Wednesday, 1st of April 2026

Rule Change 1st April: ਆਮ ਆਦਮੀ ਨੂੰ ਝਟਕਾ, ATM ‘ਚੋਂ ਪੈਸੇ ਕਢਵਾਉਣਾ ਮਹਿੰਗਾ, ਫਾਸਟੈਗ, ਕ੍ਰੈਡਿਟ ਕਾਰਡ ਤੋਂ PAN ਤੱਕ...ਅੱਜ ਤੋਂ ਦੇਸ਼ ‘ਚ ਹੋਏ ਇਹ ਵਾਲੇ ਵੱਡੇ ਬਦਲਾਅ

By: GTC News Desk | Edited By: Lajwinder Kaur | Updated at: April 01st 2026 11:18 AM
Rule Change 1st April: ਆਮ ਆਦਮੀ ਨੂੰ ਝਟਕਾ, ATM ‘ਚੋਂ ਪੈਸੇ ਕਢਵਾਉਣਾ ਮਹਿੰਗਾ, ਫਾਸਟੈਗ, ਕ੍ਰੈਡਿਟ ਕਾਰਡ ਤੋਂ PAN ਤੱਕ...ਅੱਜ ਤੋਂ ਦੇਸ਼ ‘ਚ ਹੋਏ ਇਹ ਵਾਲੇ ਵੱਡੇ ਬਦਲਾਅ

Rule Change 1st April: ਆਮ ਆਦਮੀ ਨੂੰ ਝਟਕਾ, ATM ‘ਚੋਂ ਪੈਸੇ ਕਢਵਾਉਣਾ ਮਹਿੰਗਾ, ਫਾਸਟੈਗ, ਕ੍ਰੈਡਿਟ ਕਾਰਡ ਤੋਂ PAN ਤੱਕ...ਅੱਜ ਤੋਂ ਦੇਸ਼ ‘ਚ ਹੋਏ ਇਹ ਵਾਲੇ ਵੱਡੇ ਬਦਲਾਅ

Rule Change 1st April: ਨਵੇਂ ਵਿੱਤੀ ਵਰ੍ਹੇ ਦੀ ਸ਼ੁਰੂਆਤ ਹੋ ਗਈ ਹੈ ਅਤੇ 1 ਅਪ੍ਰੈਲ 2026 ਤੋਂ ਦੇਸ਼ ਵਿੱਚ ਕਈ ਵੱਡੇ ਵਿੱਤੀ ਬਦਲਾਅ (Rule Change From 1st April) ਲਾਗੂ ਹੋ ਗਏ ਹਨ। ਸਭ ਤੋਂ ਵੱਡਾ ਝਟਕਾ ਐਲ.ਪੀ.ਜੀ. (LPG) ਉਪਭੋਗਤਾਵਾਂ ਨੂੰ ਲੱਗਿਆ ਹੈ, ਕਿਉਂਕਿ ਪਹਿਲੀ ਤਾਰੀਖ਼ ਨੂੰ ਹੀ ਤੇਲ ਮਾਰਕੀਟਿੰਗ ਕੰਪਨੀਆਂ ਨੇ ਸਿਲੰਡਰ ਦੀਆਂ ਕੀਮਤਾਂ ਵਿੱਚ ਵਾਧਾ ਕਰ ਦਿੱਤਾ ਹੈ। ਕਮਰਸ਼ੀਅਲ ਗੈਸ ਸਿਲੰਡਰ ਦੇ ਦਾਮ 218 ਰੁਪਏ ਤੱਕ ਵਧ ਗਏ ਹਨ, ਜਦਕਿ ਏ.ਟੀ.ਐਫ. (ATF) ਦੀ ਕੀਮਤ ਵਿੱਚ ਹੋਏ ਭਾਰੀ ਵਾਧੇ ਕਾਰਨ ਹਵਾਈ ਸਫ਼ਰ ਮਹਿੰਗਾ ਹੋਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਦੇਸ਼ ਵਿੱਚ ATM, PAN ਤੋਂ ਲੈ ਕੇ ਕ੍ਰੈਡਿਟ ਕਾਰਡ ਅਤੇ ਫਾਸਟੈਗ ਨਾਲ ਜੁੜੇ ਹੋਰ ਕਈ ਨਿਯਮ ਵੀ ਬਦਲ ਗਏ ਹਨ। ਆਓ ਜਾਣਦੇ ਹਾਂ 

