Saturday, 19th of September 2026

ਪੱਛਮੀ ਬੰਗਾਲ 'ਚ 'ਕਮਲ' ਖਿੜਨ ਤੋਂ ਬਾਅਦ ਪੰਜਾਬ ਭਾਜਪਾ ਗੱਦ-ਗੱਦ; ਮੋੜ ਮੰਡੀ ਤੋਂ ਅੰਮ੍ਰਿਤਸਰ ਤੱਕ ਜਸ਼ਨ, ਆਗੂ ਬੋਲੇ- "ਹੁਣ 2027 'ਚ ਪੰਜਾਬ ਦੀ ਵਾਰੀ"

Edited By: Lajwinder Kaur | Updated at:
ਪੱਛਮੀ ਬੰਗਾਲ 'ਚ 'ਕਮਲ' ਖਿੜਨ ਤੋਂ ਬਾਅਦ ਪੰਜਾਬ ਭਾਜਪਾ ਗੱਦ-ਗੱਦ; ਮੋੜ ਮੰਡੀ ਤੋਂ ਅੰਮ੍ਰਿਤਸਰ ਤੱਕ ਜਸ਼ਨ, ਆਗੂ ਬੋਲੇ- "ਹੁਣ 2027 'ਚ ਪੰਜਾਬ ਦੀ ਵਾਰੀ"

ਪੱਛਮੀ ਬੰਗਾਲ 'ਚ 'ਕਮਲ' ਖਿੜਨ ਤੋਂ ਬਾਅਦ ਪੰਜਾਬ ਭਾਜਪਾ ਗੱਦ-ਗੱਦ; ਮੋੜ ਮੰਡੀ ਤੋਂ ਅੰਮ੍ਰਿਤਸਰ ਤੱਕ ਜਸ਼ਨ, ਆਗੂ ਬੋਲੇ- "ਹੁਣ 2027 'ਚ ਪੰਜਾਬ ਦੀ ਵਾਰੀ"

ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸ਼ਾਨਦਾਰ ਪ੍ਰਦਰਸ਼ਨ ਅਤੇ ਇਤਿਹਾਸਕ ਬੜ੍ਹਤ ਤੋਂ ਬਾਅਦ ਪੰਜਾਬ ਭਰ ਵਿੱਚ ਜਸ਼ਨ ਦਾ ਮਾਹੌਲ ਹੈ। ਬਠਿੰਡਾ ਦੇ ਮੋੜ ਮੰਡੀ ਤੋਂ ਲੈ ਕੇ ਗੁਰੂ ਨਗਰੀ ਅੰਮ੍ਰਿਤਸਰ ਤੱਕ ਭਾਜਪਾ ਵਰਕਰਾਂ ਨੇ ਸੜਕਾਂ 'ਤੇ ਉਤਰ ਕੇ ਲੱਡੂ ਵੰਡੇ ਅਤੇ ਪਟਾਕੇ ਚਲਾ ਕੇ ਖੁਸ਼ੀ ਦਾ ਇਜ਼ਹਾਰ ਕੀਤਾ।

ਬਠਿੰਡਾ ਵਿੱਚ ਜਸ਼ਨ ਅਤੇ ਨਵਾਂ ਨਾਅਰਾ:

ਬਠਿੰਡਾ ਦੇ ਹਲਕਾ ਮੋੜ ਮੰਡੀ ਵਿੱਚ ਸੀਨੀਅਰ ਭਾਜਪਾ ਆਗੂ ਦਿਆਲ ਸਿੰਘ ਸੋਢੀ ਦੀ ਅਗਵਾਈ ਹੇਠ ਵਰਕਰਾਂ ਨੇ ਭਾਰੀ ਉਤਸ਼ਾਹ ਦਿਖਾਇਆ। ਇਸ ਮੌਕੇ ਸੋਢੀ ਨੇ ਇੱਕ ਨਵਾਂ ਨਾਅਰਾ ਦਿੱਤਾ— "ਪੱਛਮੀ ਬੰਗਾਲ ਵਿੱਚ ਭਾਜਪਾ ਦੀ ਸਰਦਾਰੀ ਹੈ, ਤੇ ਹੁਣ ਪੰਜਾਬ ਦੀ ਵਾਰੀ ਹੈ।" ਉਨ੍ਹਾਂ ਕਿਹਾ ਕਿ ਬੰਗਾਲ ਦੇ ਲੋਕਾਂ ਨੇ ਅਰਾਜਕਤਾ ਨੂੰ ਨਕਾਰ ਕੇ ਵਿਕਾਸ ਨੂੰ ਚੁਣਿਆ ਹੈ ਅਤੇ ਇਸ ਦਾ ਸਿੱਧਾ ਅਸਰ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ 'ਤੇ ਪਵੇਗਾ।

