Saturday, 18th of July 2026

ਪੰਜਾਬ ਪੁਲਿਸ 'ਚ ਵੱਡਾ ਫੇਰਬਦਲ: 15 ਡੀਐਸਪੀ ਅਧਿਕਾਰੀਆਂ ਨੂੰ ਤਰੱਕੀ, ਸੂਬੇ ਨੂੰ ਮਿਲੇ ਨਵੇਂ ਪੁਲਿਸ ਸੁਪਰਡੈਂਟ, ਇੱਥੇ ਦੇਖੋ ਲਿਸਟ….

ਪੰਜਾਬ ਪੁਲਿਸ ਤੋਂ ਅਹਿਮ ਖਬਰ ਸਾਹਮਣੇ ਆਈ ਹੈ। ਜਿੱਥੇ DSP ਪੱਧਰ ਦੇ 15 ਅਧਿਕਾਰੀ ਪ੍ਰਮੋਟ ਕਰਕੇ SP ਵਜੋਂ ਤਰੱਕੀ ਦਿੱਤੀ ਗਈ ਹੈ। ਜਾਣੋ ਕਿਹੜੇ ਅਫਸਰਾਂ ਨੂੰ ਮਿਲੀ ਤਰੱਕੀ...

Edited By: Lajwinder Kaur | Updated at: July 18th 2026 03:23 PM
Trending News
ਪੰਜਾਬ ਪੁਲਿਸ 'ਚ ਵੱਡਾ ਫੇਰਬਦਲ: 15 ਡੀਐਸਪੀ ਅਧਿਕਾਰੀਆਂ ਨੂੰ ਤਰੱਕੀ, ਸੂਬੇ ਨੂੰ ਮਿਲੇ ਨਵੇਂ ਪੁਲਿਸ ਸੁਪਰਡੈਂਟ, ਇੱਥੇ ਦੇਖੋ ਲਿਸਟ….

ਪੰਜਾਬ ਪੁਲਿਸ 'ਚ ਵੱਡਾ ਫੇਰਬਦਲ: 15 ਡੀਐਸਪੀ ਅਧਿਕਾਰੀਆਂ ਨੂੰ ਤਰੱਕੀ, ਸੂਬੇ ਨੂੰ ਮਿਲੇ ਨਵੇਂ ਪੁਲਿਸ ਸੁਪਰਡੈਂਟ, ਇੱਥੇ ਦੇਖੋ ਲਿਸਟ….

ਪੰਜਾਬ ਸਰਕਾਰ ਦੇ ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ ਵੱਲੋਂ ਪੰਜਾਬ ਪੁਲਿਸ ਦੇ 15 ਡੀਐਸਪੀ (PPS) ਅਧਿਕਾਰੀਆਂ ਨੂੰ ਤਰੱਕੀ ਦੇ ਕੇ ਕਾਰਜਕਾਰੀ ਆਧਾਰ 'ਤੇ ਪੁਲਿਸ ਸੁਪਰਡੈਂਟ (SP) ਨਿਯੁਕਤ ਕੀਤਾ ਗਿਆ ਹੈ। ਇਹ ਫੈਸਲਾ 9 ਜੂਨ, 2026 ਨੂੰ ਹੋਈ ਵਿਭਾਗੀ ਸਕ੍ਰੀਨਿੰਗ ਕਮੇਟੀ ਦੀ ਮੀਟਿੰਗ ਦੀਆਂ ਸਿਫ਼ਾਰਸ਼ਾਂ ਅਨੁਸਾਰ ਲਿਆ ਗਿਆ ਹੈ।

ਜਾਣੋ ਕਿਹੜੇ ਅਧਿਕਾਰੀਆਂ ਨੂੰ ਮਿਲੀ ਤਰੱਕੀ

ਇਨ੍ਹਾਂ ਅਧਿਕਾਰੀਆਂ ਵਿੱਚ ਸੁਖਅੰਮ੍ਰਿਤ ਸਿੰਘ ਰੰਧਾਵਾ, ਹਰਸਿਮਰਤ ਸਿੰਘ, ਦਲਜੀਤ ਸਿੰਘ, ਸਤਿੰਦਰ ਕੁਮਾਰ, ਤੇਜਿੰਦਰਪਾਲ ਸਿੰਘ, ਸੰਜੀਵ ਗੋਇਲ, ਕੁਲਦੀਪ ਸਿੰਘ, ਰਾਕੇਸ਼ ਕੁਮਾਰ, ਕਰਮਵੀਰ ਸਿੰਘ, ਦਲਬੀਰ ਸਿੰਘ, ਨਿਰਵੈਰ ਸਿੰਘ, ਗਗਨਦੀਪ ਸਿੰਘ, ਸੰਜੀਵ ਕੁਮਾਰ, ਮੁਨੀਸ਼ ਕੁਮਾਰ ਅਤੇ ਮਹੇਸ਼ ਕੁਮਾਰ ਸ਼ਾਮਲ ਹਨ।

ਨਿਯਮ ਅਤੇ ਸ਼ਰਤਾਂ:

ਤਨਖਾਹ ਅਤੇ ਭੱਤੇ: ਤਰੱਕੀ ਪ੍ਰਾਪਤ ਅਧਿਕਾਰੀਆਂ ਨੂੰ ਐਸਪੀ ਰੈਂਕ ਦੀ ਤਨਖਾਹ ਅਤੇ ਭੱਤੇ ਮਿਲਣਗੇ। ਇਸ ਦੇ ਲਈ ਅਧਿਕਾਰੀਆਂ ਨੂੰ ਰੁਪਏ ਦਾ ਸਟੈਂਪ ਪੇਪਰ ਜਮ੍ਹਾ ਕਰਵਾਉਣਾ ਹੋਵੇਗਾ।

ਸੀਨੀਆਰਤਾ ਦਾ ਮਾਮਲਾ: ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਭਵਿੱਖ ਵਿੱਚ ਕੋਈ ਸੀਨੀਅਰ ਅਧਿਕਾਰੀ ਤਰੱਕੀ ਲਈ ਯੋਗ ਪਾਇਆ ਜਾਂਦਾ ਹੈ, ਤਾਂ ਉਸਨੂੰ ਸੀਨੀਆਰਤਾ ਦੇ ਆਧਾਰ 'ਤੇ ਐਸਪੀ ਦੇ ਅਹੁਦੇ 'ਤੇ ਨਿਯੁਕਤ ਕੀਤਾ ਜਾਵੇਗਾ।

ਵਾਪਸੀ ਦੀ ਪ੍ਰਕਿਰਿਆ: ਅਜਿਹੀ ਸਥਿਤੀ ਵਿੱਚ, ਸਭ ਤੋਂ ਜੂਨੀਅਰ ਕਾਰਜਕਾਰੀ ਐਸਪੀ ਨੂੰ ਉਨ੍ਹਾਂ ਦੇ ਅਸਲ ਅਹੁਦੇ 'ਤੇ ਵਾਪਸ ਭੇਜ ਦਿੱਤਾ ਜਾਵੇਗਾ ਅਤੇ ਵਾਟਰਫਾਲ ਵਿਧੀ ਰਾਹੀਂ ਸੀਨੀਆਰਤਾ ਅਨੁਸਾਰ ਸਮਾਯੋਜਨ ਕੀਤਾ ਜਾਵੇਗਾ।

Punjabi Shorts

Latest News