Monday, 5th of October 2026

Chandigarh: ਚੰਡੀਗੜ੍ਹ ‘ਚ ASI ਨਾਲ ਹੱਥੋਪਾਈ, ਲੱਥੀ ਪੱਗ, ਬੈਂਕ ‘ਚ ਝਗੜਾ ਸੁਲਝਾਉਣ ਪਹੁੰਚਿਆ ਸੀ ਮੁਲਾਜ਼ਮ, ਪਰ ਵਧਿਆ ਹੋਰ ਕਲੇਸ਼, ਜਾਣੋ ਪੂਰਾ ਮਾਮਲਾ!

Edited By: Lajwinder Kaur | Updated at:
Chandigarh: ਚੰਡੀਗੜ੍ਹ ‘ਚ ASI ਨਾਲ ਹੱਥੋਪਾਈ, ਲੱਥੀ ਪੱਗ, ਬੈਂਕ ‘ਚ ਝਗੜਾ ਸੁਲਝਾਉਣ ਪਹੁੰਚਿਆ ਸੀ ਮੁਲਾਜ਼ਮ, ਪਰ ਵਧਿਆ ਹੋਰ ਕਲੇਸ਼, ਜਾਣੋ ਪੂਰਾ ਮਾਮਲਾ!

Chandigarh: ਚੰਡੀਗੜ੍ਹ ‘ਚ ASI ਨਾਲ ਹੱਥੋਪਾਈ, ਲੱਥੀ ਪੱਗ, ਬੈਂਕ ‘ਚ ਝਗੜਾ ਸੁਲਝਾਉਣ ਪਹੁੰਚਿਆ ਸੀ ਮੁਲਾਜ਼ਮ, ਪਰ ਵਧਿਆ ਹੋਰ ਕਲੇਸ਼, ਜਾਣੋ ਪੂਰਾ ਮਾਮਲਾ!

Chandigarh News: ਚੰਡੀਗੜ੍ਹ ਤੋਂ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ। ਜਿੱਥੇ ਸੈਕਟਰ-23 ਸਥਿਤ ਸਟੇਟ ਬੈਂਕ ਆਫ਼ ਇੰਡੀਆ (SBI) ਵਿੱਚ ਬੁੱਧਵਾਰ ਨੂੰ ਉਸ ਵੇਲੇ ਹੰਗਾਮਾ ਹੋ ਗਿਆ, ਜਦੋਂ ਏ.ਟੀ.ਐਮ. ਮਸ਼ੀਨ ਖ਼ਰਾਬ ਹੋਣ ਦੀ ਗੱਲ ਨੂੰ ਲੈ ਕੇ ਇੱਕ ਵਿਅਕਤੀ ਸੁਰੱਖਿਆ ਗਾਰਡ ਅਤੇ ਬੈਂਕ ਸਟਾਫ਼ ਨਾਲ ਉਲਝ ਗਿਆ।

ਫਿਰ ਪੁਲਿਸ ਨਾਲ ਹੋਈ ਝੜਪ

ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੇ ਪੁਲਿਸ ਮੁਲਾਜ਼ਮ ਜਦੋਂ ਉਸ ਨੂੰ ਸਮਝਾ ਕੇ ਬਾਹਰ ਲੈ ਕੇ ਜਾ ਰਹੇ ਸਨ, ਉਦੋਂ ਹੀ ਉਸ ਨੇ ਏ.ਐਸ.ਆਈ. (ASI) ਨਾਲ ਹੱਥੋਪਾਈ ਕਰ ਦਿੱਤੀ ਅਤੇ ਥੱਪੜ ਮਾਰ ਦਿੱਤੇ, ਜਿਸ ਕਾਰਨ ਉਨ੍ਹਾਂ ਦੀ ਪੱਗ ਵੀ ਹੇਠਾਂ ਡਿੱਗ ਗਈ।

ਬਾਅਦ ਵਿੱਚ ਉੱਥੇ ਮੌਜੂਦ ਲੋਕਾਂ ਅਤੇ ਪੁਲਿਸ ਮੁਲਾਜ਼ਮਾਂ ਨੇ ਮੁਲਜ਼ਮ ਨੂੰ ਕਾਬੂ ਕਰ ਲਿਆ। ਮੁਲਜ਼ਮ ਦੀ ਪਛਾਣ ਸੈਕਟਰ-24 ਦੇ ਰਹਿਣ ਵਾਲੇ ਅਵਤਾਰ ਸਿੰਘ ਵਜੋਂ ਹੋਈ ਹੈ, ਜੋ ਮਾਨਸਿਕ ਬਿਮਾਰੀ (Psychiatric problem) ਤੋਂ ਪੀੜਤ ਹੈ ਅਤੇ ਉਸ ਦਾ ਇਲਾਜ ਚੱਲ ਰਿਹਾ ਹੈ। ਮੁਲਜ਼ਮ ਦੇ ਭਰਾ ਵੱਲੋਂ ਮੁਆਫ਼ੀ ਮੰਗਣ ਤੋਂ ਬਾਅਦ ਪੁਲਿਸ ਨੇ ਕੋਈ ਮਾਮਲਾ ਦਰਜ ਨਹੀਂ ਕੀਤਾ।

