Friday, 10th of July 2026

ਅਪ੍ਰੈਲ 'ਚ ਮੀਂਹ ਨੇ ਤੋੜੇ ਰਿਕਾਰਡ, ਪੰਜਾਬ-ਚੰਡੀਗੜ੍ਹ 'ਚ 15 ਅਪ੍ਰੈਲ ਤੱਕ ਮੌਸਮ ਰਹੇਗਾ ਖੁਸ਼ਕ, ਸਵੇਰ-ਸ਼ਾਮ ਹਾਲੇ ਵੀ ਹਲਕੀ ਠੰਢ, ਕਿਸਾਨਾਂ ਲਈ ਵੱਡੀ ਰਾਹਤ!

Edited By: Lajwinder Kaur | Updated at: April 10th 2026 09:56 AM
Trending News
ਅਪ੍ਰੈਲ 'ਚ ਮੀਂਹ ਨੇ ਤੋੜੇ ਰਿਕਾਰਡ, ਪੰਜਾਬ-ਚੰਡੀਗੜ੍ਹ 'ਚ 15 ਅਪ੍ਰੈਲ ਤੱਕ ਮੌਸਮ ਰਹੇਗਾ ਖੁਸ਼ਕ, ਸਵੇਰ-ਸ਼ਾਮ ਹਾਲੇ ਵੀ ਹਲਕੀ ਠੰਢ, ਕਿਸਾਨਾਂ ਲਈ ਵੱਡੀ ਰਾਹਤ!

ਅਪ੍ਰੈਲ 'ਚ ਮੀਂਹ ਨੇ ਤੋੜੇ ਰਿਕਾਰਡ, ਪੰਜਾਬ-ਚੰਡੀਗੜ੍ਹ 'ਚ 15 ਅਪ੍ਰੈਲ ਤੱਕ ਮੌਸਮ ਰਹੇਗਾ ਖੁਸ਼ਕ, ਸਵੇਰ-ਸ਼ਾਮ ਹਾਲੇ ਵੀ ਹਲਕੀ ਠੰਢ, ਕਿਸਾਨਾਂ ਲਈ ਵੱਡੀ ਰਾਹਤ!

ਪੰਜਾਬ ਅਤੇ ਚੰਡੀਗੜ੍ਹ ਵਿੱਚ ਪਿਛਲੇ ਕੁਝ ਦਿਨਾਂ ਤੋਂ ਚੱਲ ਰਿਹਾ ਮੀਂਹ ਅਤੇ ਤੇਜ਼ ਹਵਾਵਾਂ ਦਾ ਸਿਲਸਿਲਾ ਹੁਣ ਰੁਕ ਗਿਆ ਹੈ। ਮੌਸਮ ਵਿਭਾਗ ਮੁਤਾਬਕ 15 ਅਪ੍ਰੈਲ ਤੱਕ ਮੌਸਮ ਸਾਫ਼ ਅਤੇ ਖੁਸ਼ਕ ਰਹਿਣ ਦੀ ਉਮੀਦ ਹੈ ਅਤੇ ਇਸ ਦੌਰਾਨ ਮੀਂਹ ਜਾਂ ਹਨੇਰੀ ਨੂੰ ਲੈ ਕੇ ਕੋਈ ਵੀ ਅਲਰਟ ਜਾਰੀ ਨਹੀਂ ਕੀਤਾ ਗਿਆ। ਹਾਲਾਂਕਿ, ਦਿਨ ਵੇਲੇ ਧੁੱਪ ਨਿਕਲਣ ਕਾਰਨ ਤਾਪਮਾਨ ਵਿੱਚ ਹੌਲੀ-ਹੌਲੀ ਵਾਧਾ ਹੋਣਾ ਸ਼ੁਰੂ ਹੋ ਗਿਆ ਹੈ, ਪਰ ਸਵੇਰ ਅਤੇ ਸ਼ਾਮ ਦੇ ਸਮੇਂ ਅਜੇ ਵੀ ਹਲਕੀ ਠੰਢ ਦਾ ਅਹਿਸਾਸ ਹੋ ਰਿਹਾ ਹੈ। 

ਤਾਪਮਾਨ ਵਿੱਚ ਬਦਲਾਅ: ਕੱਲ੍ਹ ਦੇ ਮੁਕਾਬਲੇ ਅੱਜ ਵੱਧ ਤੋਂ ਵੱਧ ਤਾਪਮਾਨ ਵਿੱਚ 2.8 ਡਿਗਰੀ ਸੈਲਸੀਅਸ ਦਾ ਵਾਧਾ ਹੋਇਆ ਹੈ, ਪਰ ਫਿਰ ਵੀ ਇਹ ਆਮ ਨਾਲੋਂ 4.8 ਡਿਗਰੀ ਸੈਲਸੀਅਸ ਘੱਟ ਚੱਲ ਰਿਹਾ ਹੈ।

