Saturday, 19th of September 2026

ਪੰਜਾਬ ‘ਚ ‘AAP’ ਹੋਈ ਹੋਰ ਮਜ਼ਬੂਤ, ਮਸ਼ਹੂਰ ਵਕੀਲ ਭਰਾ 'ਘੁੰਮਣ ਬ੍ਰਦਰਜ਼' ਨੇ ਫੜਿਆ 'ਆਪ' ਦਾ ਪੱਲਾ, CM ਮਾਨ ਨੇ ਪਾਰਟੀ 'ਚ ਕਰਵਾਇਆ ਸ਼ਾਮਿਲ

Edited By: Lajwinder Kaur | Updated at:
ਪੰਜਾਬ ‘ਚ ‘AAP’ ਹੋਈ ਹੋਰ ਮਜ਼ਬੂਤ, ਮਸ਼ਹੂਰ ਵਕੀਲ ਭਰਾ 'ਘੁੰਮਣ ਬ੍ਰਦਰਜ਼' ਨੇ ਫੜਿਆ 'ਆਪ' ਦਾ ਪੱਲਾ, CM ਮਾਨ ਨੇ ਪਾਰਟੀ 'ਚ ਕਰਵਾਇਆ ਸ਼ਾਮਿਲ

ਪੰਜਾਬ ‘ਚ ‘AAP’ ਹੋਈ ਹੋਰ ਮਜ਼ਬੂਤ, ਮਸ਼ਹੂਰ ਵਕੀਲ ਭਰਾ 'ਘੁੰਮਣ ਬ੍ਰਦਰਜ਼' ਨੇ ਫੜਿਆ 'ਆਪ' ਦਾ ਪੱਲਾ, CM ਮਾਨ ਨੇ ਪਾਰਟੀ 'ਚ ਕਰਵਾਇਆ ਸ਼ਾਮਿਲ

ਪੰਜਾਬ ਦੀ ਸੱਤਾਧਾਰੀ ਪਾਰਟੀ 'ਆਪ' (AAP) ਅਗਲੇ ਸਾਲ ਹੋਣ ਵਾਲੀਆਂ ਚੋਣਾਂ ਨੂੰ ਲੈ ਕੇ ਪੂਰੇ ਜੋਸ਼ ਦੇ ਵਿੱਚ ਨਜ਼ਰ ਆ ਰਹੀ ਹੈ। ਰੋਜ਼ਾਨਾ ਹੀ ਕੋਈ ਨਾ ਕੋਈ ਆਪ ਦੇ ਵਿੱਚ ਸ਼ਾਮਿਲ ਹੋ ਕੇ ਪਾਰਟੀ ਨੂੰ ਮਜ਼ਬੂਤ ਕਰ ਰਿਹਾ ਹੈ। ਰੋਜ਼ਾਨਾ ਕੋਈ ਨਾ ਕੋਈ ਪਾਰਟੀ ਦੇ ਵਿੱਚ ਸ਼ਾਮਿਲ ਹੋ ਰਿਹਾ ਹੈ। ਇਸ ਸਿਲਸਿਲੇ ਦੇ ਚੱਲਦੇ ਆਮ ਆਦਮੀ ਪਾਰਟੀ (AAP) ਦੇ ਪਰਿਵਾਰ ਵਿੱਚ ਅੱਜ ਉਸ ਸਮੇਂ ਇੱਕ ਵੱਡਾ ਵਾਧਾ ਹੋਇਆ ਜਦੋਂ ਪੰਜਾਬ ਦੇ ਮਸ਼ਹੂਰ 'ਘੁੰਮਣ ਬ੍ਰਦਰਜ਼' ਦੇ ਨਾਮ ਨਾਲ ਜਾਣੇ ਜਾਂਦੇ ਦੋ ਸੀਨੀਅਰ ਐਡਵੋਕੇਟ, ਗੁਰਸਾਹਿਬ ਸਿੰਘ ਘੁੰਮਣ ਅਤੇ ਗੁਰਮ੍ਰਿਤਪਲ ਸਿੰਘ ਘੁੰਮਣ, ਰਸਮੀ ਤੌਰ 'ਤੇ ਪਾਰਟੀ ਵਿੱਚ ਸ਼ਾਮਿਲ ਹੋ ਗਏ। ਉਹਨਾਂ ਨੂੰ ਪਾਰਟੀ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਖ਼ੁਦ ਸ਼ਾਮਿਲ ਕਰਵਾਇਆ।

