Sunday, 12th of July 2026

ਸਿਆਸੀ ਧਮਾਕਾ: ਨਵਜੋਤ ਕੌਰ ਸਿੱਧੂ ਦਾ ਵੱਡਾ ਐਲਾਨ, ਕਾਂਗਰਸ ਤੇ ਭਾਜਪਾ ਨੂੰ ਛੱਡ ਹੁਣ ਬਣਾਈ ਆਪਣੀ ਵੱਖਰੀ ਪਾਰਟੀ, ਜਾਣੋ ਕੀ ਰੱਖਿਆ ਨਾਂਅ!

Edited By: Lajwinder Kaur | Updated at: April 07th 2026 11:11 AM
Trending News
ਸਿਆਸੀ ਧਮਾਕਾ: ਨਵਜੋਤ ਕੌਰ ਸਿੱਧੂ ਦਾ ਵੱਡਾ ਐਲਾਨ, ਕਾਂਗਰਸ ਤੇ ਭਾਜਪਾ ਨੂੰ ਛੱਡ ਹੁਣ ਬਣਾਈ ਆਪਣੀ ਵੱਖਰੀ ਪਾਰਟੀ, ਜਾਣੋ ਕੀ ਰੱਖਿਆ ਨਾਂਅ!

ਸਿਆਸੀ ਧਮਾਕਾ: ਨਵਜੋਤ ਕੌਰ ਸਿੱਧੂ ਦਾ ਵੱਡਾ ਐਲਾਨ, ਕਾਂਗਰਸ ਤੇ ਭਾਜਪਾ ਨੂੰ ਛੱਡ ਹੁਣ ਬਣਾਈ ਆਪਣੀ ਵੱਖਰੀ ਪਾਰਟੀ, ਜਾਣੋ ਕੀ ਰੱਖਿਆ ਨਾਂਅ!

ਨਵਜੋਤ ਕੌਰ ਸਿੱਧੂ ਨੂੰ ਜਦੋਂ ਪਾਰਟੀ ਤੋਂ ਬਾਹਰ ਕੀਤਾ ਗਿਆ ਤਾਂ ਹਰ ਕਿਸੇ ਦੀ ਨਜ਼ਰ ਉਨ੍ਹਾਂ ਦੀ ਨਵੀਂ ਸਿਆਸੀ ਪਾਰੀ ਉੱਤੇ ਸੀ, ਹਰ ਕਿਸੇ ਨੂੰ ਇਹੀ ਲੱਗ ਰਿਹਾ ਸੀ ਕਿ ਉਹ ਭਾਜਪਾ ਦੇ ਵਿੱਚ ਸ਼ਾਮਿਲ ਹੋਣਗੇ। ਪਰ ਲੰਘੀ ਸ਼ਾਮ ਉਨ੍ਹਾਂ ਨੇ ਇੱਕ ਪੋਸਟ ਪਾ ਕੇ ਸਭ ਨੂੰ ਹੈਰਾਨ ਕਰ ਦਿੱਤਾ। ਜੀ ਹਾਂ ਨਵਜੋਤ ਕੌਰ ਸਿੱਧੂ ਨੇ ਆਪਣੀ ਇੱਕ ਨਵੀਂ ਸਿਆਸੀ ਪਾਰਟੀ ਦਾ ਗਠਨ ਕੀਤਾ ਹੈ, ਜਿਸ ਦਾ ਨਾਮ ਉਨ੍ਹਾਂ ਨੇ 'ਭਾਰਤੀ ਰਾਸ਼ਟਰਵਾਦੀ ਪਾਰਟੀ' (Bhartiya Rashtrawadi Party) ਰੱਖਿਆ ਹੈ। ਉਨ੍ਹਾਂ ਦੀ ਇਸ ਪੋਸਟ ਨੇ ਸਭ ਨੂੰ ਹੈਰਾਨ ਕਰ ਕੇ ਰੱਖ ਦਿੱਤਾ। 

