Tuesday, 28th of July 2026

ਆਜ਼ਾਦੀ ਦਿਵਸ ਤੋਂ ਪਹਿਲਾਂ ਪੰਜਾਬ ‘ਚ ਹਾਈ ਅਲਰਟ! ਪਾਕਿਸਤਾਨੀ ISI ਅਤੇ ਅੱਤਵਾਦੀ ਗਰੁੱਪ ਰੱਚ ਰਹੇ ਸਾਜ਼ਿਸ਼-ਸੂਤਰ

ਆਜ਼ਾਦੀ ਦਿਵਸ ਤੋਂ ਪਹਿਲਾਂ ਪੰਜਾਬ ਪੁਲਿਸ ਨੇ ਸੂਬੇ ਭਰ ਵਿੱਚ ਸੁਰੱਖਿਆ ਸਖ਼ਤ ਕਰ ਦਿੱਤੀ ਹੈ। ਖੁਫੀਆ ਇਨਪੁੱਟਾਂ ਮੁਤਾਬਕ ISI ਅਤੇ ਇਸ ਨਾਲ ਜੁੜੇ ਅੱਤਵਾਦੀ ਗਰੁੱਪ ਪੰਜਾਬ ਵਿੱਚ ਅਸ਼ਾਂਤੀ ਫੈਲਾਉਣ ਦੀ ਸਾਜ਼ਿਸ਼ ਰਚ ਰਹੇ ਹਨ। ਇਸ ਸਾਲ ਹੁਣ ਤੱਕ ਪੁਲਿਸ ਨੇ 10 ਅੱਤਵਾਦੀ ਮਾਡਿਊਲਾਂ ਦਾ ਪਰਦਾਫਾਸ਼ ਕਰਕੇ 137 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਵੱਡੀ ਮਾਤਰਾ ਵਿੱਚ ਹਥਿਆਰ, RDX, ਹੈਂਡ ਗ੍ਰੇਨੇਡ ਅਤੇ ਡਰੋਨ ਬਰਾਮਦ ਕੀਤੇ ਹਨ। ਸੰਵੇਦਨਸ਼ੀਲ ਥਾਵਾਂ 'ਤੇ ਵਿਸ਼ੇਸ਼ ਨਿਗਰਾਨੀ ਰੱਖੀ ਜਾ ਰਹੀ ਹੈ।

Edited By: Lajwinder Kaur | Updated at: July 28th 2026 05:14 PM
Trending News
ਆਜ਼ਾਦੀ ਦਿਵਸ ਤੋਂ ਪਹਿਲਾਂ ਪੰਜਾਬ ‘ਚ ਹਾਈ ਅਲਰਟ! ਪਾਕਿਸਤਾਨੀ ISI ਅਤੇ ਅੱਤਵਾਦੀ ਗਰੁੱਪ ਰੱਚ ਰਹੇ ਸਾਜ਼ਿਸ਼-ਸੂਤਰ

ਆਜ਼ਾਦੀ ਦਿਵਸ ਤੋਂ ਪਹਿਲਾਂ ਪੰਜਾਬ ‘ਚ ਹਾਈ ਅਲਰਟ! ਪਾਕਿਸਤਾਨੀ ISI ਅਤੇ ਅੱਤਵਾਦੀ ਗਰੁੱਪ ਰੱਚ ਰਹੇ ਸਾਜ਼ਿਸ਼-ਸੂਤਰ

ਆਉਣ ਵਾਲੇ ਆਜ਼ਾਦੀ ਦਿਵਸ ਸਮਾਗਮਾਂ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਪੁਲਿਸ ਨੇ ਸੂਬੇ ਭਰ ਵਿੱਚ ਸੁਰੱਖਿਆ ਪ੍ਰਬੰਧ ਕੜੇ ਕਰ ਦਿੱਤੇ ਹਨ। ਖੁਫੀਆ ਏਜੰਸੀਆਂ ਤੋਂ ਮਿਲੇ ਤਾਜ਼ਾ ਇਨਪੁੱਟਾਂ ਮੁਤਾਬਕ ਪਾਕਿਸਤਾਨ ਦੀ ISI ਅਤੇ ਇਸ ਨਾਲ ਜੁੜੇ ਅੱਤਵਾਦੀ ਗਰੁੱਪ ਪੰਜਾਬ ਵਿੱਚ ਅਸ਼ਾਂਤੀ ਫੈਲਾਉਣ ਦੀਆਂ ਕੋਸ਼ਿਸ਼ਾਂ ਤੇਜ਼ ਕਰ ਰਹੇ ਹਨ। ਹਾਲ ਹੀ ਵਿੱਚ ਪੁਲਿਸ ਥਾਣਿਆਂ ਅਤੇ ਭਾਜਪਾ ਦਫ਼ਤਰਾਂ 'ਤੇ ਹੋਏ ਹਮਲਿਆਂ ਨੂੰ ਵੀ ਇਸੇ ਰਣਨੀਤੀ ਦਾ ਹਿੱਸਾ ਮੰਨਿਆ ਜਾ ਰਿਹਾ ਹੈ। 