ਪੈਸੇ ਕਢਵਾਉਣ ਪਹੁੰਚਿਆ ਸੀ ਬੈਂਕ

ਜਾਣਕਾਰੀ ਅਨੁਸਾਰ, ਅਵਤਾਰ ਸਿੰਘ ਬੁੱਧਵਾਰ ਨੂੰ ਸੈਕਟਰ-23 ਸਥਿਤ ਸਟੇਟ ਬੈਂਕ ਆਫ਼ ਇੰਡੀਆ ਦੇ ਏ.ਟੀ.ਐਮ. ਵਿੱਚੋਂ ਪੈਸੇ ਕਢਵਾਉਣ ਪਹੁੰਚਿਆ ਸੀ। ਉੱਥੇ ਮੌਜੂਦ ਸੁਰੱਖਿਆ ਗਾਰਡ ਨੇ ਉਸ ਨੂੰ ਦੱਸਿਆ ਕਿ ਏ.ਟੀ.ਐਮ. ਮਸ਼ੀਨ ਕੰਮ ਨਹੀਂ ਕਰ ਰਹੀ ਅਤੇ ਉਹ ਨੇੜੇ ਦੇ ਕਿਸੇ ਦੂਜੇ ਏ.ਟੀ.ਐਮ. (ATM) ਤੋਂ ਪੈਸੇ ਕਢਵਾ ਸਕਦਾ ਹੈ।

ਇਸੇ ਗੱਲ ਨੂੰ ਲੈ ਕੇ ਅਵਤਾਰ ਸਿੰਘ ਪਹਿਲਾਂ ਸੁਰੱਖਿਆ ਗਾਰਡ ਨਾਲ ਉਲਝ ਗਿਆ ਅਤੇ ਫਿਰ ਬੈਂਕ ਦੇ ਅੰਦਰ ਜਾ ਕੇ ਸਟਾਫ਼ ਨਾਲ ਵੀ ਬਹਿਸ ਕਰਨ ਲੱਗ ਪਿਆ। ਸਥਿਤੀ ਵਿਗੜਦੀ ਦੇਖ ਬੈਂਕ ਮੈਨੇਜਰ ਨੇ ਪੁਲਿਸ ਕੰਟਰੋਲ ਰੂਮ ਨੂੰ ਸੂਚਨਾ ਦਿੱਤੀ।

ਬੈਂਕ ਤੋਂ ਬਾਹਰ ਨਿਕਲਦੇ ਹੀ ਕੁੱਟਮਾਰ

ਸੂਚਨਾ ਮਿਲਦੇ ਹੀ ਏਰੀਆ ਬੀਟ ਇੰਚਾਰਜ ਏ.ਐਸ.ਆਈ. ਲਖਬੀਰ ਸਿੰਘ ਮੌਕੇ 'ਤੇ ਪਹੁੰਚੇ। ਜਦੋਂ ਏ.ਐਸ.ਆਈ. ਲਖਬੀਰ ਸਿੰਘ ਅਵਤਾਰ ਸਿੰਘ ਨੂੰ ਸਮਝਾ ਕੇ ਬੈਂਕ ਤੋਂ ਬਾਹਰ ਲੈ ਕੇ ਜਾ ਰਹੇ ਸਨ, ਤਾਂ ਮੁਲਜ਼ਮ ਨੇ ਅਚਾਨਕ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਏ.ਐਸ.ਆਈ. ਨੂੰ ਥੱਪੜ ਮਾਰ ਦਿੱਤੇ, ਜਿਸ ਕਰਕੇ ਪੱਗ ਵੀ ਹੇਠਾਂ ਡਿੱਗ ਗਈ। 

ਘਟਨਾ ਦੇਖ ਕੇ ਮੌਕੇ 'ਤੇ ਮੌਜੂਦ ਕੁਝ ਲੋਕਾਂ ਨੇ ਮੁਲਜ਼ਮ ਨੂੰ ਫੜ ਲਿਆ। ਥੋੜ੍ਹੀ ਦੇਰ ਬਾਅਦ ਹੋਰ ਪੁਲਿਸ ਮੁਲਾਜ਼ਮ ਵੀ ਮੌਕੇ 'ਤੇ ਪਹੁੰਚ ਗਏ ਅਤੇ ਮੁਲਜ਼ਮ ਨੂੰ ਕਾਬੂ ਕਰਕੇ ਪੁਲਿਸ ਦੀ ਗੱਡੀ ਵਿੱਚ ਬਿਠਾਇਆ ਗਿਆ। ਜਿਸ ਤੋਂ ਬਾਅਦ ਮੁਲਜ਼ਮ ਦੇ ਭਰਾ ਨੇ ਆ ਕੇ ਦੱਸਿਆ ਕਿ ਉਹ ਮਾਨਸਿਕ ਬਿਮਾਰੀ ਤੋਂ ਪੀੜਤ ਹੈ। ਜਿਸ ਤੋਂ ਬਾਅਦ ਮੁਲਜ਼ਮ ਦੇ ਭਰਾ ਵੱਲੋਂ ਮੁਆਫ਼ੀ ਮੰਗਣ ਤੋਂ ਬਾਅਦ ਪੁਲਿਸ ਨੇ ਕੋਈ ਮਾਮਲਾ ਦਰਜ ਨਹੀਂ ਕੀਤਾ।