ਸ਼ਹਿਰਾਂ ਦਾ ਹਾਲ: ਹੁਸ਼ਿਆਰਪੁਰ ਅਤੇ ਅੰਮ੍ਰਿਤਸਰ ਵਿੱਚ ਸਭ ਤੋਂ ਘੱਟ ਵੱਧ ਤੋਂ ਵੱਧ ਤਾਪਮਾਨ 26.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਚੰਡੀਗੜ੍ਹ: ਰਾਜਧਾਨੀ ਚੰਡੀਗੜ੍ਹ ਵਿੱਚ ਵੱਧ ਤੋਂ ਵੱਧ ਤਾਪਮਾਨ 28 ਡਿਗਰੀ ਸੈਲਸੀਅਸ ਰਿਹਾ।

ਆਉਣ ਵਾਲੇ ਦਿਨਾਂ ਵਿੱਚ ਮੌਸਮ ਖੁੱਲ੍ਹਣ ਨਾਲ ਕਿਸਾਨਾਂ ਨੂੰ ਕਣਕ ਦੀ ਵਾਢੀ ਵਿੱਚ ਰਾਹਤ ਮਿਲਣ ਦੀ ਸੰਭਾਵਨਾ ਹੈ।

15 ਅਪ੍ਰੈਲ ਤੋਂ ਫਿਰ ਸਰਗਰਮ ਹੋਵੇਗਾ ਵੈਸਟਨ ਡਿਸਟਰਬਨ

ਉੱਤਰ ਭਾਰਤ ਦੇ ਮੌਸਮ ਨੂੰ ਪ੍ਰਭਾਵਿਤ ਕਰਨ ਵਾਲਾ ਵੈਸਟਨ ਡਿਸਟਰਬਨ (Western Disturbance) ਇਸ ਸਮੇਂ ਜੰਮੂ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਸਰਗਰਮ ਹੈ, ਜਿਸ ਕਾਰਨ ਪਹਾੜੀ ਖੇਤਰਾਂ ਵਿੱਚ ਬੱਦਲਵਾਈ, ਹਲਕੀ ਬਾਰਿਸ਼ ਅਤੇ ਬਰਫ਼ਬਾਰੀ ਦੀ ਸੰਭਾਵਨਾ ਬਣੀ ਹੋਈ ਹੈ। ਇਸ ਦੇ ਨਾਲ ਹੀ ਉੱਤਰ-ਪੱਛਮੀ ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਦੇ ਉੱਪਰ ਚੱਕਰਵਾਤੀ ਹਵਾਵਾਂ ਦਾ ਘੇਰਾ ਵੀ ਬਣਿਆ ਹੋਇਆ ਹੈ। ਉਚਾਈ 'ਤੇ ਚੱਲ ਰਹੀਆਂ ਤੇਜ਼ ਹਵਾਵਾਂ (ਜੈੱਟ ਸਟ੍ਰੀਮ) ਇਨ੍ਹਾਂ ਮੌਸਮ ਪ੍ਰਣਾਲੀਆਂ ਨੂੰ ਹੋਰ ਮਜ਼ਬੂਤ ਕਰ ਰਹੀਆਂ ਹਨ।

ਮੌਸਮ ਵਿਭਾਗ ਅਨੁਸਾਰ, 15 ਅਪ੍ਰੈਲ ਤੋਂ ਇੱਕ ਨਵਾਂ ਵੈਸਟਨ ਡਿਸਟਰਬਨ ਹਿਮਾਲਿਆਈ ਖੇਤਰਾਂ ਵਿੱਚ ਦਸਤਕ ਦੇ ਸਕਦਾ ਹੈ, ਜਿਸ ਨਾਲ ਆਉਣ ਵਾਲੇ ਦਿਨਾਂ ਵਿੱਚ ਮੌਸਮ ਵਿੱਚ ਇੱਕ ਵਾਰ ਫਿਰ ਤਬਦੀਲੀ ਦੇਖਣ ਨੂੰ ਮਿਲ ਸਕਦੀ ਹੈ। ਇਸ ਦਾ ਅਸਰ ਪਹਾੜੀ ਇਲਾਕਿਆਂ ਦੇ ਨਾਲ-ਨਾਲ ਮੈਦਾਨੀ ਇਲਾਕਿਆਂ ਦੇ ਤਾਪਮਾਨ 'ਤੇ ਵੀ ਪੈ ਸਕਦਾ ਹੈ।