ਇਸ ਗੱਲ ਦੀ ਜਾਣਕਾਰੀ ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' (X) 'ਤੇ ਇੱਕ ਪੋਸਟ ਸਾਂਝੀ ਕਰਕੇ ਦਿੱਤੀ ਹੈ। ਇਸ ਐਲਾਨ ਦੇ ਨਾਲ ਹੀ ਉਨ੍ਹਾਂ ਦੇ ਭਾਜਪਾ (BJP) ਵਿੱਚ ਸ਼ਾਮਲ ਹੋਣ ਨੂੰ ਲੈ ਕੇ ਚੱਲ ਰਹੀਆਂ ਸਾਰੀਆਂ ਅਟਕਲਾਂ 'ਤੇ ਪੂਰੀ ਤਰ੍ਹਾਂ ਵਿਰਾਮ ਲੱਗ ਗਿਆ ਹੈ।

ਨਵਜੋਤ ਕੌਰ ਸਿੱਧੂ ਨੇ 'ਐਕਸ' (X) ਪੋਸਟ ਵਿੱਚ ਕਿਹਾ: "ਜਿਸ ਐਲਾਨ ਦਾ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਸੀ, ਉਹ ਹੁਣ ਸਭ ਦੇ ਸਾਹਮਣੇ ਹੈ। ਅਸੀਂ ਮੌਜੂਦਾ ਸਿਆਸੀ ਆਗੂਆਂ ਦੇ ਕੰਮਕਾਜ ਦੇ ਪੱਧਰ ਦੀ ਬਾਰੀਕੀ ਨਾਲ ਨਿਗਰਾਨੀ ਅਤੇ ਸਮੀਖਿਆ ਕਰਨ ਤੋਂ ਬਾਅਦ, ਰਾਸ਼ਟਰੀ ਪੱਧਰ 'ਤੇ ਇੱਕ ਨਵੇਂ ਵਿਕਲਪ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਅਸੀਂ ਬੱਸ ਆਪਣਾ ਜੀਵਨ ਆਪਣੇ ਦੇਸ਼ ਨੂੰ ਸਮਰਪਿਤ ਕਰਨਾ ਚਾਹੁੰਦੇ ਹਾਂ ਅਤੇ ਲੋਕਾਂ ਨੂੰ ਉਹ ਸਭ ਵਾਪਸ ਕਰਨਾ ਚਾਹੁੰਦੇ ਹਾਂ ਜਿਸਦੇ ਉਹ ਸੱਚਮੁੱਚ ਹੱਕਦਾਰ ਹਨ ਅਤੇ ਜਿਸਦੀ ਉਹ ਸਾਡੇ ਤੋਂ ਉਮੀਦ ਕਰਦੇ ਹਨ।"

ਉਨ੍ਹਾਂ ਨੇ ਅੱਗੇ ਲਿਖਿਆ, "ਇਹ ਇੱਕ ਰੱਬੀ ਇਸ਼ਾਰਾ ਹੈ ਜਿਸ ਨੇ ਕੁਝ ਅਜਿਹੇ ਸਮਾਨ ਵਿਚਾਰਧਾਰਾ ਵਾਲੇ ਲੋਕਾਂ ਨੂੰ ਇੱਕਠੇ ਕਰ ਦਿੱਤਾ ਹੈ, ਜਿਨ੍ਹਾਂ ਕੋਲ ਹਰ ਸੂਬੇ ਵਿੱਚ ਕੰਮ ਕਰਨ ਦੀ ਸਮਰੱਥਾ, ਆਤਮ-ਵਿਸ਼ਵਾਸ, ਹਿੰਮਤ ਅਤੇ ਦ੍ਰਿੜ ਇਰਾਦਾ ਹੈ। ਸਾਡਾ ਸਾਂਝਾ ਟੀਚਾ—ਨਿਆਂ ਅਤੇ ਸ਼ਾਂਤੀ ਪ੍ਰਦਾਨ ਕਰਨਾ ਹੈ। ਅਸੀਂ ਪਿਆਰ ਰਾਹੀਂ 'ਉੱਚ ਚੇਤਨਾ' (Higher Consciousness) ਦੀ ਊਰਜਾ ਨਾਲ ਕੰਮ ਕਰਦੇ ਹੋਏ ਬਿਲਕੁਲ ਉਹੀ ਕਰਕੇ ਦਿਖਾਵਾਂਗੇ ਜੋ 'ਵਾਹਿਗੁਰੂ ਜੀ' ਸਾਡੇ ਤੋਂ ਚਾਹੁੰਦੇ ਹਨ।"

