Tuesday, 7th of July 2026

ਭਾਜਪਾ 'ਚ ਆਉਂਦੇ ਹੀ ਚਮਕੀ ਰਾਘਵ ਚੱਢਾ ਦੀ ਕਿਸਮਤ, ਰਾਜਸਭਾ 'ਚ ਮਿਲੀ ਅਹਿਮ ਜ਼ਿੰਮੇਵਾਰੀ

Edited By: Lajwinder Kaur | Updated at: May 23rd 2026 05:34 PM
Trending News
ਭਾਜਪਾ 'ਚ ਆਉਂਦੇ ਹੀ ਚਮਕੀ ਰਾਘਵ ਚੱਢਾ ਦੀ ਕਿਸਮਤ, ਰਾਜਸਭਾ 'ਚ ਮਿਲੀ ਅਹਿਮ ਜ਼ਿੰਮੇਵਾਰੀ

ਭਾਜਪਾ 'ਚ ਆਉਂਦੇ ਹੀ ਚਮਕੀ ਰਾਘਵ ਚੱਢਾ ਦੀ ਕਿਸਮਤ, ਰਾਜਸਭਾ 'ਚ ਮਿਲੀ ਅਹਿਮ ਜ਼ਿੰਮੇਵਾਰੀ

ਪਿਛਲੇ ਮਹੀਨੇ ਰਾਘਵ ਚੱਢਾ ਨੇ ਆਪ ਪਾਰਟੀ ਨੂੰ ਛੱਡ ਭਾਜਪਾ ਜੁਆਇਨ ਕਰਕੇ ਸਿਆਸੀ ਗਲਿਆਰਿਆਂ ਦੇ ਵਿੱਚ ਤੂਫਾਨ ਲਿਆ ਦਿੱਤਾ ਸੀ। ਹੁਣ ਭਾਜਪਾ ਦੇ ਵਿੱਚ ਆਉਂਦੇ ਹੀ ਉਨ੍ਹਾਂ ਦਾ ਕੱਦ ਵੱਧ ਗਿਆ ਹੈ। ਰਾਜਸਭਾ ਮੈਂਬਰ ਰਾਘਵ ਚੱਢਾ ਨੂੰ ਰਾਜਸਭਾ ਦੀ ਪਟੀਸ਼ਨ ਕਮੇਟੀ (ਯਾਚਿਕਾ ਕਮੇਟੀ) ਦਾ ਨਵਾਂ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਹਾਲ ਹੀ ਵਿੱਚ ਆਮ ਆਦਮੀ ਪਾਰਟੀ ਛੱਡ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਏ ਰਾਘਵ ਚੱਢਾ ਨੂੰ ਇਹ ਅਹਿਮ ਜ਼ਿੰਮੇਵਾਰੀ ਮਿਲਣ ਤੋਂ ਬਾਅਦ ਸਿਆਸੀ ਗਲਿਆਰਿਆਂ ਵਿੱਚ ਚਰਚਾ ਤੇਜ਼ ਹੋ ਗਈ ਹੈ। ਰਾਜਸਭਾ ਸਕੱਤਰੇਤ ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ, ਰਾਜਸਭਾ ਦੇ ਸਪੀਕਰ ਸੀ.ਪੀ. ਰਾਧਾਕ੍ਰਿਸ਼ਨਨ ਨੇ 20 ਮਈ 2026 ਤੋਂ ਲਾਗੂ ਹੋਣ ਵਾਲੀ ਨਵੀਂ ਕਮੇਟੀ ਦਾ ਗਠਨ ਕੀਤਾ ਹੈ। ਇਸੇ ਤਹਿਤ ਰਾਘਵ ਚੱਢਾ ਨੂੰ ਇਸ ਕਮੇਟੀ ਦਾ ਪ੍ਰਧਾਨ (ਚੇਅਰਮੈਨ) ਬਣਾਇਆ ਗਿਆ ਹੈ।

