਲ ਕੀਤਾ ਹੈ।

ਮ੍ਰਿਤਕਾ ਰਿਤਿਕਾ ਗੋਇਲ ਦਾ ਸਾਹਿਲ ਕੁਮਾਰ ਨਾਲ ਤਿੰਨ ਸਾਲ ਪਹਿਲਾਂ ਪ੍ਰੇਮ ਵਿਆਹ ਹੋਇਆ ਸੀ ਅਤੇ ਉਨ੍ਹਾਂ ਦਾ ਦੋ ਸਾਲ ਦਾ ਬੱਚਾ ਹੈ।

TAGS