Monday, 28th of September 2026

ਮੰਤਰੀ ਸਾਬ੍ਹ ਨੇ ਖੋਹਿਆ ਆਪਾ! ਨੌਜਵਾਨ ਨੂੰ ਸ਼ਰੇਆਮ ਜੜਿਆ ਥੱਪੜ, ਕੇਜਰੀਵਾਲ ਵੱਲੋਂ ਗ੍ਰਿਫ਼ਤਾਰੀ ਦੀ ਮੰਗ

ਦਿੱਲੀ ਦੇ ਮੰਤਰੀ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਚਰਚਾ ਦਾ ਵਿਸ਼ਾ ਬਣਿਆ ਹੈ। ਇਸ ਵੀਡੀਓ ਵਿੱਚ ਨਜ਼ਰ ਆ ਰਿਹਾ ਹੈ ਕਿ ਕਿਵੇਂ ਭਾਜਪਾ ਮੰਤਰੀ ਪ੍ਰਵੇਸ਼ ਵਰਮਾ ਆਪਣਾ ਆਪਾ ਖੋਹ ਬੈਠੇ ਤੇ ਉਨ੍ਹਾਂ ਨੇ ਇੱਕ ਨੌਜਵਾਨ ਨੂੰ ਥੱਪੜ ਜੜ ਦਿੱਤਾ। ਜਿਸ ਤੋਂ ਬਾਅਦ ਸਿਆਸੀ ਗਲਿਆਰਿਆਂ 'ਚ ਮਾਮਲਾ ਭੱਖ ਗਿਆ।

Edited By: Lajwinder Kaur | Updated at:
ਮੰਤਰੀ ਸਾਬ੍ਹ ਨੇ ਖੋਹਿਆ ਆਪਾ! ਨੌਜਵਾਨ ਨੂੰ ਸ਼ਰੇਆਮ ਜੜਿਆ ਥੱਪੜ, ਕੇਜਰੀਵਾਲ ਵੱਲੋਂ ਗ੍ਰਿਫ਼ਤਾਰੀ ਦੀ ਮੰਗ

ਮੰਤਰੀ ਸਾਬ੍ਹ ਨੇ ਖੋਹਿਆ ਆਪਾ! ਨੌਜਵਾਨ ਨੂੰ ਸ਼ਰੇਆਮ ਜੜਿਆ ਥੱਪੜ, ਕੇਜਰੀਵਾਲ ਵੱਲੋਂ ਗ੍ਰਿਫ਼ਤਾਰੀ ਦੀ ਮੰਗ

ਰਾਜਧਾਨੀ ਦਿੱਲੀ ਦੇ ਸਿਆਸੀ ਗਲਿਆਰਿਆਂ ਅਤੇ ਸੋਸ਼ਲ ਮੀਡੀਆ 'ਤੇ ਇਸ ਸਮੇਂ ਇੱਕ ਵੀਡੀਓ ਨੇ ਜ਼ਬਰਦਸਤ ਘਮਸਾਣ ਮਚਾ ਦਿੱਤਾ ਹੈ। ਮਾਮਲਾ ਦਿੱਲੀ ਵਿੱਚ ਵਿਕਾਸ ਕਾਰਜਾਂ ਅਤੇ ਸੜਕ ਨਿਰਮਾਣ ਦੀ ਮਾੜੀ ਗੁਣਵੱਤਾ ਨਾਲ ਜੁੜਿਆ ਹੋਇਆ ਹੈ। ਸੜਕ ਦੀ ਅਸਲੀਅਤ ਸਾਹਮਣੇ ਆਉਣ ਅਤੇ ਸਵਾਲ ਉਠਾਏ ਜਾਣ 'ਤੇ ਪੀ.ਡਬਲਯੂ.ਡੀ. (PWD) ਮੰਤਰੀ ਪ੍ਰਵੇਸ਼ ਵਰਮਾ ਅਤੇ 'ਆਪ' ਆਗੂਆਂ ਵਿਚਾਲੇ ਤਣਾਅ ਕਾਫ਼ੀ ਵਧ ਗਿਆ, ਜਿਸ ਦੌਰਾਨ ਮੰਤਰੀ ਵੱਲੋਂ ਕਥਿਤ ਤੌਰ 'ਤੇ ਹੱਥੋਪਾਈ ਕਰਨ ਦੀ ਘਟਨਾ ਸਾਹਮਣੇ ਆਈ ਹੈ।

ਸੜਕ ਦੀ ਖਸਤਾ ਹਾਲਤ ਅਤੇ ਭ੍ਰਿਸ਼ਟਾਚਾਰ ਦੇ ਸਬੂਤ

ਘਟਨਾ ਦੀ ਸ਼ੁਰੂਆਤ ਉਦੋਂ ਹੋਈ ਜਦੋਂ ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਤੇ ਵਿਧਾਇਕ ਜਰਨੈਲ ਸਿੰਘ ਮੌਕੇ 'ਤੇ ਪਹੁੰਚ ਕੇ ਸੜਕ ਦੀ ਖਸਤਾ ਹਾਲਤ ਨੂੰ ਜਨਤਕ ਕਰ ਰਹੇ ਸਨ। ਉਨ੍ਹਾਂ ਨੇ ਆਪਣੇ ਹੱਥਾਂ ਨਾਲ ਸੜਕ ਦੀ ਉਪਰਲੀ ਪਰਤ ਆਸਾਨੀ ਨਾਲ ਉਤਾਰ ਕੇ ਦਿਖਾਈ, ਜਿਸ ਨਾਲ ਨਿਰਮਾਣ ਕਾਰਜਾਂ ਵਿੱਚ ਵਰਤੀ ਗਈ ਘਟੀਆ ਸਮੱਗਰੀ ਅਤੇ ਭ੍ਰਿਸ਼ਟਾਚਾਰ ਦੇ ਸਪੱਸ਼ਟ ਸਬੂਤ ਸਾਹਮਣੇ ਆ ਗਏ। ਇਸ ਮੌਕੇ ਸਥਾਨਕ ਲੋਕਾਂ ਵਿੱਚ ਵੀ ਭਾਰਤ ਰੋਹ ਦੇਖਣ ਨੂੰ ਮਿਲਿਆ।

