Saturday, 19th of September 2026

ਪੱਛਮੀ ਬੰਗਾਲ ਦੂਜਾ ਪੜਾਅ: 11 ਵਜੇ ਤੱਕ 39.97% ਵੋਟਿੰਗ ਦਰਜ, ਬੂਥਾਂ 'ਤੇ ਲੱਗੀਆਂ ਲੰਬੀਆਂ ਕਤਾਰਾਂ

Edited By: Lajwinder Kaur | Updated at:
ਪੱਛਮੀ ਬੰਗਾਲ ਦੂਜਾ ਪੜਾਅ: 11 ਵਜੇ ਤੱਕ 39.97% ਵੋਟਿੰਗ ਦਰਜ, ਬੂਥਾਂ 'ਤੇ ਲੱਗੀਆਂ ਲੰਬੀਆਂ ਕਤਾਰਾਂ

ਪੱਛਮੀ ਬੰਗਾਲ ਦੂਜਾ ਪੜਾਅ: 11 ਵਜੇ ਤੱਕ 39.97% ਵੋਟਿੰਗ ਦਰਜ, ਬੂਥਾਂ 'ਤੇ ਲੱਗੀਆਂ ਲੰਬੀਆਂ ਕਤਾਰਾਂ

  • Apr 29, 2026 12:07 PM
    ਪੱਛਮੀ ਬੰਗਾਲ ਦੂਜਾ ਪੜਾਅ: 11 ਵਜੇ ਤੱਕ 39.97% ਮਤਦਾਨ ਦਰਜ, ਜਾਣੋ ਵੱਖ-ਵੱਖ ਜ਼ਿਲ੍ਹਿਆਂ ਦਾ ਹਾਲ

    ਪੱਛਮੀ ਬੰਗਾਲ ਦੇ ਅੱਠ ਜ਼ਿਲ੍ਹਿਆਂ ਦੀਆਂ 142 ਸੀਟਾਂ 'ਤੇ ਵੋਟਿੰਗ ਦੀ ਪ੍ਰਕਿਰਿਆ ਲਗਾਤਾਰ ਜਾਰੀ ਹੈ। ਸਵੇਰੇ 11 ਵਜੇ ਤੱਕ ਦੇ ਅੰਕੜਿਆਂ ਅਨੁਸਾਰ ਇਨ੍ਹਾਂ ਸੀਟਾਂ 'ਤੇ ਕੁੱਲ 39.97 ਫ਼ੀਸਦੀ ਮਤਦਾਨ ਹੋ ਚੁੱਕਾ ਹੈ। ਵੱਖ-ਵੱਖ ਜ਼ਿਲ੍ਹਿਆਂ ਦੀ ਗੱਲ ਕਰੀਏ ਤਾਂ ਪੂਰਬੀ ਬਰਧਮਾਨ ਵਿੱਚ ਸਭ ਤੋਂ ਵੱਧ 44.50% ਵੋਟਿੰਗ ਹੋਈ ਹੈ, ਜਦਕਿ ਹੁਗਲੀ ਵਿੱਚ 43.12% ਅਤੇ ਨਾਦੀਆ ਵਿੱਚ 40.34% ਵੋਟਾਂ ਪਈਆਂ ਹਨ। ਇਸੇ ਤਰ੍ਹਾਂ ਹਾਵੜਾ ਵਿੱਚ 39.45%, ਉੱਤਰ 24 ਪਰਗਨਾ ਵਿੱਚ 38.43%, ਕੋਲਕਾਤਾ ਉੱਤਰ ਵਿੱਚ 38.39%, ਦੱਖਣ 24 ਪਰਗਨਾ ਵਿੱਚ 37.92% ਅਤੇ ਕੋਲਕਾਤਾ ਦੱਖਣ ਵਿੱਚ 36.78% ਮਤਦਾਨ ਦਰਜ ਕੀਤਾ ਗਿਆ ਹੈ। ਸਵੇਰ ਤੋਂ ਹੀ ਲੋਕ ਵੱਡੀ ਗਿਣਤੀ ਵਿੱਚ ਆਪਣੇ ਲੋਕਤੰਤਰੀ ਅਧਿਕਾਰ ਦੀ ਵਰਤੋਂ ਕਰਨ ਲਈ ਪਹੁੰਚ ਰਹੇ ਹਨ।


ਪੱਛਮੀ ਬੰਗਾਲ ਵਿੱਚ ਦੂਜੇ ਪੜਾਅ ਦੀਆਂ 142 ਸੀਟਾਂ 'ਤੇ ਵੋਟਿੰਗ ਜਾਰੀ ਹੈ ਅਤੇ ਸਵੇਰੇ 11 ਵਜੇ ਤੱਕ 39.97% ਮਤਦਾਨ ਦਰਜ ਕੀਤਾ ਗਿਆ ਹੈ। ਹਾਲਾਂਕਿ, ਕਈ ਵਿਧਾਨ ਸਭਾ ਹਲਕਿਆਂ ਤੋਂ ਹਿੰਸਕ ਘਟਨਾਵਾਂ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਹਨ। ਸਾਊਥ 24 ਪਰਗਨਾ ਜ਼ਿਲ੍ਹੇ ਵਿੱਚ ਭਾਜਪਾ ਉਮੀਦਵਾਰ ਵਿਕਾਸ ਸਰਦਾਰ ਨੇ ਦੋਸ਼ ਲਾਇਆ ਹੈ ਕਿ ਟੀ.ਐਮ.ਸੀ. (TMC) ਦੇ ਗੁੰਡਿਆਂ ਨੇ ਉਨ੍ਹਾਂ ਦੀ ਕਾਰ ਦੇ ਸ਼ੀਸ਼ੇ ਤੋੜ ਦਿੱਤੇ ਅਤੇ ਉਨ੍ਹਾਂ ਦੇ ਸੁਰੱਖਿਆ ਕਰਮੀ ਦੀ ਬੰਦੂਕ ਖੋਹਣ ਦੀ ਕੋਸ਼ਿਸ਼ ਵੀ ਕੀਤੀ। ਇਸੇ ਤਰ੍ਹਾਂ ਨਾਦੀਆ ਦੇ ਛਪਰਾ ਇਲਾਕੇ ਵਿੱਚ ਭਾਜਪਾ ਏਜੰਟ ਨੇ ਟੀ.ਐਮ.ਸੀ. ਵਰਕਰਾਂ 'ਤੇ ਲਾਠੀਆਂ ਅਤੇ ਲੋਹੇ ਦੀਆਂ ਰਾਡਾਂ ਨਾਲ ਹਮਲਾ ਕਰਨ ਦੇ ਗੰਭੀਰ ਦੋਸ਼ ਲਗਾਏ ਹਨ।