ਪਹਿਲਾ ਬਦਲਾਅ: LPG ਸਿਲੰਡਰ ਹੋਇਆ ਮਹਿੰਗਾ

ਤੇਲ ਮਾਰਕੀਟਿੰਗ ਕੰਪਨੀਆਂ ਨੇ ਨਵੇਂ ਵਿੱਤੀ ਵਰ੍ਹੇ ਦੇ ਪਹਿਲੇ ਦਿਨ, 1 ਅਪ੍ਰੈਲ ਨੂੰ ਮਹਿੰਗਾਈ ਦਾ ਜ਼ੋਰਦਾਰ ਝਟਕਾ ਦਿੱਤਾ ਹੈ। ਦੇਸ਼ ਵਿੱਚ ਕਮਰਸ਼ੀਅਲ ਐਲ.ਪੀ.ਜੀ. ਸਿਲੰਡਰ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਕੀਤਾ ਗਿਆ ਹੈ। ਹੁਣ 19 ਕਿਲੋਗ੍ਰਾਮ ਵਾਲਾ ਇਹ ਸਿਲੰਡਰ ਦਿੱਲੀ ਵਿੱਚ 1883 ਰੁਪਏ ਦੀ ਬਜਾਏ 2,078.50 ਰੁਪਏ, ਕੋਲਕਾਤਾ ਵਿੱਚ 1990 ਰੁਪਏ ਦੀ ਥਾਂ 2,208 ਰੁਪਏ, ਮੁੰਬਈ ਵਿੱਚ 1835 ਰੁਪਏ ਤੋਂ ਵਧ ਕੇ 2,031 ਰੁਪਏ ਅਤੇ ਚੇਨਈ ਵਿੱਚ 2043.50 ਰੁਪਏ ਤੋਂ ਵਧ ਕੇ 2,246.50 ਰੁਪਏ ਦਾ ਹੋ ਗਿਆ ਹੈ। ਹਾਲਾਂਕਿ, ਰਾਹਤ ਦੀ ਗੱਲ ਇਹ ਹੈ ਕਿ ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ 7 ਮਾਰਚ ਵਾਲੀਆਂ ਦਰਾਂ 'ਤੇ ਹੀ ਸਥਿਰ ਹਨ।

ਹਵਾਈ ਸਫ਼ਰ ਹੋਵੇਗਾ ਮਹਿੰਗਾ

ਮਿਡਲ ਈਸਟ ਦੀ ਜੰਗ ਦਾ ਸਭ ਤੋਂ ਵੱਡਾ ਅਸਰ ਹਵਾਈ ਈਂਧਨ ਯਾਨੀ ਏਅਰ ਟਰਬਾਈਨ ਫਿਊਲ (ATF) ਦੀਆਂ ਕੀਮਤਾਂ 'ਤੇ ਪਿਆ ਹੈ। ਪਹਿਲੀ ਵਾਰ ਇਸ ਦੀ ਕੀਮਤ 2 ਲੱਖ ਰੁਪਏ ਪ੍ਰਤੀ ਕਿਲੋਲੀਟਰ ਦੇ ਅੰਕੜੇ ਨੂੰ ਪਾਰ ਕਰ ਗਈ ਹੈ, ਜੋ ਕਿ ਲਗਭਗ ਦੁੱਗਣੀ ਜਾਂ ਉਸ ਤੋਂ ਵੀ ਜ਼ਿਆਦਾ ਹੋ ਗਈ ਹੈ।

