Tuesday, 28th of July 2026

ਤਾੜ-ਤਾੜ ਗੋਲੀਆਂ ਦੇ ਨਾਲ ਦਹਿਲਿਆ ਚੰਡੀਗੜ੍ਹ, ਮੈਡੀਕਲ ਸਟੋਰ 'ਤੇ ਫਾਇਰਿੰਗ, ਕੈਸ਼ੀਅਰ ਦੀ ਮੌਤ, 3 ਹਮਲਾਵਰ ਫਰਾਰ, ਇਲਾਕਾ ਸੀਲ

Edited By: Lajwinder Kaur | Updated at: June 13th 2026 04:46 PM
Trending News
ਤਾੜ-ਤਾੜ ਗੋਲੀਆਂ ਦੇ ਨਾਲ ਦਹਿਲਿਆ ਚੰਡੀਗੜ੍ਹ, ਮੈਡੀਕਲ ਸਟੋਰ 'ਤੇ ਫਾਇਰਿੰਗ, ਕੈਸ਼ੀਅਰ ਦੀ ਮੌਤ, 3 ਹਮਲਾਵਰ ਫਰਾਰ, ਇਲਾਕਾ ਸੀਲ

ਤਾੜ-ਤਾੜ ਗੋਲੀਆਂ ਦੇ ਨਾਲ ਦਹਿਲਿਆ ਚੰਡੀਗੜ੍ਹ, ਮੈਡੀਕਲ ਸਟੋਰ 'ਤੇ ਫਾਇਰਿੰਗ, ਕੈਸ਼ੀਅਰ ਦੀ ਮੌਤ, 3 ਹਮਲਾਵਰ ਫਰਾਰ, ਇਲਾਕਾ ਸੀਲ

ਚੰਡੀਗੜ੍ਹ ਤੋਂ ਦਿਲ ਦਹਿਲਾਉਣ ਵਾਲੀ ਵਾਰਦਾਤ ਸਾਹਮਣੇ ਆਈ ਹੈ। ਅੱਜ ਯਾਨੀਕਿ ਸ਼ਨੀਵਾਰ ਦੁਪਹਿਰ ਨੂੰ ਪੀਜੀਆਈ (PGI) ਦੇ ਨੇੜੇ ਸੈਕਟਰ-11 ਸਥਿਤ ਇੱਕ ਮੈਡੀਕਲ ਸਟੋਰ 'ਤੇ ਅਣਪਛਾਤੇ ਬਦਮਾਸ਼ਾਂ ਵੱਲੋਂ ਫਾਇਰਿੰਗ ਕੀਤੀ ਗਈ ਹੈ। ਇਸ ਗੋਲੀਬਾਰੀ ਵਿੱਚ ਮੈਡੀਕਲ ਸਟੋਰ ਦੇ ਮੈਨੇਜਰ ਅਤੇ ਕੈਸ਼ੀਅਰ ਦੀ ਮੌਤ ਹੋ ਗਈ ਹੈ।

ਇੰਝ ਬਦਮਾਸ਼ਾਂ ਨੇ ਬਣਾਇਆ ਨਿਸ਼ਾਨਾ

ਇਹ ਘਟਨਾ ਦੁਪਹਿਰ ਕਰੀਬ ਢਾਈ ਵਜੇ ਵਾਪਰੀ। ਸਕੂਟੀ 'ਤੇ ਆਏ 3 ਬਦਮਾਸ਼ਾਂ ਨੇ ਕੁਮਾਰ ਮੈਡੀਕਲ ਸਟੋਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਈ ਰਾਊਂਡ ਫਾਇਰ ਕੀਤੇ ਅਤੇ ਮੌਕੇ ਤੋਂ ਫਰਾਰ ਹੋ ਗਏ। ਚਸ਼ਮਦੀਦਾਂ ਅਨੁਸਾਰ, ਹਮਲਾਵਰਾਂ ਕੋਲ ਆਟੋਮੈਟਿਕ ਹਥਿਆਰ ਸਨ। ਮੈਡੀਕਲ ਸਟੋਰ ਦੇ ਬਾਹਰ ਪਹੁੰਚਦਿਆਂ ਹੀ ਉਨ੍ਹਾਂ ਨੇ ਤਾਬੜਤੋੜ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਤਿੰਨੋਂ ਦੋਸ਼ੀ ਕੁਝ ਹੀ ਸਕਿੰਟਾਂ ਵਿੱਚ ਮੌਕੇ ਤੋਂ ਫਰਾਰ ਹੋ ਗਏ।

ਕੈਸ਼ੀਅਰ ਨੇ ਤੋੜਿਆ ਦਮ

ਹਮਲਾਵਰਾਂ ਨੇ ਕਰੀਬ 13 ਰਾਊਂਡ ਫਾਇਰਿੰਗ ਕੀਤੀ, ਜਿਸ ਵਿੱਚ ਮੈਡੀਕਲ ਸਟੋਰ ਦੇ ਮੈਨੇਜਰ ਅਤੇ ਕੈਸ਼ੀਅਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਘਟਨਾ ਤੋਂ ਬਾਅਦ ਚੰਡੀਗੜ੍ਹ ਪੁਲਿਸ ਨੇ ਪੂਰੇ ਮਾਰਕੀਟ ਬਲਾਕ ਨੂੰ ਸੀਲ ਕਰ ਦਿੱਤਾ ਹੈ ਅਤੇ ਸੀਸੀਟੀਵੀ ਫੁਟੇਜ ਤੇ ਚਸ਼ਮਦੀਦਾਂ ਦੇ ਬਿਆਨਾਂ ਦੇ ਆਧਾਰ 'ਤੇ ਜਾਂਚ ਸ਼ੁਰੂ ਕਰ ਦਿੱਤੀ ਹੈ।

Punjabi Shorts

Latest News