Sunday, 11th of October 2026

Ferozepur-Delhi Vande Bharat: ਬਰਨਾਲਾ ਵਾਸੀਆਂ ਨੂੰ ਮਿਲਣਗੇ ਵੰਦੇ ਭਾਰਤ ਰੇਲ ਗੱਡੀ ਦੇ ਝੂਟੇ,ਰੇਲ ਮੰਤਰੀ

By: Gurjeet Singh | Edited By: Jitendra Baghel | Updated at:
Ferozepur-Delhi Vande Bharat: ਬਰਨਾਲਾ ਵਾਸੀਆਂ ਨੂੰ ਮਿਲਣਗੇ ਵੰਦੇ ਭਾਰਤ ਰੇਲ ਗੱਡੀ ਦੇ ਝੂਟੇ,ਰੇਲ ਮੰਤਰੀ

Ferozepur-Delhi Vande Bharat: ਬਰਨਾਲਾ ਵਾਸੀਆਂ ਨੂੰ ਮਿਲਣਗੇ ਵੰਦੇ ਭਾਰਤ ਰੇਲ ਗੱਡੀ ਦੇ ਝੂਟੇ,ਰੇਲ ਮੰਤਰੀ

ਪੰਜਾਬ ਦੇ ਬਰਨਾਲਾ,ਮਾਨਸਾ,ਮਲੇਰਕੋਟਲਾ ਅਤੇ ਸੰਗਰੂਰ ਜ਼ਿਲ੍ਹਿਆਂ ਲਈ ਇੱਕ ਹੋਰ ਵੱਡੀ ਖ਼ਬਰ ਸਾਹਮਣੇ ਆਈ ਹੈ। ਕੇਂਦਰ ਸਰਕਾਰ ਨੇ ਫਿਰੋਜ਼ਪੁਰ-ਦਿੱਲੀ ਵੰਦੇ ਭਾਰਤ ਰੇਲ ਗੱਡੀ ਨੂੰ ਬਰਨਾਲਾ ਵਿਖੇ ਰੋਕਣ ਦੀ ਮਨਜ਼ੂਰੀ ਦੇ ਦਿੱਤੀ ਹੈ। ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਦੀ ਜਾਣਕਾਰੀ ਰੇਲ ਮੰਤਰੀ ਅਸ਼ਵਨੀ ਵੈਸ਼ਣਵ ਨਾਲ ਮੁਲਾਕਾਤ ਤੋਂ ਬਾਅਦ ਦਿੱਤੀ ਹੈ। ਬਰਨਾਲਾ ਵਿੱਚ ਰੇਲ ਰੁੱਕਣ ਨਾਲ ਜਿੱਥੇ ਆਮ ਲੋਕਾਂ ਨੂੰ ਵੱਡੀ ਸਹੂਲਤ ਮਿਲੇਗੀ, ਉੱਥੇ ਹੀ ਵਪਾਰੀ ਵਰਗ ਨੂੰ ਵੱਡੀ ਰਾਹਤ ਮਿਲਣ ਜਾ ਰਹੀ ਹੈ। 

ਜਾਣਕਾਰੀ ਅਨੁਸਾਰ ਦੱਸ ਦਈਏ ਕਿ ਲੰਬੇ ਸਮੇਂ ਤੋਂ ਫਿਰੋਜ਼ਪੁਰ-ਦਿੱਲੀ ਵੰਦੇ ਭਾਰਤ ਰੇਲ ਗੱਡੀ ਦੇ ਰੁਕਣ ਨੂੰ ਲੈ ਕੇ ਬਰਨਾਲਾ ਤੋਂ ਸਾਂਸਦ ਮੀਤ ਹੇਅਰ ਵੱਲੋਂ ਮੰਗ ਉਠਾਈ ਜਾ ਰਹੀ ਸੀ। ਉੱਥੇ ਹੀ ਬਰਨਾਲਾ ਵਿਚ ਰੇਲ ਗੱਡੀ ਨਾ ਰੁਕਣ ਕਰਕੇ ਲੋਕਾਂ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਸੀ। ਉੱਥੇ ਹੀ ਭਾਜਪਾ ਦੇ ਸੂਬਾ ਉਪ ਪ੍ਰਧਾਨ ਤੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਨੇ ਵੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨਾਲ ਮੁਲਾਕਾਤ ਕਰਕੇ ਰੇਲ ਰੋਕਣ ਦੀ ਮੰਗੀ ਰੱਖੀ ਸੀ, ਜਿਸ ਬੂਰ ਪੈ ਗਿਆ ਹੈ। 

ਵੀਡੀਓ ਸ਼ੇਅਰ ਕਰਦਿਆ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਭਾਜਪਾ ਆਗੂਆਂ ਵੱਲੋਂ ਕੀਤੀ ਗਈ ਮੰਗ ਨੂੰ ਮੰਨ ਲਿਆ ਗਿਆ ਹੈ। ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਭਰੋਸਾ ਦਿੱਤਾ ਕਿ ਜਲਦ ਹੀ ਇਸ ਸਬੰਧੀ ਨਵਾਂ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ ਅਤੇ ਕੁਝ ਦਿਨਾਂ ਵਿੱਚ ਬਰਨਾਲਾ ਵਿਖੇ ਫਿਰੋਜ਼ਪੁਰ-ਦਿੱਲੀ ਵੰਦੇ ਭਾਰਤ ਰੇਲ ਰੁਕਣਾ ਸ਼ੁਰੂ ਹੋਵੇਗੀ। ਹਲਾਂਕਿ ਕੁਝ ਦਿਨ ਪਹਿਲਾ ਰੇਲ ਗੱਡੀ ਦੇ ਲੰਘਣ ਵੇਲੇ ਲੋਕ ਬਰਨਾਲਾ ਰੇਲਵੇ ਸਟੇਸ਼ਨ ਉੱਤੇ ਇੰਤਜ਼ਾਰ ਕਰਦੇ ਦਿਖਾਈ ਦਿੱਤੇ ਸਨ, ਪਰ ਰੇਲ ਗੱਡੀ ਨਾ ਰੁਕਣ ਕਰਕੇ ਲੋਕਾਂ ਨੇ ਵੱਡੀ ਗਿਣਤੀ ਵਿੱਚ ਰੋਸ ਪ੍ਰਦਰਸ਼ਨ ਕਰਕੇ ਨਾਅਰੇਬਾਜ਼ੀ ਕੀਤੀ ਸੀ।