ਦਿੱਲੀ ਵਿੱਚ ਇਸ ਦੀ ਕੀਮਤ 1 ਮਾਰਚ ਦੇ 96,638.14 ਰੁਪਏ ਤੋਂ ਉਛਲ ਕੇ 2,07,341.22 ਰੁਪਏ ਪ੍ਰਤੀ ਕਿਲੋਲੀਟਰ ਹੋ ਗਈ ਹੈ। ਇਸੇ ਤਰ੍ਹਾਂ ਕੋਲਕਾਤਾ ਵਿੱਚ ਇਹ 99,587.14 ਰੁਪਏ ਤੋਂ ਵਧ ਕੇ 2,05,955.33 ਰੁਪਏ, ਮੁੰਬਈ ਵਿੱਚ 90,451.87 ਰੁਪਏ ਤੋਂ 1,94,968.67 ਰੁਪਏ ਅਤੇ ਚੇਨਈ ਵਿੱਚ 1,00,280.49 ਰੁਪਏ ਤੋਂ ਵਧ ਕੇ 2,14,597.66 ਰੁਪਏ ਪ੍ਰਤੀ ਕਿਲੋਲੀਟਰ ਤੱਕ ਪਹੁੰਚ ਗਈ ਹੈ। ਹਵਾਈ ਈਂਧਨ ਵਿੱਚ ਹੋਇਆ ਇਹ ਭਾਰੀ ਵਾਧਾ ਆਉਣ ਵਾਲੇ ਦਿਨਾਂ ਵਿੱਚ ਯਾਤਰੀਆਂ ਲਈ ਹਵਾਈ ਸਫ਼ਰ ਨੂੰ ਕਾਫ਼ੀ ਮਹਿੰਗਾ ਕਰ ਸਕਦਾ ਹੈ।

ATM ‘ਚੋਂ ਪੈਸੇ ਕਢਵਾਉਣਾ ਹੋਵੇਗਾ ਮਹਿੰਗਾ

HDFC ਤੋਂ ਲੈ ਕੇ PNB ਤੱਕ ਕਈ ਬੈਂਕਾਂ ਨੇ ਪਹਿਲੀ ਤਾਰੀਖ਼ ਤੋਂ ਏ.ਟੀ.ਐਮ. (ATM) ਨਿਕਾਸੀ ਨਾਲ ਜੁੜੇ ਨਿਯਮ ਬਦਲ ਦਿੱਤੇ ਹਨ। ਜੇਕਰ ਤੁਸੀਂ HDFC ਬੈਂਕ ਦੇ ਏ.ਟੀ.ਐਮ. ਤੋਂ UPI ਰਾਹੀਂ ਕੈਸ਼ ਕਢਵਾਉਂਦੇ ਹੋ, ਤਾਂ ਹੁਣ ਇਹ ਨਿਕਾਸੀ 'ਫ੍ਰੀ ਟ੍ਰਾਂਜੈਕਸ਼ਨ ਲਿਮਿਟ' ਵਿੱਚ ਗਿਣੀ ਜਾਵੇਗੀ। ਮਹਾਨਗਰਾਂ ਵਿੱਚ HDFC ਏ.ਟੀ.ਐਮ. 'ਤੇ 5 ਅਤੇ ਹੋਰ ਥਾਵਾਂ 'ਤੇ 3 ਫ੍ਰੀ ਟ੍ਰਾਂਜੈਕਸ਼ਨ ਮਿਲਣਗੇ; ਇਸ ਤੋਂ ਬਾਅਦ ਹਰ ਵਾਰ 23 ਰੁਪਏ ਚਾਰਜ ਅਤੇ ਟੈਕਸ ਲੱਗੇਗਾ।