ISI ਦੀ ਬਦਲੀ ਰਣਨੀਤੀ ਅਤੇ ਅੰਤਰਰਾਸ਼ਟਰੀ ਨੈੱਟਵਰਕ

ਖੁਫੀਆ ਮੁਲਾਂਕਣ ਅਨੁਸਾਰ ਮਈ 2025 ਵਿੱਚ ਹੋਏ ਆਪਰੇਸ਼ਨ ਸਿੰਦੂਰ ਤੋਂ ਬਾਅਦ ISI ਨੇ ਆਪਣੀ ਰਣਨੀਤੀ ਵਿੱਚ ਤਬਦੀਲੀ ਕਰਕੇ ਪੰਜਾਬ ਵਿੱਚ ਕਾਨੂੰਨ-ਵਿਵਸਥਾ ਨੂੰ ਅਸਥਿਰ ਕਰਨ ਅਤੇ ਫਿਰਕੂ ਸਾਂਝ ਨੂੰ ਨੁਕਸਾਨ ਪਹੁੰਚਾਉਣ ਦੀਆਂ ਕੋਸ਼ਿਸ਼ਾਂ ਹੋਰ ਤੇਜ਼ ਕਰ ਦਿੱਤੀਆਂ ਹਨ।

ਰਿਪੋਰਟ ਅਨੁਸਾਰ ਬੱਬਰ ਖਾਲਸਾ ਇੰਟਰਨੈਸ਼ਨਲ (BKI) ਨਾਲ ਜੁੜੇ ਪ੍ਰੋ-ਖਾਲਿਸਤਾਨੀ ਨੈੱਟਵਰਕਾਂ ਅਤੇ ਜਰਮਨੀ, ਫਰਾਂਸ, ਪੁਰਤਗਾਲ, ਯੂਕੇ, ਕੈਨੇਡਾ, ਅਮਰੀਕਾ ਅਤੇ ਮਲੇਸ਼ੀਆ ਸਮੇਤ ਕਈ ਦੇਸ਼ਾਂ ਵਿੱਚ ਸਰਗਰਮ ਅਪਰਾਧਿਕ ਗਿਰੋਹਾਂ ਦੀ ਮਦਦ ਨਾਲ ਪੰਜਾਬ ਵਿੱਚ ਵੱਡੀ ਮਾਤਰਾ ਵਿੱਚ ਹਥਿਆਰ ਪਹੁੰਚਾਉਣ ਦੀ ਯੋਜਨਾ ਬਣਾਈ ਜਾ ਰਹੀ ਹੈ।

ਇਨਪੁੱਟਾਂ ਅਨੁਸਾਰ ISI ਆਪਣੇ ਏਜੰਟਾਂ ਦੇ ਨਾਲ-ਨਾਲ ਕਥਿਤ ਪ੍ਰੋ-ਖਾਲਿਸਤਾਨੀ ਸੰਗਠਨਾਂ ਦੀ ਆੜ ਹੇਠ ਵੀ ਹਮਲੇ ਕਰਵਾਉਣ ਦੀ ਯੋਜਨਾ ਬਣਾ ਰਹੀ ਹੈ, ਤਾਂ ਜੋ ਆਪਣੀ ਸਿੱਧੀ ਭੂਮਿਕਾ ਤੋਂ ਇਨਕਾਰ ਕੀਤਾ ਜਾ ਸਕੇ।

ਖੁਫੀਆ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਹੁਣ ਸਿਰਫ਼ RDX ਆਧਾਰਿਤ ਟਿਫ਼ਿਨ IED, ਹੈਂਡ ਗ੍ਰੇਨੇਡ ਅਤੇ ਆਧੁਨਿਕ ਹਥਿਆਰ ਹੀ ਨਹੀਂ, ਸਗੋਂ ਰਿਮੋਟ ਕੰਟਰੋਲ RDX IED ਅਤੇ ਆਸਾਨੀ ਨਾਲ ਤਿਆਰ ਹੋਣ ਵਾਲੇ ਪੈਟਰੋਲ ਬੰਬ ਵੀ ਅੱਤਵਾਦੀਆਂ ਦੀ ਯੋਜਨਾ ਦਾ ਹਿੱਸਾ ਬਣ ਚੁੱਕੇ ਹਨ।

