Friday, 9th of October 2026

Pb tops India in human trafficking cases, ਪੰਜਾਬ 'ਚ ਮਨੁੱਖੀ ਤਸਕਰੀ ਦੇ ਕੇਸ ਸਭ ਤੋਂ ਵੱਧ: ਜੈਸ਼ੰਕਰ

By: Sukhjinder Singh | Edited By: Jitendra Baghel | Updated at:
Pb tops India in human trafficking cases, ਪੰਜਾਬ 'ਚ ਮਨੁੱਖੀ ਤਸਕਰੀ ਦੇ ਕੇਸ ਸਭ ਤੋਂ ਵੱਧ: ਜੈਸ਼ੰਕਰ

Pb tops India in human trafficking cases, ਪੰਜਾਬ 'ਚ ਮਨੁੱਖੀ ਤਸਕਰੀ ਦੇ ਕੇਸ ਸਭ ਤੋਂ ਵੱਧ: ਜੈਸ਼ੰਕਰ

ਅਮਰੀਕਾ ਤੋਂ 2009 ਤੋਂ ਲੈ ਕੇ ਹੁਣ ਤੱਕ 18,822 ਭਾਰਤੀਆਂ ਨੂੰ ਡਿਪੋਰਟ ਕੀਤਾ ਜਾ ਚੁੱਕਿਆ ਹੈ ਜਿਨ੍ਹਾਂ ’ਚ ਜਨਵਰੀ 2025 ਤੋਂ 3,258 ਡਿਪੋਰਟ ਕੀਤੇ ਗਏ ਨਾਗਰਿਕ ਵੀ ਸ਼ਾਮਲ ਹਨ। ਪੂਰੇ ਦੇਸ਼ ਵਿੱਚ ਮਨੁੱਖੀ ਤਸਕਰੀ ਦੇ ਸਭ ਤੋਂ ਵੱਧ ਕੇਸ ਪੰਜਾਬ ਵਿੱਚ ਹਨ । ਇਹ ਗੱਲ ਸੰਸਦ ਵਿੱਚ ਪ੍ਰਸ਼ਨਕਾਲ ਦੌਰਾਨ ਇੱਕ ਸਵਾਲ ਦੇ ਜਵਾਬ ਵਿੱਚ ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਨੇ ਕਹੀ।  ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਮਨੁੱਖੀ ਤਸਕਰੀ ਦੇ ਮਾਮਲਿਆਂ ਦੀ ਜਾਂਚ ਦੇ ਲਈ ਇੱਕ SIT ਅਤੇ ਇੱਕ ਫੈਕਟ ਫਾਈਡਿੰਗ ਕਮੇਟੀ ਬਣਾਈ ਹੈ । 

ਕੇਂਦਰ ਨੂੰ ਦਿੱਤੀ ਗਈ ਜਾਣਕਾਰੀ ਮੁਤਾਬਕ ਪੰਜਾਬ ’ਚ 58 ਗ਼ੈਰ-ਕਾਨੂੰਨੀ ਟਰੈਵਲ ਏਜੰਟਾਂ ਖ਼ਿਲਾਫ਼ 25 FIR ਦਰਜ ਕੀਤੀਆਂ ਗਈਆਂ ਹਨ । 16 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ । ਅਮਰੀਕਾ ਤੋਂ ਡਿਪੋਰਟ ਕੀਤੇ ਗਏ ਲੋਕਾਂ ਦੇ ਮਾਮਲਿਆਂ ਦੀ ਜਾਂਚ NIA ਵੀ ਕਰ ਰਹੀ ਹੈ । ਵਿਦੇਸ਼ ਮੰਤਰੀ ਨੇ ਦੱਸਿਆ ਕਿ ਹਰਿਆਣਾ ਸੂਬੇ ਦੇ ਮਾਮਲੇ ਵਿੱਚ 2,325 ਕੇਸ ਦਰਜ ਕੀਤੇ ਗਏ ਹਨ ਅਤੇ 44 FIR ਦਰਜ ਕੀਤੀ ਗਈ ਹੈ ਇਨ੍ਹਾਂ ਹੀ ਨਹੀਂ  27 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ । 

ਉਧਰ ਸ਼੍ਰੋਮਣੀ ਅਕਾਲੀ ਦਲ ਸਾਂਸਦ ਹਰਸਿਮਰਤ ਕੌਰ ਬਾਦਲ ਨੇ ਵੀ ਕੇਂਦਰ ਸਰਕਾਰ ਤੋਂ ਡਰੱਗ ਤਸਕਰੀ ਅਤੇ ਮਨੁੱਖੀ ਤਸਕਰੀ ਨੂੰ ਰੋਕਣ ਲਈ ਸਖਤ ਕਦਮ ਚੁੱਕਣ ਦੀ ਮੰਗ ਕੀਤੀ ਹੈ  ।

TAGS