Saturday, 20th of June 2026

ਸਿਆਸੀ ਜਗਤ ‘ਚ ਭੂਚਾਲ! ਮਮਤਾ ਬੈਨਰਜੀ ਨੂੰ ਮੁੜ ਵੱਡਾ ਝਟਕਾ; ਪਾਰਟੀ ਦੇ ਦੋ ਦਿੱਗਜ ਆਗੂਆਂ ਨੇ ਵੀ ਦਿੱਤਾ ਅਸਤੀਫਾ

Edited By: Lajwinder Kaur | Updated at: June 20th 2026 01:28 PM
Trending News
ਸਿਆਸੀ ਜਗਤ ‘ਚ ਭੂਚਾਲ! ਮਮਤਾ ਬੈਨਰਜੀ ਨੂੰ ਮੁੜ ਵੱਡਾ ਝਟਕਾ; ਪਾਰਟੀ ਦੇ ਦੋ ਦਿੱਗਜ ਆਗੂਆਂ ਨੇ ਵੀ ਦਿੱਤਾ ਅਸਤੀਫਾ

ਸਿਆਸੀ ਜਗਤ ‘ਚ ਭੂਚਾਲ! ਮਮਤਾ ਬੈਨਰਜੀ ਨੂੰ ਮੁੜ ਵੱਡਾ ਝਟਕਾ; ਪਾਰਟੀ ਦੇ ਦੋ ਦਿੱਗਜ ਆਗੂਆਂ ਨੇ ਵੀ ਦਿੱਤਾ ਅਸਤੀਫਾ

ਪੱਛਮੀ ਬੰਗਾਲ ਦੀ ਸਾਬਕਾ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਪਾਰਟੀ ਤ੍ਰਿਣਮੂਲ ਕਾਂਗਰਸ (TMC) ਵਿੱਚ ਅੰਦਰੂਨੀ ਸੰਕਟ ਡੂੰਘਾ ਹੁੰਦਾ ਜਾ ਰਿਹਾ ਹੈ। ਸ਼ੁੱਕਰਵਾਰ ਨੂੰ ਪਾਰਟੀ ਦੇ ਦੋ ਦਿੱਗਜ ਆਗੂਆਂ, ਸਾਬਕਾ ਰਾਜ ਮੰਤਰੀ ਜੋਤੀ ਪ੍ਰਿਆ ਮਲਿਕ ਅਤੇ ਸਿਲੀਗੁੜੀ ਦੇ ਮੇਅਰ ਗੌਤਮ ਦੇਬ ਨੇ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ। ਹਾਲ ਹੀ ਵਿੱਚ ਹੋਈਆਂ 2026 ਦੀਆਂ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਵਿੱਚ ਭਾਜਪਾ ਤੋਂ ਮਿਲੀ ਕਰਾਰੀ ਹਾਰ ਤੋਂ ਬਾਅਦ ਪਾਰਟੀ ਵਿੱਚ ਅਸਤੀਫਿਆਂ ਅਤੇ ਬਗਾਵਤ ਦਾ ਜੋ ਦੌਰ ਚੱਲ ਰਿਹਾ ਹੈ, ਉਸ ਨੂੰ ਟੀਐਮਸੀ ਦੇ 28 ਸਾਲਾਂ ਦੇ ਇਤਿਹਾਸ ਦਾ ਸਭ ਤੋਂ ਵੱਡਾ ਸੰਕਟ ਮੰਨਿਆ ਜਾ ਰਿਹਾ ਹੈ।

ਜੋਤੀ ਪ੍ਰਿਆ ਮਲਿਕ ਨੇ ਕਿਉਂ ਦਿੱਤਾ ਅਸਤੀਫਾ?