ਨਿਸ਼ਾਨਿਆਂ ਦੀ ਸੂਚੀ ਵੀ ਵਧਾ ਦਿੱਤੀ ਗਈ ਹੈ। ਪੁਲਿਸ, CAPF, ਫੌਜੀ ਠਿਕਾਣਿਆਂ, ਅੱਤਵਾਦ ਵਿਰੋਧੀ ਕਾਰਵਾਈਆਂ ਨਾਲ ਜੁੜੇ ਮੌਜੂਦਾ ਅਤੇ ਸਾਬਕਾ ਪੰਜਾਬ ਪੁਲਿਸ ਮੁਲਾਜ਼ਮਾਂ ਅਤੇ ਦੱਖਣਪੰਥੀ ਪਾਰਟੀਆਂ ਦੇ ਨੇਤਾਵਾਂ ਤੋਂ ਇਲਾਵਾ ਹੁਣ ਰੇਲਵੇ ਢਾਂਚਾ, ਹੋਰ ਮਹੱਤਵਪੂਰਨ ਸਥਾਪਨਾਵਾਂ ਅਤੇ ਵੱਧ ਭੀੜ ਵਾਲੀਆਂ ਥਾਵਾਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਸਕਦਾ ਹੈ।

ਪੰਜਾਬ ਪੁਲਿਸ ਦਾ ਐਕਸ਼ਨ ਮੋਡ!  10 ਅੱਤਵਾਦੀ ਮਾਡਿਊਲਾਂ ਦਾ ਪਰਦਾਫਾਸ਼

ਪੰਜਾਬ ਪੁਲਿਸ ਮੁਤਾਬਕ 2026 ਵਿੱਚ 27 ਜੁਲਾਈ ਤੱਕ ਖੁਫੀਆ ਜਾਣਕਾਰੀ ਦੇ ਆਧਾਰ 'ਤੇ 10 ਅੱਤਵਾਦੀ ਮਾਡਿਊਲਾਂ ਦਾ ਪਰਦਾਫਾਸ਼ ਕੀਤਾ ਗਿਆ ਹੈ ਅਤੇ 137 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਦੌਰਾਨ 7 ਆਟੋਮੈਟਿਕ ਰਾਈਫ਼ਲਾਂ, 76 ਪਿਸਤੌਲ/ਰਿਵਾਲਵਰ, 12 RDX ਆਧਾਰਿਤ IED, 3.756 ਕਿਲੋਗ੍ਰਾਮ RDX, 9 ਡਿਟੋਨੇਟਰ, 49 ਹੈਂਡ ਗ੍ਰੇਨੇਡ, ਇੱਕ RPG ਲਾਂਚਰ ਸਮੇਤ ਅਤੇ 7 ਵਾਕੀ-ਟਾਕੀ ਸੈੱਟ ਬਰਾਮਦ ਕੀਤੇ ਗਏ ਹਨ।

ਇਸ ਤੋਂ ਇਲਾਵਾ ਟੈਕਨਾਲੋਜੀ ਆਧਾਰਿਤ ਜਾਸੂਸੀ ਦੇ 6 ਮਾਮਲੇ ਵੀ ਬੇਨਕਾਬ ਕੀਤੇ ਗਏ, ਜਿਨ੍ਹਾਂ ਵਿੱਚ ਸੂਰਜੀ ਊਰਜਾ ਨਾਲ ਚੱਲਣ ਵਾਲੇ CCTV ਕੈਮਰਿਆਂ ਰਾਹੀਂ ਪਾਕਿਸਤਾਨ ਵਿੱਚ ਬੈਠੇ ਹੈਂਡਲਰਾਂ ਨੂੰ ਲਾਈਵ ਵੀਡੀਓ ਭੇਜੀ ਜਾ ਰਹੀ ਸੀ।

ਇਸੇ ਸਮੇਂ ਦੌਰਾਨ 183 ਡਰੋਨ ਵੀ ਬਰਾਮਦ ਕੀਤੇ ਗਏ ਹਨ, ਜੋ ਸਰਹੱਦ ਪਾਰੋਂ ਹਥਿਆਰਾਂ ਅਤੇ ਨਸ਼ਿਆਂ ਦੀ ਤਸਕਰੀ ਦੇ ਵੱਡੇ ਨੈੱਟਵਰਕ ਵੱਲ ਇਸ਼ਾਰਾ ਕਰਦੇ ਹਨ।

ਪੰਜਾਬ ਪੁਲਿਸ ਦਾ ਕਹਿਣਾ ਹੈ ਕਿ ਇਨ੍ਹਾਂ ਖੁਫੀਆ ਇਨਪੁੱਟਾਂ ਦੇ ਆਧਾਰ 'ਤੇ ਆਜ਼ਾਦੀ ਦਿਵਸ ਮੌਕੇ ਸੂਬੇ ਭਰ ਵਿੱਚ ਸੁਰੱਖਿਆ ਪ੍ਰਬੰਧ ਹੋਰ ਮਜ਼ਬੂਤ ਕੀਤੇ ਜਾ ਰਹੇ ਹਨ ਅਤੇ ਸੰਵੇਦਨਸ਼ੀਲ ਥਾਵਾਂ 'ਤੇ ਵਿਸ਼ੇਸ਼ ਨਿਗਰਾਨੀ ਰੱਖੀ ਜਾਵੇਗੀ।

Punjabi Shorts

Latest News