ਪੰਜਾਬ ਨੈਸ਼ਨਲ ਬੈਂਕ (PNB) ਨੇ ਵੀ 1 ਅਪ੍ਰੈਲ ਤੋਂ ਕੁਝ ਕਾਰਡਾਂ ਦੀ ਰੋਜ਼ਾਨਾ ਨਿਕਾਸੀ ਦੀ ਸੀਮਾ 1 ਲੱਖ ਰੁਪਏ ਤੋਂ ਘਟਾ ਕੇ 50,000 ਰੁਪਏ ਕਰ ਦਿੱਤੀ ਹੈ। ਬੰਧਨ ਬੈਂਕ ਵੀ ਅੱਜ ਤੋਂ ਨਿਯਮ ਬਦਲ ਰਿਹਾ ਹੈ; ਮਹਾਨਗਰਾਂ ਵਿੱਚ ਇਸ ਦੇ ਗਾਹਕਾਂ ਨੂੰ 3 ਅਤੇ ਹੋਰ ਥਾਵਾਂ 'ਤੇ 5 ਫ੍ਰੀ ਟ੍ਰਾਂਜੈਕਸ਼ਨ ਮਿਲਣਗੇ, ਜਿਸ ਤੋਂ ਬਾਅਦ ਹਰ ਵਿੱਤੀ ਲੈਣ-ਦੇਣ 'ਤੇ 23 ਰੁਪਏ ਲੱਗਣਗੇ। ਇਸ ਤੋਂ ਇਲਾਵਾ, ਜੇਕਰ ਖਾਤੇ ਵਿੱਚ ਪੈਸੇ ਘੱਟ ਹੋਣ ਕਾਰਨ ਏ.ਟੀ.ਐਮ. ਟ੍ਰਾਂਜੈਕਸ਼ਨ ਫੇਲ ਹੁੰਦੀ ਹੈ, ਤਾਂ 25 ਰੁਪਏ ਪੈਨਲਟੀ ਵਜੋਂ ਦੇਣੇ ਪੈਣਗੇ।

ਪੈਨ ਕਾਰਡ (PAN Card) ਦੇ ਨਿਯਮ ਬਦਲੇ

ਪੈਨ ਕਾਰਡ ਨਾਲ ਜੁੜੇ ਨਿਯਮਾਂ ਵਿੱਚ ਵੀ ਵੱਡੀ ਤਬਦੀਲੀ ਕੀਤੀ ਗਈ ਹੈ। ਹੁਣ ਜੇਕਰ ਤੁਸੀਂ ਨਵਾਂ ਪੈਨ ਕਾਰਡ ਬਣਵਾਉਣ ਜਾਵੋਗੇ, ਤਾਂ ਸਿਰਫ਼ ਆਧਾਰ ਕਾਰਡ ਨਾਲ ਕੰਮ ਨਹੀਂ ਚੱਲੇਗਾ, ਸਗੋਂ ਤੁਹਾਨੂੰ ਇਸ ਦੇ ਨਾਲ ਹੋਰ ਦਸਤਾਵੇਜ਼ (Documents) ਦੇਣੇ ਵੀ ਲਾਜ਼ਮੀ ਹੋਣਗੇ। ਇਸ ਤੋਂ ਇਲਾਵਾ, ਜੇਕਰ ਤੁਸੀਂ ਸਾਲਾਨਾ 10 ਲੱਖ ਰੁਪਏ ਕੈਸ਼ ਜਮ੍ਹਾਂ ਕਰਵਾਉਂਦੇ ਹੋ, 5 ਲੱਖ ਤੱਕ ਦੀ ਗੱਡੀ ਖਰੀਦਦੇ ਹੋ, ਹੋਟਲ ਜਾਂ ਰੈਸਟੋਰੈਂਟ ਵਿੱਚ 1 ਲੱਖ ਤੋਂ ਜ਼ਿਆਦਾ ਦੀ ਪੇਮੈਂਟ ਕਰਦੇ ਹੋ ਜਾਂ 20 ਲੱਖ ਤੱਕ ਦੀ ਕੋਈ ਅਚੱਲ ਸੰਪਤੀ (Property) ਖਰੀਦਦੇ ਹੋ, ਤਾਂ ਹੁਣ ਪੈਨ ਕਾਰਡ ਦਿਖਾਉਣਾ ਲਾਜ਼ਮੀ ਹੋਵੇਗਾ।

