Sunday, 28th of June 2026

ਅਮੂਲ ਤੋਂ ਬਾਅਦ ਹੁਣ ਵੇਰਕਾ ਨੇ ਵੀ ਦਿੱਤਾ ਵੱਡਾ ਝਟਕਾ; ਦੁੱਧ ਦੀਆਂ ਕੀਮਤਾਂ ‘ਚ ਸਿੱਧਾ ਹੋਇਆ ਇੰਨੇ ਰੁਪਏ ਦਾ ਵਾਧਾ, ਆਮ ਜਨਤਾ ਦੇ ਉੱਡੇ ਹੋਸ਼!

Edited By: Lajwinder Kaur | Updated at: May 14th 2026 10:54 AM
Trending News
ਅਮੂਲ ਤੋਂ ਬਾਅਦ ਹੁਣ ਵੇਰਕਾ ਨੇ ਵੀ ਦਿੱਤਾ ਵੱਡਾ ਝਟਕਾ; ਦੁੱਧ ਦੀਆਂ ਕੀਮਤਾਂ ‘ਚ ਸਿੱਧਾ ਹੋਇਆ ਇੰਨੇ ਰੁਪਏ ਦਾ ਵਾਧਾ, ਆਮ ਜਨਤਾ ਦੇ ਉੱਡੇ ਹੋਸ਼!

ਅਮੂਲ ਤੋਂ ਬਾਅਦ ਹੁਣ ਵੇਰਕਾ ਨੇ ਵੀ ਦਿੱਤਾ ਵੱਡਾ ਝਟਕਾ; ਦੁੱਧ ਦੀਆਂ ਕੀਮਤਾਂ ‘ਚ ਸਿੱਧਾ ਹੋਇਆ ਇੰਨੇ ਰੁਪਏ ਦਾ ਵਾਧਾ, ਆਮ ਜਨਤਾ ਦੇ ਉੱਡੇ ਹੋਸ਼!

ਇਰਾਨ ਜੰਗ ਨੇ ਹਰ ਦੇਸ਼ ਦੀ ਅਰਥ ਵਿਵਸਥਾ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਕੇ ਰੱਖ ਦਿੱਤਾ ਹੈ। ਹੁਣ ਦੇਸ਼ ਦੇ ਵਿੱਚ ਚੀਜ਼ਾਂ ਦੀਆਂ ਕੀਮਤਾਂ ਵੱਧਣ ਲੱਗ ਪਈਆਂ ਹਨ, ਜਿਸ ਦਾ ਸਿੱਧਾ ਅਸਰ ਆਮ ਲੋਕਾਂ ਉੱਤੇ ਪੈ ਰਿਹਾ ਹੈ। ਹੁਣ ਚਾਹ ਦਾ ਕੱਪ ਪੀਣ ਵੇਲੇ 10 ਵਾਰ ਸੋਚਣਾ ਪਏਗਾ। ਦੱਸ ਦਈਏ ਲੰਘ ਦਿਨ ਦੁੱਧ ਦੀਆਂ ਕੀਮਤਾਂ ਦੇ ਵਿੱਚ ਵਾਧਾ ਹੋਇਆ ਹੈ। ਅਮੂਲ ਵੱਲੋਂ ਦੁੱਧ ਦੀਆਂ ਕੀਮਤਾਂ ਵਧਾਏ ਜਾਣ ਦੇ ਕੁਝ ਹੀ ਸਮੇਂ ਬਾਅਦ ਹੁਣ ਵੇਰਕਾ (Verka) ਨੇ ਵੀ ਆਪਣੇ ਦੁੱਧ ਦੇ ਭਾਅ ਵਧਾ ਦਿੱਤੇ ਹਨ। ਇਨ੍ਹਾਂ ਨਵੀਆਂ ਕੀਮਤਾਂ ਦੇ ਲਾਗੂ ਹੋਣ ਨਾਲ ਲੋਕਾਂ ਦੀ ਜੇਬ 'ਤੇ ਸਿੱਧਾ ਅਸਰ ਪਵੇਗਾ, ਕਿਉਂਕਿ ਰੋਜ਼ਾਨਾ ਦੀਆਂ ਲੋੜਾਂ ਵਿੱਚ ਸ਼ਾਮਲ ਦੁੱਧ ਹੁਣ ਪਹਿਲਾਂ ਨਾਲੋਂ ਮਹਿੰਗਾ ਹੋ ਗਿਆ ਹੈ। ਇਸ ਵਾਧੇ ਨੇ ਮਹਿੰਗਾਈ ਦੀ ਮਾਰ ਝੱਲ ਰਹੇ ਆਮ ਪਰਿਵਾਰਾਂ ਦਾ ਬਜਟ ਵਿਗਾੜ ਕੇ ਰੱਖ ਦਿੱਤਾ ਹੈ।

