Saturday, 25th of July 2026

ਮੁੱਖ ਮੰਤਰੀ ਮਾਨ ਸਰਕਾਰ ਦੀ ਸਿਹਤ ਕ੍ਰਾਂਤੀ: ਪੰਜਾਬ ਨੂੰ ਮਿਲੇ 100 ਨਵੇਂ ਆਮ ਆਦਮੀ ਕਲੀਨਿਕ, ਕੁੱਲ ਗਿਣਤੀ ਹੋਈ 1090

ਪੰਜਾਬ ਸਰਕਾਰ ਵੱਲੋਂ ਪੰਜਾਬ ਵਾਸੀਆਂ ਨੂੰ ਖਾਸ ਤੋਹਫ਼ਾ ਦਿੱਤਾ ਗਿਆ ਹੈ। ਪੰਜਾਬ ਸਰਕਾਰ ਨੇ ਅੱਜ 100 ਨਵੇਂ ਆਮ ਆਦਮੀ ਕਲੀਨਿਕ ਸ਼ੁਰੂ ਕੀਤੇ ਹਨ, ਜਿਸ ਨਾਲ ਸੂਬੇ ਵਿੱਚ ਇਨ੍ਹਾਂ ਦੀ ਕੁੱਲ ਗਿਣਤੀ 1,090 ਹੋ ਗਈ ਹੈ। ਸਿਹਤ ਮੰਤਰੀ ਡਾ. ਬਲਵੀਰ ਸਿੰਘ ਨੇ ਕਿਹਾ ਕਿ ਕਲੀਨਿਕਾਂ ਵਿੱਚ ਸਪੈਸ਼ਲਿਸਟ ਡਾਕਟਰ ਵੀ ਸੇਵਾਵਾਂ ਦੇਣਗੇ।

Edited By: Lajwinder Kaur | Updated at: July 25th 2026 02:01 PM
Trending News
ਮੁੱਖ ਮੰਤਰੀ ਮਾਨ ਸਰਕਾਰ ਦੀ ਸਿਹਤ ਕ੍ਰਾਂਤੀ: ਪੰਜਾਬ ਨੂੰ ਮਿਲੇ 100 ਨਵੇਂ ਆਮ ਆਦਮੀ ਕਲੀਨਿਕ, ਕੁੱਲ ਗਿਣਤੀ ਹੋਈ 1090

ਮੁੱਖ ਮੰਤਰੀ ਮਾਨ ਸਰਕਾਰ ਦੀ ਸਿਹਤ ਕ੍ਰਾਂਤੀ: ਪੰਜਾਬ ਨੂੰ ਮਿਲੇ 100 ਨਵੇਂ ਆਮ ਆਦਮੀ ਕਲੀਨਿਕ, ਕੁੱਲ ਗਿਣਤੀ ਹੋਈ 1090

ਪੰਜਾਬ ਸਰਕਾਰ ਵੱਲੋਂ ਸਿਹਤ ਦੇ ਖੇਤਰ ਵਿੱਚ ਲਗਾਤਾਰ ਵੱਡੇ ਕਦਮ ਚੁੱਕੇ ਜਾ ਰਹੇ ਹਨ। ਇਸੇ ਲੜੀ ਤਹਿਤ ਅੱਜ ਤੋਂ ਪੰਜਾਬ ਵਾਸੀਆਂ ਨੂੰ 100 ਨਵੇਂ ਆਮ ਆਦਮੀ ਕਲੀਨਿਕਾਂ (Aam Aadmi Clinics) ਦੀ ਸੌਗਾਤ ਮਿਲੀ ਹੈ। ਇਨ੍ਹਾਂ 100 ਨਵੇਂ ਕਲੀਨਿਕਾਂ ਦੇ ਸ਼ੁਰੂ ਹੋਣ ਨਾਲ ਰਾਜ ਵਿੱਚ ਕੁੱਲ ਆਮ ਆਦਮੀ ਕਲੀਨਿਕਾਂ ਦੀ ਗਿਣਤੀ ਵਧ ਕੇ 1,090 ਹੋ ਗਈ ਹੈ। ਇਨ੍ਹਾਂ ਵਿੱਚੋਂ 73 ਸ਼ਹਿਰੀ ਅਤੇ 27 ਪੇਂਡੂ ਖੇਤਰਾਂ ਵਿੱਚ ਨਵੀਆਂ ਸਿਹਤ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਹਨ।