ਰਾਜਸਭਾ ਦੀ ਪਟੀਸ਼ਨ ਕਮੇਟੀ (ਯਾਚਿਕਾ ਕਮੇਟੀ) ਸੰਸਦ ਦੀ ਇੱਕ ਮਹੱਤਵਪੂਰਨ ਕਮੇਟੀ ਮੰਨੀ ਜਾਂਦੀ ਹੈ। ਇਹ ਕਮੇਟੀ ਆਮ ਲੋਕਾਂ ਦੀਆਂ ਅਰਜ਼ੀਆਂ ਅਤੇ ਸ਼ਿਕਾਇਤਾਂ 'ਤੇ ਵਿਚਾਰ ਕਰਦੀ ਹੈ। ਇਸ ਦੇ ਨਾਲ ਹੀ, ਇਹ ਆਮ ਲੋਕਾਂ ਦੀਆਂ ਸ਼ਿਕਾਇਤਾਂ ਦੇ ਹੱਲ ਲਈ ਸਰਕਾਰ ਨੂੰ ਸੁਝਾਅ ਵੀ ਦਿੰਦੀ ਹੈ। ਅਜਿਹੇ ਵਿੱਚ ਇਸ ਕਮੇਟੀ ਦੀ ਕਮਾਨ ਰਾਘਵ ਚੱਢਾ ਨੂੰ ਮਿਲਣਾ ਸਿਆਸੀ ਤੌਰ 'ਤੇ ਵੀ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ। ਇਸ ਕਮੇਟੀ ਵਿੱਚ ਰਾਘਵ ਚੱਢਾ ਤੋਂ ਇਲਾਵਾ ਕਈ ਹੋਰ ਸੰਸਦ ਮੈਂਬਰਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਵਿੱਚ ਹਰਸ਼ ਮਹਾਜਨ, ਗੁਲਾਮ ਅਲੀ, ਸ਼ੰਭੂ ਸ਼ਰਨ ਪਟੇਲ, ਮਯੰਕਕੁਮਾਰ ਨਾਇਕ, ਮਸਤਾਨ ਰਾਓ ਯਾਦਵ ਬੀਧਾ, ਜੇ.ਬੀ. ਮੈਥਰ ਹਿਸ਼ਾਮ, ਸੁਭਾਸ਼ਿਸ਼ ਖੁੰਟੀਆ, ਰਵੰਗਵਰਾ ਨਾਰਜ਼ਰੀ ਅਤੇ ਸੰਤੋਸ਼ ਕੁਮਾਰ ਪੀ ਸ਼ਾਮਲ ਹਨ।

ਆਉਣ ਵਾਲੇ ਸੈਸ਼ਨ ਵਿੱਚ ਹੋਵੇਗੀ ਅਹਿਮ ਭੂਮਿਕਾ

ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਰਾਘਵ ਚੱਢਾ ਨੂੰ ਇੰਨੀ ਜਲਦੀ ਵੱਡੀ ਸੰਸਦੀ ਜ਼ਿੰਮੇਵਾਰੀ ਮਿਲਣਾ ਪਾਰਟੀ ਹਾਈਕਮਾਂਡ ਦੇ ਭਰੋਸੇ ਨੂੰ ਦਰਸਾਉਂਦਾ ਹੈ। ਇਸ ਨਾਲ ਸੰਸਦ ਵਿੱਚ ਉਨ੍ਹਾਂ ਦੀ ਭੂਮਿਕਾ ਹੋਰ ਵੀ ਮਜ਼ਬੂਤ ਹੋ ਸਕਦੀ ਹੈ। ਇਸੇ ਦੌਰਾਨ ਰਾਜਸਭਾ ਸਕੱਤਰੇਤ ਨੇ ਇੱਕ ਹੋਰ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਹੈ। ਇਸ ਮੁਤਾਬਕ ਮੇਨਕਾ ਗੁਰੂਸਵਾਮੀ ਨੂੰ ਕਾਰਪੋਰੇਟ ਲਾਅਜ਼ (ਸੋਧ) ਬਿੱਲ 2026 ਨਾਲ ਜੁੜੀ ਸੰਯੁਕਤ ਕਮੇਟੀ (ਜੁਆਇੰਟ ਕਮੇਟੀ) ਦਾ ਮੈਂਬਰ ਨਾਮਜ਼ਦ ਕੀਤਾ ਗਿਆ ਹੈ। ਰਾਜਸਭਾ ਵਿੱਚ ਹੋਈਆਂ ਇਨ੍ਹਾਂ ਨਵੀਆਂ ਨਿਯੁਕਤੀਆਂ ਨੂੰ ਸੰਸਦ ਦੇ ਆਉਣ ਵਾਲੇ ਸੈਸ਼ਨ ਤੋਂ ਪਹਿਲਾਂ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਸੰਸਦੀ ਕਮੇਟੀਆਂ ਰਾਹੀਂ ਸਰਕਾਰ ਕਈ ਅਹਿਮ ਬਿੱਲਾਂ ਅਤੇ ਨੀਤੀਗਤ ਮਾਮਲਿਆਂ 'ਤੇ ਤੇਜ਼ੀ ਨਾਲ ਕੰਮ ਅੱਗੇ ਵਧਾ ਸਕਦੀ ਹੈ।

Punjabi Shorts

Latest News