ਜਾਣਕਾਰੀ ਅਨੁਸਾਰ, ਵੇਰਕਾ ਨੇ ਦੁੱਧ ਦੀਆਂ ਵੱਖ-ਵੱਖ ਸ਼੍ਰੇਣੀਆਂ ਦੀਆਂ ਕੀਮਤਾਂ ਵਿੱਚ ਪ੍ਰਤੀ ਲੀਟਰ ਵਾਧਾ ਕਰ ਦਿੱਤਾ ਹੈ। ਕੰਪਨੀ ਦਾ ਕਹਿਣਾ ਹੈ ਕਿ ਪਸ਼ੂਆਂ ਦੇ ਚਾਰੇ ਦੀਆਂ ਵਧਦੀਆਂ ਕੀਮਤਾਂ, ਟ੍ਰਾਂਸਪੋਰਟੇਸ਼ਨ ਦੇ ਖਰਚੇ ਅਤੇ ਉਤਪਾਦਨ ਲਾਗਤ ਵਿੱਚ ਲਗਾਤਾਰ ਹੋ ਰਹੇ ਵਾਧੇ ਕਾਰਨ ਇਹ ਫੈਸਲਾ ਲੈਣਾ ਪਿਆ ਹੈ। ਨਵੀਆਂ ਦਰਾਂ ਲਾਗੂ ਹੋਣ ਤੋਂ ਬਾਅਦ ਹੁਣ ਖਪਤਕਾਰਾਂ ਨੂੰ ਦੁੱਧ ਦੇ ਹਰ ਪੈਕੇਟ 'ਤੇ ਪਹਿਲਾਂ ਨਾਲੋਂ ਵੱਧ ਪੈਸੇ ਖਰਚਣੇ ਪੈਣਗੇ।

2 ਰੁਪਏ ਦਾ ਹੋਇਆ ਇਜ਼ਾਫਾ

ਅਮੂਲ ਤੋਂ ਬਾਅਦ, ਮਿਲਕਫੈਡ ਦੇ ਮਸ਼ਹੂਰ ਸਰਕਾਰੀ ਬਰਾਂਡ ਵੇਰਕਾ ਨੇ ਵੀ ਆਪਣੇ ਦੁੱਧ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ। ਵੇਰਕਾ ਵੱਲੋਂ ਵੱਖ-ਵੱਖ ਤਰ੍ਹਾਂ ਦੇ ਦੁੱਧ 'ਤੇ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਹੈ, ਜੋ ਕਿ 14 ਮਈ ਤੋਂ ਲਾਗੂ ਹੋ ਗਈਆਂ ਹਨ। 

ਦੁੱਧ ਦੀਆਂ ਕੀਮਤਾਂ ਵਧਣ ਨਾਲ ਸਭ ਤੋਂ ਵੱਧ ਮਾਰ ਮੱਧ ਵਰਗੀ ਅਤੇ ਗਰੀਬ ਪਰਿਵਾਰਾਂ 'ਤੇ ਪੈਣ ਵਾਲੀ ਹੈ। ਪਹਿਲਾਂ ਹੀ ਰਸੋਈ ਗੈਸ, ਸਬਜ਼ੀਆਂ, ਦਾਲਾਂ ਅਤੇ ਹੋਰ ਖਾਣ-ਪੀਣ ਵਾਲੀਆਂ ਵਸਤੂਆਂ ਦੀ ਮਹਿੰਗਾਈ ਤੋਂ ਪਰੇਸ਼ਾਨ ਲੋਕ ਹੁਣ ਦੁੱਧ ਮਹਿੰਗਾ ਹੋਣ ਕਾਰਨ ਹੋਰ ਵੀ ਚਿੰਤਤ ਨਜ਼ਰ ਆ ਰਹੇ ਹਨ।

ਚਾਹ ਦਾ ਕੱਪ ਮਿੱਠਾ ਨਹੀਂ ਸਗੋਂ ਲੱਗੇਗਾ ਕੋੜਾ

ਖਾਸ ਕਰਕੇ ਬੱਚਿਆਂ ਵਾਲੇ ਪਰਿਵਾਰਾਂ ਅਤੇ ਚਾਹ-ਦੁੱਧ ਦਾ ਕਾਰੋਬਾਰ ਕਰਨ ਵਾਲੇ ਛੋਟੇ ਦੁਕਾਨਦਾਰਾਂ ਦੀ ਫਿਕਰ ਵਧ ਗਈ ਹੈ। ਲਗਾਤਾਰ ਵਧ ਰਹੀ ਮਹਿੰਗਾਈ ਨੇ ਘਰ ਦਾ ਬਜਟ ਪੂਰੀ ਤਰ੍ਹਾਂ ਵਿਗਾੜ ਦਿੱਤਾ ਹੈ। ਲੋਕਾਂ ਦਾ ਕਹਿਣਾ ਹੈ ਕਿ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਲਗਾਤਾਰ ਮਹਿੰਗੀਆਂ ਹੋ ਰਹੀਆਂ ਹਨ, ਜਿਸ ਕਾਰਨ ਆਮ ਆਦਮੀ 'ਤੇ ਆਰਥਿਕ ਬੋਝ ਵਧਦਾ ਹੀ ਜਾ ਰਿਹਾ ਹੈ।

ਅਮੂਲ ਤੇ ਮਦਰ ਡੇਅਰੀ ਕੰਪਨੀ ਨੇ ਵੀ ਦੁੱਧ ਦੀਆਂ ਕੀਮਤਾਂ ਵਿੱਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕਰ ਦਿੱਤਾ ਹੈ। ਇਹ ਨਵੀਆਂ ਦਰਾਂ 14 ਮਈ ਤੋਂ ਲਾਗੂ ਹੋ ਚੁੱਕੀਆਂ, ਜਿਸ ਕਾਰਨ ਹੁਣ ਖਪਤਕਾਰਾਂ ਨੂੰ ਦੁੱਧ ਖਰੀਦਣ ਲਈ ਪਹਿਲਾਂ ਨਾਲੋਂ ਵੱਧ ਕੀਮਤ ਦੇਣੀ ਪਵੇਗੀ।

Punjabi Shorts

Latest News