ਮੰਤਰੀ ਵੱਲੋਂ ਵੀਡੀਓ ਬਣਾ ਰਹੇ ਨੌਜਵਾਨ ਨੂੰ ਥੱਪੜ

ਜਦੋਂ ਪੀ.ਡਬਲਯੂ.ਡੀ. ਮੰਤਰੀ ਪ੍ਰਵੇਸ਼ ਵਰਮਾ ਸੜਕ ਦਾ ਮੁਆਇਨਾ ਕਰਨ ਅਤੇ ਸਥਿਤੀ ਦਾ ਜਾਇਜ਼ਾ ਲੈਣ ਪਹੁੰਚੇ, ਤਾਂ ਮਾਹੌਲ ਪਹਿਲਾਂ ਹੀ ਤਣਾਅਪੂਰਨ ਸੀ। ਹਾਲਾਂਕਿ ਸ਼ੁਰੂ ਵਿੱਚ ਮੰਤਰੀ ਨੇ ਵਿਧਾਇਕ ਅਤੇ ਲੋਕਾਂ ਦੀ ਗੱਲ ਸੁਣੀ, ਪਰ ਜਦੋਂ ਸੱਚਾਈ ਸਾਹਮਣੇ ਆਉਣ ਲੱਗੀ ਤਾਂ ਸਥਿਤੀ ਕਾਬੂ ਤੋਂ ਬਾਹਰ ਹੋ ਗਈ। ਇਲਜ਼ਾਮ ਹੈ ਕਿ ਸਥਿਤੀ ਨੂੰ ਸੰਭਾਲਣ ਦੀ ਬਜਾਏ ਮੰਤਰੀ ਪ੍ਰਵੇਸ਼ ਵਰਮਾ ਨੇ ਜਨਤਕ ਤੌਰ 'ਤੇ ਉਸ ਨੌਜਵਾਨ ਨੂੰ ਥੱਪੜ ਮਾਰ ਦਿੱਤਾ ਜੋ ਇਸ ਪੂਰੇ ਘਟਨਾਕ੍ਰਮ ਦੀ ਵੀਡੀਓ ਆਪਣੇ ਕੈਮਰੇ ਵਿੱਚ ਰਿਕਾਰਡ ਕਰ ਰਿਹਾ ਸੀ। ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। 

ਅਰਵਿੰਦ ਕੇਜਰੀਵਾਲ ਅਤੇ ਸੌਰਭ ਭਾਰਦਵਾਜ ਦਾ ਸਖ਼ਤ ਰੁਖ਼

ਇਸ ਘਟਨਾ ਤੋਂ ਬਾਅਦ 'ਆਪ' ਆਗੂਆਂ ਵਿੱਚ ਭਾਰੀ ਰੋਹ ਫੈਲ ਗਿਆ ਹੈ। ਸੌਰਭ ਭਾਰਦਵਾਜ ਅਤੇ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਇਸ ਪੂਰੇ ਕਾਕੜੇ ਨੂੰ ਮੰਤਰੀ ਦੀ "ਗੁੰਡਾਗਰਦੀ" ਕਰਾਰ ਦਿੱਤਾ ਹੈ। ਸੌਰਭ ਭਾਰਦਵਾਜ ਨੇ ਕਿਹਾ ਕਿ ਪੁਲਿਸ ਸੁਰੱਖਿਆ ਹੇਠ ਹੋਣ ਦੇ ਬਾਵਜੂਦ ਕਿਸੇ ਮੰਤਰੀ ਵੱਲੋਂ ਆਮ ਨਾਗਰਿਕ 'ਤੇ ਹੱਥ ਚੁੱਕਣਾ ਉਨ੍ਹਾਂ ਦੀ ਹੰਕਾਰੀ ਅਤੇ ਘਟੀਆ ਮਾਨਸਿਕਤਾ ਨੂੰ ਦਰਸਾਉਂਦਾ ਹੈ।ਦੂਜੇ ਪਾਸੇ, ਅਰਵਿੰਦ ਕੇਜਰੀਵਾਲ ਨੇ ਸਖ਼ਤ ਰੁਖ਼ ਅਪਣਾਉਂਦਿਆਂ ਮੰਤਰੀ ਦੀ ਤੁਰੰਤ ਗ੍ਰਿਫ਼ਤਾਰੀ ਦੀ ਮੰਗ ਕੀਤੀ ਹੈ ਅਤੇ ਐਲਾਨ ਕੀਤਾ ਹੈ ਕਿ ਉਹ ਖੁਦ ਇਸ ਘਟਨਾ ਵਾਲੀ ਥਾਂ ਦਾ ਦੌਰਾ ਕਰਨਗੇ। ਇਸ ਘਟਨਾ ਕਾਰਨ ਦਿੱਲੀ ਦੀ ਸਿਆਸਤ ਵਿੱਚ ਗਰਮੀ ਆ ਗਈ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਵਿਰੋਧ ਪ੍ਰਦਰਸ਼ਨਾਂ ਦੇ ਤੇਜ਼ ਹੋਣ ਦੀ ਸੰਭਾਵਨਾ ਹੈ।