ਫਾਜ਼ਿਲਕਾ ਵਿੱਚ ਸਭ ਤੋਂ ਵੱਧ 56.8 ਮਿਲੀਮੀਟਰ ਬਾਰਿਸ਼ ਦਰਜ

ਪੰਜਾਬ ਵਿੱਚ 1 ਤੋਂ 9 ਅਪ੍ਰੈਲ 2026 ਦੇ ਦਰਮਿਆਨ ਉਮੀਦ ਨਾਲੋਂ ਕਿਤੇ ਜ਼ਿਆਦਾ ਮੀਂਹ ਪਿਆ ਹੈ। ਇਸ ਸਮੇਂ ਦੌਰਾਨ ਸੂਬੇ ਵਿੱਚ ਔਸਤਨ 25.6 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ, ਜਦੋਂ ਕਿ ਆਮ ਤੌਰ 'ਤੇ ਇਹ ਅੰਕੜਾ ਸਿਰਫ਼ 4.1 ਮਿਲੀਮੀਟਰ ਹੀ ਰਹਿੰਦਾ ਸੀ। ਇਸ ਲਿਹਾਜ਼ ਨਾਲ ਸੂਬੇ ਵਿੱਚ ਆਮ ਨਾਲੋਂ 525 ਫੀਸਦੀ ਵੱਧ ਬਾਰਿਸ਼ ਹੋਈ ਹੈ।

ਜ਼ਿਲ੍ਹਿਆਂ ਦੇ ਅੰਕੜਿਆਂ ਮੁਤਾਬਕ:

ਸਭ ਤੋਂ ਵੱਧ ਬਾਰਿਸ਼: ਫਾਜ਼ਿਲਕਾ ਵਿੱਚ 56.8 ਮਿਲੀਮੀਟਰ ਮੀਂਹ ਪਿਆ।

ਸਭ ਤੋਂ ਘੱਟ ਬਾਰਿਸ਼: ਹੁਸ਼ਿਆਰਪੁਰ ਵਿੱਚ ਸਿਰਫ਼ 4.4 ਮਿਲੀਮੀਟਰ ਬਾਰਿਸ਼ ਰਿਕਾਰਡ ਕੀਤੀ ਗਈ।

ਇਸ ਬੇਮੌਸਮੀ ਬਾਰਿਸ਼ ਨੇ ਜਿੱਥੇ ਗਰਮੀ ਤੋਂ ਰਾਹਤ ਦਿੱਤੀ ਹੈ, ਉੱਥੇ ਹੀ ਖੇਤੀਬਾੜੀ ਦੇ ਅੰਕੜਿਆਂ ਨੂੰ ਵੀ ਕਾਫੀ ਪ੍ਰਭਾਵਿਤ ਕੀਤਾ ਹੈ।

ਅਗਲੇ ਪੰਜ ਦਿਨਾਂ ‘ਚ 8 ਡਿਗਰੀ ਤੱਕ ਵਧੇਗਾ ਤਾਪਮਾਨ

ਮੌਸਮ ਵਿਭਾਗ ਚੰਡੀਗੜ੍ਹ ਦੇ ਡਾਇਰੈਕਟਰ ਸੁਰਿੰਦਰ ਪਾਲ ਅਨੁਸਾਰ, ਆਉਣ ਵਾਲੇ ਦਿਨਾਂ ਵਿੱਚ ਮੌਸਮ ਪੂਰੀ ਤਰ੍ਹਾਂ ਖੁਸ਼ਕ ਰਹਿਣ ਦੀ ਉਮੀਦ ਹੈ। ਇਸ ਦੇ ਨਾਲ ਹੀ, ਅਗਲੇ ਪੰਜ ਦਿਨਾਂ ਦੌਰਾਨ ਵੱਧ ਤੋਂ ਵੱਧ ਤਾਪਮਾਨ ਵਿੱਚ 6 ਤੋਂ 8 ਡਿਗਰੀ ਸੈਲਸੀਅਸ ਤੱਕ ਦਾ ਵਾਧਾ ਹੋ ਸਕਦਾ ਹੈ। ਤਾਪਮਾਨ ਵਿੱਚ ਇਸ ਤੇਜ਼ ਉਛਾਲ ਕਾਰਨ ਲੋਕਾਂ ਨੂੰ ਇੱਕ ਵਾਰ ਫਿਰ ਤੋਂ ਚਿਪਚਿਪੀ ਗਰਮੀ ਦਾ ਅਹਿਸਾਸ ਹੋਣਾ ਸ਼ੁਰੂ ਹੋ ਜਾਵੇਗਾ। ਦਿਨ ਵੇਲੇ ਧੁੱਪ ਤੇਜ਼ ਹੋਣ ਕਾਰਨ ਹੁਣ ਗਰਮੀ ਆਪਣਾ ਅਸਰ ਦਿਖਾਉਣਾ ਸ਼ੁਰੂ ਕਰੇਗੀ।

Punjabi Shorts

Latest News