ਨਵਾਂ ਇਨਕਮ ਟੈਕਸ ਕਾਨੂੰਨ

1 ਅਪ੍ਰੈਲ 2026 ਤੋਂ ਟੈਕਸ ਪ੍ਰਣਾਲੀ ਵਿੱਚ ਵੀ ਬਹੁਤ ਵੱਡੀ ਤਬਦੀਲੀ ਆ ਰਹੀ ਹੈ। ਦਰਅਸਲ, ਹੁਣ ਤੱਕ ਚੱਲ ਰਹੇ ਇਨਕਮ ਟੈਕਸ ਐਕਟ 1961 ਦੀ ਥਾਂ ਨਵਾਂ ਇਨਕਮ ਟੈਕਸ ਐਕਟ 2025 ਲਾਗੂ ਹੋ ਗਿਆ ਹੈ। ਇਸ ਦੇ ਪ੍ਰਭਾਵੀ ਹੋਣ ਨਾਲ HRA (ਮਕਾਨ ਕਿਰਾਇਆ ਭੱਤਾ) ਅਤੇ ਹੋਰ ਭੱਤਿਆਂ (Allowances) ਤੋਂ ਲੈ ਕੇ ਪੂਰੇ ਟੈਕਸ ਸਿਸਟਮ ਨੂੰ ਸਰਲ ਬਣਾਉਣ ਲਈ ਨਿਯਮ ਬਦਲ ਦਿੱਤੇ ਗਏ ਹਨ। ਇੱਕ ਹੋਰ ਵੱਡਾ ਬਦਲਾਅ ਇਹ ਹੋਇਆ ਹੈ ਕਿ ਹੁਣ ਤੱਕ ਚੱਲ ਰਹੇ 'ਵਿੱਤੀ ਸਾਲ' (Financial Year) ਅਤੇ 'ਅਸੈਸਮੈਂਟ ਸਾਲ' (Assessment Year) ਦਾ ਝੰਜਟ ਖ਼ਤਮ ਕਰ ਦਿੱਤਾ ਗਿਆ ਹੈ ਅਤੇ ਇਨ੍ਹਾਂ ਸਭ ਨੂੰ ਮਿਲਾ ਕੇ ਹੁਣ ਸਿਰਫ਼ 'ਟੈਕਸ ਸਾਲ' (Tax Year) ਦਾ ਸੰਕਲਪ ਲਾਗੂ ਕੀਤਾ ਗਿਆ ਹੈ।

ਸ਼ੇਅਰ ਟ੍ਰੇਡਿੰਗ ਪਵੇਗੀ ਮਹਿੰਗੀ

ਸ਼ੇਅਰ ਬਾਜ਼ਾਰ ਵਿੱਚ ਨਿਵੇਸ਼ ਕਰਨ ਵਾਲਿਆਂ ਲਈ ਅਪ੍ਰੈਲ ਮਹੀਨੇ ਦੀ ਪਹਿਲੀ ਤਾਰੀਖ਼ ਖ਼ਰਚਾ ਵਧਾਉਣ ਵਾਲੀ ਸਾਬਤ ਹੋਈ ਹੈ। ਦਰਅਸਲ, ਬਜਟ ਵਿੱਚ ਵਿੱਤ ਮੰਤਰੀ ਵੱਲੋਂ ਕੀਤੇ ਗਏ ਐਲਾਨ ਤੋਂ ਬਾਅਦ, ਅੱਜ ਤੋਂ ਐਸ.ਟੀ.ਟੀ. (STT) ਵਧ ਗਿਆ ਹੈ। ਇਸ ਦਾ ਮਤਲਬ ਹੈ ਕਿ ਜੇਕਰ ਤੁਸੀਂ F&O (ਫਿਊਚਰ ਐਂਡ ਆਪਸ਼ਨ) ਟ੍ਰੇਡਿੰਗ ਕਰਦੇ ਹੋ, ਤਾਂ 1 ਅਪ੍ਰੈਲ ਤੋਂ ਤੁਹਾਨੂੰ ਸਕਿਓਰਿਟੀ ਟ੍ਰਾਂਜੈਕਸ਼ਨ ਟੈਕਸ ਜ਼ਿਆਦਾ ਦੇਣਾ ਪਵੇਗਾ। ਫਿਊਚਰਜ਼ 'ਤੇ STT 150% ਅਤੇ ਆਪਸ਼ਨਜ਼ 'ਤੇ ਕਰੀਬ 50% ਤੱਕ ਵਧਾ ਦਿੱਤਾ ਗਿਆ ਹੈ, ਜਿਸ ਨਾਲ ਹੁਣ ਟ੍ਰੇਡਿੰਗ ਕਰਨਾ ਪਹਿਲਾਂ ਨਾਲੋਂ ਮਹਿੰਗਾ ਹੋ ਜਾਵੇਗਾ।

