Thursday, 24th of September 2026

ਇੱਕ ਹੋਰ ਛੁੱਟੀ ਦਾ ਐਲਾਨ! ਨੋਟੀਫਿਕੇਸ਼ਨ ਜਾਰੀ, ਸ਼ੁੱਕਰਵਾਰ ਨੂੰ ਸਕੂਲ-ਕਾਲਜ ਸਣੇ ਸਰਕਾਰੀ ਅਦਾਰੇ ਰਹਿਣਗੇ ਬੰਦ

Edited By: Lajwinder Kaur | Updated at:
ਇੱਕ ਹੋਰ ਛੁੱਟੀ ਦਾ ਐਲਾਨ! ਨੋਟੀਫਿਕੇਸ਼ਨ ਜਾਰੀ, ਸ਼ੁੱਕਰਵਾਰ ਨੂੰ ਸਕੂਲ-ਕਾਲਜ ਸਣੇ ਸਰਕਾਰੀ ਅਦਾਰੇ ਰਹਿਣਗੇ ਬੰਦ

ਇੱਕ ਹੋਰ ਛੁੱਟੀ ਦਾ ਐਲਾਨ! ਨੋਟੀਫਿਕੇਸ਼ਨ ਜਾਰੀ, ਸ਼ੁੱਕਰਵਾਰ ਨੂੰ ਸਕੂਲ-ਕਾਲਜ ਸਣੇ ਸਰਕਾਰੀ ਅਦਾਰੇ ਰਹਿਣਗੇ ਬੰਦ

ਅਪ੍ਰੈਲ ਮਹੀਨੇ ਦੇ ਸ਼ੁਰੂਆਤ ਵਾਲੇ ਹਫਤਿਆਂ ਦੇ ਵਿੱਚ ਬੈਕ-ਟੂ-ਬੈਕ ਕਈ ਛੁੱਟੀਆਂ ਆਈਆਂ। ਜਿਸ ਕਰਕੇ ਬੱਚਿਆਂ ਤੇ ਮੁਲਾਜ਼ਮਾਂ ਦੀਆਂ ਮੌਜਾਂ ਲੱਗੀਆਂ ਰਹੀਆਂ। 14 ਅਪ੍ਰੈਲ ਤੋਂ ਬਾਅਦ ਕੋਈ ਛੁੱਟੀ ਨਹੀਂ ਆਈ।  ਹੁਣ ਦੱਸ ਦਈਏ ਅਗਲੇ ਮਹੀਨੇ ਦੀ ਪਹਿਲੀ ਹੀ ਤਰੀਕ ਨੂੰ ਛੁੱਟੀ ਆ ਰਹੀ ਹੈ। ਜੀ ਹਾਂ ਪੰਜਾਬ ਵਿੱਚ ਸ਼ੁੱਕਰਵਾਰ 1 ਮਈ ਨੂੰ ਸਰਕਾਰੀ ਛੁੱਟੀ ਆ ਰਹੀ ਹੈ। ਇਸ ਦਿਨ ਸਕੂਲ, ਕਾਲਜ ਅਤੇ ਦਫਤਰ ਬੰਦ ਰਹਿਣਗੇ। ਜੇਕਰ ਦੇਖਿਆ ਜਾਏ ਤਾਂ ਲਗਾਤਾਰ ਤਿੰਨ ਛੁੱਟੀਆਂ ਰਹਿਣਗੀਆਂ।

