ਬਠਿੰਡਾ:-ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਲਗਾਤਾਰ ਨਸ਼ੇ ਉੱਤੇ ਨੱਥ ਪਾਉਣ ਲਈ ਨਸ਼ਾ ਤਸਕਰਾਂ ਉੱਤੇ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਮੁਹਿੰਮ ਤਹਿਤ ਹੀ ਬਠਿੰਡਾ ਪੁਲਿਸ ਵੱਲੋਂ ਭਾਰੀ ਫੋਰਸ ਨਾਲ ਬਠਿੰਡਾ ਦੇ ਹੋਟਸਪੋਟ ਮੰਨੇ ਜਾਂਦੇ ਕੱਚਾ ਧੋਬੀ ਆਣਾ ਵਿਖੇ ਪੁਲਿਸ ਨੇ ਕਾਸੋ ਆਪਰੇਸ਼ਨ ਚਲਾਇਆ, ਇਸ ਅਭਿਆਨ ਤਹਿਤ ਪੁਲਿਸ ਨੇ ਕਈ ਸ਼ੱਕੀ ਲੋਕਾਂ ਨੂੰ ਰਾਊਂਡ ਅਪ ਕਰਕੇ ਤਲਾਸ਼ੀ ਲਈ ਗਈ।
ਇਸ ਦੌਰਾਨ SSP ਬਠਿੰਡਾ ਅਮਨੀਤ ਕੋਂਡਲ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਸਾਡੇ ਵੱਲੋਂ ਲਗਾਤਾਰ ਬਠਿੰਡੇ ਜ਼ਿਲ੍ਹੇ ਵਿੱਚ ਨਸ਼ਿਆਂ ਨੂੰ ਨੱਥ ਪਾਉਣ ਲਈ ਵੱਖ-ਵੱਖ ਅਭਿਆਨ ਚਲਾਏ ਜਾ ਰਹੇ ਹਨ ਅਤੇ ਕਈ ਹੋਟ ਸਪੋਟ ਜਿੱਥੇ ਕਿ ਰੋਜ਼ਾਨਾ ਵਾਂਗੂ ਸਾਡੀ ਚੈਕਿੰਗ ਚੱਲਦੀ ਰਹਿੰਦੀ ਹੈ। ਉਹਨਾਂ ਕਿਹਾ ਅਸੀਂ ਬਠਿੰਡਾ ਦੇ ਕੱਚੇ ਧੋਬੀ ਆਣਾ ਵਿੱਚ ਕਾਸੋ ਆਪਰੇਸ਼ਨ ਚਲਾਇਆ,ਜਿਸ ਵਿੱਚ ਕਈਆਂ ਨੂੰ ਸ਼ੱਕੀ ਲੋਕਾਂ ਨੂੰ ਰਾਊਂਡ ਅਪ ਕੀਤਾ ਅਤੇ ਜ਼ਿਲ੍ਹੇ ਵਿੱਚ ਕਾਫੀ ਜਗ੍ਹਾ ਉੱਤੇ ਸਾਡੇ ਆਪਰੇਸ਼ਨ ਚੱਲ ਰਹੇ ਹਨ,ਜਿਸ ਦਾ ਨਤੀਜਾ ਬਹੁਤ ਚੰਗਾ ਆ ਰਿਹਾ ਹੈ,ਅਸੀਂ ਜਿੱਥੇ ਨਸ਼ਾ ਤਸਕਰਾਂ ਨੂੰ ਫੜ ਰਹੇ ਹਾਂ,ਉੱਥੇ ਹੀ ਨਸ਼ਾ ਕਰਨ ਵਾਲਿਆਂ ਨੂੰ ਨਸ਼ਾ ਛਡਾਊ ਕੇਂਦਰਾਂ ਅਤੇ ਓਟ ਸੈਂਟਰਾਂ ਵਿੱਚ ਭੇਜ ਰਹੇ ਹਾਂ।
ਉਹਨਾਂ ਕਿਹਾ ਸਾਡੇ ਵੱਲੋਂ 1500 ਤੋਂ ਵੱਧ ਲੋਕਾਂ ਨੂੰ ਨਸ਼ਾ ਛੜਾਊ ਕੇਂਦਰਾਂ ਅਤੇ ਓਟ ਸੈਂਟਰਾਂ ਵਿੱਚ ਦਾਖਲ ਕਰਵਾਇਆ ਗਿਆ ਹੈ। ਉਹਨਾਂ ਕਿਹਾ ਘੱਟ ਮਾਤਰਾ ਵਿੱਚ ਨਸ਼ੇ ਨਾਲ ਫੜੇ ਜਾਣ ਵਾਲੇ ਤਸਕਰ ਜਲਦ ਹੀ ਜੇਲ੍ਹ ਤੋਂ ਛੁੱਟ ਕੇ ਆ ਜਾਂਦੇ ਹਨ,ਜਿਹੜੇ ਕਿ ਦੁਬਾਰਾ ਆ ਕੇ ਫਿਰ ਨਸ਼ਾ ਵੇਚਣ ਦਾ ਕੰਮ ਕਰਨ ਲੱਗ ਪੈਂਦੇ ਹਨ,ਜਿਨ੍ਹਾਂ ਨੂੰ ਸਾਡੇ ਵੱਲੋਂ ਤੁਰੰਤ ਫੜਿਆ ਜਾਂਦਾ ਹੈ,ਅਸੀਂ ਇਸ ਅਪਰੇਸ਼ਨ ਦੌਰਾਨ ਹੁਣ ਤੱਕ 12 ਨਸ਼ਾ ਤਸਕਰਾਂ ਦੇ ਘਰਾਂ ਨੂੰ ਬਲਡੋਜਰਾਂ ਨਾਲ ਢਾਹ ਚੁੱਕੇ ਹਾਂ ਅਤੇ ਹੋਰਾਂ ਦੀ ਵੀ ਲਿਸਟ ਬਣੀ ਹੋਈ , ਸਾਡੀ ਇਹ ਮੁਹਿੰਮ ਰੰਗ ਲਿਆ ਰਹੀ ਹੈ,ਜਿਸ ਦਾ ਅਸਰ ਦਿਖਣਾ ਸ਼ੁਰੂ ਹੋ ਗਿਆ ਹੈ,ਜਲਦ ਹੀ ਨਸ਼ਾ ਤਸਕਰਾਂ ਉੱਪਰ ਹੋਰ ਸ਼ਿਕੰਜਾ ਕੱਸਿਆ ਜਾਵੇਗਾ,ਕਿਉਂਕਿ ਪਹਿਲਾਂ ਪੁਲਿਸ ਦੀਆਂ ਡਿਊਟੀਆਂ ਇਲੈਕਸ਼ਨਾਂ ਵਿੱਚ ਲੱਗੀਆਂ ਹੋਈਆਂ ਸਨ।