ਨਵਾਂ ਲੇਬਰ ਕੋਡ

ਨਵਾਂ ਲੇਬਰ ਕੋਡ 1 ਅਪ੍ਰੈਲ ਤੋਂ ਪੂਰੇ ਦੇਸ਼ ਵਿੱਚ ਪ੍ਰਭਾਵੀ ਹੋ ਗਿਆ ਹੈ। ਇਸ ਦੇ ਤਹਿਤ ਪਹਿਲਾਂ ਤੋਂ ਲਾਗੂ 29 ਕਾਨੂੰਨਾਂ ਨੂੰ ਖ਼ਤਮ ਕਰਕੇ ਸਿਰਫ਼ 4 ਨਵੇਂ ਲੇਬਰ ਕੋਡ ਲਾਗੂ ਕੀਤੇ ਗਏ ਹਨ। ਸਰਕਾਰ ਵੱਲੋਂ ਇਨ੍ਹਾਂ ਨੂੰ ਬੀਤੀ 21 ਨਵੰਬਰ 2025 ਨੂੰ ਨੋਟੀਫਾਈ ਕੀਤਾ ਗਿਆ ਸੀ। ਇਸ ਨਾਲ ਹੋਣ ਵਾਲੇ ਬਦਲਾਆਂ 'ਤੇ ਨਜ਼ਰ ਮਾਰੀਏ ਤਾਂ ਹੁਣ ਕਰਮਚਾਰੀ ਦੀ ਬੇਸਿਕ ਸੈਲਰੀ 50% ਰੱਖਣੀ ਲਾਜ਼ਮੀ ਹੋਵੇਗੀ। ਅਜਿਹੀ ਸਥਿਤੀ ਵਿੱਚ ਪੀ.ਐਫ. (PF) ਦਾ ਯੋਗਦਾਨ ਵਧ ਸਕਦਾ ਹੈ ਅਤੇ ਹੱਥ ਵਿੱਚ ਆਉਣ ਵਾਲੀ ਤਨਖਾਹ (Take-home salary) ਘਟ ਸਕਦੀ ਹੈ। ਇਸ ਤੋਂ ਇਲਾਵਾ, ਇੱਕ ਹੋਰ ਵੱਡਾ ਬਦਲਾਅ ਇਹ ਹੈ ਕਿ ਪਹਿਲਾਂ 5 ਸਾਲ ਦੀ ਨੌਕਰੀ ਤੋਂ ਬਾਅਦ ਗ੍ਰੈਚੂਟੀ ਮਿਲਦੀ ਸੀ, ਪਰ ਹੁਣ ਨਵੇਂ ਲੇਬਰ ਕਾਨੂੰਨ ਵਿੱਚ ਸਿਰਫ਼ ਇੱਕ ਸਾਲ ਦੀ ਪੱਕੀ ਨੌਕਰੀ ਤੋਂ ਬਾਅਦ ਹੀ ਕਰਮਚਾਰੀ ਗ੍ਰੈਚੂਟੀ ਦੇ ਹੱਕਦਾਰ ਹੋਣਗੇ।