1 ਮਈ ਦੀ ਰਹੇਗੀ ਛੁੱਟੀ

ਦਰਅਸਲ, 1 ਮਈ ਨੂੰ ਸਰਕਾਰੀ ਕੈਲੰਡਰ ਵਿੱਚ ਅਧਿਕਾਰਤ ਤੌਰ 'ਤੇ ਛੁੱਟੀ ਵਜੋਂ ਦਰਸਾਇਆ ਗਿਆ ਹੈ। ਜਿਸਨੂੰ 'ਮਈ ਦਿਵਸ' ਵਜੋਂ ਮਨਾਇਆ ਜਾਂਦਾ ਹੈ। ਇਸ ਤਰ੍ਹਾਂ ਜੇਕਰ ਤੁਸੀਂ ਪਰਿਵਾਰ ਨਾਲ ਕਿਤੇ ਘੁੰਮਣ ਬਾਰੇ ਸੋਚ ਰਹੇ ਹੋ ਤਾਂ ਇਹ ਇੱਕ ਚੰਗਾ ਮੌਕਾ ਹੈ। ਕਿਉਂਕਿ ਸ਼ੁੱਕਰਵਾਰ ਯਾਨੀਕਿ ਇੱਕ ਮਈ ਨੂੰ ਛੁੱਟੀ, ਫਿਰ 2 ਮਈ ਦਾ ਸ਼ਨੀਵਾਰ ਅਤੇ ਫਿਰ 3 ਮਈ ਦਾ ਐਤਵਾਰ ਹੋਣ ਕਰਕੇ ਹਫਤਾਵਾਰ ਵਾਲੀ ਛੁੱਟੀ ਹੈ। 

ਜਿਵੇਂ ਕਿ ਸਭ ਜਾਣਦੇ ਹੀ ਇਸ ਸਮੇਂ ਪੰਜਾਬ ਦੇ ਵਿੱਚ ਵੀ ਤਿੱਖੀ ਗਰਮੀ ਪੈ ਰਹੀ ਹੈ। ਇਸ ਤਰ੍ਹਾਂ ਲੋਕਾਂ ਨੂੰ ਛੁੱਟੀ ਦੇ ਨਾਲ ਕੁੱਝ ਆਰਾਮ ਮਿਲੇਗਾ। ਖਾਸ ਕਰਕੇ ਦਫਤਰ ਜਾਣ ਵਾਲੇ ਮੁਲਾਜ਼ਮਾਂ ਅਤੇ ਸਕੂਲ ਜਾਣ ਵਾਲੇ ਬੱਚਿਆਂ ਨੂੰ ਵੱਡੀ ਰਾਹਤ ਮਿਲੇਗੀ। 

ਇਸ ਵਾਰ ਅਪ੍ਰੈਲ ਮਹੀਨੇ ਦੇ ਵਿੱਚ ਹੀ ਜੇਠ ਹਾੜ ਵਾਲੀ ਗਰਮੀ ਪੈ ਰਹੀ ਹੈ। ਜਿਸ ਕਰਕੇ ਲੋਕ ਡਰੇ ਹੋਏ ਹਨ ਕਿ ਮਈ ਜੂਨ ਦੇ ਵਿੱਚ ਗਰਮੀ ਪੂਰੀ ਸਿਖਰਾਂ ਉੱਤੇ ਹੋਏਗੀ। ਹੁਣ ਦੇਖਣਾ ਇਹ ਹੋਏਗਾ ਕਿ ਸੂਬਾ ਸਰਕਾਰ ਗਰਮੀ ਦੀਆਂ ਛੁੱਟੀਆਂ ਕਦੋਂ ਕਰਦੀ ਹੈ। ਇੱਥੇ ਦੱਸ ਦਈਏ ਪਿਛਲੇ ਸਾਲ ਯਾਨੀਕਿ 2025 ਦੇ ਵਿੱਚ 2 ਜੂਨ ਤੋਂ ਸਕੂਲਾਂ ਦੇ ਵਿੱਚ ਗਰਮੀਆਂ ਦੀਆਂ ਛੁੱਟੀਆਂ ਹੋਈਆਂ ਸਨ ਅਤੇ ਉਸ ਤੋਂ ਪਿਛਲੇ ਸਾਲ 2024 ਦੇ ਵਿੱਚ ਮਈ ‘ਚ ਬੱਚਿਆਂ ਨੂੰ ਗਰਮੀ ਦੀਆਂ ਛੁੱਟੀਆਂ ਕਰ ਦਿੱਤੀਆਂ ਗਈਆਂ ਸਨ। ਇਸ ਸਾਲ ਦੀ ਗਰਮੀ ਨੂੰ ਦੇਖਦੇ ਹੋਏ ਸਰਕਾਰ ਕਿਹੜਾ ਫੈਸਲਾ ਲੈਂਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।