ਇਸ ਕਰਕੇ ਫੜਿਆ ਆਪ ਦਾ ਪੱਲਾ

ਆਪਣੇ ਫੈਸਲੇ ਬਾਰੇ ਗੱਲ ਕਰਦਿਆਂ ਐਡਵੋਕੇਟ ਘੁੰਮਣ ਨੇ ਕਿਹਾ ਕਿ ਜਗਤ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਬਿੱਲ 2026 ਹਾਲ ਹੀ ਵਿੱਚ ਹੋਈਆਂ ਸੋਧਾਂ ਤੋਂ ਬਾਅਦ ਉਹਨਾਂ ਨੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਦਾ ਮਨ ਬਣਾਇਆ। ਉਹਨਾਂ ਨੇ ਇਸ ਸੋਧ ਨੂੰ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਨ ਵਾਲਾ ਇੱਕ ਇਤਿਹਾਸਕ ਫੈਸਲਾ ਦੱਸਿਆ।

ਪਾਰਟੀ ਛੱਡ ਕੇ ਗਏ ਆਗੂਆਂ ਬਾਰੇ ਆਖੀ ਇਹ ਗੱਲ

ਘੁੰਮਣ ਬ੍ਰਦਰਸ ਨੇ ਪਾਰਟੀ ਛੱਡ ਕੇ ਗਏ ਕੁਝ ਰਾਜ ਸਭਾ ਮੈਂਬਰਾਂ ਦੇ ਫੈਸਲੇ 'ਤੇ ਵੀ ਸਵਾਲ ਚੁੱਕੇ ਅਤੇ ਉਹਨਾਂ ਨੂੰ "ਵਿਸ਼ਵਾਸ ਘਾਤ" ਕਰਨ ਵਾਲੇ ਦੱਸਿਆ। ਉਹਨਾਂ ਨੇ ਕਿਹਾ ਕਿ ਪਾਰਟੀ ਨੇ ਉਹਨਾਂ ਨੂੰ ਵੱਡੀ ਜ਼ਿੰਮੇਵਾਰੀ ਦਿੱਤੀ ਸੀ, ਪਰ ਉਹਨਾਂ ਨੇ ਪਾਰਟੀ ਦੇ ਭਰੋਸੇ ਨੂੰ ਤੋੜਿਆ।

ਆਪ ਪਾਰਟੀ ਲਈ ਕਰਾਂਗੇ ਕੰਮ

ਆਪਣੇ ਭਵਿੱਖੀ ਰੋਲ ਬਾਰੇ ਗੱਲ ਕਰਦਿਆਂ ਉਹਨਾਂ ਨੇ ਕਿਹਾ, "ਮੁੱਖ ਮੰਤਰੀ ਭਗਵੰਤ ਮਾਨ ਅਤੇ ਮਨੀਸ਼ ਸਿਸੋਦੀਆ ਜੋ ਵੀ ਡਿਊਟੀ ਲਗਾਉਣਗੇ, ਅਸੀਂ ਉਸਨੂੰ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਵਾਂਗੇ।"

'ਆਪ' ਨੇਤਾਵਾਂ ਨੇ 'ਘੁੰਮਣ ਬ੍ਰਦਰਜ਼' ਦਾ ਪਾਰਟੀ ਵਿੱਚ ਸਵਾਗਤ ਕੀਤਾ ਅਤੇ ਕਿਹਾ ਕਿ ਉਹਨਾਂ ਦੇ ਆਉਣ ਨਾਲ ਪਾਰਟੀ ਨੂੰ ਮਜ਼ਬੂਤੀ ਮਿਲੇਗੀ। ਉਹਨਾਂ ਨੇ ਕਿਹਾ ਕਿ ਪਾਰਟੀ ਲਗਾਤਾਰ ਵੱਧ ਰਹੀ ਹੈ ਅਤੇ ਲੋਕਾਂ ਦਾ ਇਸ 'ਤੇ ਭਰੋਸਾ ਵੱਧ ਰਿਹਾ ਹੈ। ਦੱਸ ਦਈਏ ਹਾਲ ਦੇ ਵਿੱਚ ਹੀ 7 ਰਾਜ ਸਭਾ ਮੈਂਬਰਾਂ ਨੇ ਪਾਰਟੀ ਨੂੰ ਅਲਵਿਦਾ ਆਖਿਆ, ਪਰ ਆਪ ਪੰਜਾਬ ਦੇ ਵਿੱਚ ਆਪਣੀ ਜੜ੍ਹਾਂ ਨੂੰ ਹੋਰ ਮਜ਼ਬੂਤ ਕਰ ਰਹੀ ਹੈ। ਹਾਲ ਦੇ ਵਿੱਚ ਹੀ ਖੇਡ ਜਗਤ ਤੋਂ ਵੀ ਕਈ ਨਾਮੀ ਖਿਡਾਰੀਆਂ ਵੱਲੋਂ ਵੀ ਆਪ ਦਾ ਪੱਲਾ ਫੜਿਆ ਗਿਆ।