Saturday, 11th of July 2026

ਭਾਰੀ ਮੀਂਹ ਅਤੇ ਝੱਖੜ ਕਾਰਨ ਪੰਜਾਬ ਦੀਆਂ ਫ਼ਸਲਾਂ ਦਾ ਵੱਡਾ ਨੁਕਸਾਨ; ਕਿਸਾਨਾਂ 'ਤੇ ਦੋਹਰੀ ਮਾਰ

Edited By: Lajwinder Kaur | Updated at: April 08th 2026 02:33 PM
Trending News
ਭਾਰੀ ਮੀਂਹ ਅਤੇ ਝੱਖੜ ਕਾਰਨ ਪੰਜਾਬ ਦੀਆਂ ਫ਼ਸਲਾਂ ਦਾ ਵੱਡਾ ਨੁਕਸਾਨ; ਕਿਸਾਨਾਂ 'ਤੇ ਦੋਹਰੀ ਮਾਰ

ਭਾਰੀ ਮੀਂਹ ਅਤੇ ਝੱਖੜ ਕਾਰਨ ਪੰਜਾਬ ਦੀਆਂ ਫ਼ਸਲਾਂ ਦਾ ਵੱਡਾ ਨੁਕਸਾਨ; ਕਿਸਾਨਾਂ 'ਤੇ ਦੋਹਰੀ ਮਾਰ

'ਕਿੱਥੇ ਰੱਖ ਲਾਂ ਲਕੋ ਕੇ ਤੈਨੂੰ ਕਣਕੇ ਰੁੱਤ ਬੇਈਮਾਨ ਹੋ ਗਈ'...ਭਾਰੀ ਬਾਰਿਸ਼ ਅਤੇ ਤੇਜ਼ ਹਵਾਵਾਂ ਨੇ ਪੱਕੀਆਂ ਹਾੜੀ ਦੀਆਂ ਫਸਲਾਂ, ਖਾਸ ਕਰਕੇ ਕਈ ਜ਼ਿਲ੍ਹਿਆਂ ਵਿੱਚ ਖੜ੍ਹੀਆਂ ਕਣਕਾਂ ਨੂੰ ਤਬਾਹੀ ਮਚਾਈ ਹੈ। ਇਸ ਬੇਮੌਸਮੀ ਮੌਸਮ ਨੇ ਖੇਤਾਂ ਵਿੱਚ ਪਾਣੀ ਭਰ ਦਿੱਤਾ ਹੈ ਅਤੇ ਕਿਸਾਨ ਭਾਈਚਾਰੇ ਦੀ ਪਰੇਸ਼ਾਨੀ ਨੂੰ ਕਾਫ਼ੀ ਵਧਾ ਦਿੱਤਾ ਹੈ। ਸਥਾਨਕ ਮੰਡੀਆਂ ਵਿੱਚ ਖੁੱਲ੍ਹੇ ਅਸਮਾਨ ਹੇਠ ਸਟੋਰ ਕੀਤੀ ਗਈ ਕਟਾਈ ਕਣਕ ਵੀ ਭਿੱਜ ਗਈ ਹੈ, ਜਿਸ ਕਾਰਨ ਕਿਸਾਨਾਂ ਨੂੰ ਆਪਣੇ ਖੇਤਾਂ ਅਤੇ ਮੰਡੀਆਂ ਦੋਵਾਂ ਵਿੱਚ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਬੀਤੀ ਅੱਧੀ ਰਾਤ ਤੋਂ ਰੁਕ-ਰੁਕ ਕੇ ਪੈ ਰਹੇ ਭਾਰੀ ਮੀਂਹ ਅਤੇ ਤੇਜ਼ ਹਨ੍ਹੇਰੀ ਨੇ ਪੰਜਾਬ ਵਿੱਚ ਹਾੜ੍ਹੀ ਦੀਆਂ ਪੱਕੀਆਂ ਫ਼ਸਲਾਂ, ਖਾਸ ਕਰਕੇ ਕਣਕ ਨੂੰ ਭਾਰੀ ਬੀਤੀ ਅੱਧੀ ਰਾਤ ਤੋਂ ਰੁਕ-ਰੁਕ ਕੇ ਪੈ ਰਹੇ ਭਾਰੀ ਮੀਂਹ ਅਤੇ ਤੇਜ਼ ਹਨ੍ਹੇਰੀ ਨੇ ਪੰਜਾਬ ਵਿੱਚ ਹਾੜ੍ਹੀ ਦੀਆਂ ਪੱਕੀਆਂ ਫ਼ਸਲਾਂ, ਖਾਸ ਕਰਕੇ ਕਣਕ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਤੇਜ਼ ਹਵਾਵਾਂ ਕਾਰਨ ਖੇਤਾਂ ਵਿੱਚ ਖੜ੍ਹੀ ਫ਼ਸਲ ਧਰਤੀ 'ਤੇ ਵਿਛ ਗਈ  ਅਤੇ ਕਈ ਜ਼ਿਲ੍ਹਿਆਂ ਵਿੱਚ ਖੇਤਾਂ ਅੰਦਰ ਪਾਣੀ ਭਰ ਗਿਆ ਹੈ।  ਇਸ ਤੋਂ ਇਲਾਵਾ ਆਲੂ, ਮੱਕੀ, ਸ਼ਿਮਲਾ ਮਿਰਚ ਅਤੇ ਕਈ ਹੋਰ ਫਸਲਾਂ ਤਹਿਸ ਨਹਿਸ ਹੋ ਚੁੱਕੀਆਂ ਹਨ। ਜਿਸ ਨਾਲ ਕਿਸਾਨਾਂ ਦਾ ਵੱਡਾ ਨੁਕਸਾਨ ਹੋਇਆ ਹੈ। ਜਿਸ ਕਰਕੇ ਕਿਸਾਨ ਵਾਰ-ਵਾਰ ਸਰਕਾਰ ਨੂੰ ਇਹੀ ਗੁਹਾਰ ਲਗਾ ਰਹੇ ਹਨ ਕਿ ਇਸ ਮੁਸ਼ਕਿਲ ਸਮੇਂ 'ਚ ਉਨ੍ਹਾਂ ਦੀ ਬਾਂਹ ਫੜੀ ਜਾਏ।