ਮਮਤਾ ਬੈਨਰਜੀ ਦੇ ਬੇਹੱਦ ਕਰੀਬੀ ਜੋਤੀ ਪ੍ਰਿਆ ਮਲਿਕ ਨੇ ਖਰਾਬ ਸਿਹਤ ਦਾ ਹਵਾਲਾ ਦਿੰਦੇ ਹੋਏ ਟੀਐਮਸੀ ਦੀ ਵਰਕਿੰਗ ਕਮੇਟੀ ਤੋਂ ਅਸਤੀਫਾ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਉਹ ਬਲੱਡ ਸ਼ੂਗਰ ਦੇ ਵਧਣ ਅਤੇ ਗੁਰਦੇ ਦੀ ਗੰਭੀਰ ਬਿਮਾਰੀ ਨਾਲ ਜੂਝ ਰਹੇ ਹਨ, ਜਿਸ ਕਾਰਨ ਪਾਰਟੀ ਦੀਆਂ ਜ਼ਿੰਮੇਵਾਰੀਆਂ ਨਿਭਾਉਣਾ ਨਾਮੁਮਕਿਨ ਹੈ। ਹੈਰਾਨੀਜਨਕ ਗੱਲ ਇਹ ਹੈ ਕਿ ਕੁਝ ਦਿਨ ਪਹਿਲਾਂ ਹੀ ਮਮਤਾ ਬੈਨਰਜੀ ਨੇ ਉਨ੍ਹਾਂ ਨੂੰ ਦੁਬਾਰਾ ਵਰਕਿੰਗ ਕਮੇਟੀ ਵਿੱਚ ਸ਼ਾਮਲ ਕੀਤਾ ਸੀ। ਜ਼ਿਕਰਯੋਗ ਹੈ ਕਿ 2026 ਦੀਆਂ ਚੋਣਾਂ ਵਿੱਚ ਮਲਿਕ ਨੂੰ ਉਨ੍ਹਾਂ ਦੇ ਗੜ੍ਹ ਹਾਬੜਾ ਸੀਟ ਤੋਂ ਭਾਜਪਾ ਦੇ ਦੇਵਦਾਸ ਮੰਡਲ ਨੇ 31,000 ਤੋਂ ਵੱਧ ਵੋਟਾਂ ਨਾਲ ਹਰਾਇਆ ਸੀ।

ਸਿਲੀਗੁੜੀ ਦੇ ਮੇਅਰ ਵੀ ਹੋਏ ਅਹੁਦੇ ਤੋਂ ਮੁਕਤ

ਦੂਜੇ ਪਾਸੇ, ਉੱਤਰੀ ਬੰਗਾਲ ਦੇ ਕੱਦਾਵਰ ਆਗੂ ਗੌਤਮ ਦੇਬ ਨੇ ਸਿਲੀਗੁੜੀ ਨਗਰ ਨਿਗਮ ਦੇ ਮੇਅਰ ਵਜੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ਤੁਰੰਤ ਆਪਣੀ ਸਰਕਾਰੀ ਗੱਡੀ ਅਤੇ ਸੁਰੱਖਿਆ ਵੀ ਵਾਪਸ ਕਰ ਦਿੱਤੀ ਹੈ।

ਟੀਐਮਸੀ 'ਚ ਅਸਤੀਫਿਆਂ ਦਾ ਦੌਰ ਜਾਰੀ

ਗੌਤਮ ਦੇਬ ਦਾ ਅਸਤੀਫਾ ਕੋਈ ਇਕੱਲੀ ਘਟਨਾ ਨਹੀਂ ਹੈ। ਸੂਬੇ ਵਿੱਚ ਸੱਤਾ ਬਦਲਣ ਤੋਂ ਬਾਅਦ ਟੀਐਮਸੀ ਦੇ ਕਈ ਵੱਡੇ ਨੇਤਾ ਆਪਣੇ ਅਹੁਦਿਆਂ ਤੋਂ ਲਗਾਤਾਰ ਹਟ ਰਹੇ ਹਨ। ਇਨ੍ਹਾਂ ਵਿੱਚ ਕੋਲਕਾਤਾ ਦੇ ਸਾਬਕਾ ਮੇਅਰ ਫਿਰਹਾਦ ਹਕੀਮ, ਬਿਧਾਨਨਗਰ ਦੀ ਮੇਅਰ ਕ੍ਰਿਸ਼ਨਾ ਚੱਕਰਵਰਤੀ ਅਤੇ 17 ਜੂਨ ਨੂੰ ਅਸਤੀਫਾ ਦੇਣ ਵਾਲੇ ਜੀ.ਟੀ.ਏ. (GTA) ਦੇ ਮੁੱਖ ਕਾਰਜਕਾਰੀ ਅਨਿਤ ਥਾਪਾ ਵਰਗੇ ਨਾਮ ਸ਼ਾਮਲ ਹਨ।

Latest News