ਫਾਸਟੈਗ (FASTag) ਹੋਇਆ ਮਹਿੰਗਾ

ਹਵਾਈ ਸਫ਼ਰ ਦੇ ਨਾਲ-ਨਾਲ ਹੁਣ ਸੜਕੀ ਰਸਤੇ ਆਪਣੇ ਵਾਹਨ ਰਾਹੀਂ ਸਫ਼ਰ ਕਰਨ ਵਾਲਿਆਂ ਨੂੰ ਵੀ ਝਟਕਾ ਲੱਗਾ ਹੈ। ਦਰਅਸਲ, 1 ਅਪ੍ਰੈਲ 2026 ਤੋਂ ਫਾਸਟੈਗ ਲਈ 'ਐਨੂਅਲ ਪਾਸ' ਮਹਿੰਗਾ ਕਰ ਦਿੱਤਾ ਗਿਆ ਹੈ। ਪਹਿਲਾਂ 3,000 ਰੁਪਏ ਵਿੱਚ 200 ਟ੍ਰਿਪ (ਗੇੜਿਆਂ) ਦੀ ਸਹੂਲਤ ਮਿਲਦੀ ਸੀ, ਪਰ ਹਾਈਵੇਅ ਟੋਲ ਲਈ ਫਾਸਟੈਗ ਦਾ ਇਹ ਸਾਲਾਨਾ ਪਾਸ ਹੁਣ ਮਹਿੰਗਾ ਹੋ ਕੇ 3,075 ਰੁਪਏ ਦਾ ਹੋ ਗਿਆ ਹੈ। ਇਸ ਵਾਧੇ ਕਾਰਨ ਹੁਣ ਹਾਈਵੇਅ 'ਤੇ ਸਫ਼ਰ ਕਰਨਾ ਪਹਿਲਾਂ ਨਾਲੋਂ ਮਹਿੰਗਾ ਪਵੇਗਾ।

ਰੇਲਵੇ ਟਿਕਟ ਕੈਂਸਿਲੇਸ਼ਨ

ਰੇਲ ਸਫ਼ਰ ਨਾਲ ਜੁੜਿਆ ਬਦਲਾਅ ਵੀ 1 ਅਪ੍ਰੈਲ ਤੋਂ ਲਾਗੂ ਹੋ ਰਿਹਾ ਹੈ। ਦਰਅਸਲ, ਭਾਰਤੀ ਰੇਲਵੇ (Indian Railway) ਨੇ ਰੇਲਵੇ ਟਿਕਟ ਕੈਂਸਲ ਕਰਨ ਦੇ ਨਿਯਮਾਂ ਵਿੱਚ ਬਦਲਾਅ ਕੀਤਾ ਹੈ। ਹੁਣ ਯਾਤਰਾ ਤੋਂ 72 ਘੰਟੇ ਪਹਿਲਾਂ ਟਿਕਟ ਕੈਂਸਲ ਕਰਨ 'ਤੇ ਸਭ ਤੋਂ ਵੱਧ ਰਿਫੰਡ (ਪੈਸੇ ਵਾਪਸ) ਮਿਲੇਗਾ। ਜੇਕਰ ਤੁਸੀਂ 72 ਤੋਂ 24 ਘੰਟੇ ਪਹਿਲਾਂ ਟਿਕਟ ਕੈਂਸਲ ਕਰਦੇ ਹੋ ਤਾਂ 25 ਫ਼ੀਸਦੀ ਕਿਰਾਇਆ ਕੱਟਿਆ ਜਾਵੇਗਾ, ਜਦਕਿ 24 ਤੋਂ 8 ਘੰਟੇ ਪਹਿਲਾਂ ਕੈਂਸਲ ਕਰਨ 'ਤੇ 50 ਫ਼ੀਸਦੀ ਕਿਰਾਇਆ ਕੱਟਿਆ ਜਾਵੇਗਾ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਜੇਕਰ ਤੁਸੀਂ ਸਫ਼ਰ ਤੋਂ 8 ਘੰਟੇ ਪਹਿਲਾਂ ਜਾਂ ਬਾਅਦ ਵਿੱਚ ਟਿਕਟ ਕੈਂਸਲ ਕਰਦੇ ਹੋ, ਤਾਂ ਕੋਈ ਰਿਫੰਡ ਨਹੀਂ ਦਿੱਤਾ ਜਾਵੇਗਾ।