ਪਈ ਦੋਹਰੀ ਮਾਰ

ਕਿਸਾਨਾਂ ਦੀਆਂ ਮੁਸ਼ਕਲਾਂ ਉਦੋਂ ਹੋਰ ਵਧ ਗਈਆਂ ਜਦੋਂ ਮੰਡੀਆਂ ਵਿੱਚ ਖੁੱਲ੍ਹੇ ਅਸਮਾਨ ਹੇਠ ਪਈ ਕਣਕ ਵੀ ਭਿੱਜ ਗਈ, ਜਿਸ ਕਾਰਨ ਉਨ੍ਹਾਂ ਨੂੰ ਖੇਤਾਂ ਅਤੇ ਮੰਡੀਆਂ ਵਿੱਚ ਦੋਹਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੌਸਮ ਵਿਭਾਗ ਨੇ ਅੱਜ ਹੋਰ ਮੀਂਹ ਪੈਣ ਦੀ ਭਵਿੱਖਬਾਣੀ ਜਾਰੀ ਕੀਤੀ ਹੈ ਜਿਸ ਨੇ ਕਿਸਾਨਾਂ ਦੀ ਚਿੰਤਾ ਹੋਰ ਵਧਾ ਦਿੱਤੀ ਹੈ। ਪਿਛਲੇ 24 ਘੰਟਿਆਂ ਦੌਰਾਨ ਦਰਜ ਕੀਤੇ ਅੰਕੜਿਆਂ ਅਨੁਸਾਰ ਮਾਨਸਾ ਵਿੱਚ 19.04 ਐਮਐਮ , ਮੋਹਾਲੀ ਵਿੱਚ 35.5 ਐਮਐਮ, ਬਠਿੰਡਾ ਵਿੱਚ 29.04 ਐਮਐਮ, ਨਵਾਂ ਸ਼ਹਿਰ ਵਿੱਚ 28.5 ਐਮਐਮ, ਫਾਜ਼ਿਲਕਾ ਵਿੱਚ 25 ਐਮਐਮ, ਫਰੀਦਕੋਟ ਵਿੱਚ 22.2 ਐਮਐਮ, ਸੰਗਰੂਰ ਵਿੱਚ 14.5 ਐਮਐਮ ਅਤੇ ਫਿਰੋਜ਼ਪੁਰ ਵਿੱਚ 3 ਐਮਐਮ ਮੀਂਹ ਪਿਆ ਹੈ।

Punjabi Shorts

Latest News