ਸਿਹਤ ਮੰਤਰੀ ਵੱਲੋਂ ਨਵੇਂ ਆਮ ਆਦਮੀ ਕਲੀਨਿਕ ਦਾ ਕੀਤਾ ਉਦਘਾਟਨ 

ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ (Dr Balbir Singh) ਨੇ ਪਟਿਆਲਾ ਦੇ ਵਿਕਾਸ ਨਗਰ ਵਿਖੇ ਨਵੇਂ ਆਮ ਆਦਮੀ ਕਲੀਨਿਕ ਦਾ ਉਦਘਾਟਨ ਕੀਤਾ। ਇਸ ਮੌਕੇ GTC News ਨਾਲ ਗੱਲਬਾਤ ਕਰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਇਨ੍ਹਾਂ ਕਲੀਨਿਕਾਂ ਵਿੱਚ ਸਪੈਸ਼ਲਿਸਟ ਡਾਕਟਰ ਵਿਜ਼ਿਟ ਕਰਕੇ ਗੰਭੀਰ ਬਿਮਾਰੀਆਂ ਦਾ ਇਲਾਜ ਕਰਨਗੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਦੇ 'ਰੰਗਲਾ ਪੰਜਾਬ' ਬਣਾਉਣ ਦੇ ਸੁਪਨੇ ਨੂੰ ਪੂਰਾ ਕਰਨ ਲਈ ਸਰਕਾਰ ਇਸੇ ਲੀਹ 'ਤੇ ਅੱਗੇ ਵਧ ਰਹੀ ਹੈ।

ਪੰਜਾਬੀ ਲੈ ਰਹੇ ਨੇ ਆਮ ਆਦਮੀ ਕਲੀਨਿਕਾਂ ਦਾ ਫ਼ਾਇਦਾ

ਸਿਹਤ ਮੰਤਰੀ ਨੇ ਅੰਕੜੇ ਸਾਂਝੇ ਕਰਦਿਆਂ ਦੱਸਿਆ ਕਿ ਹੁਣ ਤੱਕ 1 ਕਰੋੜ 77 ਲੱਖ ਤੋਂ ਵੱਧ ਮਰੀਜ਼ ਆਮ ਆਦਮੀ ਕਲੀਨਿਕਾਂ ਦਾ ਫ਼ਾਇਦਾ ਉਠਾ ਚੁੱਕੇ ਹਨ। ਇਸ ਤੋਂ ਇਲਾਵਾ ਸੂਬੇ ਵਿੱਚ ਹੁਣ ਤੱਕ 5.90 ਕਰੋੜ ਤੋਂ ਵੱਧ ਓ.ਪੀ.ਡੀ. (OPD) ਸੇਵਾਵਾਂ ਅਤੇ 3.43 ਕਰੋੜ ਤੋਂ ਵੱਧ ਮੁਫ਼ਤ ਡਾਇਗਨੋਸਟਿਕ ਟੈਸਟਾਂ ਦਾ ਲਾਭ ਲੋਕਾਂ ਨੂੰ ਮਿਲ ਚੁੱਕਾ ਹੈ।

ਬਿੱਟੂ ਨੇ ਲੈ ਕੇ ਮੰਤਰੀ ਸਾਬ੍ਹ ਨੇ ਆਖੀ ਆਹ ਗੱਲ

ਇਸ ਦੌਰਾਨ ਰਵਨੀਤ ਬਿੱਟੂ ਵੱਲੋਂ ਸੋਸ਼ਲ ਮੀਡੀਆ 'ਤੇ ਕੀਤੇ ਗਏ ਟਵੀਟ ਬਾਰੇ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਸਿਹਤ ਮੰਤਰੀ ਡਾਕਟਰ ਬਲਵੀਰ ਨੇ ਕਿਹਾ ਕਿ ਰਵਨੀਤ ਬਿੱਟੂ ਨੂੰ ਕੋਈ ਵੀ ਸੀਰੀਅਸ ਨਹੀਂ ਲੈਂਦਾ ਹੈ।

Punjabi Shorts

Latest News