ਸੂਬੇ ਨੂੰ ਮੁੜ 'ਗੋਲਡਨ ਪੰਜਾਬ' ਬਣਾਇਆ ਜਾਏਗਾ- ਮੈਡਮ ਸਿੱਧੂ

ਨਵਜੋਤ ਕੌਰ ਸਿੱਧੂ ਨੇ ਆਪਣੀ 'ਐਕਸ' (X) ਪੋਸਟ ਵਿੱਚ ਅੱਗੇ ਲਿਖਿਆ: "ਅਸੀਂ ਪੰਜਾਬ ਨੂੰ ਉਸ ਦੀ ਗੁਆਚੀ ਹੋਈ ਪੁਰਾਣੀ ਸ਼ਾਨ—ਇੱਕ 'ਸੋਨੇ ਵਰਗਾ ਰਾਜ' (Golden State) ਹੋਣ ਦਾ ਮਾਣ ਵਾਪਸ ਦਿਵਾਉਣ ਦੀ ਦਿਸ਼ਾ ਵਿੱਚ ਅੱਗੇ ਵਧਾਂਗੇ। ਇੱਕ ਅਜਿਹਾ ਸੂਬਾ ਜਿੱਥੇ ਲੋਕ ਪਿਆਰ, ਮਿਲ-ਵਰਤਣ, ਨਿਆਂ, ਸੁਤੰਤਰਤਾ ਦੇ ਅਧਿਕਾਰ ਅਤੇ ਆਜ਼ਾਦੀ ਦੀ ਸ਼ਕਤੀ ਨੂੰ ਪਛਾਣਦੇ ਹੋਣ। ਜਿੱਥੇ ਲੋਕ ਬਿਨਾਂ ਕਿਸੇ ਬਾਹਰੀ ਦਖਲ ਦੇ, ਨਿਰਸਵਾਰਥ ਸੇਵਾ ਅਤੇ ਅਧਿਆਤਮਿਕ ਵਿਕਾਸ ਦੇ ਉਦੇਸ਼ ਨਾਲ ਕੰਮ ਕਰਦੇ ਹੋਏ ਆਪਣੇ ਟੀਚਿਆਂ, ਕਦਰਾਂ-ਕੀਮਤਾਂ ਅਤੇ ਦ੍ਰਿਸ਼ਟੀਕੋਣ ਨੂੰ ਪ੍ਰਾਪਤ ਕਰਨ।

ਇਹ ਪੰਜਾਬ ਦੇ ਲੋਕਾਂ ਦੀ, ਲੋਕਾਂ ਲਈ ਅਤੇ ਲੋਕਾਂ ਦੁਆਰਾ ਚਲਾਈ ਜਾਣ ਵਾਲੀ ਸਰਕਾਰ ਹੋਵੇਗੀ। ਅਸੀਂ ਅਧਿਆਤਮਿਕ ਗੁਰੂਆਂ ਦੀ ਸਹਾਇਤਾ ਨਾਲ ਲੋਕਾਂ ਦੀਆਂ ਜ਼ਖਮੀ ਰੂਹਾਂ ਨੂੰ ਸਕੂਨ ਪਹੁੰਚਾਵਾਂਗੇ ਅਤੇ 'ਸੱਚ ਤੇ ਪਿਆਰ' ਦੇ ਉਸ ਮਾਰਗ 'ਤੇ ਚੱਲਾਂਗੇ ਜੋ ਖ਼ੁਦ 'ਵਾਹਿਗੁਰੂ ਜੀ' ਦੀ ਭਾਸ਼ਾ ਹੈ।"

Punjabi Shorts

Latest News