ਅੰਮ੍ਰਿਤਸਰ ਵਿੱਚ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ:

ਅੰਮ੍ਰਿਤਸਰ ਦੇ ਨਾਵਲਟੀ ਚੌਕ ਵਿੱਚ ਭਾਜਪਾ ਆਗੂ ਆਪਸ਼ਨ ਸ਼ਰਮਾ ਦੀ ਅਗਵਾਈ ਹੇਠ ਢੋਲ ਦੀ ਥਾਪ 'ਤੇ ਭੰਗੜੇ ਪਾਏ ਗਏ। ਸ਼ਰਮਾ ਨੇ ਕਿਹਾ ਕਿ ਮਮਤਾ ਬੈਨਰਜੀ ਦੇ ਕਿਲ੍ਹੇ ਵਿੱਚ ਸੰਨ੍ਹ ਲਗਾਉਣਾ ਭਾਜਪਾ ਦੀ ਵੱਡੀ ਸਿਆਸੀ ਜਿੱਤ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪਾਰਟੀ ਹਮੇਸ਼ਾ ਕਿਸਾਨਾਂ ਅਤੇ ਹਰ ਵਰਗ ਦੇ ਹਿੱਤਾਂ ਲਈ ਵਚਨਬੱਧ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇ ਲੋਕ ਵੀ ਭਾਜਪਾ 'ਤੇ ਭਰੋਸਾ ਜਤਾਉਣਗੇ।

ਮਨਜਿੰਦਰ ਸਿੰਘ ਸਿਰਸਾ ਦਾ ਬਿਆਨ:

ਕੈਬਨਿਟ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਵੀ ਬੰਗਾਲ ਦੀ ਜਿੱਤ 'ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਬੰਗਾਲ ਦੇ ਸੂਝਵਾਨ ਲੋਕਾਂ ਨੇ ਮਜ਼ਬੂਤ ਲੀਡਰਸ਼ਿਪ 'ਤੇ ਮੋਹਰ ਲਗਾਈ ਹੈ। ਉਨ੍ਹਾਂ ਕਿਹਾ ਕਿ ਹੁਣ ਨਿਗਾਹਾਂ ਪੰਜਾਬ 'ਤੇ ਹਨ, ਜਿੱਥੋਂ ਦੇ ਅਣਖੀ ਲੋਕ ਸੂਬੇ ਵਿੱਚ ਸਥਿਰਤਾ ਅਤੇ ਤਰੱਕੀ ਚਾਹੁੰਦੇ ਹਨ।

ਉਨ੍ਹਾਂ ਨੇ ਐਕਸ ਉੱਤੇ ਪੋਸਟ ਪਾ ਕੇ ਲਿਖਿਆ ਹੈ- ‘ਬੰਗਾਲ ਦੇ ਸੂਝਵਾਨ ਲੋਕਾਂ ਨੇ ਵਿਕਾਸ ਅਤੇ ਮਜ਼ਬੂਤ ਲੀਡਰਸ਼ਿਪ ਦੇ ਹੱਕ ਵਿੱਚ ਸਪੱਸ਼ਟ ਮੰਡੇਟ ਦੇ ਕੇ ਬੀਜੇਪੀ ‘ਤੇ ਭਰੋਸਾ ਜਤਾਇਆ ਹੈ। ਹੁਣ ਨਿਗਾਹਾਂ ਪੰਜਾਬ ‘ਤੇ ਹਨ। ਅਣਖੀ ਪੰਜਾਬੀ ਵੀ ਤਰੱਕੀ, ਸਥਿਰਤਾ ਅਤੇ ਮਜ਼ਬੂਤ ਲੀਡਰਸ਼ਿਪ ਨਾਲ ਅੱਗੇ ਵੱਧਣ ਲਈ ਤਿਆਰ ਹਨ।

ਬੰਗਾਲ ਤੋਂ ਬਾਅਦ ਪੰਜਾਬ ਦੀ ਵਾਰੀ

2027 ਵਿੱਚ ਭਾਜਪਾ ਦੀ ਹੈ ਪੂਰੀ ਤਿਆਰੀ’’